Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦ੍ਰਿੜ੍ਹ ਸੰਕਲਪ ਅਤੇ ਨਿਰੰਤਰ ਯਤਨਾਂ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੇ ਸੰਸਕ੍ਰਿਤ ਸੁਭਾਸ਼ਿਤਮ ਨੂੰ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਥਾਈ ਸਫਲਤਾ ਪ੍ਰਾਪਤ ਕਰਨ ਵਿੱਚ ਦ੍ਰਿੜ੍ਹ ਸੰਕਲਪ ਅਤੇ ਨਿਰੰਤਰ ਯਤਨਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਵਾਲੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਨੂੰ ਸਾਂਝਾ ਕੀਤਾ।

सुव्याहृतानि धीराणां फलतः परिचिन्त्य यः।

अध्यवस्यति कार्येषु चिरं यशसि तिष्ठति॥

ਇਸ ਸੁਭਾਸ਼ਿਤਮ ਦਾ ਭਾਵ ਇਹ ਹੈ ਕਿ ਜੋ ਵਿਅਕਤੀ ਵਿਦਵਾਨਾਂ ਦੇ ਵਿਵੇਕਪੂਰਨ ਮਸ਼ਵਰਿਆਂ ਦੇ ਨਤੀਜਿਆਂ ‘ਤੇ ਵਿਚਾਰ ਕਰਨ ਦੇ ਨਾਲ-ਨਾਲ ਦ੍ਰਿੜ੍ਹ ਸੰਕਲਪ ਅਤੇ ਨਿਰੰਤਰ ਯਤਨਾਂ ਨਾਲ ਆਪਣੇ ਕਰਮ ਵਿੱਚ ਜੁਟਿਆ ਰਹਿੰਦਾ ਹੈ, ਉਹ ਸਥਾਈ ਸਫਲਤਾ ਪ੍ਰਾਪਤ ਕਰਦਾ ਹੈ ਅਤੇ ਇਤਿਹਾਸ ਵਿੱਚ ਵੀ ਆਪਣਾ ਅਮਿੱਟ ਸਥਾਨ ਬਣਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਇਹ ਸੁਨੇਹਾ ਸਾਂਝਾ ਕੀਤਾ:

सुव्याहृतानि धीराणां फलतः परिचिन्त्य यः।

अध्यवस्यति कार्येषु चिरं यशसि तिष्ठति॥

****

ਐੱਮਜੇਪੀਐੱਸ/ਐੱਸਐੱਸ/ਵੀਜੇ