ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਕਿ ਚੰਗਾ ਵਿਵਹਾਰ, ਇਮਾਨਦਾਰੀ ਨਾਲ ਕਮਾਇਆ ਗਿਆ ਧਨ, ਭੋਜਨ, ਗੁਰੂ ਦਾ ਮਾਰਗਦਰਸ਼ਨ ਅਤੇ ਸਿਹਤ ਸੰਬੰਧੀ ਗਿਆਨ ਨੂੰ ਸਹੀ ਢੰਗ ਨਾਲ ਸਮਝਣਾ ਚਾਹੀਦਾ ਹੈ ਅਤੇ ਜੀਵਨ ਵਿੱਚ ਇਨ੍ਹਾਂ ਦੇ ਲੋੜੀਂਦੇ ਲਾਭ ਪਾਉਣ ਲਈ ਇਨ੍ਹਾਂ ਨੂੰ ਵਰਤਿਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਲਿਖਿਆ;
“धर्मं धनं च धान्यं च गुरोर्वचनमौषधम्।
सुगृहीतं च कर्तव्यमन्यथा तु न जीवति॥”
ਧਰਮ – ਭਾਵ, ਨੇਕ ਆਚਰਣ ਅਤੇ ਅਧਿਆਤਮਿਕ ਗੁਣ; ਧਨ – ਭਾਵ, ਇਮਾਨਦਾਰੀ ਨਾਲ ਕਮਾਇਆ ਧਨ; ਅੰਨ – ਭਾਵ, ਭੋਜਨ ਦਾ ਭੰਡਾਰ; ਗੁਰੂ ਦੇ ਬਚਨ – ਭਾਵ, ਗੁਰੂ ਵੱਲੋਂ ਦਿੱਤੀਆਂ ਸਿੱਖਿਆਵਾਂ ਅਤੇ ਮਾਰਗਦਰਸ਼ਨ; ਅਤੇ ਦਵਾਈ – ਭਾਵ, ਸਿਹਤ ਸੰਬੰਧੀ ਔਸ਼ਧੀਆਂ ਅਤੇ ਗਿਆਨ – ਇਨ੍ਹਾਂ ਸਭ ਨੂੰ ਸਹੀ ਢੰਗ ਨਾਲ ਗ੍ਰਹਿਣ ਕਰਨਾ, ਸਮਝਣਾ, ਆਪਣੇ ਜੀਵਨ ਵਿੱਚ ਵਸਾਉਣਾ ਅਤੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਜੇਕਰ ਇਨ੍ਹਾਂ ਦੀ ਵਰਤੋਂ ਸਹੀ ਢੰਗ ਨਾਲ ਨਾ ਕੀਤੀ ਜਾਵੇ, ਤਾਂ ਇਹ ਜੀਵਨ ਵਿੱਚ ਉਹ ਲਾਭ ਪ੍ਰਦਾਨ ਕਰਨ ਵਿੱਚ ਅਸਫਲ ਰਹਿਣਗੇ ਜਿਨ੍ਹਾਂ ਲਈ ਇਹ ਬਣੇ ਹਨ।
धर्मं धनं च धान्यं च गुरोर्वचनमौषधम्।
सुगृहीतं च कर्तव्यमन्यथा तु न जीवति॥ https://t.co/p846QS4tGl
— Narendra Modi (@narendramodi) November 13, 2026
*****
ਐਮਜੇਪੀਐੱਸ/ਐੱਸਐੱਸ/ਪੀਆਰਕੇ
धर्मं धनं च धान्यं च गुरोर्वचनमौषधम्। सुगृहीतं च कर्तव्यमन्यथा तु न जीवति॥ https://t.co/p846QS4tGl
— Narendra Modi (@narendramodi) November 13, 2026