ਉਦਘਾਟਨ / ਨੀਂਹ ਪੱਥਰ / ਪ੍ਰੋਜੈਕਟ ਸਮਰਪਣ:
ਅਯੋਧਿਆ ਅਤੇ ਜਨਕਪੁਰ ਵਿਚਕਾਰ ਸਰਯੂ-ਕਮਲਾ ਐਕਸਪ੍ਰੈੱਸ ਰੇਲ ਸੇਵਾ ਦੀ ਸ਼ੁਰੂਆਤ।
ਬਨਬਸਾ ਵਿੱਚ ਨਵੀਂ ਆਈਸੀਪੀ ਦਾ ਨੀਂਹ ਪੱਥਰ ਅਤੇ ਭੈਰਹਵਾ, ਸੁਨੌਲੀ ਅਤੇ ਦੋਧਾਰਾ ਚਾਂਦਨੀ ਆਈਸੀਪੀ ਦੇ ਨਿਰਮਾਣ ਕਾਰਜ ਵਿੱਚ ਹੋਈ ਪ੍ਰਗਤੀ।
ਧਾਰਚੂਲਾ (ਭਾਰਤ) ਅਤੇ ਦਾਰਚੁਲਾ (ਨੇਪਾਲ) ਵਿਚਕਾਰ ਨਵੇਂ ਸਰਹੱਦ ਪਾਰ ਮੋਟਰ ਵਾਹਨ ਯੋਗ ਪੁਲ ਦਾ ਉਦਘਾਟਨ।
ਲੋਅਰ ਅਰੁਣ ਪਣ-ਬਿਜਲੀ ਪ੍ਰੋਜੈਕਟ (669 ਮੈਗਾਵਾਟ) ਦਾ ਨੀਂਹ ਪੱਥਰ।
ਮੋਤੀਹਾਰੀ-ਅਮਲੇਖਗੰਜ ਤੇਲ ਪਾਈਪਲਾਈਨ (ਐੱਮਏਪੀਐੱਲ) ਦੇ ਦੂਜੇ ਪੜਾਅ ਦਾ ਰਾਸ਼ਟਰ ਨੂੰ ਸਮਰਪਣ।
ਪ੍ਰਸਤਾਵਿਤ ਸਿਲੀਗੁੜੀ-ਝਾਪਾ ਪੈਟਰੋਲੀਅਮ ਪਾਈਪਲਾਈਨ ਦੇ ਝਾਪਾ ਪੈਟਰੋਲੀਅਮ ਟਰਮੀਨਲ ਦਾ ਨੀਂਹ ਪੱਥਰ।
ਐਲਾਨ:
ਨੇਪਾਲ ਦੇ ਮੁੜ-ਨਿਰਮਾਣ ਅਤੇ ਲੰਬੇ ਸਮੇਂ ਦੇ ਵਿਕਾਸ ਵਿੱਚ ਸਹਾਇਤਾ ਲਈ 15,000 ਕਰੋੜ ਰੁਪਏ (24,000 ਕਰੋੜ ਨੇਪਾਲੀ ਰੁਪਏ) ਦੇ ਵਿਕਾਸ ਸਹਿਯੋਗ ਪੈਕੇਜ ਦਾ ਐਲਾਨ।
ਨੇਪਾਲ ਦੇ ਟ੍ਰਾਂਜ਼ਿਟ ਮਾਲ ਲਈ ਵਾਧੂ ਭਾਰਤੀ ਬੰਦਰਗਾਹਾਂ—ਦੀਨਦਿਆਲ ਬੰਦਰਗਾਹ (ਕਾਂਡਲਾ, ਗੁਜਰਾਤ) ਅਤੇ ਪਾਰਾਦੀਪ ਬੰਦਰਗਾਹ (ਓਡੀਸ਼ਾ)—ਤੱਕ ਪਹੁੰਚ ਦੀ ਸਹੂਲਤ।
ਨੇਪਾਲ ਦੇ ਚਿਤਵਨ ਵਿੱਚ ਖੇਤੀ-ਉਦਯੋਗਿਕ ਪਾਰਕ ਦੀ ਸਥਾਪਨਾ।
ਨੇਪਾਲ ਵਿੱਚ ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ) ਦੇ ਔਫਸ਼ੋਰ ਕੈਂਪਸ ਦੀ ਸਥਾਪਨਾ।
ਪ੍ਰਸਤਾਵਿਤ ਰਕਸੌਲ-ਕਾਠਮਾਂਡੂ ਇਲੈਕਟ੍ਰੀਫਾਇਡ ਬ੍ਰੌਡ-ਗੇਜ ਰੇਲਵੇ ਲਾਈਨ ਲਈ ਅੰਤਿਮ ਸਥਾਨ ਸਰਵੇਖਣ ਨੂੰ ਅੰਤਿਮ ਰੂਪ ਦੇਣਾ।
ਸਮਝੌਤਾ ਪੱਤਰ (ਐੱਮਓਯੂ):
ਰਾਸ਼ਟਰੀ ਫੋਰੈਂਸਿਕ ਵਿਗਿਆਨ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ, ਭਾਰਤ ਅਤੇ ਨੇਪਾਲ ਪੁਲਿਸ ਦੇ ਅਪਰਾਧ ਜਾਂਚ ਵਿਭਾਗ ਵਿਚਕਾਰ ਅਕਾਦਮਿਕ ਅਤੇ ਖੋਜ ਸਹਿਯੋਗ ਲਈ ਸਮਝੌਤਾ ਪੱਤਰ (ਐੱਮਓਯੂ)।
ਰਾਸ਼ਟਰੀ ਰੱਖਿਆ ਯੂਨੀਵਰਸਿਟੀ (ਆਰਆਰਯੂ), ਭਾਰਤ ਅਤੇ ਰਾਸ਼ਟਰੀ ਪੁਲਿਸ ਅਕਾਦਮੀ (ਐੱਨਪੀਏ), ਨੇਪਾਲ ਵਿਚਕਾਰ ਸਮਝੌਤਾ ਪੱਤਰ (ਐੱਮਓਯੂ)।
ਨੇਪਾਲ ਦੇ ਸਿਵਲ ਸੇਵਕਾਂ ਲਈ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਸਬੰਧੀ ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਰਾਸ਼ਟਰੀ ਸੁਸ਼ਾਸਨ ਕੇਂਦਰ ਅਤੇ ਨੇਪਾਲ ਪ੍ਰਸ਼ਾਸਨਿਕ ਸਟਾਫ਼ ਕਾਲਜ, ਸੰਘੀ ਮਾਮਲਿਆਂ ਅਤੇ ਸਧਾਰਨ ਪ੍ਰਸ਼ਾਸਨ ਮੰਤਰਾਲਾ, ਨੇਪਾਲ ਸਰਕਾਰ ਵਿਚਕਾਰ ਸਮਝੌਤਾ ਪੱਤਰ (ਐੱਮਓਯੂ)।
ਆਯੁਰਵੇਦ ਅਤੇ ਚਿਕਿਤਸਾ ਦੀਆਂ ਹੋਰ ਰਵਾਇਤੀ ਪ੍ਰਣਾਲੀਆਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਅਤੇ ਨੇਪਾਲ ਸਰਕਾਰ ਵਿਚਕਾਰ ਸਮਝੌਤਾ ਪੱਤਰ (ਐੱਮਓਯੂ)।
ਦੱਖਣੀ ਏਸ਼ੀਆ ਉਪਗ੍ਰਹਿ ਦੀ ਵਰਤੋਂ ਲਈ ਸੈਟੇਲਾਈਟ ਕਮਿਊਨੀਕੇਸ਼ਨ (ਸੈਟਕੌਮ) ਨੈੱਟਵਰਕ ਦੀ ਸਥਾਪਨਾ ਸਬੰਧੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ), ਭਾਰਤ ਸਰਕਾਰ ਅਤੇ ਨੇਪਾਲ ਸਰਕਾਰ ਦੇ ਸੂਚਨਾ ਤੇ ਸੰਚਾਰ ਮੰਤਰਾਲਾ (ਐੱਮਓਆਈਸੀ) ਵਿਚਕਾਰ ਸਮਝੌਤਾ ਪੱਤਰ (ਐੱਮਓਯੂ)।
ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਲਈ ਭਾਰਤ ਸਰਕਾਰ ਅਤੇ ਨੇਪਾਲ ਸਰਕਾਰ ਵਿਚਕਾਰ ਸਮਝੌਤਾ ਪੱਤਰ (ਐੱਮਓਯੂ)।
ਸਿਹਤ ਅਤੇ ਚਿਕਿਤਸਾ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਨੇਪਾਲ ਸਰਕਾਰ ਦੇ ਸਿਹਤ ਅਤੇ ਖੁਰਾਕ ਸੁਰੱਖਿਆ ਮੰਤਰਾਲੇ ਵਿਚਕਾਰ ਸਮਝੌਤਾ ਪੱਤਰ (ਐੱਮਓਯੂ)।
ਪਸ਼ੂ ਧਨ ਅਤੇ ਮੱਛੀ ਪਾਲਣ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਅਤੇ ਨੇਪਾਲ ਸਰਕਾਰ ਵਿਚਕਾਰ ਸਮਝੌਤਾ ਪੱਤਰ (ਐੱਮਓਯੂ)।
****
ਐੱਮਜੇਪੀਐੱਸ/ਐੱਸਐੱਸ/ਐੱਸਟੀ
These outcomes are diverse and far-reaching, reflecting the breadth of our ambitions, the strength of our collective resolve and our unwavering commitment to shared progress. Significant momentum has been added to the India-Nepal friendship. IN NP
— Narendra Modi (@narendramodi) November 23, 2026