ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਉਜਾਗਰ ਕੀਤਾ ਗਿਆ ਹੈ ਕਿ ਸੰਵਿਧਾਨ ਸਮਾਜਿਕ ਨਿਆਂ ਅਤੇ ਵਿਕਸਿਤ ਭਾਰਤ ਵੱਲ ਸਾਡੀ ਅਗਵਾਈ ਕਰਨ ਵਾਲਾ ਸਦੀਵੀ ਮਾਰਗਦਰਸ਼ਕ ਬਣਿਆ ਹੋਇਆ ਹੈ।
ਸ਼੍ਰੀ ਮੇਘਵਾਲ ਨੇ ਭਲਾਈ ਪਹਿਲਕਦਮੀਆਂ ਅਤੇ ਸੰਵਿਧਾਨ ਦੀਆਂ ਇਤਿਹਾਸਕ ਵਿਵਸਥਾਵਾਂ ਨੂੰ ਉਜਾਗਰ ਕੀਤਾ, ਜੋ ਦੇਸ਼ ਨੂੰ ਭਾਰਤ ਲਈ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਹੋਰ ਨੇੜੇ ਲਿਜਾ ਰਹੀਆਂ ਹਨ। ਇਸ ਵਿੱਚ ਪੱਛੜੀਆਂ ਸ਼੍ਰੇਣੀਆਂ, ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਅਤੇ ਮਹਿਲਾਵਾਂ ਲਈ ਕੀਤੇ ਗਏ ਉਪਰਾਲਿਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ‘ਤੇ ਪੋਸਟ ਕੀਤਾ:
“ਸੰਵਿਧਾਨ ਸਮਾਜਿਕ ਨਿਆਂ ਅਤੇ ਵਿਕਸਿਤ ਭਾਰਤ ਵੱਲ ਸਾਡੀ ਅਗਵਾਈ ਕਰਨ ਵਾਲਾ ਸਾਡਾ ਸਦੀਵੀ ਮਾਰਗਦਰਸ਼ਕ ਬਣਿਆ ਹੋਇਆ ਹੈ।
ਕੇਂਦਰੀ ਰਾਜ ਮੰਤਰੀ ਸ਼੍ਰੀ @arjunrammeghwal ਨੇ ਭਲਾਈ ਪਹਿਲਕਦਮੀਆਂ ਅਤੇ ਸੰਵਿਧਾਨ ਦੀਆਂ ਉਨ੍ਹਾਂ ਇਤਿਹਾਸਕ ਵਿਵਸਥਾਵਾਂ ਬਾਰੇ ਲਿਖਿਆ ਹੈ, ਜੋ ਦੇਸ਼ ਨੂੰ ਭਾਰਤ ਲਈ ਬਾਬਾ ਸਾਹਿਬ ਅੰਬੇਦਕਰ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਹੋਰ ਨੇੜੇ ਲਿਜਾ ਰਹੀਆਂ ਹਨ।
ਉਨ੍ਹਾਂ ਨੇ ਪੱਛੜੀਆਂ ਸ਼੍ਰੇਣੀਆਂ, ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਅਤੇ ਔਰਤਾਂ ਲਈ ਕੀਤੇ ਗਏ ਉਪਰਾਲਿਆਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਹੈ।”
The Constitution remains our timeless compass towards social justice and Viksit Bharat.
Union MoS Shri @arjunrammeghwal writes about welfare initiatives and landmark constitutional provisions advancing the country closer to realising Babasaheb Ambedkar’s vision for India.
He highlights measures for backward classes, economically weaker sections and women. He also underlines the importance of constitutional values in nation-building.
— PMO India (@PMOIndia) November 26, 2026
*****
ਐੱਨਕੇਆਰਐੱਮ/ਐੱਸਐੱਸ/ਐੱਸਐੱਸ
The Constitution remains our timeless compass towards social justice and Viksit Bharat. Union MoS Shri @arjunrammeghwal writes about welfare initiatives and landmark constitutional provisions advancing the country closer to realising Babasaheb Ambedkar’s vision for India. He highlights measures for backward classes, economically weaker sections and women. He also underlines the importance of constitutional values in nation-building.
— PMO India (@PMOIndia) November 26, 2026