Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੇਨਿਸ ਆਰਟ ਬਿਏਨਾਲੇ ਵਿੱਚ ਇੰਡੀਆ ਪਵੇਲੀਅਨ ਨੂੰ ਸਰਵੋਤਮ ਰਾਸ਼ਟਰੀ ਪਵੇਲੀਅਨ ਲਈ ਵੱਕਾਰੀ ਵਿਜ਼ਿਟਰਜ਼ ਲਾਇਨ ਪੁਰਸਕਾਰ ਮਿਲਣ ‘ਤੇ ਖ਼ੁਸ਼ੀ ਪ੍ਰਗਟ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਨਿਸ ਆਰਟ ਬਿਏਨਾਲੇ ਵਿੱਚ ਇੰਡੀਆ ਪਵੇਲੀਅਨ ਨੂੰ ਬੈਸਟ ਨੈਸ਼ਨਲ ਪਵੇਲੀਅਨ ਲਈ ਵੱਕਾਰੀ ਵਿਜ਼ਿਟਰਜ਼ ਲਾਇਨ ਪੁਰਸਕਾਰ ਮਿਲਣ ‘ਤੇ ਖ਼ੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਭਾਰਤ ਦੇ ਕਲਾ ਅਤੇ ਸੱਭਿਆਚਾਰਕ ਜਗਤ ਲਈ ਮਾਣ ਵਾਲਾ ਪਲ ਦੱਸਿਆ।

ਸ਼੍ਰੀ ਮੋਦੀ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਲਿਖਿਆ;

“ਭਾਰਤ ਦੇ ਕਲਾ ਅਤੇ ਸੱਭਿਆਚਾਰਕ ਜਗਤ ਲਈ ਮਾਣ ਦਾ ਪਲ!

ਵੇਨਿਸ ਆਰਟ ਬਿਏਨਾਲੇ ਵਿੱਚ ਇੰਡੀਆ ਪਵੇਲੀਅਨ ਨੂੰ ਬੈਸਟ ਨੈਸ਼ਨਲ ਪਵੇਲੀਅਨ ਲਈ ਵੱਕਾਰੀ ਵਿਜ਼ਿਟਰਜ਼ ਲਾਇਨ ਪੁਰਸਕਾਰ ਮਿਲਣਾ ਬਹੁਤ ਖ਼ੁਸ਼ੀ ਦਾ ਵਿਸ਼ਾ ਹੈ।

ਸਾਡੇ ਕਲਾਕਾਰ ਭਾਰਤ ਦੀ ਅਮੀਰ ਅਤੇ ਵਿਭਿੰਨ ਸੱਭਿਆਚਾਰਕ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਕਲਾ ਜਗਤ ਨੂੰ ਨਵੇਂ ਦ੍ਰਿਸ਼ਟੀਕੋਣ ਪ੍ਰਦਾਨ ਕਰ ਰਹੇ ਹਨ।

ਇਹ ਪ੍ਰਾਪਤੀ ਭਾਰਤ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਲਾ ਦੇ ਖੇਤਰ ਵਿੱਚ ਅੱਗੇ ਵਧਣ ਅਤੇ ਰਚਨਾਤਮਿਕਤਾ ਦੇ ਨਵੇਂ ਆਯਾਮ ਤਲਾਸ਼ਣ ਲਈ ਪ੍ਰੇਰਿਤ ਕਰੇ।”

 

**********

 

ਐੱਮਜੇਪੀਐੱਸ/ਐੱਸਐੱਸ/ਐੱਸਐੱਸ