ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਹੱਦਬੰਦੀ ਐਕਟ 2002 ਦੇ ਸ਼ੈਕਸਨ 11 ਅਤੇ ਲੋਕ ਪ੍ਰਤੀਨਿਧਤਾ ਐਕਟ,1950 ਦੇ ਸ਼ੈਕਸ਼ਨ 9 ਵਿੱਚ ਸੋਧ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤ ਤੇ ਬੰਗਲਾਦੇਸ਼ ਵਿਚਕਾਰ ਪ੍ਰਦੇਸ਼ਾਂ ਦੇ ਅਦਾਨ-ਪ੍ਰਦਾਨ ਦੇ ਫਲਸਰੂਪ ‘ਤੇ ਪੱਛਮੀ ਬੰਗਾਲ ਵਿੱਚ ਹਲਕਿਆਂ ਦੀ ਹੱਦਬੰਦੀ ਬਾਰੇ 31 ਜੁਲਾਈ 2015 ਤੋਂ ਲਾਗੂ ਇਸ ਕਦਮ ਨਾਲ ਚੋਣ ਕਮਿਸ਼ਨ ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੇ ਵਿਧਾਨ ਸਭਾਈ ਹਲਕਿਆਂ ਅਤੇ ਲੋਕ ਸਭਾਈ ਹਲਕਿਆਂ ਦੀ ਸੀਮਤ ਹੱਦਬੰਦੀ ਕਰਨ ਦੇ ਸਮਰੱਥ ਹੋਵੇਗਾ। ਇਸ ਨਾਲ 51 ਬੰਗਲਾਦੇਸ਼ ਅਧੀਨ ਖੇਤਰਾਂ ਅਤੇ 111 ਭਾਰਤ ਅਧੀਨ ਖੇਤਰਾਂ ਦੀ ਸੀਮਤ ਹੱਦਬੰਦੀ ਹੋਵੇਗੀ । ਇਹ ਸੰਵਿਧਾਨ ਦੀ (100ਵੀਂ ਸੋਧ) ਐਕਟ ਅਨੁਸਾਰ ਹੈ ਅਤੇ ਚੋਣ ਕਾਨੂੰਨ (ਸੋਧ) ਬਿਲ 2016 ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਦੀ ਆਗਿਆ ਦਿੰਦੀ ਹੈ।
ਪਿਛੋਕੜ :
ਭਾਰਤ ਤੇ ਬੰਗਲਾਦੇਸ਼ ਵਿਚਕਾਰ ਸੰਧੀ ਵਿੱਚ 31 ਜੁਲਾਈ 2015 ਤੋਂ ਲਾਗੂ 51 ਬੰਗਲਾਦੇਸ਼ੀ ਖੇਤਰਾਂ (Chhitmahals)
ਭਾਰਤ ਵਿੱਚ ਅਤੇ ਬੰਗਲਾਦੇਸ਼ ਦੇ ਇਲਾਕੇ ਵਿੱਚ 111 ਭਾਰਤੀ ਖੇਤਰਾਂ ਦਾ ਤਬਾਦਲਾ ਕੀਤਾ ਗਿਆ ਸੀ । ਇਸ ਕਦਮ ਨੇ ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਅਤੇ ਅਬਾਦੀ ਨੂੰ ਬਦਲ ਦਿੱਤਾ ਹੈ। ਇਹ ਪੱਛਮੀ ਬੰਗਾਲ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਿਆਂ ਦੀ ਹੱਦਬੰਦੀ ਕਰਨ ਲਈ ਜ਼ਰੂਰੀ ਹੈ।ਇਸ ਅਨੁਸਾਰ ਚੋਣ ਕਾਨੂੰਨ (ਸੋਧ) ਬਿਲ 2016 ਅਧਿਨਿਯਮ ਕਰਨ ਲਈ ਪ੍ਰਸਤਾਵਿਤ ਕੀਤਾ ਗਿਆ ਹੈ ।
ਏਕੇਟੀ/ਬੀਵੀਏ/ਐੱਸਐੱਚ