Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਸਿਧਾਂਤਕ ਤੌਰ `ਤੇ ਇੱਕ ਬਦਲਵੇਂ ਢੰਗ (Alternative Mechanism) ਰਾਹੀਂ ਮਿਲਾਉਣ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਮੰਤਰੀ ਮੰਡਲ ਦੀ ਅੱਜ ਇੱਥੇ ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਿਧਾਂਤਕ ਤੌਰ ‘ਤੇ ਜਨਤਕ ਖੇਤਰ ਦੇ ਬੈਂਕਾਂ ਨੂੰ ਬਦਲਵੇਂ ਢੰਗ (Alternative Mechanism) ਰਾਹੀਂ ਮਿਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਰਾਸ਼ਟਰੀਕ੍ਰਿਤ ਬੈਂਕਾਂ ਨੂੰ ਇਕੱਠਾ ਕਰਨ ਵਿੱਚ ਮਦਦ ਮਿਲੇਗੀ ਤਾਂ ਕਿ ਮਜ਼ਬੂਤ ਅਤੇ ਪ੍ਰਤੀਯੋਗੀ ਬੈਂਕ ਕਾਇਮ ਕੀਤੇ ਜਾ ਸਕਣ।

ਮੁੱਖ ਵਿਸ਼ੇਸ਼ਤਾਵਾਂ:

ਜਨਤਕ ਖੇਤਰ ਦੇ ਬੈਂਕਾਂ ਨੂੰ ਇਕੱਠਾ ਕਰਨ ਬਾਰੇ ਜੋ ਪ੍ਰਵਾਨਤ ਢਾਂਚਾ ਹੈ, ਉਸ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:

• ਮਜ਼ਬੂਤ ਅਤੇ ਪ੍ਰਤੀਯੋਗੀ ਬੈਂਕ ਕਾਇਮ ਕਰਨ ਲਈ ਜੋ ਫੈਸਲਾ ਹੈ ਉਹ ਸਿਰਫ ਵਪਾਰਕ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

• ਇਸ ਸਬੰਧੀ ਪ੍ਰਸਤਾਵ ਬੈਂਕਾਂ ਦੇ ਬੋਰਡਾਂ ਵੱਲੋਂ ਆਉਣਾ ਚਾਹੀਦਾ ਹੈ।

• ਬੈਂਕਾਂ ਵੱਲੋਂ ਜੋ ਸਿਧਾਂਤਕ ਪ੍ਰਵਾਨਗੀ ਲਈ ਪ੍ਰਸਤਾਵ ਆਉਣਗੇ ਉਨ੍ਹਾਂ ਵਿੱਚ ਬੈਂਕਾਂ ਨੂੰ ਇਕੱਠੇ ਕਰਨ ਬਾਰੇ ਸਕੀਮਾਂ ਨੂੰ ਬਦਲਵੇਂ ਢੰਗ ਸਾਹਮਣੇ ਰੱਖਿਆ ਜਾਵੇਗਾ।

• ਸਿਧਾਂਤਕ ਪ੍ਰਵਾਨਗੀ ਮਿਲਣ ਤੋਂ ਬਾਅਦ ਬੈਂਕ ਕਾਨੂੰਨ ਅਤੇ ਸੇਬੀ ਦੀਆਂ ਲੋੜਾਂ ਦੇ ਹਿਸਾਬ ਨਾਲ ਕਦਮ ਚੁੱਕਣਗੇ।

• ਕੇਂਦਰ ਸਰਕਾਰ ਅੰਤਿਮ ਸਕੀਮ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਸਲਾਹ-ਮਸ਼ਵਰਾ ਨਾਲ ਨੋਟੀਫਾਈ ਕਰੇਗੀ।

*****

AKT/VBA/SH