Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਾਗਾਨ ਵਿਖੇ ਆਨੰਦ ਮੰਦਰ ਦੇ ਦਰਸ਼ਨ ਕੀਤੇ

ਪ੍ਰਧਾਨ ਮੰਤਰੀ ਨੇ ਬਾਗਾਨ ਵਿਖੇ ਆਨੰਦ ਮੰਦਰ ਦੇ ਦਰਸ਼ਨ ਕੀਤੇ

ਪ੍ਰਧਾਨ ਮੰਤਰੀ ਨੇ ਬਾਗਾਨ ਵਿਖੇ ਆਨੰਦ ਮੰਦਰ ਦੇ ਦਰਸ਼ਨ ਕੀਤੇ

ਪ੍ਰਧਾਨ ਮੰਤਰੀ ਨੇ ਬਾਗਾਨ ਵਿਖੇ ਆਨੰਦ ਮੰਦਰ ਦੇ ਦਰਸ਼ਨ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਆਂਮਾਰ ਵਿੱਚ ਬਾਗਾਨ ਵਿਖੇ ਆਨੰਦ ਮੰਦਰ ਦੇ ਦਰਸ਼ਨ ਕੀਤੇ।

ਇਹ ਇੱਕ ਬੰਧੀ ਮੰਦਰ ਹੈ ਜੋ 12ਵੀਂ ਸਦੀ ਦੇ ਸ਼ੁਰੂ ਵਿੱਚ ਬਣਾਇਆ ਗਿਆ ਸੀ। ਪੂਰੇ ਬਾਗਾਨ ਇਲਾਕੇ ਵਿੱਚ ਇਹ ਦੂਜਾ ਸਭ ਤੋਂ ਵੱਡਾ ਮੰਦਰ ਹੈ। ਭਾਰਤ ਦੇ ਪੁਰਾਤੱਤਵ ਸਰਵੇਖਣ ਵਿਭਾਗ ਨੇ ਇਮਾਰਤੀ ਸੰਭਾਲ ਅਤੇ ਮੰਦਰ ਦੀ ਸੁਰੱਖਿਆ ਲਈ ਰਸਾਇਣਿਕ ਟਰੀਟਮੈਂਟ ਦਾ ਕੰਮ ਕੀਤਾ ਹੈ। ਪਿਛਲੇ ਸਾਲ ਦੇ ਭੁਚਾਲ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਮੁਰੰਮਤ ਦਾ ਕੰਮ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਇੱਕ ਪ੍ਰਦਰਸ਼ਿਤ ਫੋਟੋ ਰਾਹੀਂ ਮੰਦਰ ਦੀ ਮੁਰੰਮਤ ਦੇ ਚਲ ਰਹੇ ਕੰਮ ਨੂੰ ਦਿਖਾਇਆ ਗਿਆ। ਉਨ੍ਹਾਂ ਨੇ ਪ੍ਰਾਰਥਨਾ ਕੀਤੀ ਅਤੇ ਮੰਦਰ ਦੀ ਪਰਿਕਰਮਾ ਕੀਤੀ ਜਿਸ ਦੌਰਾਨ ਪੁਰਾਤੱਤਵ ਸਰਵੇਖਣ ਵਿਭਾਗ ਦੇ ਪ੍ਰਤੀਨਿਧ ਉਨ੍ਹਾਂ ਨੂੰ ਮੁਰੰਮਤ ਦੀ ਪ੍ਰਕਿਰਿਆ ਬਿਆਨ ਕਰਦੇ ਰਹੇ।

 

ਪ੍ਰਧਾਨ ਮਤੰਰੀ ਨੇ ਮੰਦਰ ਦੀ ਦਰਸ਼ਨ ਡਾਇਰੀ ਵਿੱਚ ਦਸਤਖ਼ਤ ਕੀਤੇ ਅਤੇ ਮੰਦਰ ਦੀ ਪੁਨਰ ਸਥਾਪਨਾ ਵਿੱਚ ਭਾਰਤ ਦੇ ਯੋਗਦਾਨ ਨੂੰ ਉਜਾਗਰ ਕਰ ਰਹੇ ਬੋਰਡ ਤੋਂ ਪਰਦਾ ਹਟਾਇਆ।

 

ਭਾਰਤ ਦੇ ਪੁਰਾਤੱਤਵ ਸਰਵੇਖਣ ਵਿਭਾਗ ਨੇ ਏਸ਼ੀਆ ਦੇ ਵੱਖ-ਵੱਖ ਮੁਲਕਾ ਵਿੱਚ ਕਈ ਮਹੱਤਵਪੂਰਨ ਸਾਂਭ-ਸੰਭਲ ਦੇ ਕੰਮ ਲਏ ਹੋਏ ਹਨ। ਅਨੰਦ ਮੰਦਰ ਦੇ ਇਲਾਵਾ ਇਨ੍ਹਾਂ ਵਿੱਚ ਅਫ਼ਗਾਨਿਸਤਾਨ ਵਿਚਲਾ ਬਾਮੀਆਂ ਬੁੱਧਾਂ  (Bamiyan Buddhas), ਕੰਬੋਡੀਆ ਵਿਚਲਾ ਐਂਗਕੋਰ ਵਾਟ (Angkor Wat),ਕੰਬੋਡੀਆ ਦਾ ਟੀ ਪਰੋਹਮ ਮੰਦਰ (Ta Prohm Temple), ਲਾਉਸ ਵਿਚਲਾ ਵਟ ਫੋਊ ਮੰਦਰ (Vat Phou Temple) ਅਤੇ ਵੀਅਤਨਾਮ ਵਿਚਲਾ ਮਾਈ ਸਨ (My Son Temple) ਮੰਦਰ ਆਦਿ ਸ਼ਾਮਲ ਹਨ।

***

AKT/SH