Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਨੈਸ਼ਨਲ ਟਰੱਸਟ ਦੇ ਚੇਅਰਪਰਸਨ ਅਤੇ ਮੈਂਬਰਾਂ ਦਾ ਕਾਰਜ-ਕਾਲ ਨਿਸ਼ਚਤ ਕਰਨ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬੋਰਡ ਆਵ੍ ਨੈਸ਼ਨਲ ਟਰੱਸਟ ਦੇ ਚੇਅਰਪਰਸਨ ਅਤੇ ਮੈਂਬਰਾਂ ਦੇ ਕਾਰਜਕਾਲ 3 ਸਾਲਾਂ ਲਈ ਨਿਸ਼ਚਤ ਕਰਨ ਵਾਸਤੇ ਨੈਸ਼ਨਲ ਟਰੱਸਟ ਐਕਟ 1999 ਦੀ ਧਾਰਾ 4(1) ਅਤੇ ਧਾਰਾ 5(1) ਵਿੱਚ ਸੰਸ਼ੋਧਨ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਨੈਸ਼ਨਲ ਟਰੱਸਟ ਐਕਟ 1999 ਦੀ ਧਾਰਾ 4(1) ਅਨੁਸਾਰ ਤਿੰਨ ਸਾਲ ਦਾ ਕਾਰਜ ਕਾਲ ਖ਼ਤਮ ਹੋਣ ਤੋਂ ਬਾਅਦ ਵੀ ਚੇਅਰਪਰਸਨ ਅਤੇ ਮੈਂਬਰ ਆਪਣੇ ਉੱਤਰਾਧਿਕਾਰੀ ਦੀ ਵਿਧੀ ਪੂਰਵਕ ਨਿਯੁਕਤੀ ਹੋਣ ਤੱਕ ਆਪਣੇ ਅਹੁਦੇ ‘ਤੇ ਡਟੇ ਰਹਿੰਦੇ ਹਨ। ਚੇਅਰਪਰਸਨ ਦੇ ਤਿਆਗ ਪੱਤਰ ਦੇ ਮਾਮਲੇ ਵਿੱਚ ਐਕਟ ਦੀ ਧਾਰਾ 5(1) ਅਨੁਸਾਰ ਸਰਕਾਰ ਵੱਲੋਂ ਅਗਲਾ ਉੱਤਰਾਧਿਕਾਰੀ ਨਿਯੁਕਤ ਕਰਨ ਤੱਕ ਪਹਿਲਾ ਕੰਮ ਕਰਦਾ ਰਹੇਗਾ। ਐਕਟ ਦੇ ਮੌਜੂਦਾ ਸਰੂਪ ਵਿੱਚ ਉਪਰੋਕਤ ਉਪਬੰਧਾਂ ਦੀ ਸ਼ਬਦਾਵਲੀ ਕਾਰਨ ਚੇਅਰਪਰਸਨ ਅਨਿਸ਼ਚਿਤ ਸਮੇਂ ਲਈ ਅਹੁਦੇ ‘ਤੇ ਬਣੇ ਰਹੇ ਕਿਉਂਕਿ ਨਿਯੁਕਤੀ ਲਈ ਉਪਯੁਕਤ ਉੱਤਰਾਧਿਕਾਰੀ ਨਹੀਂ ਮਿਲ ਸਕਿਆ। ਐਕਟ ਦੀਆਂ ਇਨ੍ਹਾਂ ਧਾਰਾਵਾਂ ਵਿੱਚ ਪ੍ਰਸਤਾਵਿਤ ਸੰਸ਼ੋਧਨ ਅਜਿਹੀ ਸਥਿਤੀ ਨੂੰ ਟਾਲੇਗਾ ਅਤੇ ਕਿਸੇ ਅਹੁਦੇਦਾਰ ਵੱਲੋਂ ਉਸੇ ਅਹੁਦੇ ‘ਤੇ ਲਾਗਾਤਾਰ ਲੱਗੇ ਰਹਿਣ ਦੇ ਕਿਸੇ ਵੀ ਮੌਕੇ ਨੂੰ ਸਮਾਪਤ ਕਰੇਗਾ।

******

ਏਕਟੀ/ਵੀਬੀਏ/ਐੱਸਐੱਚ