Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਰੂ ਰਵਿਦਾਸ ਨੂੰ ਉਨ੍ਹਾਂ ਦੀ ਜਯੰਤੀ ਉੱਤੇ ਸ਼ਰਧਾਂਜਲੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਰੂ ਰਵਿਦਾਸ ਜਯੰਤੀ ਦੇ ਮੌਕੇ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

 

ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਉਨ੍ਹਾਂ ਦੀ ਜਯੰਤੀ ਦੇ ਮੌਕੇ ਉੱਤੇ ਗੁਰੂ ਰਵਿਦਾਸ ਜੀ ਅੱਗੇ ਸੀਸ ਝੁਕਾਉਂਦਾ ਹਾਂ। ਗੁਰੂ ਰਵਿਦਾਸ ਜੀ ਸਾਡੀ ਧਰਤੀ ਉੱਤੇ ਪੈਦਾ ਹੋਣ ਵਾਲੇ ਮਹਾਨ ਸੰਤਾਂ ਵਿੱਚ ਸ਼ਾਮਲ ਸਨ। ਉਹ ਇੱਕ ਅਜਿਹੇ ਸਮਾਜ ਦੇ ਹਮਾਇਤੀ ਸਨ ਜੋ ਕਿ ਬਰਾਬਰ, ਨਿਆਂਪੂਰਨ ਅਤੇ ਰਹਿਮਦਿਲ ਹੋਵੇ। ਉਨ੍ਹਾਂ ਦੀਆਂ ਸਿੱਖਿਆਵਾਂ ਰੂਹਾਨੀ ਸਨ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨਾਲ ਸਬੰਧਤ ਸਨ।

 

ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚ ਕਈ ਹਾਂ-ਪੱਖੀ ਤਬਦੀਲੀਆਂ ਲਿਆਂਦੀਆਂ। ਉਨ੍ਹਾਂ ਨੇ ਅਜਿਹੀਆਂ ਰਵਾਇਤਾਂ ਉੱਤੇ ਸਵਾਲ ਉਠਾਇਆ ਜੋ ਪ੍ਰਾਚੀਨ ਅਤੇ ਪਿਛਾਂਹਖਿਚੂ ਸਨ ਅਤੇ ਲੋਕਾਂ ਨੂੰ ਸਮੇਂ ਦੇ ਨਾਲ ਬਦਲਣ ਦੀ ਪ੍ਰੇਰਣਾ ਦਿੱਤੀ। ਪੁੱਛ-ਗਿੱਛ ਅਤੇ ਜ਼ੋਰ ਦੇਣ ਦੀ ਇਸ ਭਾਵਨਾ ਕਾਰਨ ਉਹ ਸਮੇਂ ਦੇ ਨਾਲ-ਨਾਲ ਮਹਾਨ ਸਿੱਧ ਹੋਏ।

 

ਗੁਰੂ ਰਵਿਦਾਸ ਜੀ ਦਾ ਭਾਈਚਾਰੇ ਅਤੇ ਇਕਸੁਰਤਾ ਦੀ ਭਾਵਨਾ ਵਿੱਚ ਮਜ਼ਬੂਤ ਵਿਸ਼ਵਾਸ ਸੀ। ਉਹ ਕਿਸੇ ਤਰ੍ਹਾਂ ਦੇ ਵਿਤਕਰੇ ਦੇ ਹੱਕ ਵਿੱਚ ਨਹੀਂ ਸਨ। ਜਦੋਂ ਅਸੀਂ ”ਸਬ ਕਾ ਸਾਥ ਸਬ ਕਾ ਵਿਕਾਸ” ਦੇ ਟੀਚੇ ਨੂੰ ਲੈ ਕੇ ਚੱਲਦੇ ਹਾਂ ਤਾਂ ਅਸੀਂ ਗੁਰੂ ਰਵਿਦਾਸ ਜੀ ਦੇ ਮਨੁੱਖਤਾ ਦੀ ਖਾਸ ਤੌਰ ’ਤੇ ਗਰੀਬਾਂ ਦੀ ਸੇਵਾ ਦੇ ਸਿਧਾਂਤ ਤੋਂ ਪ੍ਰੇਰਿਤ ਹੁੰਦੇ ਹਾਂ। ਅੱਜ ਮੈਂ ਤੁਹਾਡੇ ਨਾਲ ਗੁਰੂ ਰਵਿਦਾਸ ਜੀ ਦਾ ਇਹ ਕਥਨ ਸਾਂਝਾ ਕਰਨਾ ਚਾਹੁੰਦਾ ਹਾਂ —

 

ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ।।

ਛੋਟ ਬੜੋ ਸਬ ਸਮ ਬਸੈ, ਰੈਦਾਸ ਰਹੈ ਪ੍ਰਸੰਨ।।

(ऐसा चाहूँ राज मैं जहाँ मिलै सबन को अन्न।

छोट बड़ो सब सम बसै, रैदास रहै प्रसन्न।।)

 

ਗੁਰੂ ਰਵਿਦਾਸ ਜੀ ਨੇ ਉਸ ਸਮੇਂ ਦਾ ਸੁਪਨਾ ਲਿਆ ਜਦੋਂ ਹਰ ਵਿਅਕਤੀ ਕੋਲ ਖਾਣ ਲਈ ਕਾਫੀ ਕੁਝ ਹੋਵੇ ਅਤੇ ਹਰ ਵਿਅਕਤੀ ਖੁਸ਼ ਹੋਵੇ।”

*******

ਏਕੇਟੀ/ਐੱਸਐੱਚ