ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈੱਟਵਰਕ 18 ਵੱਲੋਂ ਆਯੋਜਿਤ ਰਾਈਜ਼ਿੰਗ ਇੰਡੀਆ ਸਮਿਟ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਕ ਰਾਸ਼ਟਰ ਵਜੋਂ ਉਦੈ ਦੀ ਗੱਲ ਕਰਦੇ ਹਾਂ, ਤਾਂ ਇਸ ਦਾ ਬਹੁਤ ਵਿਆਪਕ ਪ੍ਰਸੰਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਦੇ ਉਦੈ ਤੋਂ ਇਲਾਵਾ, ਉਨ੍ਹਾਂ ਨੂੰ ਲਗਦਾ ਹੈ ਕਿ ਰਾਈਜ਼ਿੰਗ ਇੰਡੀਆ ਦਾ ਭਾਵ ਭਾਰਤ ਦੇ ਲੋਕਾਂ ਵਿੱਚ ਸਵੈ-ਮਾਣ ਦਾ ਉਦੈ ਹੋਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੂਹਿਕ ਇੱਛਾ ਨਾਲ, ਅਸੰਭਵ ਵੀ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ਅੱਜ, ਇਹ ਸਮੂਹਿਕ ਇੱਛਾ ਸ਼ਕਤੀ ਨਵੇਂ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਆਮ ਧਾਰਨਾ ਦੇ ਉਲਟ, ਕਿ ਸਰਕਾਰਾਂ ਵਿਕਾਸ ਅਤੇ ਤਬਦੀਲੀ ਦੀ ਅਗਵਾਈ ਕਰਦੀਆਂ ਹਨ, ਜਦਕਿ ਨਾਗਰਿਕ ਅਨੁਸਰਣ ਕਰਦੇ ਹਨ; ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਇਹ ਰੁਝਾਨ ਉਲਟਾਇਆ ਗਿਆ ਹੈ। ਉਨ੍ਹਾਂ ਹੋਰ ਕਿਹਾ, ਹੁਣ ਨਾਗਰਿਕ ਅਗਵਾਈ ਕਰਦੇ ਹਨ ਅਤੇ ਸਰਕਾਰ ਅਨੁਸਰਣ ਕਰਦੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੇ ਸਰਕਾਰ ਨੂੰ ਵੱਡੇ ਫੈਸਲੇ ਲੈਣ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਪ੍ਰੇਰਤ ਕੀਤਾ ਹੈ।
ਉਨ੍ਹਾਂ ਕਿਹਾ ਭਾਰਤ ਵਿੱਚ ਪਰਿਵਰਤਨਕਾਰੀ ਬਦਲਾਅ (transformational shift ) ਇੱਥੋਂ ਦੇ ਲੋਕਾਂ ਦੇ ਸੰਕਲਪ ਸਦਕਾ ਹੈ। ਉਨ੍ਹਾਂ ਕਿਹਾ ਇੱਕ ਵਿਜ਼ਨ ਦੇ ਤੌਰ ‘ਤੇ ਸਰਕਾਰ, ਰਾਸ਼ਟਰੀ ਪੱਧਰ ‘ਤੇ ਅਸਮਾਨਤਾ ਦੇ ਭਾਵ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ। ਇੱਕ ਵੀਡੀਓ ਦੀ ਮਦਦ ਨਾਲ ਉਨ੍ਹਾਂ ਸਮਝਾਇਆ ਕਿ ਕਿਵੇਂ ਉੱਜਵਲਾ ਯੋਜਨਾ ਨਾ ਕੇਵਲ ਰਸੋਈਆਂ ਬਲਕਿ ਪੂਰੇ ਪਰਿਵਾਰਾਂ ਵਿੱਚ ਬਦਲਾਅ ਲਿਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਾਡੇ ਸਮਾਜਿਕ ਢਾਂਚੇ ਵਿਚਲੇ ਵੱਡੇ ਅਸੰਤੁਲਨ ਨੂੰ ਦੂਰ ਕਰਦੀ ਹੈ।
ਉਨ੍ਹਾਂ ਕਿਹਾ ਕਿ ਉਹ ਮਣੀਪੁਰ ਵਿੱਚ ਇੱਕ ਦਿਨ ਬਿਤਾ ਕੇ ਆਏ ਹਨ ਜਿੱਥੇ ਕਿ ਉਨ੍ਹਾਂ ਨੇ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ, ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਅਤੇ ਉੱਤਰ-ਪੂਰਬ ਲਈ ਕੁਝ ਹੋਰ ਮਹੱਤਵਪੂਰਨ ਪ੍ਰੋਜੈਕਟ ਲਾਂਚ ਕੀਤੇ। ਉਨ੍ਹਾਂ ਕਿਹਾ ਕਿ ਪੂਰਬੀ ਭਾਰਤ ਦੀ ਭਾਵਨਾਤਮਕ ਇਕਜੁੱਟਤਾ ਅਤੇ ਜਨਸੰਖਿਅਕ ਲਾਭਾਂਸ਼ (demographic dividend) ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ‘ਐਕਟ ਈਸਟ ਐਂਡ ਐਕਟ ਫਾਸਟ ਫਾਰ ਇੰਡੀਆਜ਼ ਈਸਟ’ ਮੰਤਰ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੇਵਲ ਉੱਤਰ-ਪੂਰਬ ਹੀ ਨਹੀਂ ਸਗੋਂ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਓਡੀਸ਼ਾ ਆਦਿ ਵੀ ਸ਼ਾਮਲ ਹਨ। ਸਾਰੇ ਇਲਾਕੇ ਵਿੱਚ ਕਿੰਨੀ ਤੇਜ਼ੀ ਨਾਲ ਪ੍ਰੋਜੈਕਟ ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਇਹ ਦੱਸਣ ਲਈ ਉਨ੍ਹਾਂ ਨੇ ਅਸਾਮ ਵਿੱਚ ਗੈਸ ਕਰੈਕਰ ਪ੍ਰੋਜੈਕਟ, ਗੋਰਖਪੁਰ ਬਰਾਊਨੀ ਅਤੇ ਸਿੰਦਰੀ ਵਿੱਚ ਖਾਦ ਉਦਯੋਗਾਂ ਦੀ ਪੁਨਰ ਸੁਰਜੀਤੀ, ਜਗਦੀਸ਼ਪੁਰ ਹਲਦੀਆ ਗੈਸ ਪਾਈਪਲਾਈਨ, ਅਤੇ ਢੋਲਾ ਸਾਦੀਆ ਪੁਲ ਦੀਆਂ ਉਦਾਹਰਣਾਂ ਦਿੱਤੀਆਂ । ਉਨ੍ਹਾਂ ਕਿਹਾ ਕਿ ਪੂਰਬੀ ਭਾਰਤ ਵਿੱਚ 12 ਨਵੇਂ ਹਵਾਈ ਅੱਡੇ ਬਣਾਏ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ 18,000 ਪਿੰਡਾਂ ਦਾ ਬਿਜਲੀਕਰਨ ਨਹੀਂ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਕਰੀਬ 13,000 ਪਿੰਡ ਪੂਰਬੀ ਭਾਰਤ ਵਿੱਚੋਂ ਸਨ ਅਤੇ 5,000 ਉੱਤਰ-ਪੂਰਬ ਵਿੱਚ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੌਭਾਗਯ ਯੋਜਨਾ ਹਰ ਘਰ ਨੂੰ ਬਿਜਲੀ ਕੁਨੈਕਸ਼ਨ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪੂਰਬੀ ਭਾਰਤ ਦੀ ਇਸ ਇਕੱਲਤਾ ਤੋਂ ਅਖੰਡਤਾ (isolation, to integration,) ਵੱਲ ਦੀ ਯਾਤਰਾ ਨਾਲ “ਰਾਈਜ਼ਿੰਗ ਇੰਡੀਆ” ਨੂੰ ਮਜ਼ਬੂਤੀ ਮਿਲੇਗੀ।
ਸਿਹਤ ਖੇਤਰ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਖੇਤਰ ਵਿੱਚ ਚਾਰ ਥੰਮ੍ਹਾਂ ‘ਤੇ ਕੰਮ ਕਰ ਰਹੀ ਹੈ।
• ਪ੍ਰਹੇਜ਼ ਨਾਲ ਸਿਹਤ (Preventive Health)
• ਕਿਫ਼ਾਇਤੀ ਸਿਹਤ ਸੰਭਾਲ (Affordable Healthcare)
• ਸਪਲਾਈ ਸਾਈਡ ਦਖ਼ਲਅਦਾਜ਼ੀਆਂ (Supplyside interventions)
• ਮਿਸ਼ਨ ਮੋਡ ਸਮੀਖਿਆ (Mission mode intervention)
ਰੋਕਥਾਮ ਸਿਹਤ ਸੰਭਾਲ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 13 ਕਰੋੜ ਘਰਾਂ ਵਿੱਚ ਪਖ਼ਾਨਿਆਂ ਦੀ ਸਹੂਲਤ ਹੈ ਜਦਕਿ 2014 ਵਿੱਚ 6.5 ਕਰੋੜ ਘਰਾਂ ਵਿੱਚ ਪਖ਼ਾਨੇ ਸਨ। ਉਨ੍ਹਾਂ ਕਿਹਾ ਕਿ ਸੈਨੀਟੇਸ਼ਨ ਕਵਰੇਜ 38% ਤੋਂ ਵਧ ਕੇ 80% ਹੋ ਗਈ ਹੈ। ਉਨ੍ਹਾਂ ਹੋਰ ਕਿਹਾ ਕਿ ਯੋਗ ਇੱਕ ਜਨ ਅੰਦਲੋਨ ਬਣ ਗਿਆ। ਉਨ੍ਹਾਂ ਨੇ ਇਸ ਸਾਲ ਦੇ ਬਜਟ ਵਿੱਚ ਐਲਾਨੇ ਅਰੋਗਤਾ ਸੈਂਟਰਾਂ ਦਾ ਵੀ ਜ਼ਿਕਰ ਕੀਤਾ। ਉਹ ਪ੍ਰਤੀਰੱਖਿਆ (immunization) ਬਾਰੇ ਵੀ ਬੋਲੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਦੇਸ਼ ਵਿੱਚ 3,000 ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਸਥਾਪਤ ਕੀਤੇ ਗਏ ਹਨ ਜਿੱਥੇ 800 ਤੋਂ ਜ਼ਿਆਦਾ ਸਸਤੀਆਂ ਦਵਾਈਆਂ ਉਪਲੱਬਧ ਹਨ। ਉਨ੍ਹਾਂ ਕਿਹਾ ਕੀ ਸਟੰਟ ਪਵਾਉਣ ਅਤੇ ਗੋਡੇ ਬਦਲਾਉਣ ਦੇ ਖ਼ਰਚ ਵੀ ਨਿਯਮਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਕਰੀਬ 10 ਕਰੋੜ ਪਰਿਵਾਰਾਂ ਨੂੰ ਬੀਮਾ ਸੁਰੱਖਿਆ ਪ੍ਰਦਾਨ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੀ ਕਮੀ ਦੂਰ ਕਰਨ ਲਈ ਮੈਡੀਕਲ ਕਾਲਜਾਂ ਵਿੱਚ ਸੀਟਾਂ ਵਧਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਰਾਸ਼ਟਰੀ ਮਹਿਲਾ ਦਿਵਸ ‘ਤੇ ਸ਼ੁਰੂ ਕੀਤੇ ਗਏ ਰਾਸ਼ਟਰੀ ਪੋਸ਼ਣ ਮਿਸ਼ਨ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਵਿਸਤਾਰ ਸਹਿਤ ਦੱਸਿਆ ਕਿ ਕਿਵੇਂ ਸਰਕਾਰ ਹਰੇਕ ਖੇਤਰ ਲਈ ਇੱਕ ਵਿੱਲਖਣ ਵਿਕਾਸ ਮਾਡਲ ‘ਤੇ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਬਿਜਲੀ ਖੇਤਰ ‘ਚ ਸੰਗਠਤ ਪਹੁੰਚ ਦੀ ਮਹੱਤਤਾ ਅਤੇ ਹੱਲ ਲੱਭਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਿਜਲੀ, ਅਖੁੱਟ ਊਰਜਾ ਅਤੇ ਕੋਲਾ ਮੰਤਰਾਲੇ ਹੁਣ ਇੱਕ ਇਕਾਈ ਦੀ ਤਰ੍ਹਾਂ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਹੁਣ ਬਿਜਲੀ ਦੀ ਕਮੀ ਤੋਂ ਬਿਜਲੀ ਦੀ ਬਹੁਲਤਾ ਵੱਲ ਅਤੇ ਨੈੱਟਵਰਕ ਅਸਫ਼ਲਤਾ ਤੋਂ ਨੈੱਟਵਰਕ ਐਕਸਪੋਰਟਰ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਲੋਕ ਵਿਸ਼ਵਾਸ ਕਰਦੇ ਹਨ ਕਿ ਭਾਰਤ ਆਪਣੀਆਂ ਕਮਜ਼ੋਰੀਆਂ ਨੂੰ ਪਿੱਛੇ ਛੱਡ ਕੇ ਅੱਗੇ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ ਹੀ ਰਾਈਜ਼ਿੰਗ ਇੰਡੀਆ (ਭਾਰਤ ਉਦੈ) ਦੀ ਨੀਂਹ ਹੈ। ਉਨ੍ਹਾਂ ਕਿਹਾ ਅੱਜ ਸਾਰੀ ਦੁਨੀਆ ਭਾਰਤ ਉਦੈ ਨੂੰ ਸਵੀਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕੇਵਲ ਆਪਣਾ ਵਿਕਾਸ ਹੀ ਨਹੀਂ ਬਲਕਿ ਸਾਰੀ ਦੁਨੀਆ ਦੇ ਵਿਕਾਸ ਲਈ ਮਾਰਗ-ਦਰਸ਼ਕ ਹੈ। ਉਨ੍ਹਾਂ ਕਿਹਾ ਭਾਰਤ ਸੂਰਜੀ ਕ੍ਰਾਂਤੀ ਦਾ ਮੋਹਰੀ ਹੈ ਜਿਵੇਂ ਕਿ ਹੁਣੇ-ਹੁਣੇ ਹੋਈ ਅੰਤਰਰਾਸ਼ਟਰੀ ਸੂਰਜੀ ਗਠਜੋੜ ਕਾਨਫਰੰਸ ਵਿੱਚ ਦਿਖਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਜੀ-20 ਅਤੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਨੇ ਦਹਿਸ਼ਤਵਾਦ, ਕਾਲੇ ਧਨ ਅਤੇ ਭ੍ਰਿਸ਼ਟਾਚਾਰ ਜਿਹੇ ਮਸਲੇ ਉਠਾਏ ਹਨ ਜੋ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਕ ਮੋਰਚੇ ‘ਤੇ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਭਾਰਤ ਨੇ ਗਲੋਬਲ ਆਰਥਕ ਪ੍ਰਗਤੀ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀਰਘ ਆਰਥਕ ਮਾਪਦੰਡਾਂ ਅਨੁਸਾਰ ਵੀ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਜਾ ਮੁੱਲਾਂਕਣ ਏਜੰਸੀਆਂ ਭਾਰਤ ਦਾ ਦਰਜਾ ਉੱਪਰ ਲਿਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗ਼ਰੀਬ, ਮੱਧ-ਵਰਗ ਅਤੇ ਹੇਠਲੇ ਮੱਧ-ਵਰਗ ਦੀਆਂ ਅਕਾਂਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ, ਇੱਕ ਮੁਕੰਮਲ ਪਹੁੰਚ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੌਜਵਾਨਾਂ ਅਤੇ ਔਰਤਾਂ ਨੂੰ ਸਸ਼ਕਤ ਕਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣ ਗਈ ਹੈ।
*****
ਏਕੇਟੀ/ਐੱਸਐੱਚ
For me, Rising India signifies the rise of pride, prosperity and determination of 125 crore Indians. pic.twitter.com/ek1Xpk6eNd
— Narendra Modi (@narendramodi) March 16, 2018
In today’s India, it is the people who are leading the journey towards the country’s transformation. We can see this in several areas. pic.twitter.com/hWvT9GH6RV
— Narendra Modi (@narendramodi) March 16, 2018
I am proud that our Government has worked not only on emotional integration but also on harnessing the demographic dividend of the Northeast. We believe in ‘Act East and Act Fast for India’s East.’ pic.twitter.com/Uz5mXoIFJM
— Narendra Modi (@narendramodi) March 16, 2018
Unprecedented transformation of India’s health sector through focus on preventive health, affordable healthcare, supply side interventions and mission mode working. pic.twitter.com/fL4GQ0nCKC
— Narendra Modi (@narendramodi) March 16, 2018
Moving from silos to solutions. pic.twitter.com/2rGOr9L8AC
— Narendra Modi (@narendramodi) March 16, 2018
When we say India Rising, we also refer to India’s rising stature at the global stage. pic.twitter.com/g8D1l7sD6u
— Narendra Modi (@narendramodi) March 16, 2018
Strong economic growth and greater development. pic.twitter.com/F6ruYNlP9o
— Narendra Modi (@narendramodi) March 16, 2018
We attach topmost priority to the aspirations of the poor, neo-middle class and the middle class. pic.twitter.com/hGSlfT8qzs
— Narendra Modi (@narendramodi) March 16, 2018