Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬਿਮਾਰ/ਘਾਟੇ ਵਿੱਚ ਚਲ ਰਹੇ ਕੇਂਦਰੀ ਜਨਤਕ ਉੱਦਮਾਂ ਨੂੰ ਸਮਾਂਬੱਧ ਤਰੀਕੇ ਨਾਲ ਬੰਦ ਕਰਨ ਵਾਸਤੇ ਅਤੇ ਚਲ ਅਤੇ ਅਚਲ ਸੰਪਤੀਆਂ ਦੇ ਨਿਪਟਾਰੇ ਲਈ ਸੋਧੇ ਹੋਏ ਦਿਸ਼ਾ-ਨਿਰਦੇਸਾਂ ਨੂੰ ਪ੍ਰਵਾਨਗੀ ਦਿਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬਿਮਾਰ / ਘਾਟੇ ਵਿੱਚ ਚੱਲਣ ਵਾਲੇ ਕੇਂਦਰੀ ਜਨਤਕ ਉੱਦਮਾਂ ਪਾਉਣ (ਸੀਪੀਐੱਸਟੀ) ਦੇ ਸਮਾਂ-ਬੱਧ ਤਰੀਕੇ ਨਾਲ  ਬੰਦ ਕਰਨ ਅਤੇ ਚਲ ਅਤੇ ਅਚਲ ਅਸਾਸਿਆਂ ਦੇ ਨਿਪਟਾਰੇ ਲਈ ਪਬਲਿਕ ਐਂਟਰਪ੍ਰਾਈਜਜ਼ ਵਿਭਾਗ (ਡੀਪੀਈ)  ਦੇ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ  ਨੂੰ ਪ੍ਰਵਾਨਗੀ ਦੇ ਦਿਤੀ ਹੈ। ਸੋਧੇ ਹੋਏ ਦਿਸ਼ਾ-ਨਿਰਦੇਸ਼ ਬਿਮਾਰ  ਅਤੇ ਘਾਟੇ ਵਿੱਚ ਚੱਲਣ ਵਾਲੇ ਉੱਦਮਾਂ ਨੂੰ ਬੰਦ ਕਰਨ ਦੀਆਂ ਸਕੀਮਾਂ ਨੂੰ ਲਾਗੂ ਕਰਨ ਵਿਚ ਹੁੰਦੀ ਦੇਰੀ ਨੂੰ ਘਟਾਉਣਗੇਇਹ ਦਿਸ਼ਾ-ਨਿਰਦੇਸ਼ ਸਤੰਬਰ 2016 ਵਿਚ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਦੀ ਜਗਾ ਲੈਣਗੇ

ਇਨਾਂ ਦਿਸ਼ਾ ਨਿਰਦੇਸ਼ਾਂ ਤੋਂ ਸੀਪੀਐੱਸਈ ਨੂੰ ਬੰਦ ਕਰਨ ਲਈ ਵੱਖ ਵੱਖ ਪ੍ਰੀਕਿਰਿਆਵਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਇੱਕ ਵਿਆਪਕ ਢਾਂਚਾ ਉਪਲੱਬਧ ਹੋਵੇਗਾ ਇਸ ਦੇ ਤਹਿਤ ਸੀਪੀਐੱਸਈ ਨੂੰ ਪੜਾਅਵਾਰ ਤਰੀਕੇ ਨਾਲ ਬੰਦ ਕਰਨ ਲਈ ਮਹੱਤਵਪੂਰਨ ਪੜਾਅ, ਇਸ ਪ੍ਰਕਿਰਿਆਂ ਨਾਲ ਸਬੰਧਤ ਮੰਤਰਾਲਿਆਂ/ਵਿਭਾਗਾਂ/ਸੀਪੀਐੱਸਈ ਆਦਿ ਦੀਆਂ ਜਿੰਮੇਵਾਰੀਆਂ ਤੈਅ ਹੋਣਗੀਆਂ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਰਾਹੀਂ ਪ੍ਰਸ਼ਾਸਨਿਕ ਮੰਤਰਾਲਿਆਂ/ਵਿਭਾਗਾਂ ਅਤੇ ਸੀਪੀਐੱਸਈ ਵੱਲੋਂ  ਕਾਰਜ ਯੋਜਨਾ ਪਹਿਲਾਂ  ਤੋਂ ਹੀ ਤਿਆਰ ਕਰਨਾ ਸੀਪੀਐੱਸਈ ਨੂੰ ਬੰਦ ਕਰਨ ਦਾ ਪ੍ਰਸਤਾਵ ਤਿਆਰ ਕਰਨਾ, ਵਿਧਾਨਿਕ ਮੁੱਦਿਆਂ ਅਤੇ ਹੋਰ ਜਿੰਮੇਵਾਰੀਆਂ ਤੈਅ ਕਰਨ, ਅਤੇ ਇਨ੍ਹਾਂ  ਸੀਪੀਐੱਸਈ ਦੀਆਂ ਚਲ ਅਤੇ ਅਚਲ ਜਾਈਦਾਦਾਂ ਨੂੰ ਸਮਾਂ-ਬੱਧ ਤਰੀਕੇ ਨਾਲ ਨਿਪਟਾਉਣ ਵਿੱਚ ਮਦਦ ਮਿਲੇਗੀ।

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਫ਼ਾਇਤੀ ਆਵਾਸ ਪ੍ਰੋਜੈਕਟਾਂ ਵਾਸਤੇ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ (ਐੱਸਓਐੱਚਯੂਏ) ਦੀਆਂ ਹਦਾਇਤਾਂ ਅਨੁਸਾਰ ਕੇਂਦਰੀ ਜਨਤਕ ਉੱਦਮਾਂ ਦੀ ਜ਼ਮੀਨ ਨੂੰ ਵਰਤਣ ਵਿੱਚ ਪਹਿਲ ਦਿੱਤੀ ਜਾਵੇਗੀ। ਕਿਉਂਕਿ ਇਨ੍ਹਾਂ ਕੇਂਦਰੀ ਜਨਤਕ ਉੱਦਮਾਂ ਵਿੱਚ ਕਰਮਚਾਰੀ ਕੰਮ ਕਰ ਰਹੇ ਹਨ ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਨੂੰ ਬੰਦ ਕਰਨ ਨਾਲ ਕੋਈ ਮੁਸ਼ਕਲ ਨਾ ਹੋਵੇ ਇਸ ਲਈ ਸਾਰੇ ਕਰਮਚਾਰੀਆਂ ਨੂੰ 2007 ਦੀ ਰਾਸ਼ਟਰੀ ਵੇਤਨ, ਭੱਤੇ ਅਨੁਸਾਰ ਵੀਆਰਐਸ (VRS) ਦੇਣ ਲਈ ਇੱਕ ਸਮਾਨ ਨੀਤੀ ਤਿਆਰ ਕੀਤੀ ਜਾ ਰਹੀ ਹੈ।

ਇਹ ਦਿਸਾਂ-ਨਿਰਦੇਸ਼ਾਂ ਉਨ੍ਹਾਂ ਸਾਰੇ ਬਿਮਾਰ/ਘਾਟੇ ਵਾਲੇ ਜਨਤਕ ਉੱਦਮਾਂ ‘ਤੇ ਲਾਗੂ ਹੋਣਗੇ, ਜਿੱਥੇ:

1. ਪ੍ਰਸ਼ਾਸਨਿਕ ਮੰਤਰਾਲੇ/ਵਿਭਾਗ ਵੱਲੋਂ ਬੰਦੇ ਦੇ ਪ੍ਰਸਤਾਵ ਲਈ ਸੀਸੀਈਏ ਮੰਤਰੀ ਮੰਡਲ ਤੋਂ ਪ੍ਰਵਾਨਗੀ/ਸਿਧਾਂਤਿਕ ਪ੍ਰਵਾਨਗੀ  ਪ੍ਰਾਪਤ ਕਰ ਚੁਕੇ ਹੋਣ

11. ਸੀਪੀਐੱਸਈ ਨੂੰ ਬੰਦ ਕਰਨ ਲਈ ਪ੍ਰਸ਼ਾਸਨਿਕ ਮੰਤਰਾਲੇ/ਵਿਭਾਗ ਦੇ ਫੈਸਲੇ ਤੋਂ ਬਾਅਦ ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਲੈਣ ਦੀ ਪ੍ਰਕਿਰਿਆ ਵਿਚ ਹੋਣ।

ਕਿਫ਼ਾਇਤੀ ਆਵਾਸ ਨੂੰ ਤਰਜੀਹ ਦਿੰਦਿਆਂ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਸੰਚਾਲਤ ਸਰਕਾਰ ਦੇ ਪ੍ਰਮੁੱਖ ਕਿਫ਼ਾਇਤੀ ਆਵਾਸ ਪ੍ਰੋਗਰਾਮ ਵਾਸਤੇ ਬੰਦ ਹੋਣ ਵਾਲੇ ਬਿਮਾਰ/ਘਾਟੇ ਵਿਚ ਚੱਲ ਰਹੇ ਜਨਤਕ ਉੱਦਮਾਂ  ਦੀ ਜ਼ਮੀਨ ਉਪਲੱਬਧ ਹੋਵੇਗੀ

ਈਕੀਟੀ/ਵੀਬੀਏ/ਐੱਸ ਐੱਚ