Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪੂਰਬ ਉੱਤਰ ਪਰਿਸ਼ਦ ਦੇ ਪੁਰਨਗਠਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪੂਰਬ ਉੱਤਰ ਪਰਿਸ਼ਦ (ਐੱਨਈਸੀ) ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੂਰਬ ਉੱਤਰ ਖੇਤਰ ਵਿਕਾਸ ਮੰਤਰਾਲੇ ਵੱਲੋਂ ਪੂਰਬ ਉੱਤਰ ਪਰਿਸ਼ਦ ਦੇ ਪੁਨਰਗਠਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੂੰ ਸੰਸਥਾ ਦਾ ਪਦਵੀ ਕਾਰਨ ਚੇਅਰਮੈਨ ਬਣਾਉਣ ਦਾ ਪ੍ਰਸਤਾਵ ਕੀਤਾ ਗਿਆ ਸੀ। ਇਸ ਸੰਸਥਾ ਵਿੱਚ ਸਾਰੇ ਅੱਠ ਪੂਰਬ ਉੱਤਰ ਰਾਜਾਂ ਦੇ ਰਾਜਪਾਲ ਅਤੇ ਮੁੱਖ ਮੰਤਰੀ ਮੈਂਬਰ ਹਨ। ਮੰਤਰੀ ਮੰਡਲ ਨੇ ਪੂਰਬ ਉੱਤਰ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ) ਨੂੰ ਪਰਿਸ਼ਦ ਦੇ ਵਾਈਸ ਚੇਅਰਮੈਨ ਦੇ ਰੂਪ ਵਿੱਚ ਕਾਰਜ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਭਾਵ:

      

ਐੱਨਈਸੀ ਰਾਜ ਅਤੇ ਕੇਂਦਰ ਸਰਕਾਰ ਰਾਹੀਂ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਗੂ ਕਰਦੀ ਹੈ। ਨਵੀਂ ਵਿਵਸਥਾ ਤਹਿਤ ਪੂਰਬ ਉੱਤਰ ਪਰਿਸ਼ਦ ਦੇ ਚੇਅਰਮੈਨ ਗ੍ਰਹਿ ਮੰਤਰੀ ਹੋਣਗੇ ਅਤੇ ਪੂਰਬ ਉੱਤਰ ਖੇਤਰ ਵਿਕਾਸ ਰਾਜ ਮੰਤਰੀ ਵਾਈਸ ਚੇਅਰਮੈਨ ਹੋਣਗੇ ਅਤੇ ਪੂਰਬ ਉੱਤਰ ਰਾਜਾਂ ਦੇ ਰਾਜਪਾਲ ਅਤੇ ਮੁੱਖ ਮੰਤਰੀ ਇਸ ਦੇ ਮੈਂਬਰ ਹੋਣਗੇ। ਇਹ ਪਰਿਸ਼ਦ ਇੰਟਰ-ਸਟੇਟ ਵਿਸ਼ਿਆਂ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਲਈ ਮੰਚ ਪ੍ਰਦਾਨ ਕਰੇਗੀ ਅਤੇ ਭਵਿੱਖ ਵਿੱਚ ਅਪਣਾਏ ਜਾਣ ਵਾਲੇ ਸਮਾਨ ਦ੍ਰਿਸ਼ਟੀਕੋਣਾਂ ‘ਤੇ ਵਿਚਾਰ ਵੀ ਕਰੇਗੀ।

ਪਰਿਸ਼ਦ ਹੁਣ ਨਸ਼ਾ ਤਸਕਰੀ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ, ਸੀਮਾ ਵਿਵਾਦਾਂ  ਵਰਗੇ ਅੰਤਰ-ਰਾਜੀ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਲਈ ਵੱਖ-ਵੱਖ ਖੇਤਰੀ ਪਰਿਸ਼ਦਾਂ ਵੱਲੋਂ ਕੀਤੇ ਜਾ ਰਹੇ ਕਾਰਜਾ ਨੂੰ ਕਰੇਗੀ।

     ਐੱਨਈਸੀ ਦੇ ਨਵੇਂ ਸਰੂਪ ਨਾਲ ਇਹ ਪੂਰਬ ਉੱਤਰ ਖੇਤਰ ਲਈ ਕਾਰਗਰ ਸੰਸਥਾ ਬਣੇਗੀ।

       

ਪਰਿਸ਼ਦ ਸਮੇਂ-ਸਮੇਂ ‘ਤੇ ਪ੍ਰੋਜੈਕਟ ਵਿੱਚ ਸ਼ਾਮਲ ਪ੍ਰੋਜੈਕਟਾਂ/ਯੋਜਨਾਵਾਂ ਦੇ ਕਾਰਜ ਦੀ ਸਮੀਖਿਆ ਕਰੇਗੀ, ਇਨ੍ਹਾਂ ਪ੍ਰੋਜੈਕਟਾਂ ਆਦਿ ਲਈ ਰਾਜਾਂ ਦਰਮਿਆਨ ਤਾਲਮੇਲ ਲਈ ਕਾਰਗਰ ਕਦਮਾਂ ਦੀ ਸਿਫਾਰਸ਼ ਕਰੇਗੀ। ਪਰਿਸ਼ਦ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਸ਼ਕਤੀਆਂ  ਪ੍ਰਾਪਤ ਹੋਣਗੀਆਂ।

*****

ਏਕੇਟੀ/ਵੀਬੀਏ