Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫ਼ਰੀਕਾ ਦਾ ਸਰਕਾਰੀ ਦੌਰਾ (23 – 27 ਜੁਲਾਈ, 2018)


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਵਾਂਡਾ (23 ਤੋਂ 24 ਜੁਲਾਈ), ਯੂਗਾਂਡਾ (24 ਤੋਂ 25 ਜੁਲਾਈ) ਅਤੇ ਦੱਖਣੀ ਅਫ਼ਰੀਕਾ (25 ਤੋਂ 27 ਜੁਲਾਈ) ਦੇ ਸਰਕਾਰੀ ਦੌਰੇ ’ਤੇ ਜਾਣਗੇ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਰਵਾਂਡਾ ਦੌਰਾ ਹੋਵੇਗਾ, ਜਦੋਂ ਕਿ 20 ਸਾਲਾਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਯੂਗਾਂਡਾ ਦੌਰਾ ਹੋਵੇਗਾ। ਦੱਖਣੀ ਅਫ਼ਰੀਕਾ ਦੀ ਯਾਤਰਾ ਬ੍ਰਿਕਸ ਸਿਖਰ ਸੰਮੇਲਨ ਦੇ ਸੰਦਰਭ ਵਿੱਚ ਹੈ।

ਪ੍ਰਧਾਨ ਮੰਤਰੀ ਦੇ ਰਵਾਂਡਾ ਅਤੇ ਯੂਗਾਂਡਾ ਦੌਰੇ ਦੌਰਾਨ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਦੁਵੱਲੀ ਮੀਟਿੰਗ, ਵਫ਼ਦ ਪੱਧਰੀ ਵਾਰਤਾ ਅਤੇ ਕਾਰੋਬਾਰੀਆਂ ਤੇ ਭਾਰਤੀ ਭਾਈਚਾਰੇ ਨਾਲ ਮੀਟਿੰਗ ਕਰਨਾ ਸ਼ਾਮਲ ਹਨ। ਰਵਾਂਡਾ ਵਿੱਚ ਪ੍ਰਧਾਨ ਮੰਤਰੀ ਜੈਨੋਸਾਈਡ ਮੈਮੋਰੀਅਲ (Genocide Memorial) ਦਾ ਦੌਰਾ ਕਰਨਗੇ ਅਤੇ ‘ਗਿਰਿੰਕਾ’ (ਪ੍ਰਤੀ ਪਰਿਵਾਰ ਇੱਕ ਗਾਂ) ’ਤੇ ਅਧਾਰਤ ਸਮਾਰੋਹ ਵਿੱਚ ਸ਼ਾਮਲ ਹੋਣਗੇ, ਜੋ ਪਾਲ ਕਗਾਮੇ (Paul Kagame) ਵੱਲੋਂ ਵਿਅਕਤੀਗਤ ਤੌਰ ’ਤੇ ਸ਼ੁਰੂ ਕੀਤੀ ਗਈ ਰਵਾਂਡਾ ਦੀ ਇੱਕ ਰਾਸ਼ਟਰੀ ਸਮਾਜਕ ਸੁਰੱਖਿਆ ਯੋਜਨਾ ਹੈ। ਪ੍ਰਧਾਨ ਮੰਤਰੀ ਯੂਗਾਂਡਾ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ, ਯੁਗਾਂਡਾ ਸੰਸਦ ਨੂੰ ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਸੰਬੋਧਨ ਕਰੇਗਾ।

ਪ੍ਰਧਾਨ ਮੰਤਰੀ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨਾਲ ਦੁਵੱਲੀ ਮੀਟਿੰਗ ਕਰਨਗੇ ਅਤੇ ਬ੍ਰਿਕਸ ਸਿਖਰ ਸੰਮੇਲਨ ਤੇ ਬ੍ਰਿਕਸ ਨਾਲ ਸਬੰਧਤ ਹੋਰ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਬ੍ਰਿਕਸ ਸਿਖਰ ਸੰਮੇਲਨ ਦੌਰਾਨ ਹਿੱਸਾ ਲੈ ਰਹੇ ਦੇਸ਼ਾਂ ਨਾਲ ਦੁਵੱਲੀਆਂ ਸੀਟਿੰਗਾਂ ਕਰਨ ਦੀ ਵੀ ਯੋਜਨਾ ਹੈ।

ਭਾਰਤ ਦਾ ਅਫ਼ਰੀਕਾ ਨਾਲ ਨਜ਼ਦੀਕੀ, ਨਿੱਘਾ ਅਤੇ ਦੋਸਤਾਨਾ ਰਿਸ਼ਤਾ ਹੈ ਅਤੇ ਦੱਖਣੀ ਅਫ਼ਰੀਕਾ ਵਿੱਚ ਵੱਡੀ ਗਿਣਤੀ ਵਿੱਚ ਮੌਜ਼ੁਦ ਭਾਰਤੀ ਭਾਈਚਾਰਾ ਇਸ ਮਜ਼ਬੂਤ ਵਿਕਾਸ ਭਾਈਵਾਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਯਾਤਰਾ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ, ਵਪਾਰ, ਸੱਭਿਆਚਾਰ, ਖੇਤੀਬਾੜੀ ਤੇ ਡੇਅਰੀ ਖੇਤਰ ਵਿੱਚ ਸਹਿਯੋਗ ਵਰਗੇ ਖੇਤਰਾਂ ਵਿੱਚ ਕਈ ਸਹਿਮਤੀ ਪੱਤਰਾਂ ਅਤੇ ਤਮਾਮ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਜਾਣੇ ਹਨ।

ਪਿਛਲੇ ਕੁਝ ਵਰ੍ਹਿਆਂ ਦੌਰਾਨ ਅਫ਼ਰੀਕੀ ਦੇਸ਼ਾਂ ਨਾਲ ਕਈ ਖੇਤਰਾਂ ਵਿੱਚ ਸਾਡੀ ਸ਼ਮੂਲੀਅਤ ਵਧੀ ਹੈ ਅਤੇ ਪਿਛਲੇ ਚਾਰ ਸਾਲ ਦੌਰਾਨ ਰਾਸ਼ਟਰਪਤੀ, ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਪੱਧਰ ਦੇ 23 ਅਫ਼ਰੀਕੀ ਦੌਰੇ ਹੋ ਚੁੱਕੇ ਹਨ। ਭਾਰਤ ਦੀ ਵਿਦੇਸ਼ ਨੀਤੀ ਵਿੱਚ ਅਫ਼ਰੀਕਾ ਦੀ ਪ੍ਰਮੁੱਖ ਪ੍ਰਾਥਮਿਕਤਾ ਰਹੀ ਹੈ। ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫ਼ਰੀਕਾ ਦੇ ਪ੍ਰਧਾਨ ਮੰਤਰੀ ਦੇ ਇਸ ਦੌਰੇ ਨਾਲ ਅਫ਼ਰੀਕੀ ਉਪ ਮਹਾਦੀਪ ਨਾਲ ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

***

ਏਕੇਟੀ/ਐੱਚਐੱਸ