Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬੀਮਾ ਰੈਗੂਲੇਟਰੀ ਖੇਤਰ ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਆਈਆਰਡੀਏਆਈ¬) ਅਤੇ ਅਮਰੀਕਾ ਦੇ ਸੰਘੀ ਬੀਮਾ ਦਫ਼ਤਰ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖ਼ਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਭਾਵ:

ਸਹਿਮਤੀ ਪੱਤਰ ਹਰੇਕ ਅਥਾਰਟੀ ਦੇ ਸੰਖੇਪ ਵਰਣਨ ਅਤੇ ਹੋਰ ਕਾਨੂੰਨੀ ਜ਼ਿੰਮੇਵਾਰੀਆਂ ਦੇ ਸਬੰਧ ਵਿੱਚ ਸੂਚਨਾ ਅਤੇ ਖੋਜ਼ ਸਹਾਇਤਾ ਦਾ ਆਦਾਨ-ਪ੍ਰਦਾਨ ਕਰਨ ਸਹਿਤ ਸਹਿਯੋਗ ਅਤੇ ਤਾਲਮੇਲ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰੇਗਾ। ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਵਿਭਿੰਨ ਰੈਗੂਲੇਟਰੀ ਕਾਰਜਾਂ ‘ਤੇ ਆਪਣੇ ਅਨੁਭਵ ਸਾਂਝੇ ਕਰਨਗੇ ਅਤੇ ਸਿਖਲਾਈ ਗਤੀਵਿਧੀਆਂ ਸਹਿਤ ਪਰਸਪਰ ਸਹਾਇਤਾ ਪ੍ਰਦਾਨ ਕਰਨਗੇ। ਭਾਰਤ ਅਤੇ ਅਮਰੀਕਾ ਅੰਤਰਰਾਸ਼ਟਰੀ ਮਿਆਰ ਸਥਾਪਤ ਕਰਨ ਸਬੰਧੀ ਗਤੀਵਿਧੀਆਂ ‘ਤੇ ਸਹਿਯੋਗ ਵਧਾਉਣ ਨੂੰ ਜਾਰੀ ਰੱਖਣ, ਵਿੱਤੀ ਸਥਿਰਤਾ ਅਤੇ ਬੀਮਾ ਖੇਤਰ ਦੇ ਮਜ਼ਬੂਤ ਵਿਵੇਕਸ਼ੀਲ ਰੈਗੂਲੇਸ਼ਨ ਰਾਹੀਂ ਉਪਭੋਗਤਾ ਸੁਰੱਖਿਆ ਦੇ ਵਿਕਾਸ ਅਤੇ ਲਾਗੂਕਰਣ ‘ਤੇ ਵੀ ਸਹਿਮਤੀ ਹੋ ਗਈ ਹੈ।

***

ਏਕੇਟੀ/ਐੱਸਐੱਨਸੀ