ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਅਤੇ ਜ਼ਿੰਬਾਬਵੇ ਦਰਮਿਆਨ ਭੂ-ਵਿਗਿਆਨ, ਖਣਨ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ਉੱਤੇ 3 ਨਵੰਬਰ 2018 ਨੂੰ ਜ਼ਿੰਬਾਬਵੇ ਦੇ ਹਰਾਰੇ ਵਿਖੇ ਦਸਤਖ਼ਤ ਕੀਤੇ ਗਏ ਸਨ ।
ਮੁੱਖ ਵਿਸ਼ੇਸ਼ਤਾਵਾਂ-
ਇਸ ਸਹਿਮਤੀ ਪੱਤਰ ਦਾ ਉਦੇਸ਼ ਸੰਸਾਧਨਾਂ, ਕਾਨੂੰਨਾਂ ਅਤੇ ਨੀਤੀ ਸਬੰਧੀ ਸੂਚਨਾ ਦਾ ਅਦਾਨ-ਪ੍ਰਦਾਨ ਕਰਨਾ, ਵਿਕਾਸ ਰਣਨੀਤੀਆਂ ਸਬੰਧੀ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਸੈਮੀਨਾਰਾਂ ਦਾ ਆਯੋਜਨ , ਪਾਰਟੀਆਂ ਦਰਮਿਆਨ ਟੈਕਨੋਲੋਜੀਆਂ ਦੇ ਤਬਾਦਲੇ ਨੂੰ ਉਤਸ਼ਾਹਿਤ ਕਰਨਾ, ਖਣਨ ਖੇਤਰ ਵਿੱਚ ਨਿਵੇਸ਼ ਲਈ ਵੈਲਿਊ ਐਡੀਸ਼ਨ ਅਤੇ ਮੌਕਿਆਂ ਵਿੱਚ ਵਾਧਾ ਕਰਨਾ ਸ਼ਾਮਲ ਹਨ। ਇਹ ਵਿਵਸਥਾਵਾਂ ਡਾਕੂਮੈਂਟੇਸ਼ਨ, ਪ੍ਰਚਾਰ ਆਦਿ ਨੂੰ ਜਿਹੀਆਂ ਸਰਗਰਮੀਆਂ ਉਤਸ਼ਾਹਿਤ ਕਰਨਗੀਆਂ ਅਤੇ ਇਨੋਵੇਸ਼ਨ ਦੇ ਉਦੇਸ਼ ਨੂੰ ਪੂਰਾ ਕਰਨਗੀਆਂ।
ਲਾਭ-
ਸਹਿਮਤੀ ਪੱਤਰ ਰਾਹੀਂ ਭਾਰਤ ਅਤੇ ਜ਼ਿੰਬਾਬਵੇ ਦਰਮਿਆਨ ਪਛਾਣੇ ਗਏ ਖੇਤਰਾਂ ਵਿੱਚ ਇਕ ਸੰਸਥਾਗਤ ਢਾਂਚਾ ਮੁਹੱਈਆ ਹੋ ਸਕੇਗਾ ।
****
ਏਕੇਟੀ/ਐੱਸਐੱਚ