ਪੀਐੱਮਇੰਡੀਆ
ਇੱਥੇ ਆਏ ਭਾਈਓ ਅਤੇ ਭੈਣੋਂ, ਮਹਾਰਾਸ਼ਟਰ ਦਾ ਅੱਜ ਇਹ ਮੇਰਾ ਚੌਥਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਮੈਂ ਠਾਣੇ ਵਿੱਚ ਸੀ। ਉੱਥੇ ਵੀ ਹਜ਼ਾਰਾਂ-ਕਰੋੜ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਕੀਤਾ ਗਿਆ ਹੈ।
ਇਸ ਵਿੱਚ ਗ਼ਰੀਬਾਂ ਦੇ ਘਰ ਦੇ ਪ੍ਰੋਜੈਕਟ ਵੀ ਸਨ ਅਤੇ ਮੈਟਰੋ ਦੇ ਵਿਸਤਾਰ ਨਾਲ ਜੁੜੇ ਪ੍ਰੋਜੈਕਟ ਵੀ ਸਨ।
ਥੋੜੀ ਦੇਰ ਪਹਿਲਾਂ ਇੱਥੇ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣ ਰਹੀ ਪੁਣੇ ਮੈਟਰੋ ਲਾਈਨ ਦੇ ਤੀਜੇ phase ਦਾ ਹੁਣੇ ਮੈਨੂੰ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਹੈ। ਹਿੰਜਵੜੀ ਤੋਂ ਸ਼ਿਵਾਜੀ ਨਗਰ ਨੂੰ ਜੋੜਨ ਵਾਲੇ ਇਸ ਮੈਟਰੋ ਪ੍ਰੋਜੈਕਟ ਨਾਲ ਦੇਸ਼ ਦੇ ਸਭ ਤੋਂ ਵਿਅਸਤ ਆਈਟੀ ਸੈਂਟਰ ਵਿੱਚੋਂ ਇੱਕ, ਇਸ ਖੇਤਰ ਨੂੰ ਵੱਡੀ ਸੁਵਿਧਾ ਮਿਲਣ ਵਾਲੀ ਹੈ।
ਮਹਾਰਾਸ਼ਟਰ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਇੱਥੇ ਕੰਮ ਕਰਨ ਪਹੁੰਚੇ IT Professionals ਨੂੰ, ਇੱਥੋਂ ਦੇ ਸਥਾਨਕ ਲੋਕਾਂ ਦਾ ਜੀਵਨ ਇਸ ਨਾਲ ਸੁਗਮ ਹੋਣ ਵਾਲਾ ਹੈ।
ਸਾਥੀਓ, ਦੋ ਸਾਲ ਪਹਿਲਾਂ ਮੈਨੂੰ ਪੁਣੇ ਮੈਟਰੋ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਦਾ ਸੁਭਾਗ ਮਿਲਿਆ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਜਿਨ੍ਹਾਂ ਦੋ Corridors ’ਤੇ ਕੰਮ ਸ਼ੁਰੂ ਕੀਤਾ ਗਿਆ, ਉੱਥੇ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ। ਮੈਨੂੰ ਉਮੀਦ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਪੁਣੇ ਵਿੱਚ 12 ਕਿਲੋਮੀਟਰ ਦੇ route ’ਤੇ ਮੈਟਰੋ ਦੌੜਨ ਲਗੇਗੀ।
ਹੁਣ ਸ਼ਿਵਾਜੀ ਨਗਰ ਦੇ ਤੀਜੇ phase ਦੀ ਵੀ ਅੱਜ ਸ਼ੁਰੂਆਤ ਹੋ ਗਈ ਹੈ। ਅਜਿਹੇ ਵਿੱਚ ਜਦੋਂ ਇਹ phase ਪੂਰਾ ਹੋਵੇਗਾ, ਤਾਂ ਲੋਕਾਂ ਨੂੰ ਪੁਣੇ ਅਤੇ ਪਿੰਪਰੀ ਚਿੰਦਵਾੜ ਦੇ ਚਾਰ ਅਲੱਗ-ਅਲੱਗ ਕੋਨਿਆਂ ਤੋਂ ਹਿੰਜਵੜੀ ਆਈਟੀ ਪਾਰਕ ਪਹੁੰਚਣ ਵਿੱਚ ਬਹੁਤ ਸਹੂਲਤ ਹੋ ਜਾਵੇਗੀ।
ਇੱਥੇ ਹਾਜ਼ਰ IT ਸੈਕਟਰ ਨਾਲ ਜੁੜੇ Professionals ਨੂੰ ਮੈਂ ਇਸ ਦੀ ਵਿਸ਼ੇਸ਼ ਵਧਾਈ ਦਿੰਦਾ ਹਾਂ। ਅੱਜ ਇੱਥੇ ਜਿਨ੍ਹਾਂ ਵੀ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਹੋਇਆ ਹੈ, ਇਹ ਕੇਂਦਰ ਅਤੇ ਮਹਾਰਾਸ਼ਟਰ ਦੀ ਸਰਕਾਰ ਦੇ ਉਸ ਵਿਆਪਕ ਵਿਜ਼ਨ ਦਾ ਹਿੱਸਾ ਹੈ, ਜਿਸ ਦੇ ਕੇਂਦਰ ਵਿੱਚ Infrastructure ਹੈ, ਬੁਨਿਆਦੀ ਸੁਵਿਧਾਵਾਂ ਹਨ।
ਤੁਸੀਂ ਬੀਤੇ ਚਾਰ-ਸਾਢੇ ਚਾਰ ਵਰ੍ਹਿਆਂ ਤੋਂ ਲਗਾਤਾਰ ਦੇਖ ਰਹੇ ਹੋ ਕਿ ਕਿਵੇਂ Infrastructure ’ਤੇ ਸਰਕਾਰ ਦਾ ਫੋਕਸ ਹੈ।
ਦੇਸ਼ ਭਰ ਵਿੱਚ connectivity, ਯਾਨੀ highway, railway, airway, waterway ਅਤੇ I-way ਨੂੰ ਵਿਸਤਾਰ-ਰਫ਼ਤਾਰ ਦੇਣ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ।
ਸਾਥੀਓ, ਕਰਗਿਲ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਕੱਛ ਤੋਂ ਲੈ ਕੇ ਕਾਮਰੂਪ ਤੱਕ, ਤੁਸੀਂ ਯਾਤਰਾ ਕਰੋਗੇ ਤਾਂ ਪਤਾ ਚਲੇਗਾ ਕਿ ਕਿਸ ਗਤੀ ਨਾਲ ਅਤੇ ਕਿੰਨੇ ਵੱਡੇ ਪੱਧਰ ’ਤੇ ਕੰਮ ਚਲ ਰਿਹਾ ਹੈ।
ਇਹ ਸਭ ਅਗਰ ਹੋ ਪਾ ਰਿਹਾ ਹੈ ਤਾਂ ਇਸ ਦੇ ਪਿੱਛੇ ਸਰਕਾਰ ਦੀ ਪ੍ਰਤੀਬੱਧਤਾ ਹੈ ਹੀ, ਸਥਾਨਕ ਲੋਕਾਂ, ਕਿਸਾਨਾਂ, ਮਜ਼ਦੂਰਾਂ, ਪ੍ਰੋਫੈਸ਼ਨਲ ਦੀ ਇੱਛਾ-ਅਕਾਂਖਿਆ ਅਤੇ ਸਹਿਯੋਗ ਵੀ ਹੈ।
ਵਿਕਾਸ ਦੇ ਹਾਈਵੇ ਤੋਂ ਅੱਜ ਕੋਈ ਵੀ ਅਛੂਤਾ ਰਹਿਣਾ ਨਹੀਂ ਚਾਹੁੰਦਾ। ਆਰਥਕ ਅਤੇ ਸਮਾਜਕ ਰੂਪ ਤੋਂ ਭਲੇ ਕੋਈ ਕਿੰਨਾ ਵੀ ਸਮਰੱਥ ਅਤੇ ਅਸਮਰੱਥ ਹੋਵੇ, ਲੇਕਿਨ ਸਿਰਫ ਆਵਾਗਮਨ ਵਿੱਚ ਹੀ ਉਹ ਆਪਣਾ ਸਮਾਂ ਵਿਅਰਥ ਨਹੀਂ ਕਰਨਾ ਚਾਹੁੰਦਾ। ਉਹ ਨਹੀਂ ਚਾਹੁੰਦਾ ਕਿ connectivity ਦੀ ਕਮੀ ਵਿੱਚ ਉਸ ਦੀਆਂ ਫਸਲਾਂ, ਉਪਜ, ਉਸ ਦਾ ਦੁੱਧ-ਦਹੀਂ, ਉਸ ਦਾ ਉਤਪਾਦ ਬਰਬਾਦ ਹੋ ਜਾਵੇ। ਉਹ ਚਾਹੁੰਦਾ ਹੈ ਕਿ ਸਕੂਲ ਆਉਣ-ਜਾਣ ਵਿੱਚ ਉਸ ਦੇ ਬੱਚਿਆਂ ਦਾ ਘੱਟ ਤੋਂ ਘੱਟ ਸਮਾਂ ਲੱਗੇ, ਤਾਕਿ ਉਹ ਪੜ੍ਹਾਈ ਅਤੇ ਖੇਡਣ ਨੂੰ ਜ਼ਿਆਦਾ ਸਮਾਂ ਦੇ ਸਕਣ। ਉਹ ਘੰਟਿਆਂ ਤੱਕ ਟ੍ਰੈਫਿਕ ਜਾਮ ਵਿੱਚ ਫਸ ਕੇ ਅੱਠ-ਨੌ ਘੰਟੇ ਦੇ ਆਫ਼ਿਸ ਟਾਈਮ ਨੂੰ 12-13 ਘੰਟੇ ਨਹੀਂ ਹੋਣ ਦੇਣਾ ਚਾਹੁੰਦਾ। ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ। ਆਪਣੇ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਪਿੰਡ ਤੋਂ ਲੈ ਕੇ ਸ਼ਹਿਰਾਂ ਤੱਕ, next generation infrastructure ਅਤੇ transport sector ਦੇ integration ’ਤੇ ਧਿਆਨ ਦਿੱਤਾ ਜਾ ਰਿਹਾ ਹੈ।
ਸਾਥੀਓ, ਇਸੇ ਸੋਚ ਦੇ ਨਾਲ ਕੇਂਦਰ ਸਰਕਾਰ ਇੱਥੇ ਦੇਵੇਂਦਰ ਫੜਨਵੀਸ ਜੀ ਦੀ ਸਰਕਾਰ ਦੇ ਨਾਲ ਮਿਲ ਕੇ ਮਹਾਰਾਸ਼ਟਰ ਦੇ ਪੁਣੇ ਦੇ infrastructure ਨੂੰ ਮਜ਼ਬੂਤ ਕਰਨ ਵਿੱਚ ਜੁਟੀ ਹੈ।
ਹਿੰਜਵੜੀ-ਸ਼ਿਵਾਜੀ ਨਗਰ ਮੈਟਰੋ ਲਾਈਨ ਤਾਂ ਇੱਕ ਹੋਰ ਮਾਅਨੇ ਵਿੱਚ ਵੀ ਖਾਸ ਹੈ। ਸਰਕਾਰ ਨੇ ਦੇਸ਼ ਵਿੱਚ ਮੈਟਰੋ ਦੇ ਵਿਕਾਸ ਲਈ ਪਹਿਲੀ ਵਾਰ ਜੋ ਮੈਟਰੋ ਪਾਲਿਸੀ ਬਣਾਈ ਹੈ, ਉਸ ਦੇ ਤਹਿਤ ਬਣਨ ਵਾਲਾ ਇਹ ਪ੍ਰੋਜੈਕਟ ਪਹਿਲਾ ਪ੍ਰੋਜੈਕਟ ਹੈ। ਇਹ ਪ੍ਰੋਜੈਕਟ PPP ਭਾਵ public private partnership ਵਿੱਚ ਬਣਾਇਆ ਜਾ ਰਿਹਾ ਹੈ।
ਇੱਕ ਸਾਲ ਪਹਿਲਾਂ ਜੋ ਨਵੀਂ ਮੈਟਰੋ ਰੇਲ ਪਾਲਿਸੀ ਸਰਕਾਰ ਨੇ ਬਣਾਈ ਹੈ, ਇਹ ਦੇਸ਼ ਵਿੱਚ ਮੈਟਰੋ ਦੇ ਵਿਸਤਾਰ ਦੇ ਪ੍ਰਤੀ ਸਾਡੇ ਸੰਕਲਪ ਨੂੰ ਦਿਖਾਉਂਦੀ ਹੈ। ਇਸੇ policy ਦੇ ਆਉਣ ਤੋਂ ਬਾਅਦ ਮੈਟਰੋ ਦੇ ਨਿਰਮਾਣ ਵਿੱਚ ਤੇਜ਼ੀ ਆ ਰਹੀ ਹੈ, ਕਿਉਂਕਿ ਨਿਯਮ-ਕਾਇਦੇ ਸਪਸ਼ਟ ਹੋਏ ਹਨ।
ਸ਼ਹਿਰਾਂ ਵਿੱਚ transport sector ਦੀਆਂ ਅਲੱਗ-ਅਲੱਗ ਏਜੰਸੀਆਂ ਦਰਮਿਆਨ ਤਾਲਮੇਲ ਦੇ ਤੌਰ-ਤਰੀਕੇ ਤੈਅ ਕੀਤੇ ਗਏ ਹਨ। ਇਹ ਮੈਟਰੋ ਰੇਲ ਪਾਲਿਸੀ reform oriented ਬਣਾਈ ਗਈ ਹੈ। ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਸਿਰਫ਼ ਮੈਟਰੋ ਟਰੇਨ ਦੇ ਨਾਲ-ਨਾਲ ਮੈਟਰੋ ਸਟੇਸ਼ਨ ਤੱਕ ਫੀਡਰ ਬੱਸਾਂ, ਨਵੇਂ walk-ways, ਨਵੇਂ path-ways ਨੂੰ ਵੀ ਨਾਲ ਹੀ ਨਾਲ ਵਿਕਸਿਤ ਕੀਤਾ ਜਾਵੇ।
ਹੁਣ ਮੈਟਰੋ ਵਿੱਚ Unified Urban Transport Authority ਦੇ ਜ਼ਰੀਏ single command system ਤਹਿਤ ਕੰਮ ਹੋ ਰਿਹਾ ਹੈ। ਇਸ ਨਾਲ ਲੋਕਾਂ ਦੀ ਅਸਲੀ ਜ਼ਰੂਰਤ ਤਾਂ ਪਤਾ ਲਗ ਹੀ ਰਹੀ ਹੈ, ਪਰੇਸ਼ਾਨੀਆਂ ਨੂੰ ਵੀ ਘੱਟ ਕੀਤਾ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ, ਮੈਟਰੋ ਅੱਜ ਦੇਸ਼ ਦੇ ਸ਼ਹਿਰਾਂ ਦੀ life-line ਬਣਦੀ ਜਾ ਰਹੀ ਹੈ। ਬੀਤੇ ਚਾਰ ਵਰ੍ਹਿਆਂ ਵਿੱਚ ਸਰਕਾਰ ਨੇ ਦੇਸ਼ ਦੇ ਦਰਜਨ ਭਰ ਸ਼ਹਿਰਾਂ ਤੱਕ ਇਸ ਨੂੰ ਵਿਸਤਾਰ ਦਿੱਤਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਅਨੇਕ ਹੋਰ ਸ਼ਹਿਰ ਇਸ ਨਾਲ ਜੁੜਨ ਵਾਲੇ ਹਨ।
ਪਿਛਲੇ ਚਾਰ ਸਾਲ ਵਿੱਚ 300 ਕਿਲੋਮੀਟਰ ਦੀਆਂ ਨਵੀਂਆਂ ਲਾਈਨਾਂ ਨੂੰ ਕਮਿਸ਼ਨ ਕਰ ਦਿੱਤਾ ਹੈ ਅਤੇ 200 ਕਿਲੋਮੀਟਰ ਦੇ ਨਵੇਂ ਪ੍ਰਸਤਾਵ ਨੂੰ ਵੀ ਪਾਸ ਕੀਤਾ ਗਿਆ ਹੈ। ਇਸ ਦਾ ਨਤੀਜਾ ਹੈ ਕਿ ਇਸ ਸਮੇਂ ਦੇਸ਼ ਵਿੱਚ 500 ਕਿਲੋਮੀਟਰ ਤੋਂ ਜ਼ਿਆਦਾ ਦੀ ਮੈਟਰੋ ਲਾਈਨ ਚਲ ਰਹੀ ਹੈ ਅਤੇ ਕਰੀਬ 650 ਕਿਲੋਮੀਟਰ ਤੋਂ ਜ਼ਿਆਦਾ ਦੀਆਂ ਲਾਈਨਾਂ ਪੂਰੀਆਂ ਹੋਣ ਨੂੰ ਹਨ।
ਮਹਾਰਾਸ਼ਟਰ ਵਿੱਚ ਵੀ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ 200 ਕਿਲੋਮੀਟਰ ਤੋਂ ਜ਼ਿਆਦਾ ਦੀਆਂ ਮੈਟਰੋ ਲਾਈਨਾਂ ਦਾ ਨਿਰਮਾਣ ਕਰ ਰਹੀਆਂ ਹਨ।
ਭਾਈਓ ਅਤੇ ਭੈਣੋਂ, ਅੱਜ ਦੇਸ਼ ਵਿੱਚ ਮੈਟਰੋ ਦਾ ਜੋ ਵੀ ਵਿਸਤਾਰ ਹੋ ਰਿਹਾ ਹੈ, ਉਸ ਨੂੰ ਸਹੀ ਮਾਅਨੇ ਵਿੱਚ ਗਤੀ ਅਟਲ ਜੀ ਦੀ ਸਰਕਾਰ ਨੇ ਦਿੱਤੀ ਸੀ। ਸ਼ਹਿਰ ਅਤੇ ਪਿੰਡਾਂ ਵਿੱਚ infrastructure ’ਤੇ ਅਟਲ ਜੀ ਨੇ ਜੋ ਬਲ ਦਿੱਤਾ, ਉਸ ਨੂੰ 10 ਵਰ੍ਹੇ ਬਾਅਦ ਸਾਡੀ ਸਰਕਾਰ ਨੇ ਸਪੀਡ ਵੀ ਦਿੱਤੀ ਅਤੇ ਸਕੇਲ ਵੀ ਵਧਾਇਆ।
ਮੈਨੂੰ ਕਹਿੰਦੇ ਹੋਏ ਜ਼ਰਾ ਵੀ ਸੰਕੋਚ ਨਹੀਂ ਹੈ ਕਿ ਅਗਰ ਅਟਲ ਜੀ ਦੀ ਸਰਕਾਰ ਨੂੰ ਥੋੜ੍ਹਾ ਸਮਾਂ ਹੋਰ ਮਿਲਦਾ ਤਾਂ ਸ਼ਾਇਦ ਅੱਜ ਮੁੰਬਈ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਨੂੰ, ਮਹਾਰਾਸ਼ਟਰ ਦੇ ਅਨੇਕ ਸ਼ਹਿਰਾਂ ਨੂੰ ਮੈਟਰੋ ਨਾਲ ਜੋੜਿਆ ਜਾ ਚੁੱਕਿਆ ਹੁੰਦਾ।
ਦਿੱਲੀ ਵਿੱਚ ਅਟਲ ਜੀ ਦੀ ਸਰਕਾਰ ਦੌਰਾਨ ਮੈਟਰੋ ’ਤੇ ਕੰਮ ਸ਼ੁਰੂ ਹੋਇਆ ਸੀ। ਅੱਜ ਕਰੀਬ-ਕਰੀਬ ਪੂਰੀ ਦਿੱਲੀ ਮੈਟਰੋ ਨਾਲ ਜੁੜ ਚੁੱਕੀ ਹੈ।
ਸਾਥੀਓ, ਪਹਿਲਾਂ ਜੋ ਸਰਕਾਰ ਰਹੀ, ਉਸ ਦੀ ਪ੍ਰਾਥਮਿਕਤਾ ਵਿੱਚ transport ਅਤੇ infrastructure ਓਨਾ ਨਹੀਂ ਰਿਹਾ, ਜਿੰਨਾ ਹੋਣਾ ਚਾਹੀਦਾ ਸੀ।
ਸਾਥੀਓ, ਉਨ੍ਹਾਂ ਨੂੰ – ਉਨ੍ਹਾਂ ਦੀ ਸੋਚ ਮੁਬਾਰਕ, ਸਾਡੀ ਸੋਚ ਹੈ ਦੇਸ਼ ਦਾ ਕੋਨਾ-ਕੋਨਾ, ਕਣ-ਕਣ ਜੁੜੇ, ਦੇਸ਼ ਦਾ ਸੰਤੁਲਿਤ ਵਿਕਾਸ ਹੋਵੇ। ਅਸੀਂ ਏਕ ਭਾਰਤ-ਸ਼੍ਰੇਸ਼ਠ ਭਾਰਤ ਬਣਾਉਣ ਲਈ ਇਸ ਮਿਸ਼ਨ ’ਤੇ ਨਿਕਲੇ ਹੋਏ ਲੋਕ ਹਾਂ।
ਹਾਂ, ਇੰਨਾ ਮੈਂ ਜ਼ਰੂਰ ਯਾਦ ਦਿਆਂ ਕਿ 2004 ਤੋਂ 2014 ਦਾ ਕਾਲਖੰਡ ਅਤੇ 2018 ਵਿੱਚ, ਇੱਕ ਪੀੜ੍ਹੀ ਦਾ ਅੰਤਰ ਆ ਗਿਆ ਹੈ, ਸੋਚ ਦਾ ਅੰਤਰ ਆ ਗਿਆ ਹੈ, ਅਕਾਂਖਿਆਵਾਂ ਦਾ ਅੰਤਰ ਆ ਗਿਆ ਹੈ।
ਭਾਈਓ ਅਤੇ ਭੈਣੋਂ, ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ease of living ਅਤੇ ease of doing business ਸੁਨਿਸ਼ਚਿਤ ਕਰਨ ਵਿੱਚ ਹੈ। ਇਹੀ ਕਾਰਨ ਹੈ ਕਿ ਦੇਸ਼ ਭਰ ਵਿੱਚ ਕਰੀਬ hundred smart city ਵਿਕਸਿਤ ਕੀਤੇ ਜਾ ਰਹੇ ਹਨ।
ਪੁਣੇ ਸਮੇਤ ਮਹਾਰਾਸ਼ਟਰ ਵਿੱਚ ਵੀ 8 ਸ਼ਹਿਰਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਇਸ ਮਿਸ਼ਨ ਤਹਿਤ 5 ਹਜ਼ਾਰ ਤੋਂ ਜ਼ਿਆਦਾ ਪ੍ਰੋਜੈਕਟਾਂ ਦੀ ਸਿਲੈਕਸ਼ਨ ਕੀਤੀ ਗਈ ਹੈ।
ਇਨ੍ਹਾਂ ਪ੍ਰੋਜੈਕਟਾਂ ’ਤੇ ਆਉਣ ਵਾਲੇ ਦਿਨਾਂ ਵਿੱਚ ਦੋ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣਗੇ। 10 ਹਜ਼ਾਰ ਕਰੋੜ ਦੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ 53 ਹਜ਼ਾਰ ਕਰੋੜ ਰੁਪਏ ਦੇ 1700 ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
ਸਾਥੀਓ, ਪੁਣੇ ਸਮੇਤ ਮਹਾਰਾਸ਼ਟਰ ਦੇ 8 ਸ਼ਹਿਰਾਂ ਵਿੱਚ smart city mission ਤਹਿਤ ਕਰੀਬ ਡੇਢ ਹਜ਼ਾਰ ਕਰੋੜ ਰੁਪਏ ਦੇ ਕੰਮ ਪੂਰੇ ਹੋ ਚੁੱਕੇ ਹਨ ਜਦੋਂ ਕਿ ਸਾਢੇ ਤਿੰਨ ਹਜ਼ਾਰ ਕਰੋੜ ਦੇ ਕੰਮ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ।
ਪੁਣੇ ਦਾ integrated command and control system ਸ਼ੁਰੂ ਹੋ ਚੁੱਕਿਆ ਹੈ। ਇੱਥੇ ਤੋਂ ਹੁਣ ਪੂਰੇ ਸ਼ਹਿਰ ਦੀਆਂ ਵਿਵਸਥਾਵਾਂ ਦੀ ਨਿਗਰਾਨੀ ਦਾ ਕੰਮ ਕੀਤਾ ਜਾ ਰਿਹਾ ਹੈ।
ਇੰਨਾ ਹੀ ਨਹੀਂ Amrut mission ਤਹਿਤ ਮਹਾਰਾਸ਼ਟਰ ਦੇ 41 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਵੀ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਸੜਕ, ਬਿਜਲੀ, ਪਾਣੀ, ਸੀਵੇਜ, ਅਜਿਹੀਆਂ ਪ੍ਰਾਥਮਿਕ ਸੁਵਿਧਾਵਾਂ ਨਾਲ ਜੁੜੇ ਕਰੀਬ 6 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਜਲਦੀ ਪੂਰੇ ਹੋਣ ਦੀ ਸਥਿਤੀ ਵਿੱਚ ਹਨ।
ਇਸ ਦੇ ਨਾਲ-ਨਾਲ ਸ਼ਹਿਰਾਂ ਨੂੰ ਰੋਸ਼ਨ ਕਰਨ ਦੇ ਲਈ ਉਨ੍ਹਾਂ ਦੀ ਸੁੰਦਰਤਾ ਨੂੰ ਵਧਾਉਣ ਲਈ, ਘੱਟ ਬਿਜਲੀ ਨਾਲ ਜ਼ਿਆਦਾ ਰੋਸ਼ਨੀ ਲਈ LED Street Lights ਲਗਾਈਆਂ ਜਾ ਰਹੀਆਂ ਹਨ।
ਮਹਾਰਾਸ਼ਟਰ ਵਿੱਚ ਕਰੀਬ ਇੱਕ ਲੱਖ ਅਜਿਹੀਆਂ Street Lights ਅਲੱਗ-ਅਲੱਗ ਸ਼ਹਿਰਾਂ ਵਿੱਚ ਲਗਾਈਆਂ ਜਾ ਚੁੱਕੀਆਂ ਹਨ। ਇਸ ਨਾਲ ਸੈਂਕੜੇ ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋ ਰਹੀ ਹੈ।
ਸਾਥੀਓ, ਆਮ ਜਨ ਨੂੰ ਬੱਚਤ ਹੋਵੇ, ਇਸ ਦੇ ਨਾਲ-ਨਾਲ ਉਸ ਦੀ ਸਰਕਾਰੀ ਸੇਵਾਵਾਂ ਤੱਕ ਅਸਾਨੀ ਨਾਲ ਪਹੁੰਚ ਹੋਵੇ, ਇਸ ਦੇ ਲਈ ਡਿਜੀਟਲ ਇੰਡੀਆ ਅਭਿਆਨ ਵਿਆਪਕ ਸਰੂਪ ਲੈ ਚੁੱਕਿਆ ਹੈ।
ਅੱਜ ਜਨਮ ਪ੍ਰਮਾਣ ਪੱਤਰ ਤੋਂ ਲੈ ਕੇ ਜੀਵਨ ਪ੍ਰਮਾਣ ਪੱਤਰ ਤੱਕ, ਅਜਿਹੀਆਂ ਸੈਂਕੜੇ ਸੁਵਿਧਾਵਾਂ online ਹਨ।
ਬਿਜਲੀ, ਪਾਣੀ ਦੇ ਬਿਲ ਤੋਂ ਲੈ ਕੇ ਹਸਪਤਾਲਾਂ ਵਿੱਚ appointment, ਬੈਂਕਾਂ ਦਾ ਲੈਣ-ਦੇਣ, ਪੈਨਸ਼ਨ, provident fund, admission, reservation, ਕਰੀਬ-ਕਰੀਬ ਹਰ ਸੁਵਿਧਾ ਨੂੰ online ਕੀਤਾ ਗਿਆ ਹੈ ਤਾਂਕਿ ਕਤਾਰਾਂ ਨਾ ਲਗਣ ਅਤੇ corruption ਦੀ ਗੁੰਜਾਇਸ਼ ਘੱਟ ਹੋਵੇ।
ਹੁਣ Digi-Locker ਵਿੱਚ ਤੁਹਾਡੇ ਸਾਰੇ ਸਰਟੀਫਿਕੇਟ ਸੁਰੱਖਿਅਤ ਰਹਿ ਸਕਦੇ ਹਨ। ਕਰੀਬ ਡੇਢ ਕਰੋੜ ਖਾਤੇ ਦੇਸ਼ ਭਰ ਵਿੱਚ ਖੁੱਲ੍ਹ ਚੁੱਕੇ ਹਨ।
ਇੰਨਾ ਹੀ ਨਹੀਂ, ਹੁਣ Driving License ਸਮੇਤ ਤਮਾਮ ਦੂਜੇ ਦਸਤਾਵੇਜ਼ਾਂ ਨੂੰ ਨਾਲ ਰੱਖਣ ਦੀ ਵੀ ਜ਼ਰੂਰਤ ਨਹੀਂ ਰਹੇਗੀ। ਮੋਬਾਈਲ ਫੋਨ ’ਤੇ ਉਸ ਦੀ Soft copy ਜਾਂ ਫਿਰ Digi-Locker ਦੇ ਜ਼ਰੀਏ ਹੀ ਕੰਮ ਚਲ ਜਾਵੇਗਾ।
ਭਾਈਓ ਅਤੇ ਭੈਣੋਂ, ਸਰਕਾਰ ਦਾ ਪ੍ਰਯਤਨ ਹੈ ਕਿ ਸਾਡੇ professionals, ਉਨ੍ਹਾਂ ਦੀ ਰੁਟੀਨ ਸਾਡੇ ਉਦਯੋਗਾਂ ਅਤੇ ਦੇਸ਼ ਦੀ ਨਵੀਂ ਜ਼ਰੂਰਤ ਦੇ ਹਿਸਾਬ ਨਾਲ ਨਿਯਮ-ਕਾਨੂੰਨ ਬਣਾਏ ਅਤੇ ਬਦਲੇ ਜਾਣ। ਨਿਯਮ ਸਰਲ ਵੀ ਹੋਣ ਅਤੇ ਸੁਗਮਤਾ ਅਤੇ ਪਾਰਦਰਸ਼ਿਤਾ ਵੀ ਸੁਨਿਸ਼ਚਿਤ ਕਰਨ।
ਡਿਜੀਟਲ ਇੰਡੀਆ ਅਤੇ ਮੇਕ ਇੰਨ ਇੰਡੀਆ ਨੇ ਸਰਕਾਰ ਦੇ ਇਨ੍ਹਾਂ ਪ੍ਰਯਤਨਾਂ ਨੂੰ ਗਤੀ ਦਿੱਤੀ ਹੈ। ਅੱਜ ਅਗਰ ਆਮ ਤੋਂ ਆਮ ਵਿਅਕਤੀ ਤੱਕ ਤਕਨੀਕ ਪਹੁੰਚ ਰਹੀ ਹੈ ਤਾਂ ਸਸਤਾ ਮੋਬਾਈਲ ਫੋਨ, ਸਸਤਾ ਅਤੇ ਤੇਜ਼ ਇੰਟਰਨੈੱਟ ਡੇਟਾ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਮੋਬਾਈਲ ਫੋਨ ਇਸ ਲਈ ਸਸਤੇ ਹੋਏ, ਕਿਉਂਕਿ ਹੁਣ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਬਣਾਉਣ ਵਾਲਾ ਦੇਸ਼ ਬਣ ਗਿਆ ਹੈ। ਕਰੀਬ ਸਵਾ ਸੌ ਮੋਬਾਈਲ ਫੋਨ ਮੈਨੂਫੈਕਚਰਿੰਗ ਯੂਨਿਟ ਦੇਸ਼ ਭਰ ਵਿੱਚ ਚਲ ਰਹੀਆਂ ਹਨ। ਜਦੋਂ ਕਿ ਚਾਰ ਵਰ੍ਹੇ ਪਹਿਲਾਂ ਸਿਰਫ਼-ਸਿਰਫ਼ ਦੋ ਹੀ ਅਜਿਹੀਆਂ ਫੈਕਟਰੀਆਂ ਸਨ। ਸਾਢੇ ਚਾਰ ਤੋਂ ਪੰਜ ਲੱਖ ਨੌਜਵਾਨ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰ ਰਹੇ ਹਨ। ਹਾਲੇ ਇਸ ਵਿੱਚ ਹੋਰ ਵਿਸਤਾਰ ਹੋਣ ਵਾਲਾ ਹੈ। ਮੋਬਾਈਲ ਸਮੇਤ ਪੂਰੇ electronics manufacturing ਦਾ ਇੱਕ ਵੱਡਾ ਹੱਬ ਭਾਰਤ ਬਣ ਰਿਹਾ ਹੈ।
ਸਾਥੀਓ, ਹਾਰਡਵੇਅਰ ਦੇ ਨਾਲ-ਨਾਲ ਸਸਤੇ ਅਤੇ ਤੇਜ਼ ਡੇਟਾ ਨੂੰ ਪਿੰਡ-ਪਿੰਡ, ਗਲੀ-ਗਲੀ ਤੱਕ ਪਹੁੰਚਾਉਣ ਦਾ ਕੰਮ ਚਲ ਰਿਹਾ ਹੈ। ਦੇਸ਼ਭਰ ਦੀਆਂ ਕਰੀਬ ਸਵਾ ਲੱਖ ਗ੍ਰਾਮ ਪੰਚਾਇਤਾਂ ਤੱਕ optical fibre network ਪਹੁੰਚਾਇਆ ਜਾ ਚੁੱਕਿਆ ਹੈ।
ਤਿੰਨ ਲੱਖ ਤੋਂ ਜ਼ਿਆਦਾ common service centre ਪਿੰਡਾਂ ਵਿੱਚ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਕੰਮ ਕਰ ਰਹੇ ਕਰੀਬ ਦਸ ਲੱਖ ਯੁਵਾ, ਪਿੰਡਾਂ ਨੂੰ ਔਨਲਾਈਨ ਸੁਵਿਧਾ ਦੇ ਰਹੇ ਹਨ।
ਡੇਢ ਲੱਖ ਤੋਂ ਜ਼ਿਆਦਾ ਪੋਸਟ ਆਫ਼ਿਸ ਹੁਣ ਔਨਲਾਈਨ ਬੈਂਕਿੰਗ ਦੇ ਸਾਧਨ ਤਾਂ ਬਣ ਹੀ ਰਹੇ ਹਨ, ਹੋਮ ਡਿਲਿਵਰੀ ਸਰਵਿਸ ਦੇ ਵੀ ਸੈਂਟਰ ਬਣਨ ਜਾ ਰਹੇ ਹਨ।
ਦੇਸ਼ ਦੇ ਕਰੀਬ 700 ਰੇਲਵੇ ਸਟੇਸ਼ਨਾਂ ’ਤੇ ਮੁਫ਼ਤ ਵਾਈ-ਫਾਈ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
ਸਾਥੀਓ, 2014 ਤੋਂ ਪਹਿਲਾਂ ਦੇਸ਼ ਵਿੱਚ ਜਿੱਥੇ digital ਲੈਣ-ਦੇਣ ਹੁੰਦਾ ਸੀ, ਉਹ ਹੁਣ 6 ਗੁਣਾ ਤੋਂ ਜ਼ਿਆਦਾ ਵਧ ਚੁੱਕਿਆ ਹੈ। ਦੇਸ਼ ਵਿੱਚ ਹੁਣ ਤੱਕ 50 ਕਰੋੜ ਤੋਂ ਜ਼ਿਆਦਾ ਰੁਪੇ, ਡੈਬਿਟ ਕਾਰਡ ਵੰਡੇ ਜਾ ਚੁੱਕੇ ਹਨ। ਸਿਰਫ਼ ਬੀਤੇ 2 ਵਰ੍ਹਿਆਂ ਦੇ ਦੌਰਾਨ ਹੀ ਯੂਪੀਆਈ, ਭੀਮ ਅਤੇ ਦੂਜੇ ਡਿਜੀਟਲ ਪਲੇਟਫਾਰਮਾਂ ਰਾਹੀਂ ਲੈਣ-ਦੇਣ ਵਿੱਚ ਲੱਖਾਂ ਗੁਣਾ ਵਾਧਾ ਹੋਇਆ ਹੈ।
ਭਾਈਓ ਅਤੇ ਭੈਣੋਂ, ਪੁਣੇ-ਐਜੂਕੇਸ਼ਨ, ਆਈਟੀ, ਇੰਜੀਨੀਅਰਿੰਗ ਅਤੇ ਬਿਜ਼ਨਸ ਦਾ ਵੀ ਸੈਂਟਰ ਹੈ। ਇਹ knowledge ਦਾ ਸੈਂਟਰ ਹੈ, ਤਕਨੀਕ ਦਾ ਸੈਂਟਰ ਹੈ। ਇਹੀ ਨਿਊ ਇੰਡੀਆ ਦੀ ਪਹਿਚਾਣ ਹੋਣ ਵਾਲੀ ਹੈ।
ਚੌਥੀ ਉਦਯੋਗਿਕ ਕ੍ਰਾਂਤੀ ਲਈ ਜ਼ਰੂਰੀ ਇਨਫਰਾਸਟ੍ਰਕਚਰ ਸਾਡੇ ਕੋਲ ਤਿਆਰ ਹੈ ਅਤੇ ਇੱਥੇ ਮੌਜੂਦ ਹਜ਼ਾਰਾਂ ਯੁਵਾ ਸਾਥੀਆਂ ਦੀ ਤਰ੍ਹਾਂ, ਇੱਕ ਤੋਂ ਇੱਕ innovative minds ਦੀ ਫੌਜ ਵੀ ਸਾਡੇ ਪਾਸ ਤਿਆਰ ਹੈ।
Startup India ਅਤੇ Atal innovation mission ਰਾਹੀਂ ਭਾਰਤ ਭਵਿੱਖ ਦੀ ਤਕਨੀਕ ਦਾ ਇੱਕ ਵੱਡਾ ਸੈਂਟਰ ਬਣਦਾ ਜਾ ਰਿਹਾ ਹੈ। ਸਟਾਰਅੱਪ ਦੇ ਮਾਮਲੇ ਵਿੱਚ ਭਾਰਤ ਦੁਨੀਆ ਦਾ ਦੂਜਾ ਵੱਡਾ eco system ਬਣ ਚੁੱਕਿਆ ਹੈ। ਦੇਸ਼ ਦੇ ਕਰੀਬ 500 ਜ਼ਿਲ੍ਹਿਆਂ ਵਿੱਚ 14 ਹਜ਼ਾਰ ਤੋਂ ਜ਼ਿਆਦਾ Startups ਨੂੰ Startup India ਅਭਿਆਨ ਤਹਿਤ recognize ਕੀਤਾ ਜਾ ਚੁੱਕਿਆ ਹੈ।
ਸਾਡੇ ਦੇਸ਼ ਵਿੱਚ ਆਈਡੀਆਜ਼ ਦੀ ਕਮੀ ਕਦੇ ਨਹੀਂ ਰਹੀ। ਕਮੀ ਸੀ ਇਨ੍ਹਾਂ ਨੂੰ ਦਿਸ਼ਾ ਦੇਣ ਦੀ, ਹੱਥ ਪਕੜ ਅੱਗੇ ਵਧਾਉਣ ਦੀ, hand holding ਦੀ। ਹੁਣ ਸਰਕਾਰ ਆਈਡੀਆ ਨੂੰ ਇੰਡਸਟਰੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਘੱਟ ਉਮਰ ਵਿੱਚ ਹੀ technology ਦੇ ਲਈ temperament ਵਿਕਸਿਤ ਕੀਤਾ ਜਾ ਰਿਹਾ ਹੈ। ਸਕੂਲਾਂ ਵਿੱਚ Atal tinkering lab ਖੋਲੀਆਂ ਜਾ ਰਹੀਆਂ ਹਨ ਤਾਂ starts ups ਦੇ ਲਈ Atal incubation centre ਦੇਸ਼ ਭਰ ਵਿੱਚ ਖੋਲ੍ਹੇ ਜਾ ਰਹੇ ਹਨ।
ਨਿਊ ਇੰਡੀਆ ਦੇ ਨਵੇਂ ਸੈਂਟਰਾਂ ਵਿੱਚ ਦੇਸ਼ ਦਾ ਭਵਿੱਖ ਤਿਆਰ ਹੋਵੇਗਾ। ਦੁਨੀਆ ਦਾ ਸਭ ਤੋਂ ਵੱਡਾ talent pool ਤਿਆਰ ਹੋਵੇਗਾ। ਨਵੇਂ ਭਾਰਤ ਦੇ ਨਿਰਮਾਣ ਵਿੱਚ ਤੁਹਾਡਾ ਸਾਰਿਆਂ ਦਾ, ਪੁਣੇ ਦਾ, ਮਹਾਰਾਸ਼ਟਰ ਦਾ ਅਹਿਮ ਰੋਲ ਰਹਿਣ ਵਾਲਾ ਹੈ।
ਇਸੇ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ
ਨੂੰ ਮੈਟਰੋ ਲਾਈਨ ਦਾ ਕੰਮ ਸ਼ੁਰੂ ਹੋਣ ’ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਇੰਨੀ ਵੱਡੀ ਸੰਖਿਆ ਵਿੱਚ ਤੁਸੀਂ ਅਸ਼ੀਰਵਾਦ ਦੇਣ ਲਈ ਆਏ, ਇਸ ਦੇ ਲਈ ਮੈਂ ਹਿਰਦੇ ਪੂਰਵਕ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ।
*****
ਅਤੁਲ ਤਿਵਾਰੀ/ਕੰਚਨ ਪਤਿਯਾਲ/ਨਿਰਮਲ ਸ਼ਰਮਾ
महाराष्ट्र का आज ये मेरा चौथा कार्यक्रम है। इससे पहले मैं ठाणे में था। वहां भी हज़ारों करोड़ के विकास कार्यों का शिलान्यास और लोकार्पण किया गया है। इसमें गरीबों के घर के प्रोजेक्ट्स भी थे और मेट्रो के विस्तार से जुड़े प्रोजेक्ट्स भी: PM @narendramodi
— PMO India (@PMOIndia) December 18, 2018
थोड़ी देर पहले यहां 8 हजार करोड़ रुपये से ज्यादा की लागत से बन रही पुणे मेट्रो लाइन के तीसरे फेज का अभी मैंने शिलान्यास किया है। हिंजवड़ी से शिवाजीनगर को जोड़ने वाले इस मेट्रो प्रोजेक्ट्स से देश के सबसे व्यस्त IT सेंटर्स में से एक, इस क्षेत्र को बहुत बड़ी सुविधा मिलने वाली है: PM
— PMO India (@PMOIndia) December 18, 2018
महाराष्ट्र और देश के कोने-कोने से यहां काम करने पहुंचे आईटी प्रोफेशनल्स को, यहां के स्थानीय लोगों का जीवन इससे सुगम होने वाला है: PM @narendramodi
— PMO India (@PMOIndia) December 18, 2018
दो साल पहले मुझे ही पुणे मेट्रो प्रोजेक्ट का शुभारंभ करने का सौभाग्य मिला था। मुझे बहुत खुशी है कि जिन दो कॉरिडोर्स पर काम शुरु किया गया वहां तेज गति से काम चल रह है। मुझे उम्मीद है कि अगले साल के अंत तक पुणे में 12 किलोमीटर के रुट पर मेट्रो दौड़ने लगेगी: PM @narendramodi
— PMO India (@PMOIndia) December 18, 2018
अब शिवाजी नगर से तीसरे फेज का भी आज शुभारंभ हो गया है। ऐसे में, जब ये फेज पूरा होगा, तो लोगों को पुणे और पिंपरी चिंचवाड के चार अलग-अलग कोनों से हिंजवड़ी आई टी पार्क पहुंचने में बहुत सहूलियत हो जाएगी: PM @narendramodi
— PMO India (@PMOIndia) December 18, 2018
यहां उपस्थित IT सेक्टर से जुड़े प्रोफेशनल्स को मैं इसकी विशेष बधाई देता हूं: PM @narendramodi
— PMO India (@PMOIndia) December 18, 2018
आज यहां पर जिन भी प्रोजेक्ट्स पर काम शुरु हुआ है, ये केंद्र और महाराष्ट्र की सरकार के उस व्यापक विजन का हिस्सा है, जिसके केंद्र में इंफ्रास्ट्रक्चर है, बुनियादी सुविधाएं हैं: PM @narendramodi
— PMO India (@PMOIndia) December 18, 2018
आप बीते चार साढ़े चार वर्षों से आप निरंतर देख रहे हैं कि कैसे इंफ्रास्ट्र्क्चर पर इस सरकार का फोकस रहा है। देशभर में कनेक्टिविटी यानि हाईवे, रेलवे, एयरवे, वॉटरवे और आईवे को विस्तार और रफ्तार देने का काम तेज़ गति से चल रहा है: PM @narendramodi
— PMO India (@PMOIndia) December 18, 2018
करगिल से लेकर कन्याकुमारी तक, कच्छ से लेकर कामरूप तक, आप यात्रा करेंगे तो पता चलेगा कि किस गति से और कितने बड़े स्तर पर काम चल रहा है: PM @narendramodi
— PMO India (@PMOIndia) December 18, 2018
ये सब अगर हो पा रहा है तो, इसके पीछे सरकार की प्रतिबद्धता तो है ही, स्थानीय लोगों, किसानों, कामगारों, प्रोफेशनल्स की इच्छा, आकांक्षा और सहयोग भी है। विकास के हाईवे से आज कोई भी अछूता नहीं रहना चाहता: PM @narendramodi
— PMO India (@PMOIndia) December 18, 2018
आर्थिक और सामाजिक रूप से भले कोई कितना भी समर्थ और असमर्थ हो, लेकिन सिर्फ आवागमन में ही वो अपना समय व्यर्थ नहीं करना चाहता। वो नहीं चाहता कि कनेक्टिविटी के अभाव में ही उसकी फसलें-उपज, उसका दूध-दही, उसका उत्पाद बर्बाद हो जाए: PM @narendramodi
— PMO India (@PMOIndia) December 18, 2018
वो चाहता है कि स्कूल आने-जाने में उसके बच्चों का कम से कम समय लगे, ताकि वो पढ़ाई और खेलकूद को ज्यादा समय दे पाएं। वो घंटों ट्रैफिक जाम में फंसकर 8-9 घंटे के ऑफिस टाइम को 12-13 घंटे नहीं होने देना चाहता: PM @narendramodi
— PMO India (@PMOIndia) December 18, 2018
वो अपने परिवार के साथ समय बिताना चाहता है, अपने समय का सही उपयोग करना चाहता है: PM @narendramodi
— PMO India (@PMOIndia) December 18, 2018
यही कारण है कि आज गांव से लेकर शहरों तक Next Generation Infrastructure और Transport Sector के Integration पर ध्यान दिया जा रहा है: PM @narendramodi
— PMO India (@PMOIndia) December 18, 2018
इसी सोच के साथ केंद्र सरकार, यहां देवेंद्र फणनवीस जी की सरकार के साथ मिलकर महाराष्ट्र के, पुणे के इंफ्रास्ट्रक्चर को मज़बूत करने में जुटी है। हिंजवाड़ी-शिवाजीनगर मेट्रो लाइन तो एक और मायने में भी खास है: PM @narendramodi
— PMO India (@PMOIndia) December 18, 2018
सरकार ने देश में मेट्रो के विकास के लिए पहली बार जो मेट्रो पॉलिसी बनाई है, उसके तहत बनने वाला ये पहला प्रोजेक्ट है। ये प्रोजेक्ट PPP यानि पब्लिक-प्राइवेट पार्टनरशिप में बनाया जा रहा है: PM @narendramodi
— PMO India (@PMOIndia) December 18, 2018
ये मेट्रो रेल पॉलिसी Reform Oriented बनाई गई है। ये सुनिश्चित किया जा रहा है कि सिर्फ मेट्रो ट्रेन के साथ-साथ मेट्रो स्टेशन तक फीडर बसों, नए Walkways, नए Pathways को भी साथ ही साथ विकसित किया जाए: PM @narendramodi
— PMO India (@PMOIndia) December 18, 2018
अब मेट्रो में Unified Urban Transport Authority के जरिए Single Command System के तहत काम हो रहा है। इससे लोगों की असली जरुरत तो पता लग ही रही है, परेशानियों को भी कम किया जा रहा है: PM @narendramodi
— PMO India (@PMOIndia) December 18, 2018
मेट्रो आज देश के शहरों की लाइफलाइन बनती जा रही हैं। बीते चार वर्षों में सरकार ने देश के दर्जनभर शहरों तक इसको विस्तार दिया है और आने वाले समय में अनेक और शहर इससे जुड़ने वाले हैं: PM @narendramodi
— PMO India (@PMOIndia) December 18, 2018
पिछले चार साल में 300 किलोमीटर की नई लाइनों को कमीशन कर दिया है और 200 किलोमीटर के नए प्रस्तावों को भी पास किया गया है: PM @narendramodi
— PMO India (@PMOIndia) December 18, 2018
इसी का परिणाम है कि इस समय देश में 500 किलोमीटर से ज्यादा की मेट्रो लाइन चल रही है और करीब साढ़े 6 सौ किलोमीटर से ज्यादा की लाइऩें पूरी होने को हैं। महाराष्ट्र में भी केंद्र और राज्य सरकार मिलकर 200 किलोमीटर से अधिक की मेट्रो लाइनों का निर्माण कर रही है: PM @narendramodi
— PMO India (@PMOIndia) December 18, 2018
आज देश में मेट्रो का जो भी विस्तार हो रहा है, उसको सही मायने में गति अटल जी की सरकार ने दी थी। शहर और गांव में इंफ्रास्ट्रक्चर पर अटल जी ने जो बल दिया उसको 10 वर्ष बाद हमारी सरकार ने स्पीड भी दी और स्केल भी बढ़ाई: PM @narendramodi
— PMO India (@PMOIndia) December 18, 2018
मुझे ये कहते हुए ज़रा भी संकोच नहीं है कि अगर अटल जी की सरकार को थोड़ा समय और मिलता तो, शायद आज मुंबई और इसके आसपास के इलाकों को, महाराष्ट्र के अनेक शहरों को मेट्रो से जोड़ा जा चुका होता: PM @narendramodi
— PMO India (@PMOIndia) December 18, 2018
दिल्ली में अटल जी की सरकार के दौरान मेट्रो पर काम शुरु हुआ था, आज करीब-करीब पूरी दिल्ली मेट्रो से जुड़ चुकी है: PM @narendramodi
— PMO India (@PMOIndia) December 18, 2018
सामान्य जन को बचत हो, इसके साथ-साथ उसकी सरकारी सेवाओं तक आसानी से पहुंच हो इसके लिए डिजिटल इंडिया अभियान व्यापक स्वरूप ले चुका है: PM @narendramodi
— PMO India (@PMOIndia) December 18, 2018
जन्म प्रमाण पत्र से लेकर जीवन प्रमाण पत्र तक की सुविधाएं ऑनलाइन हैं। बिजली-पानी के बिल से लेकर, अस्पतालों में अप्वाइंटमेंट, बैंकों का लेनदेन, पेंशन, प्रॉविडेंट फंड, एडमिशन, रिज़र्वेशन, करीब-करीब हर सुविधा को ऑनलाइन किया गया है, ताकि कतारें ना लगें और करप्शन की गुंजाइश कम हो: PM
— PMO India (@PMOIndia) December 18, 2018
पुणे एजुकेशन, आईटी, इंजीनियरिंग और बिजनेस का भी सेंटर है। ये नॉलेज का सेंटर है, तकनीक का सेंटर है। यही न्यू इंडिया की पहचान होने वाली है: PM @narendramodi
— PMO India (@PMOIndia) December 18, 2018
चौथी औद्योगिक क्रांति के लिए आवश्यक इंफास्ट्र्क्चर हमारे पास तैयार है और यहां मौजूद हज़ारों युवा साथियों की तरह एक से एक इनोवेटिव माइंड्स की फौज भी हमारे पास तैयार है: PM @narendramodi
— PMO India (@PMOIndia) December 18, 2018
स्टार्ट अप इंडिया और अटल इनोवेशन मिशन के माध्यम से भारत भविष्य की तकनीक का एक बड़ा सेंटर बनता जा रहा है। स्टार्ट अप के मामले में भारत दुनिया का दूसरा बड़ा इकोसिस्टम बन चुका है: PM @narendramodi
— PMO India (@PMOIndia) December 18, 2018
कम उम्र में ही टेक्नॉलॉजी के लिए टेंपरामेंट विकसित किया जा रहा है।
— PMO India (@PMOIndia) December 18, 2018
स्कूलों में अटल टिंकरिंग लैब खोली जा रही हैं तो स्टार्ट अप्स के लिए अटल इंक्यूबेशन सेंटर देशभर में खोले जा रहे हैं: PM @narendramodi
Work on the Pune Metro is moving at a quick pace and this augurs well for the people of Pune and surrounding areas. pic.twitter.com/G0s19yZ1mH
— Narendra Modi (@narendramodi) December 18, 2018
From Kargil to Kanyakumari, from Kutch to Kamrup, there is a lot of work happening towards building next generation infrastructure.
— Narendra Modi (@narendramodi) December 18, 2018
I salute all those working towards completing these projects. pic.twitter.com/D8uM3gZC7r
‘Ease of Living’ for people is our aim.
— Narendra Modi (@narendramodi) December 18, 2018
Resources are being devoted towards creating urban centres where the development is holistic. pic.twitter.com/wkiPT6QBEj
Leveraging the power of technology to bring a positive difference in the lives of 130 crore Indians. pic.twitter.com/Eyu1qHoxip
— Narendra Modi (@narendramodi) December 18, 2018