Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬੈਂਕ ਆਵ ਬੜੌਦਾ,ਵਿਜਯਾ ਬੈਂਕ ਅਤੇ ਦੇਨਾ ਬੈਂਕਾਂ ਦੀ ਵਿਲੀਨਤਾ ਦੀ ਪ੍ਰਵਾਨਗੀ ਦਿੱਤੀ ਦੇਸ਼ ਦੇ ਪਹਿਲੇ ਤਿੰਨ ਬੈਂਕਾਂ ਨੂੰ ਵਿਲੀਨਤਾ


  

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬੈਂਕ ਆਵ ਬੜੌਦਾ,ਵਿਜਯਾ ਬੈਂਕ ਤੇ ਦੇਨਾ ਬੈਂਕ ਨੂੰ ਵਿਲੀਨਤਾ ਯੋਜਨਾ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਬੈਂਕ ਆਵ ਬੜੌਦਾ ਟ੍ਰਾਂਸਫਰੀ(ਟ੍ਰਾਂਸਫਰ ਕੀਤਾ ਗਿਆ) ਬੈਂਕ ਹੋਵੇਗਾ ਅਤੇ ਵਿਜਯਾ ਬੈਂਕ ਅਤੇ ਦੇਨਾ ਬੈਂਕ ਟ੍ਰਾਂਸਫਰਰ(ਟ੍ਰਾਂਸਫਰ ਕਰਤਾ) ਬੈਂਕ ਹੋਣਗੇ

ਭਾਰਤ ਵਿੱਚ ਪਹਿਲੀ ਵਾਰੀ ਇਹ ਤ੍ਰੈਪੱਖੀ ਵਿਲੀਨਤਾ ਹੋਵੇਗੀ ਵਿਲੀਨਤਾ ਦੇ ਬਾਅਦ ਇਹ ਬੈਂਕ ਭਾਰਤ ਦਾ ਦੂਜਾ ਸਭ ਤੋਂ ਵੱਡਾ ਜਨਤਕ ਬੈਂਕ ਹੋਵੇਗਾ।

ਵਿਲੀਨਤਾ ਨਾਲ ਬੈਂਕ ਨੂੰ ਮਜਬੂਤ ਵਿਸ਼ਵ ਪੱਧਰੀ ਪ੍ਰਤੀਯੋਗੀ ਬੈਂਕ ਬਣਨ ਵਿੱਚ ਮਦਦ ਮਿਲੇਗੀ ।  ਸਰੂਪ ਅਤੇ ਆਪਸੀ ਤਾਲਮੇਲ ਦੀ ਦ੍ਰਿਸ਼ਟੀ ਤੋਂ ਬੈਂਕ ਨੂੰ ਇੱਕ – ਦੂਜੇ  ਦੇ ਨੈੱਟਵਰਕਾਂ , ਘੱਟ ਲਾਗਤ ਦੀ ਜਮ੍ਹਾਂ ਪੂੰਜੀ ਅਤੇ ਤਿੰਨਾਂ ਬੈਂਕਾਂ ਦੀਆਂ ਸਹਾਇਕ ਸੰਸਥਾਵਾਂ ਦੀਆਂ ਸ਼ਕਤੀਆਂ ਦਾ ਲਾਭ ਮਿਲੇਗਾ ਅਤੇ ਇਸ ਦੇ ਉਪਭੋਗਤਾ ਅਧਾਰ , ਬਜ਼ਾਰ ਪਹੁੰਚ, ਸੰਚਾਲਨ ਸਮਰੱਥਾ, ਉਤਪਾਦ ਅਤੇ ਸੇਵਾ ਅਧਾਰ ਵਿੱਚ ਵਾਧਾ ਹੋਵੇਗਾ

ਵਿਲੀਨਤਾ ਯੋਜਨਾ ਦੇ  ਪ੍ਰਮੁੱਖ ਨੁਕਤੇ :-

ਏ.   ਵਿਜਯਾਬੈਂਕ ਅਤੇ ਦੇਨਾ ਬੈਂਕ ਟ੍ਰਾਂਸਫਰਰ(ਟ੍ਰਾਂਸਫਰ ਕਰਤਾ) ਬੈਂਕ ਹਨ ਅਤੇ ਬੈਂਕ ਆਵ ਬੜੌਦਾ ਟ੍ਰਾਂਸਫਰੀ(ਟ੍ਰਾਂਸਫਰ ਕੀਤਾ ਗਿਆ) ਬੈਂਕ ਹੈ।

ਬੀ.    ਯੋਜਨਾ 01.04.2019 ਤੋਂ ਲਾਗੂ ਹੋਵੇਗੀ।

ਸੀ.   ਯੋਜਨਾ ਅਰੰਭ ਹੋਣ ‘ਤੇ ਟ੍ਰਾਂਸਫਰਰ ਬੈਂਕਾਂ  ਦੇ ਸਾਰੇ ਕਾਰੋਬਾਰ ਟ੍ਰਾਂਸਫਰੀ ਬੈਂਕ ਨੂੰ ਟ੍ਰਾਂਸਫਰ ਕਰ ਦਿੱਤੇ ਜਾਣਗੇ ਅਤੇ ਟ੍ਰਾਂਸਫਰੀ ਬੈਂਕ  ਸਾਰੇ ਕਾਰੋਬਾਰੀ ਅਸਾਸੇ ਅਧਿਕਾਰ ਮਲਕੀਅਤਦਾਅਵੇ ਲਾਈਸੈਂਸ , ਪ੍ਰਵਾਨਗੀਆਂ, ਹੋਰ ਵਿਸ਼ੇਸ਼‍ ਅਧਿਕਾਰ ਅਤੇ ਸਾਰੀ ਸੰਪ‍ਤੀ , ਸਾਰੀ ਉਧਾਰੀ , ਦੇਣਦਾਰੀਆਂ ਜ਼ਿੰਮੇਵਾਰੀਆਂ ਹੋਣਗੀਆਂ

ਡੀ.  ਟ੍ਰਾਂਸਫਰਰ ਬੈਂਕ  ਦੇ ਸਾਰੇ ਸਥਾਈ ਅਤੇ ਨਿਯਮਿਤ ਅਧਿਕਾਰੀ ਜਾਂ ਕਰਮਚਾਰੀ ਟ੍ਰਾਂਸਫਰੀ ਬੈਂਕ ਵਿੱਚ ਅਧਿਕਾਰੀ ਅਤੇ ਕਰਮਚਾਰੀ ਹੋਣਗੇ ।  ਟ੍ਰਾਂਸਫਰੀ ਬੈਂਕ ਵਿੱਚ ਉਨ੍ਹਾਂ ਦੀ ਸੇਵਾ ਵਿੱਚ ਦਿੱਤੀ ਜਾਣ ਵਾਲੀ ਤਨਖਾਹ ਅਤੇ ਭੱਤੇ ਟ੍ਰਾਂਸਫਰਰ ਬੈਂਕਾਂ  ਦੀ ਆਪਣੀ – ਆਪਣੀ ਤਨਖਾਹ ਅਤੇ ਭੱਤਿਆਂ ਨਾਲੋਂ ਘੱਟ ਹਿਤਾਕਾਰੀ ਨਹੀਂ ਹੋਣਗੇ

ਈ.           ਟ੍ਰਾਂਸਫਰੀ ਬੈਂਕ ਦਾ ਬੋਰਡ ਇਹ ਸੁਨਿਸਚਿਤ ਕਰੇਗਾ ਕਿ ਟ੍ਰਾਂਸਫਰ ਹੋਣ ਵਾਲੇ ਕਰਮਚਾਰੀਆਂ ਅਤੇ  ਅਧਿਕਾਰੀਆਂ ਦੇ ਹਿਤ ਸੁਰੱਖਿਅਤ ਹਨ

ਐੱਫ. ਟ੍ਰਾਂਸਫਰੀ ਬੈਂਕ ਟ੍ਰਾਂਸਫਰਰ ਬੈਂਕ ਦੇ ਸ਼ੇਅਰ ਧਾਰਕਾਂ  ਨੂੰ ਸ਼ੇਅਰ ਅਦਲਾ-ਬਦਲੀ ਅਨੁਪਾਤ  ਅਨੁਸਾਰ ਸ਼ੇਅਰ ਜਾਰੀ ਕਰੇਗਾ। ਟ੍ਰਾਂਸਫਰੀ ਬੈਂਕ ਅਤੇ  ਟ੍ਰਾਂਸਫਰਰ ਬੈਂਕਾਂ ਦੇ ਸ਼ੇਅਰ- ਧਾਰਕ ਸ਼ੇਅਰ ਅਦਲਾ-ਬਦਲੀ ਅਨੁਪਾਤ ਦੇ ਸਬੰਧ ਵਿੱਚ ਜੇ ਕਰ ਕੋਈ ਸ਼ਿਕਾਇਤ ਹੈ,  ਤਾਂ ਉਸ ਨੂੰ ਮਾਹਰ ਕਮੇਟੀ  ਦੇ ਰਾਹੀਂ ਉਠਾਉਣ ਦੇ ਸਮਰੱਥ ਹੋਣਗੇ

ਵਿਲੀਨਤਾ ਦੇ ਬਾਅਦ ਬੈਂਕ ਦੀਆਂ ਸ਼ਕਤੀਆਂ :-

 

ਵਿਲੀਨਤਾ ਦੇ ਬਾਅਦ ਬੈਂਕ ਵਧਦੀ ਅਰਥਵਿਵਸਥਾ ਦੀਆਂ ਕਰਜ਼ਾ ਜ਼ਰੂਰਤਾਂ ਨੂੰ ਪੂਰਾ ਕਰਨ , ਘਾਟੇ ਸਹਿਣ ਕਰਨ ਅਤੇ ਸੰਸਾਧਨ ਵਧਾਉਣ ਦੀ ਸਮਰੱਥਾ ਨੂੰ ਪੂਰਾ ਕਰਨ ਵਿੱਚ ਬਿਹਤਰ ਤਰੀਕੇ ਨਾਲ ਲੈਸ ਹੋਵੇਗਾ । ਬੈਂਕ ਦਾ ਕਾਰੋਬਾਰ ਅਕਾਰ ਵਧੇਗਾ ਅਤੇ ਵਿਆਪਕਤਾ , ਲਾਭ, ਵਿਆਪਕ ਉਤਪਾਦ ਪੇਸ਼ਕਸ਼ , ਟੈਕਨੋਲੋਜੀ ਅਪਣਾਉਣ ਅਤੇ ਸ੍ਰੇਸ਼ਠ ਵਿਵਹਾਰਾਂ ਦੀ ਦ੍ਰਿਸ਼ਟੀ ਤੋਂ ਸੁਧਾਰ ਹੋਵੇਗਾ ਅਤੇ ਵਿਆਪਕ ਪਹੁੰਚ ਰਾਹੀਂ ਲਾਗਤ ਸਮਰੱਥਾ , ਸੁਧਰਿਆ ਹੋਇਆ ਜੋਖਮ ਪ੍ਰਬੰਧਨ ਅਤੇ ਵਿੱਤੀ ਸਮਾਵੇਸ਼ ਹੋਵੇਗਾ ।

ਵਿਲੀਨਤਾ ਨਾਲ ਵਿਸ਼ਵ ਬੈਂਕਾਂ ਦੀ ਤੁਲਨਾ ਵਿੱਚ ਵੱਡੇ ਅਕਾਰ ਦਾ ਬੈਂਕ ਬਣੇਗਾ , ਜੋ ਭਾਰਤ ਅਤੇ ਵਿਸ਼ਵ ਵਿੱਚ ਸਮਰੱਥਾ ਨਾਲ ਮੁਕਾਬਲਾ ਦੇ ਸਮਰੱਥ ਹੋਵੇਗਾ ।

ਹਰੇਕ ਬੈਂਕ ਦੀ ਸਥਿਤੀ ਘੱਟ ਲਾਗਤ ਸੀਏਐੱਸਏ ਜਮ੍ਹਾਂ ਪੂੰਜੀ ਵਿੱਚ ਦੇਨਾ ਬੈਂਕ ਦੀ ਉੱਚੀ ਪਹੁੰਚ , ਵਿਜਯਾ ਬੈਂਕ ਦਾ ਮੁਨਾਫਾ ‘ਤੇ ਪੂੰਜੀ ਉਪਲਬੱਧਤਾ ਅਤੇ ਬੈਂਕ ਆਵ੍ ਬੜੌਦਾ ਦੀ ਵਿਆਪਕਤਾ , ਵਿਸ਼ਵ ਨੈੱਟਵਰਕ ਅਤੇ ਪੇਸ਼ਗੀਆਂ ਨਾਲ ਬਜ਼ਾਰ ਪਹੁੰਚ , ਸੰਚਾਲਨ ਸਮਰੱਥਾ ਅਤੇ ਵਿਆਪਕ ਉਤਪਾਦ ਅਤੇ ਸੇਵਾ ਦੇਣ ਦੇ ਸੰਦਰਭ ਵਿੱਚ ਲਾਭ ਹੋਵੇਗਾ ।

ਬੈਂਕਾਂ ਦੀ ਵਿਲੀਨਤਾ ਦੇ ਬਾਅਦ ਪ੍ਰਤਿਭਾ ਦਾ ਵਿਆਪਕ ਪੂਲ ਪ੍ਰਾਪਤ ਹੋਵੇਗਾ ਅਤੇ ਵੱਡਾ ਡਾਟਾਬੇਸ ਮਿਲੇਗਾ , ਜਿਸ ਦਾ ਲਾਭ ਤੇਜ਼ੀ ਨਾਲ ਡਿਜੀਟਾਈਜ਼ ਹੋ ਰਹੀ ਬੈਂਕਿੰਗ ਪ੍ਰਣਾਲੀ ਵਿੱਚ ਪ੍ਰਤੀਯੋਗੀ ਲਾਭ ਲੈਣ ਲਈ ਉਠਾਇਆ ਜਾ ਸਕਦਾ ਹੈ । ਵਿਆਪਕ ਪਹੁੰਚ ਦੇ ਕਾਰਨ ਲਾਭ ਵਿੱਚ ਪ੍ਰਵਾਹ ਆਵੇਗਾ । ਡਿਸਟ੍ਰੀਬਿਊਸ਼ਨ ਨੈੱਟਵਰਕ ਵਧੇਗਾ ਅਤੇ ਸਹਾਇਕ ਸੰਸਥਾਵਾਂ ਦੇ ਨਾਲ ਉਤਪਾਦ ਅਤੇ ਸੇਵਾਵਾਂ ਲਈ ਵਿਤਰਣ ਲਾਗਤ ਵਿੱਚ ਕਮੀ ਆਵੇਗੀ ।

ਜਨ ਸਧਾਰਨ ਦੀ ਪਹੁੰਚ ਮਜ਼ਬੂਤ ਨੈੱਟਵਰਕ ਦੇ ਮਾਧਿਅਮ ਨਾਲ ਰਾਹੀਂ ਵਿਆਪਕ ਬੈਂਕਿੰਗ ਸੇਵਾਵਾਂ ਤੱਕ ਹੋਵੇਗੀ ਅਤੇ ਉਨ੍ਹਾਂ ਨੂੰ ਵੱਖ-ਵੱਖ ਪ੍ਰਕਾਰ ਦੀਆਂ ਉਤਪਾਦ ਸੇਵਾਵਾਂ ਮਿਲਣਗੀਆਂ ਅਤੇ ਉਨ੍ਹਾਂ ਦੇ ਲਈ ਕਰਜ਼ੇ ਲੈਣ ਵਿੱਚ ਸਹਿਜਤਾ ਹੋਵੇਗੀ ।

 

*****

 

 

 

ਏਕੇਟੀ/ਐੱਸਐੱਚ