Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬਾਹਰੀਪੁਲਾੜਦੀ ਸ਼ਾਂਤੀਪੂਰਨ ਵਰਤੋਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਫਿਨਲੈਂਡ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨਮੰਤਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਬਾਹਰੀਪੁਲਾੜ ਦੀ ਸ਼ਾਂਤੀਪੂਰਨ ਵਰਤੋਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਫਿਨਲੈਂਡ  ਦਰਮਿਆਨਸਹਿਮਤੀ ਪੱਤਰ   ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ।  ਇਸ ਸਹਿਮਤੀ ਪੱਤਰ‘ਤੇ ਪਹਿਲਾਂ ਹੀ 10 ਜਨਵਰੀ 2019 ਨੂੰ ਨਵੀਂ ਦਿੱਲੀ ਵਿੱਚ ਦਸਤਖਤ ਕੀਤੇ ਜਾ ਚੁੱਕੇ ਹਨ ।

ਪ੍ਰਭਾਵ  :

ਦਸਤਖਤ ਕੀਤੇਗਏ ਸਹਿਮਤੀ ਪੱਤਰ ਤਹਿਤ ਪ੍ਰਿਥਵੀ ਦੇ ਰਿਮੋਟ ਸੈਂਸਿੰਗ, ਗ੍ਰਹਿ ਸੰਚਾਰ , ਗ੍ਰਹਿਨੇਵੀਗੇਸ਼ਨਪੁਲਾੜ ਵਿਗਿਆਨ ਅਤੇ ਬਾਹਰੀਪੁਲਾੜ ਦੀਖੋਜ ਦੇ ਖੇਤਰ ਵਿੱਚ ਨਵੀਆਂਖੋਜ  ਗਤੀਵਿਧੀਆਂ ਅਤੇ ਐਪਲੀਕੇਸ਼ਨਸ)  ਨਾਲ ਜੁੜੀਆਂ ਸੰਭਾਵਨਾਵਾਂ ਦੀ ਤਲਾਸ਼ ਨੂੰ ਹੁਲਾਰਾ ਦਿੱਤਾ ਜਾਵੇਗਾ ।

ਫਿਨਲੈਂਡ ਦੀ ਸਰਕਾਰ  ਨਾਲ ਸਹਿਯੋਗ ਸਦਕਾ ਮਾਨਵਤਾ ਦੀ ਭਲਾਈ ਲਈ ਪੁਲਾੜਟੈਕਨੋਲੋਜੀਆਂ  ਦੀਵਰਤੋਂ  ਦੇ ਖੇਤਰ ਵਿੱਚ ਇੱਕ ਸੰਯੁਕਤ ਗਤੀਵਿਧੀ ਦਾ ਵਿਕਾਸ ਸੰਭਵ ਹੋ ਸਕੇਗਾ ।

ਵੇਰਵਾ :

  • ਸਹਿਮਤੀ ਪੱਤਰ ਨਾਲ ਨਿਮਨਲਿਖਤ ਸੰਭਾਵਿਤ ਖੇਤਰਾਂ ਵਿੱਚ ਸਹਿਯੋਗ ਸੁਨਿਸ਼ਚਿਤ ਹੋਵੇਗਾ :
  • ਧਰਤੀ ਦੀ ਰਿਮੋਟ ਸੈਸਿੰਗ
  • ਸੈਟੇਲਾਈਟ ਸੰਚਾਰ ਅਤੇ ਗ੍ਰਹਿਅਧਾਰਤ ਨੇਵੀਗੇਸ਼ਨ
  • ਪੁਲਾੜ ਵਿਗਿਆਨ ਅਤੇ ਗ੍ਰਹਿਆਂ ਸਬੰਧੀ ਖੋਜ
  • ਪੁਲਾੜਉਪਕਰਨਾਂ (ਔਬਜੈਕਟਸ਼) ਅਤੇ ਜ਼ਮੀਨ ਅਧਾਰਤ ਪ੍ਰਣਾਲੀ ਦਾ ਵਿਕਾਸਟੈਸਟਿੰਗ ਅਤੇ ਅਪਰੇਸ਼ਨ(ਸੰਚਾਲਨ)
  • ਭਾਰਤ  ਦੇ ਲਾਂਚ ਵਾਹਨਾਂਰਾਹੀਂ ਫਿਨਲੈਂਡ  ਦੇ ਪੁਲਾੜੀਉਪਕਰਨਾਂ ਨੂੰ ਲਾਂਚਕਰਨਾ
  • ਪੁਲਾੜਨਾਲ ਜੁੜੇ ਡੇਟਾ ਦੀ ਪ੍ਰੋਸੈੱਸਿੰਗ ਅਤੇ ਉਪਯੋਗ ਕਰਨਾ
  • ਪੁਲਾੜਟੈਕਨੋਲੋਜੀਆਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ  ਦੀਵਰਤੋਂ‘ਤੇ ਅਧਾਰਤਨਵੀਨ(ਇਨੋਵੇਟਿਵ)ਐਪਲੀਕੇਸ਼ਨਾਂ ਅਤੇ ਸਮਾਧਾਨਾਂ    ਨੂੰ ਵਿਕਸਿਤ ਕਰਨਾ
  • ਉੱਭਰਦੇ ਨਵੇਂ ਪੁਲਾੜ ਮੌਕਿਆਂ ਅਤੇ ਡੇਟਾ ਈਕੋਸਿਸਟਮਜ਼ਅਤੇ ਬਾਹਰੀਪੁਲਾੜਦੇ ਟਿਕਾਊ ਉਪਯੋਗ ਦੇ ਖੇਤਰ ਵਿੱਚ ਸਹਿਯੋਗ ਕਰਨਾ

ਇਸ ਸਹਿਮਤੀ ਪੱਤਰਤਹਿਤ ਪ੍ਰਤੀਭਾਗੀਜਾਂ ਉਨ੍ਹਾਂ  ਵੱਲੋਂ ਅਧਿਕਾਰਿਤ ਲਾਗੂਕਰਨ ਦੀਆਂ ਏਜੰਸੀਆਂ ਜ਼ਰੂਰਤ ਪੈਣ ‘ਤੇ ਉਨ੍ਹਾਂ ਖਾਸ ਸਹਿਕਾਰੀ ਪ੍ਰੋਜੈਕਟਾਂ ਦੇ ਪ੍ਰਬੰਧਨ ਲਈ ਪ੍ਰੋਜੈਕਟ ਟੀਮਾਂ ਦਾ ਗਠਨ ਕਰ ਸਕਦੀਆਂ ਹਨ ਜਿਨ੍ਹਾਂ ‘ਤੇ ਕੰਮ,ਲਾਗੂਕਰਨ ਵਿਵਸਥਾਵਾਂ ਦੇ ਤਹਿਤ ਸ਼ੁਰੂ ਕੀਤਾ ਜਾਵੇਗਾ ।

ਲਾਗੂਕਰਨ ਰਣਨੀਤੀ ਅਤੇ ਟੀਚੇ  :

  • ਸਾਰੇ ਪ੍ਰਤੀਭਾਗੀ ਇਸ ਸਹਿਮਤੀ ਪੱਤਰ  ਤਹਿਤ ਸਹਿਕਾਰੀ ਗਤੀਵਿਧੀਆਂ ਵਿੱਚ ਤਾਲਮੇਲ ਸਥਾਪਤ ਕਰਨ  ਦੇ ਟੀਚੇ ਨਾਲ ਇੱਕ – ਇੱਕ ਕੋਆਰਡੀਨੇਟਰ ਨਾਮਜ਼ਦ ਕਰਨਗੇ।  ਇਸ ਸਹਿਮਤੀ ਪੱਤਰ  ਦੇ ਲਾਗੂਕਰਨ ਵਿੱਚ ਸੁਵਿਧਾ ਲਈ ਪ੍ਰਤੀਭਾਗੀਆਪਸੀ ਫ਼ੈਸਲੇ ਲੈਣ ਲਈ ਵਾਰੀ – ਵਾਰੀ ਨਾਲ ਭਾਰਤ ਅਤੇ ਫਿਨਲੈਂਡ ਵਿੱਚ ਬੈਠਕਾਂ ਕਰਨਗੇ ਜਾਂ ਵੀਡੀਓ ਕਾਨਫਰੰਸ  ਰਾਹੀਂ ਫ਼ੈਸਲੇਕਰਨਗੇ
  • ਇਸ ਸਹਿਮਤੀ ਪੱਤਰ ਤਹਿਤ ਪ੍ਰਤੀਭਾਗੀ ਅਤੇ ਉਨ੍ਹਾਂਰਾਹੀਂ ਅਧਿਕਾਰਿਤ ਲਾਗੂਕਰਨ ਏਜੰਸੀਆਂ ਜ਼ਰੂਰਤ ਪੈਣ ‘ਤੇ ਉਨ੍ਹਾਂ ਖਾਸ ਸਹਿਕਾਰੀ ਪ੍ਰੋਜੈਕਟਾਂ ਦੇ ਪ੍ਰਬੰਧਨ ਲਈ ਪ੍ਰੋਜੈਕਟ ਟੀਮਾਂ ਦਾ ਗਠਨ ਕਰ ਸਕਦੀਆਂ ਹਨ ਜਿਨ੍ਹਾਂ ‘ਤੇ ਕੰਮ ਲਾਗੂਕਰਨ ਵਿਵਸਥਾਵਾਂਦੇ ਤਹਿਤ ਸ਼ੁਰੂ ਕੀਤਾ ਜਾਵੇਗਾ ।

 

ਇਹ ਫ਼ੈਸਲਾ ਪੁਲਾੜ  ਦੇ ਖੇਤਰ ਵਿੱਚ ਸਹਿਯੋਗ ਲਈ ਫਿਨਲੈਂਡ ਦੀ ਸਰਕਾਰ ਵੱਲੋਂਦਿਖਾਈ ਗਈ ਦਿਲਚਸਪੀ ਨੂੰ ਧਿਆਨ ਵਿੱਚ ਰੱਖਦਿਆਂਕੀਤਾ ਗਿਆ ਹੈ ।

***

ਏਕੇਟੀ