ਪੀਐੱਮਇੰਡੀਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਖੇ ਕਰਗਿਲ ਵਿਜੈ ਦਿਵਸ ਦੇ ਮੌਕੇ ‘ਤੇ ਆਯੋਜਿਤ ਯਾਦਗਾਰੀ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਸੰਬੋਧਨ ਕੀਤਾ।
ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਭਾਰਤੀ ਅੱਜ ਰਾਸ਼ਟਰ ਪ੍ਰਤੀ ਬਹਾਦਰੀ ਅਤੇ ਸਮਰਪਣ ਦੀ ਇੱਕ ਪ੍ਰੇਰਣਾਦਾਇਕ ਗਾਥਾ ਨੂੰ ਯਾਦ ਕਰ ਰਿਹਾ ਹੈ। ਉਨ੍ਹਾਂ ਨੇ ਕਰਗਿਲ ਦੀਆਂ ਚੋਟੀਆਂ ਦੀ ਸੁਰੱਖਿਆ ਕਰਦੇ ਹੋਏ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਰਾਸ਼ਟਰ ਪ੍ਰਤੀ ਆਪਣਾ ਫਰਜ਼ ਨਿਭਾਇਆ। ਉਨ੍ਹਾਂ ਕਿਹਾ ਕਿ 20 ਸਾਲ ਪਹਿਲਾਂ ਕਰਗਿਲ ਦੀਆਂ ਚੋਟੀਆਂ ‘ਤੇ ਪ੍ਰਾਪਤ ਕੀਤੀ ਜਿੱਤ, ਸਾਡੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਪ੍ਰਧਾਨ ਮੰਤਰੀ ਨੇ ਕਰਗਿਲ ਵਿਜੈ ਨੂੰ ਭਾਰਤ ਦੇ ਬੇਟਿਆਂ ਅਤੇ ਬੇਟੀਆਂ ਦੀ ਬਹਾਦਰੀ ਦੇ ਰੂਪ ਵਿੱਚ, ਭਾਰਤ ਦੇ ਸੰਕਲਪ ਅਤੇ ਭਾਰਤ ਦੀ ਸਮਰੱਥਾ ਅਤੇ ਸਾਹਸ ਦੀ ਜਿੱਤ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਭਾਰਤ ਦੇ ਸਨਮਾਨ ਅਤੇ ਅਨੁਸ਼ਾਸਨ ਦੀ ਜਿੱਤ ਦੇ ਨਾਲ-ਨਾਲ ਹਰੇਕ ਭਾਰਤੀ ਦੀਆਂ ਉਮੀਦਾਂ ਅਤੇ ਕਰਤੱਵ ਪ੍ਰਤੀ ਸਮਰਪਣ ਦੀ ਜਿੱਤ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲੜਾਈਆਂ ਇਕੱਲੇ ਸਰਕਾਰਾਂ ਦੁਆਰਾ ਨਹੀਂ ਬਲਕਿ ਪੂਰੇ ਰਾਸ਼ਟਰ ਦੁਆਰਾ ਲੜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਗਲੀਆਂ ਪੀੜ੍ਹੀਆਂ ਲਈ ਸਾਡੇ ਸੈਨਿਕ ਆਪਣੇ ਪ੍ਰਾਣ ਨਿਛਾਵਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਨਿਕਾਂ ਦੇ ਕਾਰਜ ਸਾਰੇ ਭਾਰਤੀਆਂ ਲਈ ਮਾਣ ਦਾ ਵਿਸ਼ਾ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ‘ਚ ਸਹੁੰ ਚੁੱਕਣ ਦੇ ਕੁਝ ਮਹੀਨੇ ਬਾਅਦ ਹੀ ਉਹ ਕਰਗਿਲ ਗਏ ਸਨ। ਉਨ੍ਹਾਂ ਯਾਦ ਕਰਦੇ ਹੋਏ ਕਿਹਾ ਕਿ ਕਰਗਿਲ ਯੁੱਧ ਦੀ ਉਚਾਈ ਉੱਤੇ ਉਹ 20 ਸਾਲ ਪਹਿਲਾਂ ਕਰਗਿਲ ਗਏ ਸਨ। ਕਰਗਿਲ ਵਿੱਚ ਜਵਾਨਾਂ ਦੀ ਬਹਾਦਰੀ ਨੂੰ ਯਾਦ ਕਰਦਿਆਂ, ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸੈਨਿਕਾਂ ਦੇ ਨਾਲ ਖੜ੍ਹਾ ਹੈ। ਸੈਨਿਕਾਂ ਲਈ ਜਿੱਥੇ ਨੌਜਵਾਨ ਖੂਨਦਾਨ ਕਰ ਰਹੇ ਸਨ, ਉੱਥੇ ਹੀ ਬੱਚੇ ਆਪਣੇ ਪਾਕੇਟ ਮਨੀ (ਜੇਬ ਖਰਚ) ਦੇ ਰਹੇ ਸਨ।
ਉਨ੍ਹਾਂ ਨੇ ਯਾਦ ਕੀਤਾ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ, ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਕਿਹਾ ਸੀ ਕਿ ਜੇਕਰ ਅਸੀਂ ਸੈਨਿਕਾਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਅਸੀਂ ਆਪਣੀ ਮਾਂ-ਭੂਮੀ ਪ੍ਰਤੀ ਆਪਣੇ ਕਰਤੱਵ ਨਿਭਾਉਣ ਵਿੱਚ ਅਸਫਲ ਸਾਬਤ ਹੋਵਾਂਗੇ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ, ਕੇਂਦਰ ਸਰਕਾਰ ਨੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕਈ ਫੈਸਲੇ ਕੀਤੇ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਵੰਨ ਰੈਂਕ, ਵੰਨ ਪੈਨਸ਼ਨ, ਸ਼ਹੀਦਾਂ ਦੇ ਬੱਚਿਆਂ ਲਈ ਵਧਾਏ ਹੋਏ ਵਜ਼ੀਫਿਆਂ, ਅਤੇ ਰਾਸ਼ਟਰੀ ਯੁੱਧ ਸਮਾਰਕ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰ ਵਿੱਚ ਵਾਰ-ਵਾਰ ਧੋਖਾ ਦਿੱਤਾ ਹੈ ਅਤੇ ਅਸੀਂ ਉਨ੍ਹਾਂ ਨੂੰ 1999 ਵਿੱਚ ਸਫਲ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਪਾਕਿਸਤਾਨ ਨੂੰ ਕਾਰਗਰ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਵਾਜਪੇਈ ਦੇ ਸੰਕਲਪ ਨੂੰ ਯਾਦ ਕੀਤਾ ਜਿਸ ਦਾ ਦੁਸ਼ਮਣ ਕੋਲ ਕੋਈ ਜਵਾਬ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਵਾਜਪੇਈ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਕੀਤੀ ਗਈ ਸ਼ਾਂਤੀ ਪਹਿਲ ਨਾਲ ਵਿਸ਼ਵ ਭਰ ਵਿੱਚ ਭਾਰਤ ਪ੍ਰਤੀ ਇੱਕ ਬਿਹਤਰ ਸਮਝ ਕਾਇਮ ਹੋਈ ਸੀ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਤਿਹਾਸ ਵਿੱਚ ਭਾਰਤ ਕਦੇ ਵੀ ਹਮਲਾਵਰ ਨਹੀਂ ਰਿਹਾ ਹੈ। ਭਾਰਤੀ ਹਥਿਆਰਬੰਦ ਬਲਾਂ ਨੂੰ ਵਿਸ਼ਵ ਭਰ ਵਿੱਚ ਮਾਨਵਤਾ ਅਤੇ ਸ਼ਾਂਤੀ ਰੱਖਿਅਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤੀ ਸੈਨਿਕਾਂ ਵੱਲੋਂ ਇਜ਼ਰਾਈਲ ਵਿੱਚ ਹਾਈਫਾ ਦੀ ਅਜ਼ਾਦੀ ਦੇ ਨਾਲ-ਨਾਲ ਪਹਿਲੇ ਵਿਸ਼ਵ ਯੁੱਧ ਦੌਰਨ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਭਾਰਤੀ ਸੈਨਿਕਾਂ ਲਈ ਫਰਾਂਸ ਵਿੱਚ ਬਣੇ ਸਮਾਰਕ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਯੁੱਧਾਂ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਅਭਿਆਨਾਂ ਵਿੱਚ ਇੱਕ ਲੱਖ ਤੋਂ ਅਧਿਕ ਭਾਰਤੀ ਸੈਨਿਕਾਂ ਨੇ ਸ਼ਹਾਦਤ ਦਿੱਤੀ ਹੈ। ਭਾਰਤੀ ਸੈਨਿਕਾਂ ਨੇ ਸਭ ਤੋਂ ਅਧਿਕ ਸੰਖਿਆ ਵਿੱਚ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਕੁਦਰਤੀ ਆਫ਼ਤਾਂ ਸਮੇਂ ਹਥਿਆਰਬੰਦ ਬਲਾਂ ਦੇ ਸਮਰਪਣ ਅਤੇ ਸੇਵਾ ਬਾਰੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਆਤੰਕਵਾਦ ਅਤੇ ਛਦਮ (ਪ੍ਰੌਕਸੀ) ਯੁੱਧ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੁੱਧ ਵਿੱਚ ਜਿਨ੍ਹਾਂ ਨੂੰ ਹਰਾਇਆ ਗਿਆ, ਉਹ ਛਦਮ (ਪ੍ਰੌਕਸੀ) ਯੁੱਧ ਵਿੱਚ ਲਗੇ ਹੋਏ ਹਨ ਅਤੇ ਆਪਣੇ ਰਾਜਨੀਤਕ ਉਦੇਸ਼ਾਂ ਦੀ ਪੂਰਤੀ ਲਈ ਆਤੰਕਵਾਦ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਮਾਨਵਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕ ਹਥਿਆਰਬੰਦ ਬਲਾਂ ਦੇ ਸਮਰਥਨ ਵਿੱਚ ਅੱਗੇ ਆਉਣ। ਉਨ੍ਹਾਂ ਕਿਹਾ ਕਿ ਆਤੰਕਵਾਦ ਦਾ ਪ੍ਰਭਾਵੀ ਮੁਕਾਬਲਾ ਕਰਨਾ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਵਾਦਾਂ ਦੀ ਪਹੁੰਚ ਪੁਲਾੜ ਅਤੇ ਸਾਈਬਰ ਵਿਸ਼ਵ ਤੱਕ ਹੋ ਗਈ ਹੈ, ਇਸ ਲਈ ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਦਾ ਆਧੁਨਿਕੀਕਰਨ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਸ਼ਟਰੀ ਸੁਰੱਖਿਆ ਦੀ ਗੱਲ ਹੋਵੇ, ਭਾਰਤ ਕਿਸੇ ਦਬਾਅ ਅੱਗੇ ਨਹੀਂ ਝੁਕੇਗਾ ਜਾਂ ਕਿਸੇ ਰੂਪ ਵਿੱਚ ਕਮੀ ਨਹੀਂ ਪਾਈ ਜਾਵੇਗੀ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਅਰਿਹੰਤ ਰਾਹੀਂ ਪਰਮਾਣੂ ਪਰੀਖਣ ਅਤੇ ਏ-ਸੈਟ ਦੇ ਪਰੀਖਣ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਹਥਿਆਰਬੰਦ ਬਲਾਂ ਦਾ ਤੇਜ਼ੀ ਨਾਲ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਅਤੇ ਰੱਖਿਆ ਖੇਤਰ ਵਿੱਚ ਮੇਕ ਇਨ ਇੰਡੀਆ ਲਈ ਨਿਜੀ ਖੇਤਰ ਦੀ ਭਾਗੀਦਾਰੀ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਹਥਿਆਰਬੰਦ ਬਲਾਂ ਦੇ ਤਿੰਨੇ ਹਿੱਸਿਆਂ ਦਰਮਿਆਨ ਇੱਕਜੁਟਤਾ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਸੀਮਾਵਰਤੀ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਸੁਵਿਧਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੀਮਾਵਰਤੀ ਖੇਤਰਾਂ ਦੇ ਵਿਕਾਸ ਦੇ ਨਾਲ-ਨਾਲ ਉੱਥੇ ਰਹਿਣ ਵਾਲੇ ਲੋਕਾਂ ਦੀ ਭਲਾਈ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਵੀ ਚਰਚਾ ਕੀਤੀ।
ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਪੂਰਨ ਰਾਸ਼ਟਰ ਵਿੱਚ 1947 ਵਿੱਚ ਅਜ਼ਾਦੀ ਪ੍ਰਾਪਤ ਕੀਤੀ ਸੀ, ਪੂਰੇ ਰਾਸ਼ਟਰ ਲਈ 1950 ਵਿੱਚ ਸੰਵਿਧਾਨ ਲਿਖਿਆ ਗਿਆ ਸੀ ਅਤੇ ਪੂਰੇ ਦੇਸ਼ ਲਈ 500 ਤੋਂ ਅਧਿਕ ਬਹਾਦਰ ਸੈਨਿਕਾਂ ਨੇ ਕਰਗਿਲ ਦੀਆਂ ਬਰਫੀਲੀਆਂ ਚੋਟੀਆਂ ‘ਤੇ ਆਪਣੇ ਪ੍ਰਾਣ ਨਿਛਾਵਰ ਕੀਤੇ ਸਨ।
ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਲਈ ਇੱਕ ਸਮੂਹਿਕ ਸੰਕਲਪ ਦਾ ਸੱਦਾ ਦਿੱਤਾ ਕਿ ਇਹ ਕੁਰਬਾਨੀਆਂ ਬੇਕਾਰ ਨਾ ਜਾਣ, ਇਨ੍ਹਾਂ ਸ਼ਹੀਦਾਂ ਦੇ ਕਾਰਜਾਂ ਤੋਂ ਪ੍ਰੇਰਣਾ ਲਈਏ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਈਏ।
********
ਵੀਆਰਆਰਕੇ/ਵੀਜੇ
Remembering the heroes of Kargil. Watch. https://t.co/EVXydyBZYI
— Narendra Modi (@narendramodi) July 27, 2019
कारगिल में विजय, भारत के वीर बेटे-बेटियों के अदम्य साहस की जीत थी,
— Narendra Modi (@narendramodi) July 27, 2019
कारगिल में विजय, भारत के संकल्पों की जीत थी... pic.twitter.com/43mJmo4aDM
सैनिक वर्तमान के साथ ही आने वाली पीढ़ियों के लिए भी अपना जीवन बलिदान करते हैं।
— Narendra Modi (@narendramodi) July 27, 2019
सैनिक जिंदगी और मौत में भेद नहीं करते, उनके लिए तो कर्तव्य ही प्रमुख है।
मुझे गर्व है कि बीते 5 वर्षों में सैनिकों और सैनिकों के परिवारों के कल्याण से जुड़े अनेक महत्वपूर्ण फैसले लिए गए हैं। pic.twitter.com/vgzURZ349G
आज समय की मांग है कि मानवता में विश्वास रखने वाली सभी शक्तियां सशस्त्र बलों के साथ उनके समर्थन में खड़ी हों। तभी आतंकवाद का प्रभावी तौर पर मुकाबला किया जा सकता है। pic.twitter.com/LkrDCLdKH8
— Narendra Modi (@narendramodi) July 27, 2019
जल-थल हो या नभ, हमारी सेना अपने-अपने क्षेत्रों में उच्चतम शिखर को प्राप्त करने का सामर्थ्य रखे और आधुनिक बने, यही हमारा प्रयास है। pic.twitter.com/wjadZ9P1yF
— Narendra Modi (@narendramodi) July 27, 2019
PM @narendramodi attended a programme to mark Kargil Vijay Diwas.
— PMO India (@PMOIndia) July 27, 2019
He highlighted the valour of our forces and their unwavering commitment to protect our nation. He recalled the heroic efforts of our forces in Kargil.
PM emphasised on the need for unity and harmony in society. pic.twitter.com/UPS8Me37br