Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ (ਆਈਪੀਐੱਚਓ) 2026 ਵਿੱਚ ਗੋਲਡ ਮੈਡਲ ਜਿੱਤਣ ‘ਤੇ ਭਾਰਤੀ ਦਲ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲੰਬੀਆ ਦੇ ਬੁਕਾਰਾਮਾਂਗਾ ਵਿੱਚ ਆਯੋਜਿਤ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ (IPhO) 2026 ਵਿੱਚ ਗੋਲਡ ਮੈਡਲ ਜਿੱਤਣ ਵਾਲੇ ਭਾਰਤੀ ਦਲ ਦੇ ਕਨਿਸ਼ਕ ਜੈਨ, ਰਿਧੇਸ਼ ਅਨੰਤ ਬੇਂਡਾਲੇ, ਰਿਸ਼ਿਤ ਗਰਗ, ਸ਼੍ਰੇਸ਼ਠ ਸੁਰੱਈਆ ਅਤੇ ਸਵਰਿਤ ਜੋਸ਼ੀ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਦੇਸ਼ ਦੀ ਯੁਵਾ ਸ਼ਕਤੀ ਦੀਆਂ ਬੇਅੰਤ ਸੰਭਾਵਨਾਵਾਂ ਅਤੇ ਵਿਗਿਆਨ ਅਤੇ ਖੋਜ ਪ੍ਰਤੀ ਉਨ੍ਹਾਂ ਦੇ ਜਨੂਨ ਦੀ ਇੱਕ ਹੋਰ ਉਦਾਹਰਣ ਹੈ।

ਸ਼੍ਰੀ ਮੋਦੀ ਨੇ ਇਹ ਵੀ ਜ਼ਿਕਰ ਕੀਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤੀ ਵਿਦਿਆਰਥੀਆਂ ਨੇ ਇਸ ਮੰਚ ਦੇ ਵੱਖ-ਵੱਖ ਐਡੀਸ਼ਨਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ;

“ਸਾਡੇ ਨੌਜਵਾਨਾਂ ਦਾ ਸ਼ਾਨਦਾਰ ਪ੍ਰਦਰਸ਼ਨ!”

ਕੋਲੰਬੀਆ ਦੇ ਬੁਕਾਰਾਮਾਂਗਾ ਵਿੱਚ ਆਯੋਜਿਤ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ (ਆਈਪੀਐੱਚਓ) 2026 ਵਿੱਚ ਗੋਲਡ ਮੈਡਲ ਜਿੱਤਣ ਲਈ ਕਨਿਸ਼ਕ ਜੈਨ, ਰਿਧੇਸ਼ ਅਨੰਤ ਬੇਂਡਾਲੇ, ਰਿਸ਼ਿਤ ਗਰਗ, ਸ਼੍ਰੇਸ਼ਠ ਸੁਰੱਈਆ ਅਤੇ ਸਵਰਿਤ ਜੋਸ਼ੀ ਦੇ ਭਾਰਤੀ ਦਲ ਨੂੰ ਦਿਲੋਂ ਵਧਾਈਆਂ।

ਉਨ੍ਹਾਂ ਦੀ ਇਹ ਪ੍ਰਾਪਤੀ ਸਾਡੀ ਯੁਵਾ ਸ਼ਕਤੀ ਦੀਆਂ ਬੇਅੰਤ ਸੰਭਾਵਨਾਵਾਂ ਅਤੇ ਵਿਗਿਆਨ ਅਤੇ ਖੋਜ ਪ੍ਰਤੀ ਉਨ੍ਹਾਂ ਦੇ ਜਨੂਨ ਦੀ ਇੱਕ ਹੋਰ ਉਦਾਹਰਣ ਪੇਸ਼ ਕਰਦੀ ਹੈ। ਇਹ ਤੱਥ ਵੀ ਓਨਾਂ ਹੀ ਸ਼ਲਾਘਾਯੋਗ ਹੈ ਕਿ ਪਿਛਲੇ ਦਹਾਕੇ ਵਿੱਚ ਸਾਡੇ ਵਿਦਿਆਰਥੀਆਂ ਨੇ ਇਸ ਮੰਚ ਦੇ ਵੱਖ-ਵੱਖ ਐਡੀਸ਼ਨਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।”

********

ਐੱਮਜੇਪੀਐੱਸ/ਐੱਸਐੱਸ/ਐੱਸਟੀ