Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਮਰੀਕੀ ਰੱਖਿਆ ਸਕੱਤਰ ਸ੍ਰੀ ਐਸ਼ਟਨ ਕਾਰਟਰ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਅਮਰੀਕੀ  ਰੱਖਿਆ ਸਕੱਤਰ ਸ੍ਰੀ ਐਸ਼ਟਨ ਕਾਰਟਰ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਅਮਰੀਕੀ ਰੱਖਿਆ ਸਕੱਤਰ ਸ੍ਰੀ ਐਸ਼ਟਨ ਕਾਰਟਰ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ ਮਜ਼ਬੂਤ ਕਰਨ ਵਿੱਚ ਸਕੱਤਰ ਕਾਰਟਰ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਜੂਨ ‘ਚ ਅਮਰੀਕਾ ਦੀ ਆਪਣੀ ਸਫ਼ਲ ਯਾਤਰਾ ਨੂੰ ਚੇਤੇ ਕੀਤਾ। ਉਨ੍ਹਾਂ ਅਮਰੀਕਾ ਨਾਲ ਨਿੱਗਰ ਤੇ ਮਜ਼ਬੂਤ ਦੁਵੱਲੀ ਰਣਨੀਤਕ ਭਾਈਵਾਲੀ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦ੍ਰਿੜ੍ਹਾਇਆ।

ਸਕੱਤਰ ਕਾਰਟਰ ਨੇ ਪ੍ਰਧਾਨ ਮੰਤਰੀ ਨੂੰ ਇਸ ਵਰ੍ਹੇ ਜੂਨ ‘ਚ ਲਏ ਫ਼ੈਸਲਿਆਂ ਅਤੇ ਆਪਸੀ ਸਮਝ ਵਿੱਚ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ।

ਉਨ੍ਹਾਂ ਨੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਖੇਤਰੀ ਮੁੱਦਿਆਂ ਅਤੇ ਘਟਨਾਕ੍ਰਮਾਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

AKT/SH