Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਯੁੱਧਿਆ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਸ਼ਟਰ ਨੂੰ ਪ੍ਰਧਾਨ ਮੰਤਰੀ ਦਾ ਸੰਬੋਧ


ਮੇਰੇ ਪਿਆਰੇ ਦੇਸ਼ਵਾਸੀਓ,

ਮੈਂ ਦਿਨ ਭਰ ਪੰਜਾਬ ਵਿੱਚ ਸਾਂ

ਮੇਰਾ ਕਰਤੱਵ ਬਣਦਾ ਹੈ ਕਿ ਤੁਹਾਡੇ ਨਾਲ ਸਿੱਧਾ ਸੰਵਾਦ ਕਰਾਂ।

ਅੱਜ ਸੁਪਰੀਮ ਕੋਰਟ ਨੇ ਇੱਕ ਅਜਿਹੇ ਮਹੱਤਵਪੂਰਨ ਮਾਮਲੇ ਤੇ ਫੈਸਲਾ ਸੁਣਾਇਆ ਹੈ, ਜਿਸ ਪਿੱਛੇ ਸੈਂਕੜੇ ਵਰ੍ਹਿਆਂ ਦਾ ਇੱਕ ਇਤਿਹਾਸ ਹੈ।

ਪੂਰੇ ਦੇਸ਼ ਦੀ ਇਹ ਇੱਛਾ ਸੀ ਕਿ ਇਸ ਮਾਮਲੇ ਦੀ ਅਦਾਲਤ ਵਿੱਚ ਹਰ ਰੋਜ਼ ਸੁਣਵਾਈ ਹੋਵੇ, ਜੋ ਹੋਈ ਅਤੇ ਅੱਜ ਫੈਸਲਾ ਆ ਚੁੱਕਿਆ ਹੈ।

ਦਹਾਕਿਆਂ ਤੱਕ ਚਲੀ ਨਿਆਂ ਪ੍ਰਕਿਰਿਆ ਦਾ ਹੁਣ ਸਮਾਪਨ ਹੋਇਆ ਹੈ।

ਸਾਥੀਓ,

ਪੂਰੀ ਦੁਨੀਆ ਇਹ ਤਾਂ ਮੰਨਦੀ ਹੀ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ। ਅੱਜ ਦੁਨੀਆ ਨੇ ਇਹ ਵੀ ਜਾਣ ਲਿਆ ਹੈ ਕਿ ਭਾਰਤ ਦਾ ਲੋਕਤੰਤਰ ਕਿੰਨਾ ਜੀਵੰਤ ਅਤੇ ਮਜ਼ਬੂਤ ਹੈ।

ਫੈਸਲਾ ਆਉਣ ਦੇ ਬਾਅਦ ਜਿਸ ਪ੍ਰਕਾਰ ਹਰ ਵਰਗ ਨੇ,

ਹਰ ਸਮੁਦਾਇ ਨੇ,

ਹਰ ਪੰਥ ਦੇ ਲੋਕਾਂ ਨੇ,

ਪੂਰੇ ਦੇਸ਼ ਨੇ ਖੁੱਲ੍ਹੇ ਦਿਲ ਨਾਲ ਇਸ ਨੂੰ ਸਵੀਕਾਰ ਕੀਤਾ ਹੈ,

ਉਹ ਭਾਰਤ ਦਾ ਪੁਰਾਤਨ ਸੱਭਿਆਚਾਰ,

ਪਰੰਪਰਾਵਾਂ ਅਤੇ ਸਦਭਾਵਨਾ ਦੀ ਭਾਵਨਾ ਨੂੰ ਪ੍ਰਤੀਬਿੰਬਿਤ ਕਰਦਾ ਹੈ।

ਭਾਈਓ ਅਤੇ ਭੈਣੋਂ,

ਭਾਰਤ ਜਿਸ ਲਈ ਜਾਣਿਆ ਜਾਂਦਾ ਹੈ-ਵਿਵਿਧਤਾ ਵਿੱਚ ਏਕਤਾ, ਅੱਜ ਇਹ ਮੰਤਰ (ਭਾਵਨਾ) ਆਪਣੀ ਪੂਰਨਤਾ ਨਾਲ ਸੱਚ ਹੁੰਦਾ ਸਪਸ਼ਟ ਦਿਖ ਰਿਹਾ ਹੈ।

ਹਜ਼ਾਰਾਂ ਸਾਲ ਬਾਅਦ ਵੀ ਕਿਸੇ ਨੂੰ ਵਿਵਿਧਤਾ ਵਿੱਚ ਏਕਤਾ,

ਭਾਰਤ ਦੇ ਇਸ ਪ੍ਰਾਣਤੱਤ ਨੂੰ ਸਮਝਣਾ ਹੋਵੇਗਾ ਤਾਂ ਉਹ ਅੱਜ ਦੇ ਇਤਿਹਾਸਿਕ ਦਿਨ ਦਾ, ਅੱਜ ਦੀ ਘਟਨਾ ਦਾ ਸਹਾਰਾ ਲਵੇਗਾ,

ਜਿਸ ਨੂੰ ਅਸੀਂ ਸਭ ਅੱਜ ਖੁਦ ਰਚ ਰਹੇ ਹਾਂ,

ਖੁਦ ਲਿਖ ਰਹੇ ਹਾਂ।

ਸਾਥੀਓ,

ਭਾਰਤ ਦੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਵੀ ਅੱਜ ਦਾ ਇਹ ਦਿਨ ਇੱਕ ਯਾਦਗਾਰੀ ਅਧਿਆਇ ਦੀ ਤਰ੍ਹਾਂ ਹੈ।

ਇਸ ਵਿਸ਼ੇ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਭ ਨੂੰ ਸੁਣਿਆ,

ਬਹੁਤ ਧੀਰਜ ਨਾਲ ਸੁਣਿਆ ਅਤੇ ਸਰਬਸੰਮਤੀ ਨਾਲ ਫੈਸਲਾ ਦਿੱਤਾ।

ਇਹ ਸਰਲ ਕਾਰਜ ਨਹੀਂ ਹੈ।

ਅੱਜ ਦਾ ਦਿਨ ਇਤਿਹਾਸਿਕ ਦਿਨ ਹੈ ਇਹ ਦੇਸ਼ ਦੀ ਨਿਆਂਪਾਲਿਕਾ ਲਈ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੈ।

ਸੁਪਰੀਮ ਕੋਰਟ ਨੇ ਇਸ ਫੈਸਲੇ ਦੇ ਪਿੱਛੇ ਦ੍ਰਿੜ੍ਹ ਇੱਛਾ ਸ਼ਕਤੀ ਦਿਖਾਈ ਹੈ।

ਅਤੇ ਇਸ ਲਈ,

ਦੇਸ਼ ਦੇ ਨਿਆਂਕਾਰ, ਨਿਆਂਪਾਲਿਕਾ ਅਤੇ ਸਾਡੀ ਨਿਆਂਇਕ ਪ੍ਰਣਾਲੀ ਅਭਿਨੰਦਨ ਦੇ ਅਧਿਕਾਰੀ ਹਨ।

ਸਾਥੀਓ,

9 ਨਵੰਬਰ ਹੀ ਉਹ ਮਿਤੀ ਸੀ,

ਜਦੋਂ ਬਰਲਿਨ ਦੀ ਦੀਵਾਰ ਗਿਰੀ ਸੀ।

ਦੋ ਉਲਟ ਧਾਰਾਵਾਂ ਨੇ ਇਕਜੁੱਟ ਹੋ ਕੇ ਨਵਾਂ ਸੰਕਲਪ ਲਿਆ ਸੀ।

ਅੱਜ 9 ਨਵੰਬਰ ਨੂੰ ਹੀ ਕਰਤਾਰਪੁਰ ਸਾਹਿਬ ਕੌਰੀਡੋਰ ਦੀ ਸ਼ੁਰੂਆਤ ਹੋਈ ਹੈ।

ਇਸ ਵਿੱਚ ਭਾਰਤ ਦਾ ਵੀ ਸਹਿਯੋਗ ਰਿਹਾ ਹੈ, ਪਾਕਿਸਤਾਨ ਦਾ ਵੀ।

ਅੱਜ ਅਯੁੱਧਿਆ ਤੇ ਫੈਸਲੇ ਨਾਲ ਹੀ, 9 ਨਵੰਬਰ ਦੀ ਇਹ ਤਾਰੀਖ ਸਾਨੂੰ ਨਾਲ ਰਹਿ ਕੇ ਅੱਗੇ ਵਧਣ ਦੀ ਸਿੱਖਿਆ ਵੀ ਦੇ ਰਹੀ ਹੈ।

ਅੱਜ ਦੇ ਦਿਨ ਦਾ ਸੰਦੇਸ਼ ਜੋੜਨ ਦਾ ਹੈ-ਜੁੜਨ ਦਾ ਹੈ ਅਤੇ ਮਿਲ ਕੇ ਜਿਊਣ ਦਾ ਹੈ।

ਇਸ ਵਿਸ਼ੇ ਨੂੰ ਲੈ ਕੇ ਕਿਧਰੇ ਵੀ, ਕਦੇ ਵੀ, ਕਿਸੇ ਦੇ ਮਨ ਵਿੱਚ ਕੋਈ ਕੜਵਾਹਟ ਰਹੀ ਹੋਵੇ, ਤਾਂ ਅੱਜ ਉਸ ਨੂੰ ਤਿਲਾਂਜਲੀ ਦੇਣ ਦਾ ਵੀ ਦਿਨ ਹੈ।

ਨਵੇਂ ਭਾਰਤ ਵਿੱਚ ਭੈਅ, ਕੜਵਾਹਟ, ਨਕਾਰਾਤਮਕਤਾ ਦਾ ਕੋਈ ਸਥਾਨ ਨਹੀਂ ਹੈ।

ਸਾਥੀਓ,

ਸਰਬਉੱਚ ਅਦਾਲਤ ਦੇ ਅੱਜ ਦੇ ਫੈਸਲੇ ਨੇ ਦੇਸ਼ ਨੂੰ ਇਹ ਸੰਦੇਸ਼ ਵੀ ਦਿੱਤਾ ਹੈ ਕਿ ਕਠਿਨ ਤੋਂ ਕਠਿਨ ਮਸਲੇ ਦਾ ਹੱਲ ਸੰਵਿਧਾਨ ਦੇ ਦਾਇਰੇ ਵਿੱਚ ਹੀ ਆਉਂਦਾ ਹੈ, ਕਾਨੂੰਨ ਦੇ ਦਾਇਰੇ ਵਿੱਚ ਹੀ ਆਉਂਦਾ ਹੈ।

ਸਾਨੂੰ, ਇਸ ਫੈਸਲੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਭਲੇ ਹੀ ਕੁਝ ਸਮਾਂ ਲਗੇ,

ਲੇਕਿਨ ਫਿਰ ਵੀ ਧੀਰਜ ਬਣਾ ਕੇ ਰੱਖਣਾ ਹੀ ਸਰਬਉਚਿਤ ਹੈ।

ਹਰ ਸਥਿਤੀ ਵਿੱਚ ਭਾਰਤ ਦੇ ਸੰਵਿਧਾਨ, ਭਾਰਤ ਦੀ ਨਿਆਂਇਕ ਪ੍ਰਣਾਲੀ ਤੇ ਸਾਡਾ ਵਿਸ਼ਵਾਸ ਅਡਿੱਗ ਰਹੇ, ਇਹ ਬਹੁਤ ਮਹੱਤਵਪੂਰਨ ਹੈ।

ਸਾਥੀਓ,

ਸਰਬਉੱਚ ਅਦਾਲਤ ਦਾ ਇਹ ਫੈਸਲਾ ਸਾਡੇ ਲਈ ਇੱਕ ਨਵਾਂ ਸਵੇਰਾ ਲੈ ਕੇ ਆਇਆ ਹੈ।

ਇਸ ਵਿਵਾਦ ਦਾ ਭਲੇ ਹੀ ਕਈ ਪੀੜ੍ਹੀਆਂ ਤੇ ਅਸਰ ਪਿਆ ਹੋਵੇ, ਲੇਕਿਨ ਇਸ ਫੈਸਲੇ ਦੇ ਬਾਅਦ ਸਾਨੂੰ ਇਹ ਸੰਕਲਪ ਕਰਨਾ ਹੋਵੇਗਾ ਕਿ ਹੁਣ ਨਵੀਂ ਪੀੜ੍ਹੀ, ਨਵੇਂ ਸਿਰੇ ਤੋਂ ਨਿਊ ਇੰਡੀਆ ਦੇ ਨਿਰਮਾਣ ਵਿੱਚ ਜੁਟੇਗੀ।

ਆਓ, ਇੱਕ ਨਵੀਂ ਸ਼ੁਰੂਆਤ ਕਰਦੇ ਹਾਂ।

ਹੁਣ ਨਵੇਂ ਭਾਰਤ ਦਾ ਨਿਰਮਾਣ ਕਰਦੇ ਹਾਂ।

ਅਸੀਂ ਆਪਣਾ ਵਿਸ਼ਵਾਸ ਅਤੇ ਵਿਕਾਸ ਇਸ ਗੱਲ ਤੋਂ ਤੈਅ ਕਰਨਾ ਹੈ ਕਿ ਮੇਰੇ ਨਾਲ ਚਲਣ ਵਾਲਾ ਕਿਧਰੇ ਪਿੱਛੇ ਤਾਂ ਨਹੀਂ ਰਹਿ ਰਿਹਾ

ਸਾਨੂੰ ਸਭ ਨੂੰ ਨਾਲ ਲੈ ਕੇ,

ਸਭ ਦਾ ਵਿਕਾਸ ਕਰਦੇ ਹੋਏ ਅਤੇ ਸਭ ਦਾ ਵਿਸ਼ਵਾਸ ਹਾਸਲ ਕਰਦੇ ਹੋਏ ਅੱਗੇ ਵਧਣਾ ਹੈ।

ਸਾਥੀਓ,

ਰਾਮ ਮੰਦਿਰ ਦੇ ਨਿਰਮਾਣ ਦਾ ਫੈਸਲਾ ਸੁਪਰੀਮ ਕੋਰਟ ਨੇ ਦੇ ਦਿੱਤਾ ਹੈ।

ਹੁਣ ਦੇਸ਼ ਦੇ ਹਰ ਨਾਗਰਿਕ ਤੇ ਰਾਸ਼ਟਰ ਨਿਰਮਾਣ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ।

ਇਸ ਦੇ ਨਾਲ ਹੀ,

ਇੱਕ ਨਾਗਰਿਕ ਦੇ ਤੌਰ ਤੇ ਅਸੀਂ ਸਾਰਿਆਂ ਲਈ ਦੇਸ਼ ਦੀ ਨਿਆਂਇਕ ਪ੍ਰਕਿਰਿਆ ਦਾ ਪਾਲਣ ਕਰਨਾ, ਨਿਯਮਾਂ, ਕਾਇਦਿਆਂ ਦਾ ਸਨਮਾਨ ਕਰਨਾ,

ਇਹ ਜ਼ਿੰਮੇਵਾਰੀ ਵੀ ਵਧ ਗਈ ਹੈ।

ਹੁਣ ਸਮਾਜ ਦੇ ਨਾਤੇ, ਹਰ ਭਾਰਤੀ ਨੂੰ ਆਪਣੇ ਕਰਤੱਵ, ਆਪਣੀ ਜ਼ਿੰਮੇਵਾਰੀ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਕੰਮ ਕਰਨਾ ਹੈ।

ਸਾਡੇ ਦਰਮਿਆਨ ਦੀ ਸਦਭਾਵਨਾ,

ਸਾਡੀ ਏਕਤਾ,

ਸਾਡੀ ਸ਼ਾਂਤੀ,

ਦੇਸ਼ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ।

ਸਾਨੂੰ ਭਵਿੱਖ ਵੱਲ ਦੇਖਣਾ ਹੈ, ਭਵਿੱਖ ਦੇ ਭਾਰਤ ਲਈ ਕੰਮ ਕਰਦੇ ਰਹਿਣਾ ਹੈ।

ਭਾਰਤ ਦੇ ਸਾਹਮਣੇ ਚੁਣੌਤੀਆਂ ਹੋਰ ਵੀ ਹਨ,

ਟੀਚੇ ਹੋਰ ਵੀ ਹਨ, ਮੰਜ਼ਿਲਾਂ ਹੋਰ ਵੀ ਹਨ।

ਹਰ ਭਾਰਤੀ,

ਨਾਲ ਮਿਲ ਕੇ, ਨਾਲ ਚਲ ਕੇ ਹੀ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰੇਗਾ,

ਮੰਜ਼ਿਲਾਂ ਤੱਕ ਪਹੁੰਚੇਗਾ।

ਜੈ ਹਿੰਦ!

*****

ਵੀਆਰਆਰਕੇ/ਐੱਨਜੀ/ਐੱਮਆਈ