ਪੀਐੱਮਇੰਡੀਆ
ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਜੀ, ਮੇਰੇ ਮਿੱਤਰ ਹਰੀਸ਼ ਸਾਲਵੇ ਜੀ, ਪ੍ਰੋਫੈਸਰ ਅਭੈ ਕਰੰਦੀਕਰ, ਆਈਆਈਟੀ ਦਿੱਲੀ ਦੇ ਡਾਇਰੈਕਟਰ ਪ੍ਰੋਫੈਸਰ ਰੰਗਨ ਬੈਨਰਜੀ, ਸਾਰੇ ਪ੍ਰੋਫੈਸਰ, ਹੋਰ ਪਤਵੰਤੇ ਸੱਜਣ ਅਤੇ ਸਾਰੇ ਵਿਦਿਆਰਥੀ ਸਾਥੀਓ।
ਅੱਜ ਦੇਸ਼ ਦੇ ਤੁਹਾਡੇ ਵਰਗੇ ਸਾਰੇ ਹੋਣਹਾਰ ਨੌਜਵਾਨਾਂ ਦੀ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਸ਼ੁਰੂ ਹੋ ਰਿਹਾ ਹੈ। ਤੁਸੀਂ ਇਸ ਸਮੇਂ ਜ਼ਿੰਦਗੀ ਦੇ ਇੱਕ ਯਾਦਗਾਰ ਪਲ ਨੂੰ ਜੀਅ ਰਹੇ ਹੋ। ਜੋਸ਼, ਉਤਸ਼ਾਹ, ਸੁਪਨਿਆਂ ਅਤੇ ਜਜ਼ਬਾਤਾਂ ਨਾਲ ਭਰੇ ਇਸ ਪਲ ਦਾ ਹਿੱਸਾ ਬਣਨਾ, ਆਈਆਈਟੀ ਦਿੱਲੀ ਦੇ ਇਸ ਕੈਂਪਸ ਵਿੱਚ ਆਉਣਾ, ਅਤੇ ਤੁਹਾਡੇ ਨਾਲ ਇਹ ਤਜਰਬਾ ਸਾਂਝਾ ਕਰਨਾ ਮੇਰੇ ਲਈ ਵੀ ਬਹੁਤ ਖ਼ਾਸ ਹੈ। ਪਿਛਲੀ ਵਾਰ ਜਦੋਂ ਮੈਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਇਆ ਸੀ, ਉਦੋਂ ਪੂਰਾ ਦੇਸ਼ ਕੋਵਿਡ ਦੇ ਦੌਰ ਵਿੱਚੋਂ ਲੰਘ ਰਿਹਾ ਸੀ। ਉਦੋਂ ਮੈਂ ਵਰਚੁਅਲ ਮਾਧਿਅਮ ਰਾਹੀਂ ਜੁੜਿਆ ਸੀ, ਪਰ ਅੱਜ ਮੈਂ ਤੁਹਾਡੇ ਸਾਰੇ ਨੌਜਵਾਨਾਂ ਵਿਚਕਾਰ ਖ਼ੁਦ ਮੌਜੂਦ ਹਾਂ। ਅਤੇ ਇਸ ਲਈ, ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਹੈ।
ਸਾਥੀਓ,
ਅੱਜ ਜਿਵੇਂ ਤੁਹਾਡੇ ਪਰਿਵਾਰ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ, ਉਵੇਂ ਹੀ ਮੈਨੂੰ ਵੀ ਤੁਹਾਡੇ ਸਾਰਿਆਂ ’ਤੇ ਮਾਣ ਹੈ। ਕਿਉਂਕਿ, ਤੁਸੀਂ ਸਾਰੇ ਸਿਰਫ਼ ਇੱਕ ਡਿਗਰੀ ਨਹੀਂ ਲੈ ਰਹੇ, ਤੁਸੀਂ ਦੇਸ਼ ਲਈ ਬਹੁਤ ਕੁਝ ਕਰਨ ਦਾ ਸੁਪਨਾ ਲੈ ਕੇ ਇੱਥੋਂ ਜਾ ਰਹੇ ਹੋ। ਅੱਜ ਕਈ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਮੈਡਲ ਵੀ ਮਿਲੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਪਰ ਜੇ ਇੱਕ-ਦੋ ਧੀਆਂ ਹੋਰ ਹੁੰਦੀਆਂ ਤਾਂ ਜ਼ਿਆਦਾ ਵਧੀਆ ਹੁੰਦਾ। ਮੁਆਫ਼ ਕਰਨਾ, ਇੱਕ-ਦੋ ਕਿਉਂ, ਜ਼ਿਆਦਾ ਹੋਣੀਆਂ ਚਾਹੀਦੀਆਂ ਸਨ। ਅੱਜ ਆਈਆਈਟੀ ਦਿੱਲੀ ਵਿੱਚ ਏਆਈ ਨਾਲ ਜੁੜੀਆਂ ਕੁਝ ਨਵੀਆਂ ਪਹਿਲਕਦਮੀਆਂ ਵੀ ਸ਼ੁਰੂ ਹੋਈਆਂ ਹਨ, ਮੈਂ ਇਸ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਤੁਸੀਂ ਸਾਰੇ, ਅਤੇ ਹੋਰ ਵਿਦਿਆਰਥੀ ਇਸ ਸਮਾਗਮ ਵਿੱਚ ਹਾਜ਼ਰ ਹੋ, ਪਰ ਮਨ ਦੇ ਕਿਸੇ ਖੂੰਜੇ ਵਿੱਚ ਕੁਝ ਹੋਰ ਵੀ ਚੱਲ ਰਿਹਾ ਹੋਵੇਗਾ। ਮੈਂ ਕੋਈ ਬਾਬਾ ਬਾਗੇਸ਼ਵਰ ਤਾਂ ਹੈ ਨਹੀਂ, ਪਰ ਕੁਝ ਤਾਂ ਚੱਲਦਾ ਹੋਵੇਗਾ। ਹਰ ਵਿਦਿਆਰਥੀ ਦੇ ਮਨ ਵਿੱਚ ਆਉਣ ਵਾਲੇ ਕੱਲ੍ਹ ਦੀ ਆਪਣੀ-ਆਪਣੀ ਤਸਵੀਰ ਹੋਵੇਗੀ। ਕਈ ਵਿਦਿਆਰਥੀ ਆਪਣੀ ਪਹਿਲੀ ਤਨਖਾਹ ਦੀ ਉਡੀਕ ਕਰ ਰਹੇ ਹੋਣਗੇ। ਕੋਈ ਨਵੇਂ ਸ਼ਹਿਰ ਵਿੱਚ ਨਵੀਂ ਸ਼ੁਰੂਆਤ ਦੀ ਤਿਆਰੀ ਵਿੱਚ ਹੋਵੇਗਾ। ਕਈ ਸਾਥੀ ਆਪਣੇ ਪਹਿਲੇ ਸਟਾਰਟਅੱਪ ਦਾ ਸੁਪਨਾ ਦੇਖ ਰਹੇ ਹੋਣਗੇ। ਕਿਸੇ ਨੇ ਅਗਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਟੀਚਾ ਬਣਾਇਆ ਹੋਵੇਗਾ। ਹਰ ਕਿਸੇ ਦਾ ਰਾਹ ਵੱਖਰਾ ਹੈ, ਹਰ ਕਿਸੇ ਦਾ ਸੁਪਨਾ ਵੱਖਰਾ ਹੈ, ਪਰ ਇਨ੍ਹਾਂ ਸਭ ਤੋਂ ਬਾਅਦ ਵੀ ਇੱਕ ਅਹਿਸਾਸ ਅਜਿਹਾ ਹੈ ਜੋ ਤੁਹਾਡੇ ਸਾਰਿਆਂ ਦੇ ਮਨ ਵਿੱਚ ਇੱਕੋ ਜਿਹਾ ਹੋਵੇਗਾ—ਉਹ ਦਿਨ ਯਾਦ ਕਰੋ, ਜਦੋਂ ਤੁਹਾਡਾ ਆਈਆਈਟੀ ਦਿੱਲੀ ਵਿੱਚ ਪਹਿਲਾ ਦਿਨ ਸੀ ਅਤੇ ਇੱਕ ਇਹ ਅੱਜ ਦਾ ਦਿਨ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਅਜੇ ਕੱਲ੍ਹ ਦੀ ਹੀ ਤਾਂ ਗੱਲ ਹੈ ਜਦੋਂ ਓਰੀਐਂਟੇਸ਼ਨ ਹੋਈ ਸੀ, ਅਤੇ ਹੁਣ ਇਹ ਕਨਵੋਕੇਸ਼ਨ ਦਾ ਸਮਾਂ ਵੀ ਆ ਗਿਆ। ਇਸ ਲਈ, ਓਰੀਐਂਟੇਸ਼ਨ ਤੋਂ ਕਨਵੋਕੇਸ਼ਨ ਤੱਕ ਦੇ ਇਸ ਸਫ਼ਰ ਦੀ ਤੁਹਾਨੂੰ ਪੂਰੀ ਤਸੱਲੀ ਵੀ ਹੋਵੇਗੀ। ਅਤੇ ਨਾਲ ਹੀ, ਤੁਹਾਡੇ ਸਾਰਿਆਂ ਵਿੱਚ ਜ਼ਿੰਦਗੀ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਦਾ ਉਤਸ਼ਾਹ ਵੀ ਹੋਵੇਗਾ। ਇਸ ਲਈ ਮੈਂ ਤਾਂ ਇਹੀ ਕਹਾਂਗਾ ਕਿ ਅੱਜ ਦੇ ਇਸ ਪਲ ਨੂੰ ਪੂਰੀ ਤਰ੍ਹਾਂ ਜੀਅ ਲਵੋ। ਆਉਣ ਵਾਲੇ ਸਮੇਂ ਵਿੱਚ ਜਦੋਂ ਤੁਹਾਡੇ ’ਤੇ ਵੱਡੀਆਂ ਜ਼ੁੰਮੇਵਾਰੀਆਂ ਹੋਣਗੀਆਂ, ਉਦੋਂ ਇੱਥੋਂ ਦੀਆਂ ਪੁਰਾਣੀਆਂ ਯਾਦਾਂ ਤੁਹਾਨੂੰ ਜ਼ਰੂਰ ਪੁਰਾਣੇ ਦਿਨਾਂ ਵਿੱਚ ਲੈ ਜਾਣਗੀਆਂ। ਇਹ ਤੁਹਾਨੂੰ ਨਵੀਂ ਊਰਜਾ ਵੀ ਦੇਣਗੀਆਂ। ਹਰ ਹੋਸਟਲ ਨਾਲ ਜੁੜੀਆਂ ਤੁਹਾਡੀਆਂ ਯਾਦਾਂ, ਕੁਮਾਊਂ, ਆਰਾ, ਕਾਰਾ, ਵਿੰਡੀ, ਨੀਲਗਿਰੀ, ਕੈਲਾਸ਼, ਹਿਮਾਦਰੀ, ਇੰਟਰ-ਹੋਸਟਲ ਮੁਕਾਬਲਿਆਂ ਦੇ ਕਿੱਸੇ, ਪੁਰਾਣੀਆਂ ਨੋਕ-ਝੋਕਾਂ, ਅਜਿਹਾ ਕਿੰਨਾ ਕੁਝ ਹੋਵੇਗਾ, ਜੋ ਵਿਦਾ ਹੋਣ ਤੋਂ ਪਹਿਲਾਂ ਇੱਕ ਵਾਰ ਫਿਰ ਤੁਸੀਂ ਜ਼ਰੂਰ ਯਾਦ ਕਰਨਾ ਚਾਹੋਗੇ।
ਅਤੇ ਦੋਸਤੋ,
ਗੱਲ ਸਿਰਫ਼ ਪੜ੍ਹਾਈ ਦੀ ਨਹੀਂ ਹੈ, ਇਹ ਵੀ ਹੋ ਸਕਦਾ ਹੈ ਕਿ ਜੀਆ ਸਰਾਏ ਦਾ ਪੋਹਾ ਵੀ ਅੱਜ ਕੁਝ ਲੋਕਾਂ ਨੂੰ ਯਾਦ ਆ ਰਿਹਾ ਹੋਵੇ। ਹੁਣ ਸਮਾਂ ਤਾਂ ਹੋ ਗਿਆ ਹੈ, ਸਤਪੁੜਾ ਮੈੱਸ ਦੇ ਪਰੌਂਠੇ ਯਾਦ ਆ ਰਹੇ ਹੋਣਗੇ। ਤੁਹਾਡੇ ਵਿੱਚੋਂ ਕਈ ਸਾਥੀ ‘ਵਿੰਡ ਟੀ’ ’ਤੇ ਵੀ ਕੁਝ ਹੋਰ ਪਲ ਬਿਤਾਉਣਾ ਚਾਹੁੰਦੇ ਹੋਣਗੇ, ਅਤੇ ਜੇ ‘ਵਿੰਡ ਟੀ’ ’ਤੇ ਜਾਓ ਤਾਂ ਮੈਨੂੰ ਵੀ ਯਾਦ ਕਰ ਲੈਣਾ। ਕੋਈ ਆਪਣੇ ਵਿਭਾਗ ਵਿੱਚ ਇੱਕ ਵਾਰ ਫਿਰ ਜਾਣਾ ਚਾਹੇਗਾ। ਕੋਈ ਆਪਣੇ ਪਸੰਦੀਦਾ ਅੱਡੇ ’ਤੇ ਕੁਝ ਦੇਰ ਹੋਰ ਬੈਠਣਾ ਚਾਹੇਗਾ।
ਅਤੇ ਸਾਥੀਓ,
ਇਨ੍ਹਾਂ ਭਾਵੁਕ ਪਲਾਂ ਵਿੱਚ, ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਾਂਗਾ, ਜਦੋਂ-ਜਦੋਂ ਜ਼ਿੰਦਗੀ ਤੁਹਾਨੂੰ ਪਿੱਛੇ ਮੁੜ ਕੇ ਦੇਖਣ ਦਾ ਮੌਕਾ ਦੇਵੇਗੀ, ਤਾਂ ਇਹ ਕੈਂਪਸ ਦੀ ਜ਼ਿੰਦਗੀ, ਤੁਹਾਡੇ ਦੋਸਤ, ਅਧਿਆਪਕ, ਮੈਂਟਰ ਅਤੇ ਸਪੋਰਟ ਸਟਾਫ, ਜੋ ਤੁਹਾਡਾ ਪਰਿਵਾਰ ਬਣ ਗਏ ਹਨ, ਤੁਹਾਡੇ ਪ੍ਰੋਫੈਸਰ, ਜਿਨ੍ਹਾਂ ਨੇ ਤੁਹਾਡੇ ਵਰਗੇ ਹੁਨਰਮੰਦਾਂ ਨੂੰ ਤਰਾਸ਼ਣ ਦੀ ਜ਼ਿੰਮੇਵਾਰੀ ਚੁੱਕੀ ਅਤੇ ਤੁਹਾਡਾ ਇਹ ‘ਇੰਸਟੀ’, ਜੋ ਹੌਲੀ-ਹੌਲੀ ਤੁਹਾਡਾ ਆਪਣਾ ਘਰ ਬਣ ਗਿਆ। ਤੁਸੀਂ ਆਪਣੀ ਹਰ ਕਾਮਯਾਬੀ ਵਿੱਚ ਇਨ੍ਹਾਂ ਸਭ ਨੂੰ ਯਾਦ ਕਰੋਗੇ। ਇਨ੍ਹਾਂ ਸਭ ਦਾ ਧੰਨਵਾਦ ਕਰੋਗੇ। ਅਤੇ ਇਸ ਲਈ, ਇਨ੍ਹਾਂ ਨੂੰ ਇੱਕ ਪੂੰਜੀ ਵਜੋਂ ਇੱਥੋਂ ਨਾਲ ਲੈ ਕੇ ਜਾਣਾ, ਭੁੱਲ ਨਾ ਜਾਣਾ, ਛੱਡ ਨਾ ਜਾਣਾ, ਨਾਲ ਲੈ ਜਾਣਾ। ਮੇਰਾ ਸੁਝਾਅ ਹੋਵੇਗਾ ਕਿ ਜਾਂਦੇ-ਜਾਂਦੇ ਇੱਥੋਂ ਦੇ ਹਰ ਮੈਂਬਰ ਨੂੰ ਮਿਲ ਕੇ ਜਾਇਓ, ਅਤੇ ਤੁਸੀਂ ਕਿਤੇ ਵੀ ਰਹੋ, ਕੋਸ਼ਿਸ਼ ਕਰਿਓ ਕਿ ਇਹ ਰਿਸ਼ਤਾ ਹਮੇਸ਼ਾ ਤਾਜ਼ਾ ਬਣਿਆ ਰਹੇ।
ਸਾਥੀਓ,
ਅੱਜ ਤੁਸੀਂ ਅਜਿਹੇ ਸਮੇਂ ਇਸ ਅਦਾਰੇ ਵਿੱਚੋਂ ਨਿਕਲ ਰਹੇ ਹੋ, ਜਦੋਂ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਅੱਜ ਦੁਨੀਆ ਦੇ ਰਣਨੀਤਕ ਸਮੀਕਰਨ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਆਲਮੀ ਸ਼ਕਤੀ ਸੰਤੁਲਨ ਵੀ ਹਰ ਪਲ ਬਦਲ ਰਿਹਾ ਹੈ। ਅਤੇ ਇਸ ਪਿੱਛੇ ਸਭ ਤੋਂ ਵੱਡੀ ਤਾਕਤ ਹੈ—ਤਕਨਾਲੋਜੀ ਦੀ ਰਫ਼ਤਾਰ। ਅੱਜ ਕੋਈ ਵੀ ਪੱਕੇ ਤੌਰ ’ਤੇ ਨਹੀਂ ਕਹਿ ਸਕਦਾ ਕਿ ਅਗਲੇ 20-30 ਸਾਲਾਂ ਦੀ ਦੁਨੀਆ ਕਿਹੋ ਜਿਹੀ ਹੋਵੇਗੀ।
ਪਰ ਸਾਥੀਓ,
ਜਦੋਂ-ਜਦੋਂ ਬਦਲਾਅ ਦਾ ਦੌਰ ਆਉਂਦਾ ਹੈ, ਉਦੋਂ-ਉਦੋਂ ਚੁਣੌਤੀਆਂ ਵੀ ਆਉਂਦੀਆਂ ਹਨ ਅਤੇ ਨਵੇਂ ਮੌਕੇ ਵੀ ਪੈਦਾ ਹੁੰਦੇ ਹਨ। ਦੁਨੀਆ ਬਦਲੇਗੀ, ਤਕਨਾਲੋਜੀ ਵੀ ਬਦਲੇਗੀ, ਸਨਅਤਾਂ ਬਦਲਣਗੀਆਂ, ਪੇਸ਼ੇ ਵੀ ਬਦਲਣਗੇ। ਪਰ, ਇਨ੍ਹਾਂ ਸਭ ਦੇ ਵਿਚਕਾਰ ਮੇਰੀ ਗੱਲ ਯਾਦ ਰੱਖਿਓ: ਜੋ ਸਿੱਖੇਗਾ, ਉਹ ਜਿੱਤੇਗਾ। ਜਿਸ ਵਿੱਚ ਨਵੀਆਂ ਚੁਣੌਤੀਆਂ ਦੇ ਨਵੇਂ ਹੱਲ ਲੱਭਣ ਦੀ ਹਿੰਮਤ ਹੋਵੇਗੀ, ਚੁਣੌਤੀਆਂ ਉਸ ਲਈ ਮੌਕੇ ਬਣ ਜਾਣਗੀਆਂ। ਅਤੇ ਤੁਸੀਂ ਇਹੀ ਤਾਂ ਆਈਆਈਟੀ ਦਿੱਲੀ ਤੋਂ ਸਿੱਖਿਆ ਹੈ। ਆਖਰਕਾਰ ਤੁਹਾਡੀ ਇਹ ਡਿਗਰੀ ਕੀ ਦੱਸਦੀ ਹੈ? ਕੀ ਇਹ ਸਿਰਫ਼ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਪ੍ਰੀਖਿਆ ਪਾਸ ਕੀਤੀ ਹੈ? ਵਧੀਆ ਸੀਜੀਪੀਏ ਹਾਸਲ ਕੀਤਾ ਹੈ? ਜਾਂ ਇੱਕ ਵਧੀਆ ਪਲੇਸਮੈਂਟ ਲਈ ਹੈ? ਯਕੀਨੀ ਤੌਰ ’ਤੇ ਇਨ੍ਹਾਂ ਸਭ ਦੀ ਆਪਣੀ ਅਹਿਮੀਅਤ ਹੈ, ਪਰ ਮੈਨੂੰ ਲੱਗਦਾ ਹੈ ਕਿ ਤੁਹਾਡੀ ਡਿਗਰੀ ਦੁਨੀਆ ਨੂੰ ਇਹ ਦੱਸਦੀ ਹੈ ਕਿ ਤੁਸੀਂ ਔਖੀਆਂ ਮੁਸ਼ਕਲਾਂ ਦਾ ਹੱਲ ਕੱਢਣਾ ਜਾਣਦੇ ਹੋ। ਤੁਸੀਂ ਆਪਣੇ ਆਈਆਈਟੀ ਦਿੱਲੀ ਦੇ ਸਫ਼ਰ ਨੂੰ ਯਾਦ ਕਰੋ, ਇੱਥੇ ਪਹੁੰਚਣਾ ਆਸਾਨ ਨਹੀਂ ਸੀ, ਇੱਥੋਂ ਦੀ ਪੜ੍ਹਾਈ ਵੀ ਆਸਾਨ ਨਹੀਂ ਸੀ। ਪਰ ਤੁਸੀਂ ਹਾਰ ਨਹੀਂ ਮੰਨੀ। ਇਹ ਡਿਗਰੀ ਤੁਹਾਨੂੰ ਇੱਕ ਦਿਨ ਵਿੱਚ ਨਹੀਂ ਮਿਲੀ; ਇੱਕ-ਇੱਕ ਵਿਸ਼ਾ, ਇੱਕ-ਇੱਕ ਪ੍ਰੋਜੈਕਟ, ਮਿਡ-ਸੈਮ, ਐਂਡ-ਸੈਮ—ਇਨ੍ਹਾਂ ਛੋਟੇ-ਛੋਟੇ ਕਦਮਾਂ ਨੇ ਹੀ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਹੈ। ਜ਼ਿੰਦਗੀ ਵੀ ਇਸੇ ਅਸੂਲ ’ਤੇ ਚੱਲਦੀ ਹੈ। ਜਦੋਂ ਕਦੇ ਕੋਈ ਚੁਣੌਤੀ ਬਹੁਤ ਵੱਡੀ ਲੱਗੇ, ਤਾਂ ਉਸ ਤੋਂ ਘਬਰਾਓ ਨਾ, ਉਸ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਲਵੋ। ਤੁਸੀਂ ਖ਼ੁਦ ਦੇਖਿਆ ਹੈ ਕਿ ਕਿਵੇਂ ਲੈਬ ਵਿੱਚ ਕੋਈ ਮੁਸ਼ਕਿਲ ਬੰਦ ਗਲੀ ਵਾਂਗ ਲੱਗਣ ਲੱਗ ਪੈਂਦੀ ਸੀ। ਸਿਮੂਲੇਸ਼ਨ ਵਿੱਚ ਹੱਲ ਲੱਭਣ ਵਿੱਚ ਘੰਟੇ ਜਾਂ ਦਿਨ ਨਿਕਲ ਜਾਂਦੇ ਸਨ। ਪਰ ਫਿਰ ਤੁਸੀਂ ਉਸ ਮੁਸ਼ਕਿਲ ਨੂੰ ਹੱਲ ਵੀ ਕੀਤਾ ਅਤੇ ਕੁਝ ਨਵਾਂ ਲੈ ਕੇ ਵੀ ਆਏ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਮੁਸ਼ਕਿਲਾਂ ਆਉਣਗੀਆਂ, ਪਰ ਮੁਸ਼ਕਿਲਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਇਕੱਲੀਆਂ ਨਹੀਂ ਆਉਂਦੀਆਂ; ਮੁਸ਼ਕਿਲ ਜਦੋਂ ਆਉਂਦੀ ਹੈ ਨਾ, ਤਾਂ ਆਪਣੇ ਨਾਲ-ਨਾਲ ਮੌਕੇ ਵੀ ਲੈ ਕੇ ਆਉਂਦੀ ਹੈ। ਸਾਰਿਆਂ ਨੂੰ ਬਸ ਚੌਕਸ ਰਹਿਣਾ ਹੈ, ਸੁਚੇਤ ਰਹਿਣਾ ਹੈ। ਇਸ ਅਦਾਰੇ ਨੇ ਜੋ ਸਿਖਾਇਆ ਹੈ, ਉਸਨੂੰ ਵਾਰ-ਵਾਰ ਯਾਦ ਰੱਖਣਾ ਹੈ।
ਸਾਥੀਓ,
ਮੈਂ ਜ਼ਿੰਦਗੀ ਦੀਆਂ ਕੁਝ ਪ੍ਰੈਕਟੀਕਲ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਕੈਂਪਸ ਦੀ ਜ਼ਿੰਦਗੀ ਅਤੇ ਕੈਂਪਸ ਤੋਂ ਬਾਹਰ ਦੀ ਜ਼ਿੰਦਗੀ, ਇਨ੍ਹਾਂ ਦੋਵਾਂ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਆਈਆਈਟੀ ਦੀ ਪ੍ਰੀਖਿਆ ਵਿੱਚ ਸਿਲੇਬਸ ਹੁੰਦਾ ਹੈ, ਪਰ ਜ਼ਿੰਦਗੀ ਦੀ ਪ੍ਰੀਖਿਆ ਵਿੱਚ ਸਭ ਕੁਝ ਸਿਲੇਬਸ ਤੋਂ ਬਾਹਰ ਹੁੰਦਾ ਹੈ। ਤੁਸੀਂ ਯਾਦ ਕਰੋ, ਕੈਂਪਸ ਲਾਈਫ ਵਿੱਚ ਸਾਰੇ ਫੰਡੇ ਕਲੀਅਰ ਹੁੰਦੇ ਸਨ। ਕੀ ਪੜ੍ਹਨਾ ਹੈ, ਕਿਹੜੀ ਅਸਾਈਨਮੈਂਟ ਪੂਰੀ ਕਰਨੀ ਹੈ, ਕਿਹੜੀ ਪ੍ਰੀਖਿਆ ਦੇਣੀ ਹੈ, ਸਭ ਪਹਿਲਾਂ ਤੋਂ ਤੈਅ ਹੁੰਦਾ ਸੀ। ਪਰ ਜ਼ਿੰਦਗੀ ਕੁਝ ਵੱਖਰੇ ਤਰੀਕੇ ਨਾਲ ਚੱਲਦੀ ਹੈ; ਉੱਥੇ ਨਾ ਕੋਈ ਤੈਅ ਕੋਰਸ ਹੁੰਦਾ ਹੈ, ਨਾ ਕੋਈ ਪ੍ਰਸ਼ਨ ਪੱਤਰ ਹੁੰਦਾ ਹੈ। ਕਈ ਵਾਰ ਤਾਂ ਇਹ ਵੀ ਕੋਈ ਨਹੀਂ ਦੱਸਦਾ ਕਿ ਅਸਲ ਸਵਾਲ ਕੀ ਸੀ; ਉਹ ਸਵਾਲ ਵੀ ਤੁਹਾਨੂੰ ਖ਼ੁਦ ਪਛਾਣਨਾ ਪੈਂਦਾ ਹੈ। ਮੈਂ ਆਈਆਈਟੀ ਦੇ ਕਈ ਪੁਰਾਣੇ ਵਿਦਿਆਰਥੀਆਂ ਦਾ ਸਫ਼ਰ ਦੇਖਿਆ ਹੈ। ਉਨ੍ਹਾਂ ਦੀ ਕਾਮਯਾਬੀ ਦਾ ਕਾਰਨ ਸਿਰਫ਼ ਇਹ ਨਹੀਂ ਸੀ ਕਿ ਉਨ੍ਹਾਂ ਨੇ ਸਹੀ ਜਵਾਬ ਦਿੱਤੇ, ਉਨ੍ਹਾਂ ਦੀ ਕਾਮਯਾਬੀ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੇ ਉਹ ਸਵਾਲ ਪਛਾਣੇ ਜਿਨ੍ਹਾਂ ਨੂੰ ਦੁਨੀਆ ਨੇ ਸਵਾਲ ਮੰਨਣਾ ਹੀ ਛੱਡ ਦਿੱਤਾ ਸੀ। ਉਨ੍ਹਾਂ ਨੇ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਲੱਭਿਆ, ਜਿਨ੍ਹਾਂ ਨਾਲ ਬਾਕੀ ਲੋਕ ਸਮਝੌਤਾ ਕਰ ਚੁੱਕੇ ਸਨ। ਅਤੇ ਇਸ ਲਈ, ਜ਼ਿੰਦਗੀ ਵਿੱਚ ਜਾਣਨ ਦੀ ਇੱਛਾ ਬਣਾਈ ਰੱਖੋ, ਆਪਣੀ ਸਿੱਖਣ ਦੀ ਆਦਤ ਜਗਾਈ ਰੱਖੋ, ਜਾਗਰੂਕਤਾ ਬਣਾਈ ਰੱਖੋ। ਜਿਹੜੀਆਂ ਗੱਲਾਂ ਬਿਨਾਂ ਸੋਚੇ-ਸਮਝੇ ਮੰਨ ਲਈਆਂ ਜਾਂਦੀਆਂ ਹਨ, ਜ਼ਰਾ ਉਨ੍ਹਾਂ ਨੂੰ ਪਰਖੋ, ਉਨ੍ਹਾਂ ’ਤੇ ਸਵਾਲ ਉਠਾਓ। ਪਰ ਸਿਰਫ਼ ਸਵਾਲ ਪੁੱਛ ਕੇ ਨਾ ਰੁਕੋ, ਉਨ੍ਹਾਂ ਦਾ ਹੱਲ ਲੱਭਣ ਦੀ ਹਿੰਮਤ ਵੀ ਰੱਖੋ। ਇਹੀ ਸੋਚ ਤੁਹਾਡੀ ਵੱਖਰੀ ਪਛਾਣ ਬਣਾਏਗੀ।
ਸਾਥੀਓ,
ਤੁਸੀਂ ਸਾਰੇ ਜਾਣਦੇ ਹੋ, ਹਰ ਪੀੜ੍ਹੀ ਦੇ ਸਾਹਮਣੇ ਉਸ ਦੌਰ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ ਹਨ ਅਤੇ ਹਰ ਪੀੜ੍ਹੀ ਦੀ ਆਪਣੀ ਇੱਕ ਰਾਸ਼ਟਰੀ ਜ਼ਿੰਮੇਵਾਰੀ ਵੀ ਹੁੰਦੀ ਹੈ। ਸਾਡੇ ਦੇਸ਼ ਨੇ ਗੁਲਾਮੀ ਦਾ ਉਹ ਸਮਾਂ ਵੀ ਦੇਖਿਆ ਹੈ, ਜਦੋਂ ਉਸ ਪੀੜ੍ਹੀ ਦੇ ਸਾਹਮਣੇ ਸਿਰਫ਼ ਇੱਕ ਹੀ ਟੀਚਾ ਸੀ—ਭਾਰਤ ਦੀ ਆਜ਼ਾਦੀ। ਉਸ ਲਈ ਉਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਲੰਬਾ ਸੰਘਰਸ਼ ਕੀਤਾ। ਅੱਜ ਅਸੀਂ ਆਜ਼ਾਦ ਭਾਰਤ ਵਿੱਚ ਸਾਹ ਲੈ ਰਹੇ ਹਾਂ, ਇਸ ਪਿੱਛੇ ਉਸ ਪੀੜ੍ਹੀ ਦੀ ਤਪੱਸਿਆ, ਤਿਆਗ ਅਤੇ ਕੁਰਬਾਨੀ ਹੈ।
ਅਤੇ ਸਾਥੀਓ,
ਅੱਜ ਦੇ ਇਸ ਦੌਰ ਵਿੱਚ ਸਾਡੇ ਸਾਹਮਣੇ ਚੁਣੌਤੀਆਂ ਵੀ ਵੱਖਰੀਆਂ ਹਨ, ਅਤੇ ਇਸ ਲਈ ਸਾਡੀਆਂ ਜ਼ਿੰਮੇਵਾਰੀਆਂ ਵੀ ਵੱਖਰੀਆਂ ਹਨ। ਆਪਣੀ ਜ਼ਿੰਦਗੀ ਦੇ ਅਗਲੇ 30-35 ਸਾਲਾਂ ਵਿੱਚ ਤੁਸੀਂ ਜੋ ਕੁਝ ਵੀ ਕਰੋਗੇ, ਉਹ ‘ਵਿਕਸਿਤ ਭਾਰਤ’ ਦੇ ਸਾਡੇ ਸਫ਼ਰ ਨੂੰ ਪ੍ਰਭਾਵਿਤ ਕਰੇਗਾ। ਇਸ ਲਈ, ਤੁਹਾਡੇ ਹਰ ਫੈਸਲੇ ਦਾ ਆਧਾਰ ਇਹ ਵੀ ਹੋਣਾ ਚਾਹੀਦਾ ਹੈ ਕਿ ਇਸ ਨਾਲ ਦੇਸ਼ ਨੂੰ ਕੀ ਫਾਇਦਾ ਹੋਵੇਗਾ? ਇਸ ਨਾਲ ਦੇਸ਼ ਦੀ ਕਿਹੜੀ ਲੋੜ ਪੂਰੀ ਹੋਵੇਗੀ। ਅੱਜ ਭਾਰਤ ਆਰਥਿਕ ਆਤਮ-ਨਿਰਭਰਤਾ, ਤਕਨੀਕੀ ਆਤਮ-ਨਿਰਭਰਤਾ, ਸਨਅਤੀ ਆਤਮ-ਨਿਰਭਰਤਾ—ਅਜਿਹੇ ਹਰ ਖੇਤਰ ਵਿੱਚ ਆਤਮ-ਨਿਰਭਰ ਬਣਨ ਲਈ ਕੰਮ ਕਰ ਰਿਹਾ ਹੈ। ਇਹੀ ‘ਵਿਕਸਿਤ ਭਾਰਤ’ ਦੀ ਮਜ਼ਬੂਤ ਨੀਂਹ ਦਾ ਸਬੂਤ ਹੈ। ਇਸ ਮਜ਼ਬੂਤ ਨੀਂਹ ’ਤੇ ਤੁਸੀਂ ਇੱਕ ਸ਼ਾਨਦਾਰ-ਸੁੰਦਰ ਵਿਕਸਿਤ ਭਾਰਤ ਦੀ ਉਸਾਰੀ ਕਰਨੀ ਹੈ।
ਸਾਥੀਓ,
ਵਿਕਸਿਤ ਭਾਰਤ ਦੇ ਇਸ ਸਫ਼ਰ ਵਿੱਚ ਤੁਹਾਡੀ ਭੂਮਿਕਾ ਬਹੁਤ ਵੱਡੀ ਹੈ। ਦੇਸ਼ ਦਾ ਨੌਜਵਾਨ ਜਿੰਨਾ ਤਾਕਤਵਰ ਹੋਵੇਗਾ, ਓਨਾ ਹੀ ਦੇਸ਼ ਤਾਕਤਵਰ ਹੋਵੇਗਾ। ਇਸੇ ਸੋਚ ਨਾਲ ਅਸੀਂ ਕਈ ਅਜਿਹੇ ਸੈਕਟਰ ਖੋਲ੍ਹੇ ਹਨ, ਜਿੱਥੇ ਪਹਿਲਾਂ ਨੌਜਵਾਨਾਂ ਲਈ ਐਂਟਰੀ ਹੀ ਇੱਕ ਤਰ੍ਹਾਂ ਨਾਲ ਬੰਦ ਹੋਇਆ ਕਰਦੀ ਸੀ। ਸਰਕਾਰ ਦੀਆਂ ਆਧੁਨਿਕ ਨੀਤੀਆਂ ਕਾਰਨ ਅੱਜ ਦੇਸ਼ ਵਿੱਚ ਨੌਜਵਾਨਾਂ ਲਈ ਨਵੇਂ-ਨਵੇਂ ਸੈਕਟਰ ਵੀ ਬਣ ਰਹੇ ਹਨ।
ਸਾਥੀਓ,
ਪਿਛਲੀ ਵਾਰ ਜਦੋਂ ਮੈਨੂੰ ਤੁਹਾਡੇ ਸੀਨੀਅਰਜ਼ ਦੇ ਡਿਗਰੀ ਵੰਡ ਸਮਾਗਮ ਨਾਲ ਵਰਚੁਅਲ ਮਾਧਿਅਮ ਰਾਹੀਂ ਜੁੜਨ ਦਾ ਮੌਕਾ ਮਿਲਿਆ ਸੀ, ਉਦੋਂ ਮੈਂ ਨੌਜਵਾਨਾਂ ਲਈ ਪੁਲਾੜ ਖੇਤਰ ਵਿੱਚ ਹੋ ਰਹੇ ਸੁਧਾਰਾਂ ਦੀ ਚਰਚਾ ਕੀਤੀ ਸੀ। ਉਦੋਂ ਤੱਕ ਇਸ ਸੈਕਟਰ ਵਿੱਚ ਲਗਭਗ ਸਾਰਾ ਕੰਮ ਸਰਕਾਰ ਹੀ ਕਰਦੀ ਸੀ। ਪਰ ਅੱਜ ਉਹੀ ਪੁਲਾੜ ਖੇਤਰ ਹਜ਼ਾਰਾਂ ਨੌਜਵਾਨਾਂ ਲਈ ਨਵੇਂ ਮੌਕਿਆਂ ਦਾ ਅਸਮਾਨ ਬਣ ਚੁੱਕਾ ਹੈ। ਅੱਜ ਸਾਡੇ ਨੌਜਵਾਨ ਆਪਣੇ ਲਾਂਚ ਵਹੀਕਲ ਬਣਾ ਰਹੇ ਹਨ, ਰਾਕੇਟ ਲਾਂਚ ਕਰ ਰਹੇ ਹਨ ਅਤੇ ਅਜਿਹੀਆਂ ਪ੍ਰਾਪਤੀਆਂ ਹਾਸਲ ਕਰ ਰਹੇ ਹਨ, ਜੋ ਦੁਨੀਆ ਦੇ ਗਿਣੇ-ਚੁਣੇ ਦੇਸ਼ ਹੀ ਹਾਸਲ ਕਰ ਸਕੇ ਹਨ। ਮੈਨੂੰ ਭਰੋਸਾ ਹੈ ਕਿ ਅੱਜ ਕਿਤੇ ਨਾ ਕਿਤੇ, ਦੇਸ਼ ਦਾ ਕੋਈ ਨੌਜਵਾਨ ਇੰਜੀਨੀਅਰ ਮਾਣ ਨਾਲ ਕਹਿ ਰਿਹਾ ਹੈ- “ਮੈਂ ਆਪਣੇ ਖਾਨਦਾਨ ਵਿੱਚ ਰਾਕੇਟ ਬਣਾਉਣ ਵਾਲਾ ਪਹਿਲਾ ਵਿਅਕਤੀ ਹਾਂ”। ਸੈਮੀਕੰਡਕਟਰ ਸੈਕਟਰ ਦੀ ਉਦਾਹਰਣ ਵੀ ਸਾਡੇ ਸਾਹਮਣੇ ਹੈ। ਜਦੋਂ ਅਸੀਂ ਇਸ ਦਿਸ਼ਾ ਵਿੱਚ ਕਦਮ ਵਧਾਇਆ, ਤਾਂ ਕੁਝ ਲੋਕਾਂ ਨੇ ਸਵਾਲ ਉਠਾਏ। ਕਿਹਾ ਗਿਆ ਕਿ ਭਾਰਤ ਇਹ ਨਹੀਂ ਕਰ ਸਕੇਗਾ। ਪਰ ਅੱਜ, ਪਹਿਲੀਆਂ ਸੈਮੀਕੰਡਕਟਰ ਯੂਨਿਟਾਂ ਵਿੱਚ ਪੈਦਾਵਾਰ ਸ਼ੁਰੂ ਹੋ ਚੁੱਕੀ ਹੈ। ਮੈਂ ਸਾਫ਼ ਮੰਨਦਾ ਹਾਂ ਕਿ ਚਿੱਪ ਤੋਂ ਲੈ ਕੇ ਸ਼ਿਪ (ਜਹਾਜ਼) ਤੱਕ ਸਭ ਕੁਝ ਇੱਥੇ ਹੀ, ਤੁਹਾਡੇ ਹੱਥੋਂ ਬਣੇਗਾ। ਅਤੇ ਕਿਤੇ ਕੋਈ ਨੌਜਵਾਨ ਪੂਰੇ ਆਤਮ-ਵਿਸ਼ਵਾਸ ਨਾਲ ਕਹਿ ਰਿਹਾ ਹੈ- “ਮੈਂ ਆਪਣੇ ਖਾਨਦਾਨ ਵਿੱਚ ਭਾਰਤ ’ਚ ਚਿੱਪ ਬਣਾਉਣ ਵਾਲਾ ਪਹਿਲਾ ਵਿਅਕਤੀ ਹਾਂ”।
ਸਾਥੀਓ,
ਅੱਜ ਤੁਸੀਂ ਸਾਡੇ ਡਰੋਨ ਸੈਕਟਰ ਨੂੰ ਵੀ ਦੇਖੋ, ਅੱਜ ਇਸ ਸੈਕਟਰ ਵਿੱਚ ਨੌਜਵਾਨ ਨਵੀਆਂ-ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੇ ਹਨ। ਕਿਤੇ ਡਰੋਨ ਨਾਲ ਖੇਤਾਂ ਵਿੱਚ ਕੰਮ ਲਿਆ ਜਾ ਰਿਹਾ ਹੈ, ਡਰੋਨ ਦਵਾਈਆਂ ਪਹੁੰਚਾ ਰਿਹਾ ਹੈ, ਡਰੋਨ ਦੇਸ਼ ਦੀ ਰੱਖਿਆ-ਸੁਰੱਖਿਆ ਵਿੱਚ ਮਦਦ ਕਰ ਰਿਹਾ ਹੈ। ਅਤੇ ਅੱਜ ਕਿਤੇ ਕੋਈ ਨੌਜਵਾਨ ਕਹਿ ਰਿਹਾ ਹੈ- “ਮੈਂ ਆਪਣੇ ਖਾਨਦਾਨ ਵਿੱਚ ਡਰੋਨ ਬਣਾਉਣ ਵਾਲਾ ਪਹਿਲਾ ਵਿਅਕਤੀ ਹਾਂ”।
ਸਾਥੀਓ,
ਭਾਰਤ ਦੀ ਸਟਾਰਟਅੱਪ ਕ੍ਰਾਂਤੀ ਨੂੰ ਇਸੇ ਪੀੜ੍ਹੀ ਦੇ ਤੁਹਾਡੇ ਵਰਗੇ ਨੌਜਵਾਨਾਂ ਨੇ ਹੀ ਤਰਾਸ਼ਿਆ ਵੀ ਹੈ, ਅਤੇ ਤਾਕਤ ਵੀ ਦਿੱਤੀ ਹੈ। ਇਸੇ ਅਦਾਰੇ ਵਿੱਚੋਂ ਕਿੰਨੇ ਹੀ ਸੰਸਥਾਪਕ ਨਿਕਲੇ ਹਨ। ਜੇ ਇੱਕ ਅਦਾਰੇ ਤੋਂ ਇੰਨਾ ਕੁਝ ਹੋ ਸਕਦਾ ਹੈ, ਤਾਂ ਸੋਚੋ ਪੂਰੇ ਦੇਸ਼ ਵਿੱਚ ਕਿੰਨੀ ਵੱਡੀ ਤਾਕਤ ਤਿਆਰ ਹੋ ਰਹੀ ਹੈ। ਯੂਨੀਕੌਰਨਜ਼, ਡਿਜੀਟਲ ਭੁਗਤਾਨ, ਫਿਨਟੈੱਕ ਕ੍ਰਾਂਤੀ—ਇਨ੍ਹਾਂ ਸਭ ਨੇ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਪਹਿਲੀ ਵਾਰ ਕੁਝ ਨਵਾਂ ਕਰਨ ਦਾ ਮੌਕਾ ਦਿੱਤਾ ਹੈ।
ਸਾਥੀਓ,
ਅਜੇ ਅਜਿਹੇ ਵੀ ਕਈ ਸੈਕਟਰ ਹਨ, ਜਿੱਥੇ ਭਾਰਤ ਆਪਣਾ ਨਵਾਂ ਸਫ਼ਰ ਸ਼ੁਰੂ ਕਰ ਰਿਹਾ ਹੈ ਅਤੇ ਵੱਡੀ ਜ਼ੁੰਮੇਵਾਰੀ ਤੇ ਵੱਡੀਆਂ ਉਮੀਦਾਂ ਨਾਲ ਦੇਸ਼ ਤੁਹਾਡੇ ਵਰਗੇ ਨੌਜਵਾਨਾਂ ਵੱਲ ਦੇਖ ਰਿਹਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ, ਡੇਟਾ ਸੈਂਟਰ, ਅਹਿਮ ਖਣਿਜ, ਡੂੰਘੇ ਸਮੁੰਦਰ ਦੀ ਖੋਜ, ਬੈਟਰੀਆਂ, ਪਾਵਰ ਸਟੋਰੇਜ, ਊਰਜਾ ਸੁਰੱਖਿਆ, ਇਲੈਕਟ੍ਰਿਕ ਮੋਬਿਲਿਟੀ, ਕੁਆਂਟਮ ਕੰਪਿਊਟਿੰਗ—ਅਜਿਹੇ ਕਈ ਖੇਤਰ ਤੁਹਾਡੇ ਹੁਨਰ, ਤੁਹਾਡੀ ਇਨੋਵੇਸ਼ਨ (ਖੋਜ) ਅਤੇ ਤੁਹਾਡੀ ਲੀਡਰਸ਼ਿਪ ਦੀ ਉਡੀਕ ਕਰ ਰਹੇ ਹਨ, ਅਤੇ ਮੈਂ ਵੀ ਉਡੀਕ ਕਰ ਰਿਹਾ ਹਾਂ।
ਸਾਥੀਓ,
ਹੁਣ ਇੱਕ ਹੋਰ ਵੱਡੀ ਸੰਭਾਵਨਾ ਤੁਹਾਡੇ ਸਾਰਿਆਂ ਸਾਹਮਣੇ ਹੈ, ਅਤੇ ਉਹ ਨਵਾਂ ਮੌਕਾ ਹੈ—ਰਿਸਰਚ। ਅੱਜ ਦੇਸ਼ ਨੂੰ ਨਵੀਂ-ਨਵੀਂ ਰਿਸਰਚ ਦੀ ਬਹੁਤ ਲੋੜ ਹੈ ਅਤੇ ਰਿਸਰਚ ’ਤੇ ਸਾਡਾ ਓਨਾ ਹੀ ਫੋਕਸ ਵੀ ਹੈ। ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ ਸਾਡੇ ਹੋਣਹਾਰ ਨੌਜਵਾਨਾਂ ਨੂੰ ਰਿਸਰਚ ਕਰਨ ਦਾ ਮੌਕਾ ਦੇ ਰਹੀ ਹੈ। ਆਈਡੀਆਜ਼ ਨੂੰ ਅੱਗੇ ਵਧਣ ਦਾ ਮੌਕਾ ਮਿਲੇ, ਇਸ ਲਈ ਰਿਸਰਚ ਡਿਵੈਲਪਮੈਂਟ ਐਂਡ ਇਨੋਵੇਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ। ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਵੀ ਹੋਈ ਹੈ, ਤਾਂ ਜੋ ਦੇਸ਼ ਵਿੱਚ ਵਿਗਿਆਨ ਅਤੇ ਰਿਸਰਚ ਨੂੰ ਨਵੀਂ ਤਾਕਤ ਮਿਲ ਸਕੇ। ਰਿਸਰਚ ਸੈਕਟਰ ਵਿੱਚ ਇੱਕ ਲੱਖ ਕਰੋੜ ਰੁਪਏ ਤੱਕ ਦੀ ਫੰਡਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅੰਗਰੇਜ਼ੀ ਵਿੱਚ ਬੋਲਾਂ, One Lakh Crore। ਇਹ ਤੁਹਾਡੇ ਲਈ ਦੱਸ ਰਿਹਾ ਹਾਂ।
ਇਸੇ ਤਰ੍ਹਾਂ ਸਾਥੀਓ,
ਅਕਾਦਮਿਕ ਸਰੋਤਾਂ ਤੱਕ ਪਹੁੰਚ ਵੀ ਆਸਾਨ ਬਣਾਈ ਗਈ ਹੈ। ‘ਵਨ ਨੇਸ਼ਨ ਵਨ ਸਬਸਕ੍ਰਿਪਸ਼ਨ’ ਰਾਹੀਂ ਅੱਜ ਦੁਨੀਆ ਦੇ ਨਾਮਵਰ ਰਿਸਰਚ ਜਰਨਲ ਦੇਸ਼ ਦੇ ਛੋਟੇ ਤੋਂ ਛੋਟੇ ਸ਼ਹਿਰ ਵਿੱਚ ਬਿਨਾਂ ਕਿਸੇ ਵਾਧੂ ਕੀਮਤ ਦੇ ਪਹੁੰਚ ਰਹੇ ਹਨ।
ਸਾਥੀਓ,
ਮੈਨੂੰ ਪਤਾ ਹੈ ਕਿ ਅਜੇ ਇਸ ਦਿਸ਼ਾ ਵਿੱਚ ਸਾਨੂੰ ਲੰਬਾ ਸਫ਼ਰ ਤੈਅ ਕਰਨਾ ਹੈ ਅਤੇ ਇਹ ਕੰਮ ਰਿਸਰਚ ਨੂੰ ਲੈ ਕੇ ਤੁਹਾਡੀ ਵਚਨਬੱਧਤਾ ਨਾਲ ਹੀ ਹੋ ਸਕਦਾ ਹੈ। ਇਸ ਲਈ ਦੇਸ਼ ਨੂੰ ਤੁਹਾਡੇ ਤੋਂ ਉਮੀਦ ਵੀ ਹੈ ਅਤੇ ਸਭ ਤੋਂ ਵੱਡੀ ਗੱਲ, ਤੁਹਾਡੇ ’ਤੇ ਭਰੋਸਾ ਵੀ ਹੈ।
ਸਾਥੀਓ,
ਹੁਣ ਮੈਂ ਤੁਹਾਡੇ ਨਾਲ ਧਿਆਨ ਭਟਕਾਉਣ ਵਾਲੀਆਂ ਗੱਲਾਂ ਬਾਰੇ ਥੋੜ੍ਹੀ ਗੱਲ ਕਰਾਂਗਾ। ਜਦੋਂ ਅਸੀਂ ਵੱਡੇ ਟੀਚਿਆਂ ਨੂੰ ਹਾਸਲ ਕਰਨ ਲਈ ਸ਼ੁਰੂਆਤ ਕਰਦੇ ਹਾਂ, ਨਿਕਲਦੇ ਹਾਂ, ਤਾਂ ਇੱਕ ਵੱਡੀ ਡਿਸਟਰੈਕਸ਼ਨ (ਧਿਆਨ ਭਟਕਣਾ) ਵੀ ਸਾਡੇ ਸਾਹਮਣੇ ਆਉਂਦੀ ਹੈ। ਇਹ ਡਿਸਟਰੈਕਸ਼ਨ ਹੁੰਦੀ ਹੈ—ਇੱਕ-ਦੂਜੇ ਨਾਲ ਤੁਲਨਾ ਕਰਨ ਦੀ; ਕਿਸੇ ਨੂੰ ਕੀ ਪੈਕੇਜ ਮਿਲਿਆ, ਕੌਣ ਕਿਹੜੀ ਕੰਪਨੀ ਵਿੱਚ ਗਿਆ, ਕਿਹੜੇ ਸ਼ਹਿਰ ਵਿੱਚ ਗਿਆ, ਕਿਹੜੇ ਦੇਸ਼ ਵਿੱਚ ਗਿਆ, ਕਿਸਨੇ ਸਟਾਰਟਅੱਪ ਸ਼ੁਰੂ ਕੀਤਾ। ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ, ਇਹ ਤੁਲਨਾ ਕਦੇ ਖਤਮ ਨਹੀਂ ਹੁੰਦੀ। ਪਰ ਯਾਦ ਰੱਖਿਓ, ਜ਼ਿੰਦਗੀ ਕੋਈ ਲੀਡਰ-ਬੋਰਡ ਨਹੀਂ ਹੈ, ਤੁਹਾਡੀ ਅਸਲ ਦੌੜ ਕਿਸੇ ਹੋਰ ਨਾਲ ਨਹੀਂ, ਖ਼ੁਦ ਆਪਣੇ ਆਪ ਨਾਲ ਹੈ। ਹਰ ਦਿਨ ਕੱਲ੍ਹ ਨਾਲੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਰਹਿਣਾ। ਨਾਲ ਹੀ, ਆਪਣੀ ਸਰੀਰਕ ਸਿਹਤ ਅਤੇ ਆਪਣੀ ਮਾਨਸਿਕ ਸਿਹਤ ਦਾ ਵੀ ਖਿਆਲ ਰੱਖਣਾ।
ਸਾਥੀਓ,
ਮੈਂ ਸਾਰੇ ਵਿਦਿਆਰਥੀਆਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਡੇ ਮਾਤਾ-ਪਿਤਾ ਨੂੰ, ਪਰਿਵਾਰਕ ਮੈਂਬਰਾਂ ਨੂੰ ਖ਼ਾਸ ਵਧਾਈ ਦਿੰਦਾ ਹਾਂ, ਤੁਹਾਡੇ ਅਧਿਆਪਕਾਂ ਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ, ਜੋ ਇਸ ਪੂਰੇ ਸਫ਼ਰ ਵਿੱਚ ਹਰ ਕਦਮ ’ਤੇ ਤੁਹਾਡੇ ਨਾਲ ਖੜ੍ਹੇ ਰਹੇ। ਤੁਹਾਡਾ ਸਾਰਿਆਂ ਦਾ ਭਵਿੱਖ ਉੱਜਵਲ ਹੋਵੇ, ਤੁਸੀਂ ਲਗਾਤਾਰ ਨਵੀਆਂ ਬੁਲੰਦੀਆਂ ਛੂਹੋ, ਇਸੇ ਸ਼ੁਭਕਾਮਨਾ ਦੇ ਨਾਲ ਬਹੁਤ-ਬਹੁਤ ਧੰਨਵਾਦ।
ਨਮਸਕਾਰ!
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
Delighted to join the Convocation Ceremony of IIT Delhi. My best wishes to all the graduating students.@iitdelhi https://t.co/Lhuq4yUzJW
— Narendra Modi (@narendramodi) August 8, 2026
Those who learn, win! pic.twitter.com/lWCEzFLeNL
— PMO India (@PMOIndia) August 8, 2026
Keep your curiosity alive in life... Keep your learning instinct alive. pic.twitter.com/nsPmpNlRfk
— PMO India (@PMOIndia) August 8, 2026
Today, India is working towards becoming self-reliant in every sector. pic.twitter.com/D3a2CSPHWY
— PMO India (@PMOIndia) August 8, 2026
Today, new sectors are emerging in the country for our youth. pic.twitter.com/NRWRmP9YXf
— PMO India (@PMOIndia) August 8, 2026
Delighted to attend the Convocation Ceremony at IIT Delhi. My best wishes to the graduating students as they begin a new chapter. May they dream big, embrace challenges and contribute to building a Viksit Bharat. @iitdelhi pic.twitter.com/u5WUbPGVZP
— Narendra Modi (@narendramodi) August 8, 2026
At IIT Delhi, spoke about the special journey from orientation to convocation. From hostel memories and friendships to favourite campus addas, these are experiences that will remain for a lifetime.
— Narendra Modi (@narendramodi) August 8, 2026
As our young graduates step into a new chapter, I urged them to cherish everyone… pic.twitter.com/RetE9wbz8F
It is important to prepare for a world that is changing at an unprecedented pace. Technology is transforming industries, professions and a lot more.
— Narendra Modi (@narendramodi) August 8, 2026
Challenges will come, but those who have the courage to find new solutions will turn challenges into opportunities! pic.twitter.com/5PWTBTYqU2
Among the things I told the IIT Delhi students was…exams have a syllabus, life does not. Life is often completely out of syllabus!@iitdelhi pic.twitter.com/UzBgjferdV
— Narendra Modi (@narendramodi) August 8, 2026
An earlier generation devoted itself to the struggle for India’s freedom. The responsibility before today’s youth is different, but equally significant. From economic and technological self-reliance to industrial strength, they have a vital role in building a Viksit Bharat. pic.twitter.com/ejW5pThLjq
— Narendra Modi (@narendramodi) August 8, 2026
A lot of youngsters are saying…First in my bloodline to build a rocket, a chip and a drone! pic.twitter.com/HJOoybv6H8
— Narendra Modi (@narendramodi) August 8, 2026