ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਆਮਰਡ ਫੋਰਸ
ਟ੍ਰਿਬਿਊਨਲ (ਪ੍ਰਮੁੱਖ ਬੈਂਚ) ਨਵੀਂ ਦਿੱਲੀ ਦੇ ਫੈਸਲੇ ਦੀ ਪਾਲਣਾ ਕਰਨ ਲਈ ਇੱਕ ਦਸੰਬਰ 2014 ਤੋਂ 30 ਅਪ੍ਰੈਲ 2016 ਤੱਕ 17 ਮਹੀਨਿਆਂ ਲਈ
ਭਾਰਤੀ ਹਵਾਈ ਫੌਜ ਵਿੱਚ ਏਅਰ ਮਾਰਸ਼ਲ ਦੇ ਪੱਧਰ ਦਾ ਅਹੁਦਾ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਅਹੁਦੇ ਦੀ ਸਥਾਪਨਾ ਐਰੋਨਾਟੀਕਲ ਇੰਜੀਨੀਅਰਿੰਗ ਬਰਾਂਚ ਵਿੱਚ ਏਅਰ ਮਾਰਸ਼ਲਾਂ ਦੇ ਪ੍ਰਵਾਨਤ
ਅਹੁਦਿਆਂ ਦੀ ਗਿਣਤੀ ਤੋਂ ਵੱਧ ਹੈ। ਇਸ ਅਹੁਦੇ ਦੀ ਸਥਾਪਨਾ ਦਾ ਉਦੇਸ਼ ਮੰਤਰਾਲੇ ਨੂੰ ਏਵੀਐੱਮ ਸੰਜੈ
ਸ਼ਰਮਾ ਦੀ ਤਰੱਕੀ ਲਈ ਮੰਤਰੀ ਮੰਡਲ ਦੀ ਕਮੇਟੀ ਦੀ ਨਿਯੁਕਤੀ ਨੂੰ ਪ੍ਰਵਾਨਗੀ ‘ਤੇ ਵਿਚਾਰ ਕਰਨ ਦੇ ਯੋਗ ਬਣਾਉਣਾ ਹੈ। ਇਹ ਸਾਰਾ ਕੁਝ ਰੀਵਿਊ ਸਪੈਸ਼ਲ ਪ੍ਰਮੋਸ਼ਨ ਬੋਰਡ-2014(Review Special promotion Board -2014) ਅਤੇ ਆਰਮਡ ਫੋਰਸ ਟ੍ਰਿਬਿਊਨਲ (ਪ੍ਰਮੁੱਖ ਬੈਂਚ), ਨਵੀਂ ਦਿੱਲੀ ਦੀ ਹਦਾਇਤਾਂ ਦੇ ਮੁਤਾਬਕ ਕੀਤਾ
ਜਾਣਾ ਹੈ।
ਇਸ ਅਹੁਦੇ ਦੀ ਸਥਾਪਨਾ ਨਾਲ ਮਾਣਯੋਗ ਸੁਪਰੀਮ ਕੋਰਟ ਆਵ੍ ਇੰਡਿਆ ਦੇ ਹੁਕਮਾਂ ਨੂੰ ਕਾਰਜਸ਼ੀਲ ਬਣਾਇਆ ਜਾ ਸਕੇਗਾ। ਮਨਜੂਰੀ ਮਿਲਣ ਅਤੇ ਏਸੀਸੀ ਵੱਲੋਂ ਰੀਵਿਊ ਸਪੈਸ਼ਲ ਪ੍ਰਮੋਸ਼ਨ ਬੋਰਡ-2014 ਨੂੰ ਪ੍ਰਵਾਨਗੀ ਮਿਲਣ ‘ਤੇ ਹੀ ਏਵੀਐੱਮ ਸੰਜੈ ਸ਼ਰਮਾ ਦੀ ਏਅਰ ਮਾਰਸ਼ਲ ਦੇ ਅਹੁਦੇ ‘ਤੇ ਪਿਛਲੇ ਸਮੇਂ 1 ਦਸੰਬਰ 2014 ਤੋਂ ਤਰੱਕੀ ਬਾਰੇ ਵਿਚਾਰ ਕੀਤਾ ਜਾ ਸਕੇਗਾ।
AKT/SH