ਪੀਐੱਮਇੰਡੀਆ
ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਨਰੇਂਦਰ ਮੋਦੀ ਨੇ 28-29 ਅਕਤੂਬਰ 2018 ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਸ਼ਿੰਜੋ ਅਬੇ ਨਾਲ ਭਾਰਤ- ਜਾਪਾਨ ਸਲਾਨਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ, ਜਾਪਾਨ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਸੰਬੰਧਾਂ ਵਿੱਚ ਵਾਧੇ ਦੀ ਬੇਜੋੜ ਸੰਭਾਵਨਾ ਨੂੰ ਮਾਨਤਾ ਦਿੰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਪ੍ਰਧਾਨ ਮੰਤਰੀ ਅਬੇ ਨੇ ਪਿਛਲੇ 4 ਸਾਲ ਵਿੱਚ ਸੰਬੰਧਾਂ ਵਿੱਚ ਦੇ ਜੋ ਅਹਿਮ ਮੀਲ ਪੱਥਰ ਹਾਸਲ ਕੀਤਾ ਗਏ ਉਨ੍ਹਾਂ ਦਾ ਜਾਇਜ਼ਾ ਲਿਆ ਅਤੇ ਭਾਰਤ-ਜਾਪਾਨ ਦਰਮਿਆਨ ਭਵਿੱਖ ਦੇ ਸੰਬੰਧਾਂ ਨੂੰ ਲੈਕੇ ਹੇਠ ਲਿਖੇ ਸਾਂਝੇ ਵਿਜ਼ਨ ਦੀ ਰੂਪ ਰੇਖਾ ਤਿਆਰ ਕੀਤੀ ।
1. ਇਤਿਹਾਸ ਵਿੱਚ ਭਾਰਤ-ਜਾਪਾਨ ਦੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਦੀਆਂ ਇਤਿਹਾਸ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਇਹ ਸਾਂਝੀਆਂ ਕਦਰਾਂ ਕੀਮਤਾਂ ਉੱਤੇ ਅਧਾਰਤ ਹੈ। ਇਹ ਦੋਹਾਂ ਦੇਸ਼ਾਂ ਦੇ ਸਾਂਝੇ ਰਣਨੀਤਕ ਉਦੇਸ਼ਾਂ ਨੂੰ ਅੱਗੇ ਵਧਾਉਣ ਦਾ ਮੁੱਖ ਆਧਾਰ ਹੈ ਤਾਂਕਿ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਹਾਸਿਲ ਕੀਤੀ ਜਾ ਸਕੇ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦਾ ਭਵਿੱਖ ਬਿਹਤਰ ਹੋ ਸਕੇ। ਕਿਉਂਕਿ ਦੋਵੇਂ ਪ੍ਰਧਾਨ ਮੰਤਰੀ ਸੰਵਾਦ/ਵਾਰਤਾਲਾਪ ਦੀ ਲੜੀ ਵਿੱਚ ਸ਼ਾਮਿਲ ਹੋਏ, ਆਜ਼ਾਦੀ, ਮਾਨਵਵਾਦ, ਲੋਕਤੰਤਰ, ਸਹਿਨਸ਼ੀਲਤਾ ਅਤੇ ਅਹਿੰਸਾ ਦੀਆਂ ਵਿਸ਼ਵਵਿਆਪੀ ਕਦਰਾਂ-ਕੀਮਤਾਂ , ਜੋ ਕਿ ਭਾਰਤ ਅਤੇ ਜਾਪਾਨ ਦਰਮਿਆਨ ਅਕਾਦਮਿਕ, ਰੂਹਾਨੀ ਅਤੇ ਵਿਦਵਤਾ ਵਟਾਂਦਰਿਆਂ ਵਿੱਚ ਹੁਣ ਤੱਕ ਸਾਂਝੀਆਂ ਹੁੰਦੀਆਂ ਰਹੀਆਂ ਹਨ , ਉਹ ਸਿਰਫ ਭਾਰਤ-ਜਾਪਾਨ ਦੁਵੱਲੇ ਸੰਬੰਧਾਂ ਦਾ ਆਧਾਰ ਹੀ ਨਹੀਂ ਬਣੀਆਂ, ਸਗੋਂ ਇਹ ਭਾਰਤ-ਪ੍ਰਸ਼ਾਂਤ ਖੇਤਰ ਅਤੇ ਵੱਡੇ ਪੱਧਰ ਉਤੇ ਵਿਸ਼ਵ ਦੇ ਲਾਭ ਲਈ ਦੋਹਾਂ ਦੇਸ਼ਾਂ ਦੇ ਮਿਲ ਕੇ ਕੰਮ ਕਰਨ ਦੇ ਸਿਧਾਤਾਂ ਨੂੰ ਵੀ ਦਰਸਾਉਂਦੀਆਂ ਹਨ।
2. ਦੋਹਾਂ ਆਗੂਆਂ ਨੇ ਆਪਣਾ ਇਹ ਵਿਚਾਰ ਸਾਂਝਾ ਕੀਤਾ ਕਿ ਇਸ ਸਾਂਝੇ ਵਿਜ਼ਨ ਨੂੰ ਹਾਸਿਲ ਕਰਨ ਲਈ ਭਾਰਤ ਅਤੇ ਜਾਪਾਨ ਨੂੰ ਨਿਯਮ ਅਧਾਰਿਤ ਅਤੇ ਸਮਾਵੇਸ਼ੀ ਵਿਸ਼ਵ ਢਾਂਚਾ ਕਾਇਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਅਜਿਹਾ ਵਿਸ਼ਵ ਢਾਂਚਾ, ਜੋ ਸੰਚਾਰ ਅਤੇ ਕਨੈਕਟੀਵਿਟੀ ਵਿੱਚ ਵਾਧਾ ਕਰਕੇ ਕਾਨੂੰਨ ਦਾ ਰਾਜ, ਬੇਰੋਕਟੋਕ ਵਪਾਰ ਅਤੇ ਲੋਕਾਂ ਦੇ ਆਉਣ ਜਾਣ, ਟੈਕਨਾਲੋਜੀ ਅਤੇ ਵਿਚਾਰਾਂ ਦਾ ਵਹਾਅ, ਸਾਂਝੀ ਖੁਸ਼ਹਾਲੀ ਲਈ ਯਕੀਨੀ ਬਣਾਵੇ।
3. ਪ੍ਰਧਾਨ ਮੰਤਰੀ ਮੋਦੀ ਨੇ ਮੰਨਿਆ ਕਿ ਭਾਰਤ-ਜਾਪਾਨ ਸਬੰਧ ਇੱਕ ਅਜਿਹੀ ਭਾਈਵਾਲੀ ਵਿੱਚ ਬਦਲ ਚੁੱਕੇ ਹਨ ਜਿਸ ਵਿੱਚ ਵੱਡੀ ਸਚਾਈ ਅਤੇ ਉਦੇਸ਼ ਮੌਜੂਦ ਹੈ ਅਤੇ ਇਹ ਭਾਰਤ ਦੀ ਐਕਟ ਈਸਟ ਪਾਲਸੀ ਦਾ ਆਧਾਰ ਹੈ। ਪ੍ਰਧਾਨ ਮੰਤਰੀ ਅਬੇ ਨੇ ਖੇਤਰੀ ਢਾਂਚੇ ਲਈ ਭਾਰਤ-ਜਾਪਾਨ ਸਬੰਧਾਂ ਦੀ ਮੁਢਲੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ”ਭਾਰਤ-ਜਾਪਾਨ ਸਬੰਧਾਂ ਵਿੱਚ ਇੱਕ ਨਵੇਂ ਯੁੱਗ” ਦ੍ਰਿੜ ਸੰਕਲਪ ਵੱਲ ਵਧਣ ਲਈ ਠਾਣੀ ਬੈਠੇ (ਦ੍ਰਿੜ ਸੰਕਲਪ)ਹਨ ਤਾਕਿ ਇੰਡੋ-ਪੈਸੀਫਿਕ ਖੇਤਰ ਦੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਸਹਿਯੋਗ ਹੋਰ ਵਧਾਇਆ ਜਾ ਸਕੇ। ਆਪਣੇ ਸਾਂਝੇ ਨਜ਼ਰੀਏ ਦੇ ਆਧਾਰ ‘ਤੇ ਦੋਹਾਂ ਪ੍ਰਧਾਨ ਮੰਤਰੀਆਂ ਨੇ ਦੌਹਰਾਇਆ ਕਿ ਸੁਤੰਤਰ ਅਤੇ ਖੁੱਲ੍ਹੇ ਭਾਰਤ-ਪ੍ਰਸ਼ਾਂਤ ਲਈ ਮਿਲਕੇ ਕੰਮ ਕਰਨ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਅਟੁੱਟ ਹੈ। ਦੋਹਾਂ ਆਗੂਆਂ ਨੇ ਜ਼ੋਰ ਦਿੱਤਾ ਕਿ ਆਸੀਆਨ ਏਕਤਾ ਅਤੇ ਕੇਂਦਰਤਾ ਇੰਡੋ-ਪੈਸੀਫਿਕ ਧਾਰਨਾ ਦੇ ਕੇਂਦਰ ਵਿੱਚ ਹੈ ਜੋ ਕਿ ਸਮਾਵੇਸ਼ੀ ਅਤੇ ਸਭ ਲਈ ਖੁੱਲ੍ਹੀ ਹੈ। ਦੋਹਾਂ ਨੇ ਇੱਛਾ ਪ੍ਰਗਟਾਈ ਕਿ ਅਮਰੀਕਾ ਅਤੇ ਹੋਰ ਭਾਈਵਾਲ ਦੇਸ਼ਾਂ ਨਾਲ ਨਿੱਗਰ ਸਹਿਯੋਗ ਦਾ ਵਿਸਤਾਰ ਜਾਵੇ। ਦੋਹਾਂ ਆਗੂਆਂ ਦਾ ਇੰਡੋ-ਪੈਸੀਫਿਕ ਬਾਰੇ ਸੁਪਨਾ ਨਿਯਮ ਆਧਾਰਿਤ ਢਾਂਚੇ ਉੱਤੇ ਆਧਾਰਿਤ ਹੈ ਜਿਸ ਵਿੱਚ ਕਿ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰ ਦੀ ਅਖੰਡਤਾ ਦਾ ਸਨਮਾਨ ਹੈ, ਜਹਾਜ਼ਰਾਨੀ ਅਤੇ ਉਡਾਨਾਂ ਦੀ ਆਜ਼ਾਦੀ ਅਤੇ ਜਾਇਜ਼ ਵਪਾਰ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ, ਜਿਸ ਵਿੱਚ ਕਾਨੂੰਨੀ ਅਤੇ ਡਿਪਲੋਮੈਟਿਕ ਅਮਲਾਂ ਪ੍ਰਤੀ ਮਨ ਵਿੱਚ ਪੂਰਾ ਸਨਮਾਨ ਰੱਖਦੇ ਹੋਏ ਝਗੜਿਆਂ ਦੇ ਸ਼ਾਂਤੀਪੂਰਨ ਹੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਅਤੇ ਤਾਕਤ ਦੀ ਵਰਤੋਂ ਕਰਨ ਜਾਂ ਇਸ ਦੀ ਵਰਤੋਂ ਦੀ ਧਮਕੀ ਦਿੱਤੇ ਬਿਨਾ ਯੂਐੱਈਐੱਲਓਐੱਸ ਕਾਨੂੰਨਾਂ, ਸਮੇਤ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਨਾ ਸ਼ਾਮਿਲ ਹੈ।
ਖੁਸ਼ਹਾਲੀ ਲਈ ਭਾਈਵਾਲੀ
4. ਦੋਹਾਂ ਪ੍ਰਧਾਨ ਮੰਤਰੀਆਂ ਨੇ ਤਸੱਲੀ ਨਾਲ ਗੁਣਵੱਤਾ ਭਰਪੂਰ ਬੁਨਿਆਦੀ ਢਾਂਚੇ ਰਾਹੀਂ ਕਨੈਕਟੀਵਿਟੀ ਦੇ ਵਿਕਾਸ ਅਤੇ ਆਪਸੀ ਤੇ ਹੋਰ ਭਾਈਵਾਲਾਂ ਨਾਲ ਖੁੱਲ੍ਹੀ, ਪਾਰਦਰਸ਼ੀ, ਗ਼ੈਰ ਨਿਵਕੇਲੇ ਢੰਗ ਨਾਲ ਅੰਤਰਰਾਸ਼ਟਰੀ ਮਿਆਰਾਂ ਸਥਾਨਕ ਆਰਥਕ ਤੇ ਵਿਕਾਸ ਰਣਨੀਤੀਆਂ ਅਤੇ ਪ੍ਰਾਥਮਿਕਤਾਵਾਂ ਦੇ ਅਨੁਕੂਲ ਜ਼ਿੰਮੇਵਾਰ ਰਿਣ ਫਾਈਨਾਨਸਿੰਗ ਕਵਾਇਦਾਂ ‘ਤੇ ਅਧਾਰਤ, ਸਾਂਝੀ ਖੁਸ਼ਹਾਲੀ ਲਈ ਸਮਰੱਥਾ ਨਿਰਮਾਣ ਸਮੇਤ ਹੋਰ ਪ੍ਰੋਜੈਕਟਾਂ ਲਈ ਸਹੋਯਗ ਦਾ ਜਾਇਜ਼ਾ ਲਿਆ। ਸ੍ਰੀ ਲੋਕਾ, ਮਿਆਂਮਾਰ, ਬੰਗਲਾਦੇਸ਼ ਅਤੇ ਅਫਰੀਕਾ ਸਮੇਤ ਇੰਡੋ ਪੈਸੀਫਿਕ ਖੇਤਰ ਵਿੱਚ ਭਾਰਤ ਅਤੇ ਜਪਾਨ ਦਰਮਿਆਨ ਸਾਂਝੇ ਪ੍ਰੋਜੈਕਟਾਂ ਵਿੱਚ ਇਹ ਤਾਲਮੇਲ ਮੌਜ਼ੂਦ ਹੈ। ਇਸ ਸਬੰਧ ਵਿੱਚ ਦੋਹਾਂ ਪ੍ਰਧਾਨ ਮੰਤਰੀਆਂ ਨੇ ”ਪਲੇਟਫਾਰਮ ਫਾਰ ਜਾਪਾਨ-ਇੰਡੀਆ ਬਿਜ਼ਨਸ ਕੋਅਪ੍ਰੇਸ਼ਨ ਇਨ ਏਸ਼ੀਆ-ਅਫਰੀਕਾ ਰੀਜਨ” ਕਾਇਮ ਕਰਨ ਬਾਰੇ ਹੋਈ ਚਰਚਾ ਦਾ ਸੁਆਗਤ ਕੀਤਾ ਤਾਕਿ ਜਾਪਾਨ ਅਤੇ ਭਾਰਤ ਦੇ ਵਪਾਰੀਆਂ ਦਰਮਿਆਨ ਵਟਾਂਦਰਾ ਵੱਧ ਸਕੇ ਅਤੇ ਖੇਤਰ ਵਿੱਚ ਇੱਕ ਉਦਯੋਗਿਕ ਕੌਰੀਡੋਰ ਅਤੇ ਉਦਯੋਗਿਕ ਨੈੱਟਵਰਕ ਵਿਕਸਿਤ ਹੋ ਸਕੇ।
5. ਦੋਹਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਦੇ ਉੱਤਰ-ਪੂਰਬੀ ਖੇਤਰ ਦਾ, ਭਾਰਤ-ਜਾਪਾਨ ਐਕਟ ਈਸਟ ਪਾਲਸੀ ਫੋਰਮ ਰਾਹੀਂ ਹੋਏ ਵਿਕਾਸ ਦਾ ਸੁਆਗਤ ਕੀਤਾ । ਉਨ੍ਹਾਂ ਨੇ ਅਜਿਹਾ ਕਨੈਕਟੀਵਿਟੀ ਵਧਾਕੇ , ਜੰਗਲ ਅਤੇ ਈਕੋਲੌਜੀਕਲ ਮੈਨੇਜਮੈਂਟ, ਤਬਾਹੀ ਰਿਸਕ ਵਿੱਚ ਕਮੀ ਅਤੇ ਲੋਕਾਂ ਤੋਂ ਲੋਕਾਂ ਤੱਕ ਵਟਾਂਦਰੇ ਰਾਹੀਂ ਪ੍ਰਾਜੈਕਟਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਲਾਗੂ ਕਰਕੇ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਛੋਟੇ ਟਾਪੂਆਂ ਦੇ ਵਿਕਾਸ ਦੀ ਅਹਿਮੀਅਤ ਨੂੰ ਉਜਾਗਰ ਕੀਤਾ।
6. ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਓਡੀਏ ਵਲੋਂ ਭਾਰਤ ਦੇ ਸਮਾਜਕ -ਆਰਥਕ ਵਿਕਾਸ ਵਿੱਚ ਪਾਏ ਗਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਅਬੇ ਨੇ ਕਿਹਾ ਕਿ ਜਪਾਨ ਭਾਰਤ ਦੇ ਸਮਾਜਕ ਅਤੇ ਉਦਯੋਗਿਕ ਵਿਕਾਸ ਦੇ ਯਤਨਾਂ, ਜਿਸ ਵਿੱਚ ਪ੍ਰਮੁੱਖ ਕੁਆਲਟੀ ਬੁਨਿਆਦੀ ਢਾਂਚਾ ਪ੍ਰੋਜੈਕਟ ਅਤੇ ਸਮਰੱਥਾ ਵਿਕਸਤ ਕਰਨਾ ਵੀ ਸ਼ਾਮਿਲ ਹੈ, ਵਿੱਚ ਸਹਾਇਤਾ ਜਾਰੀ ਰੱਖਣਾ ਚਾਹੁੰਦਾ ਹੈ। ਦੋਹਾਂ ਆਗੂਆਂ ਨੇ ਹੁਣ ਤੱਕ ਦੀ, ਜਿਸ ਵਿੱਚ ਮੁੰਬਈ -ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਲਈ ਯੇਨ ਕਰਜ਼ੇ ਲਈ ਨੋਟਾਂ ਦਾ ਵਟਾਂਦਰਾ ਵੀ ਸ਼ਾਮਿਲ ਹੈ, ਉੱਤੇ ਤਸੱਲੀ ਪ੍ਰਗਟਾਈ। ਇਹ ਪ੍ਰੋਜੈਕਟ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਭਾਰਤ-ਜਪਾਨ ਸਹਿਯੋਗ ਦਾ ਅਹਿਮ ਪ੍ਰਤੀਕ ਹੈ। ਉਨ੍ਹਾਂ ਨੇ ਮੈਟਰੋ ਪ੍ਰੋਜੈਕਟਾਂ ਦੇ ਲਗਾਤਾਰ ਕੰਮ ਕਰਦੇ ਰਹਿਣ ਉੱਤੇ ਵੀ ਤਸੱਲੀ ਪ੍ਰਗਟਾਈ । ਇਹ ਪ੍ਰੋਜੈਕਟ ਭਾਰਤੀ ਸ਼ਹਿਰਾਂ ਦੇ ਸਮਾਰਟਰ ਵਿਕਾਸ ਦੇ ਹਮਾਇਤੀ ਹਨ। ਭਾਰਤ ਨੇ ਕੁਆਲਟੀ ਦੇ ਢਾਂਚਾ ਪ੍ਰਾਜੈਕਟਾਂ, ਜਿਨ੍ਹਾਂ ਵਿੱਚ ਪੱਛਮੀ ਡੈਡੀਕੇਟਿਡ ਫਰੇਟ ਕੌਰੀਡੋਰ ਅਤੇ ਦਿੱਲੀ-ਮੁੰਬਈ ਉਦਯੋਗਿਕ ਕੌਰੀਡੋਰ ਵੀ ਸ਼ਾਮਿਲ ਹੈ, ਰਾਹੀਂ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਵਿੱਚ ਜਾਪਾਨ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
7. ਦੋਵੇਂ ਪ੍ਰਧਾਨ ਮੰਤਰੀ ਪ੍ਰਤੀਬੱਧ ਸਨ ਕਿ ਭਾਰਤ ਦੀ ਆਬਾਦੀ ਦੇ ਲਾਭਅੰਸ਼ ਅਤੇ ਜਾਪਾਨ ਦੀ ਪੂੰਜੀ ਅਤੇ ਤਕਨਾਲੋਜੀ ਦੀ ਭਾਰਤ-ਜਾਪਾਨ ਆਰਥਿਕ ਭਾਈਵਾਲੀ ਵਿੱਚ ਸਹੀ ਵਰਤੋਂ ਹੋਵੇ ਤਾਂ ਕਿ ਭਵਿੱਖ ਖੁਸ਼ਹਾਲ ਹੋ ਸਕੇ। ਇਸ ਸਬੰਧ ਵਿੱਚ ਭਾਰਤ ਨੇ ਆਪਣੀਆਂ ਪ੍ਰਮੁੱਖ ਕਾਇਆਕਲਪ ਪਹਿਲਕਦਮੀਆਂ ‘ਮੇਕ ਇਨ ਇੰਡੀਆ‘, ‘ਸਕਿੱਲ ਇੰਡੀਆ‘ ਅਤੇ ‘ਕਲੀਨ ਇੰਡੀਆ ਮਿਸ਼ਨ‘ ਨੂੰ ਜਾਪਾਨ ਵੱਲੋਂ ਦਿੱਤੀ ਜਾ ਰਹੀ ਮਜ਼ਬੂਤ ਹਿਮਾਇਤ ਅਤੇ ਜਾਪਾਨੀ ਜਨਤਕ ਅਤੇ ਨਿਜੀ ਸੈਕਟਰ ਦੇ ਨਿਵੇਸ਼ ਦੀ ਸਰਗਰਮ ਗਤੀਸ਼ੀਲਤਾ ਲਈ ਉਸ ਦਾ ਧੰਨਵਾਦ ਕੀਤਾ। ਦੋਹਾਂ ਦੇਸ਼ਾਂ ਦੇ ਬੌਧਿਕ ਸੰਪਤੀ ਦਫਤਰਾਂ ਦਰਮਿਆਨ ਬੌਧਿਕ ਸੰਪਤੀ ਅਧਿਕਾਰਾਂ ਵਿੱਚ ਸਹਿਯੋਗ ਨੂੰ ਮਾਨਤਾ ਦਿੰਦੇ ਹੋਏ ਦੋਹਾਂ ਆਗੂਆਂ ਨੇ ਇੱਕ ਦੁਵੱਲੇ ਪੇਟੈਂਟ ਪ੍ਰਾਸੀਕਿਊਸ਼ਨ ਹਾਈਵੇ ਪ੍ਰੋਗਰਾਮ ਨੂੰ ਪਾਇਲਟ ਆਧਾਰ ਉੱਤੇ ਸ਼ੁਰੂ ਕਰਨ ਬਾਰੇ ਸਹਿਮਤੀ ਪ੍ਰਗਟਾਈ। ਅਜਿਹਾ, ਕਾਢਾਂ ਦੇ ਕੁਝ ਸ਼ਨਾਖਤ ਕੀਤੇ ਖੇਤਰਾਂ ਵਿੱਚ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ ਵਿੱਚ ਸ਼ੁਰੂ ਹੋਵੇਗਾ। ਦੋਹਾਂ ਨੇ ਜਾਪਾਨ ਦੇ ਭਾਰਤ ਵਿੱਚ ਵਿਦੇਸ਼ੀ ਸਿੱਧੇ ਨਿਵੇਸ਼ ਦੇ ਵਿਸਤਾਰ ਦਾ ਸਵਾਗਤ ਕੀਤਾ। ਇਹ ਨਿਵੇਸ਼ ”ਇੰਡੀਆ ਜਾਪਾਨ ਇਨਵੈਸਟਮੈਂਟ ਪ੍ਰਮੋਸ਼ਨ ਪਾਰਟਨਰਸ਼ਿਪ” ਤਹਿਤ ਕੀਤਾ ਜਾਵੇਗਾ। ਅਜਿਹਾ, ਜਾਪਾਨ ਇੰਡਸਟ੍ਰੀਅਲ ਟਾਊਨਸ਼ਿਪਸ (ਜੇਆਈਟੀ) ਅਤੇ ਹੋਰ ਪਹਿਲਕਦਮੀਆਂ, ਜਿਵੇਂ ਕਿ ਨਿਵੇਸ਼ ਵਧਾਉਣ ਲਈ ਜਾਪਾਨ-ਭਾਰਤ ਰੋਡਮੈਪ ਵਿੱਚ ਹੋਈ ਪ੍ਰਗਤੀ ਅਨੁਸਾਰ ਹੋਵੇਗਾ। ਵਿੱਤੀ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਜਾਪਾਨ ਅਤੇ ਭਾਰਤ ਦੀਆਂ ਸਰਕਾਰਾਂ ਨੇ 75 ਬਿਲੀਅਨ ਅਮਰੀਕੀ ਡਾਲਰ ਦੇ ਦੁਵੱਲੇ ਸਵੈਪ ਸਮਝੌਤੇ (ਬੀਐੱਸਏ) ਉੱਤੇ ਦਸਤਖਤਾਂ ਦਾ ਸੁਆਗਤ ਕੀਤਾ। ਬਾਹਰੀ ਵਪਾਰਕ ਕਰਜ਼ੇ (ਈਸੀਬੀ) ਦੇ ਸਬੰਧ ਵਿੱਚ 5 ਸਾਲ ਦੀ ਘੱਟੋ ਘੱਟ ਔਸਤ ਪਰਿਪੱਕਤਾ ਤੋਂ ਇਲਾਵਾ ਬੁਨਿਆਦੀ ਢਾਂਚਾ ਈਸੀਬੀ ਲਈ ਹੋਰ ਕੋਈ ਸ਼ਰਤ ਪੂਰੀ ਨਹੀਂ ਕਰਨੀ ਪਵੇਗੀ।
8. ਦੋਹਾਂ ਆਗੂਆਂ ਨੇ ਇਸ ਇਰਾਦੇ ਨੂੰ ਦੁਹਰਾਇਆ ਕਿ ਮੁਹਾਰਤ ਵਿਕਾਸ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਇਸ ਦੇ ਲਈ ਜਾਪਾਨ-ਇੰਡੀਆ ਇੰਸਟੀਟਿਊਟ ਫਾਰ ਮੈਨੂਫੈਕਚਰਿੰਗ (ਜੇਆਈਐੱਮਜ਼) ਅਤੇ ਐਨਡਾਊਡ ਕੋਰਸਿਜ਼ (ਜੇਈਸੀ) ਜੈਪਨੀਜ਼ ਦਾ ਦਾਇਰਾ ਅਤੇ ਗਿਣਤੀ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵਧਾਈ ਜਾਵੇ। ਮਾਨਵ ਸੰਸਾਧਨ ਵਿਕਾਸ ਅਤੇ ਵਟਾਂਦਰਿਆਂ ਵਿੱਚ ਸਹਿਯੋਗ, ਜਿਸ ਵਿੱਚ ਫਰੇਮਵਰਕਸ ਢਾਂਚਿਆਂ ਦੀ ਵਰਤੋਂ, ਜਿਵੇਂ ਕਿ ਜਾਪਾਨ ਦੀ ”ਇਨੋਵੇਟਿਵ ਏਸ਼ੀਆ” ਪਹਿਲਕਦਮੀ ਅਤੇ ਟੈਕਨੀਕਲ ਇਨਟਰਨ ਟ੍ਰੇਨਿੰਗ ਪ੍ਰੋਗਰਾਮ (ਟੀਆਈਟੀਪੀ) ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਸਨਅਤ ਉਦਯੋਗ ਦੀਆਂ ਉੱਭਰਦੀਆਂ ਮੰਗਾਂ ਅਨੁਸਾਰ ਰੱਖਿਆ ਜਾਵੇਗਾ।
9. ਦੋਹਾਂ ਆਗੂਆਂ ਨੇ ਇੱਕ ਵਿਸਤ੍ਰਿਤ ਭਾਰਤ-ਜਾਪਾਨ ਡਿਜੀਟਲ ਭਾਈਵਾਲੀ ਦੀ ਸ਼ੁਰੂਆਤ ਦਾ ਸੁਆਗਤ ਕੀਤਾ, ਜਿਸ ਦਾ ਵਿਜ਼ਨ ਆਈਓਟੀ ਅਤੇ ਏਆਈ ਸਲਿਊਸਨਜ਼ ਨੂੰ ਸਮਾਜਿਕ ਲਾਭ ਲਈ ਵਿਕਸਿਤ ਕਰਨਾ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਵਿੱਚ ਸਾਂਝੇ ਸਹਿਯੋਗ ਦਾ ਪਤਾ ਲਗਾਉਣਾ ਹੈ। ਇਸ ਦੇ ਲਈ ”ਜਾਪਾਨ-ਇੰਡੀਆ ਸਟਾਰਟ ਅੱਪ ਹੱਬ”, ਬੰਗਲੁਰੂ ਅਤੇ ਨੈਸਕੌਮ(NASSCOM) ਦੇ ਹੀਰੋਸ਼ੀਮਾ ਪ੍ਰੀਫੈਕਚਰ ਵਿੱਚ ਆਈਟੀ ਕੌਰੀਡੋਰ ਪ੍ਰੋਜੈਕਟ ਦੀ ਵਰਤੋਂ ਕੀਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਸਬੰਧਤ ਉਦਯੋਗਾਂ ਅਤੇ ਸੰਸਥਾਵਾਂ ਵਿੱਚ ਉੱਚ ਹੁਨਰ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾਵੇਗਾ। ਇਸ ਨਾਲ ਭਾਰਤ ਦੇ ਫਲੈਗਸ਼ਿਪ ਪ੍ਰੋਗਰਾਮਾਂ ਜਿਵੇਂ ਕਿ ”ਡਿਜੀਟਲ ਇੰਡੀਆ”, ”ਸਟਾਰਟ ਅੱਪ ਇੰਡੀਆ”, ਅਤੇ ”ਸਮਾਰਟ ਸਿਟੀ” ਦਾ ਜਾਪਾਨ ਦੀ ”ਸੁਸਾਇਟੀ 5.0” ਨਾਲ ਤਾਲਮੇਲ ਵਧਾਇਆ ਜਾਵੇਗਾ ਤਾਂ ਕਿ ਸਮਾਜਿਕ ਲਾਭਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਦੋਵੇਂ ਧਿਰਾਂ ਭਾਰਤ ਵਿੱਚ ਸਟਾਰਟ ਅੱਪਸ ਵਿੱਚ ਨਿਵੇਸ਼ ਕਰਨ ਲਈ ਫੰਡ ਕਾਇਮ ਕੀਤੇ ਜਾਣ ਨੂੰ ਉਤਸ਼ਾਹਿਤ ਕਰਨਗੀਆਂ ਅਤੇ ਉਨ੍ਹਾਂ ਦੀ ਹਮਾਇਤ ਕਰਨਗੀਆਂ।
10.ਦੋਵੇਂ ਦੇਸ਼, ਕਿਉਂਕਿ ਆਪਣੇ ਲੋਕਾਂ ਨੂੰ ਵਾਜਬ ਸਿਹਤ ਸੰਭਾਲ ਪ੍ਰਦਾਨ ਕਰਨ ਦਾ ਯਤਨ ਕਰਦੇ ਹਨ। ਜਿਸ ਵਿੱਚ ਕਿ ਬਜ਼ੁਰਗ ਜਨਸੰਖਿਆ ਦੀਆਂ ਚੁਣੌਤੀਆਂ ਨਾਲ ਨਜਿੱਠਣਾਂ ਵੀ ਸ਼ਾਮਲ ਹੈ, ਬਾਰੇ ਦੋਹਾਂ ਆਗੂਆਂ ਨੇ ਜਾਪਾਨ ਦੀ ਏਸ਼ੀਆ ਹੈਲਥ ਐਂਡ ਵੈੱਲ ਬੀਇੰਗ ਪਹਿਲਕਦਮੀ (ਏਐਚਡਬਲਿਊਏਐਨ) ਅਤੇ ਭਾਰਤ ਦੀਆਂ ਸਿਹਤ ਸੰਭਾਲ ਪਹਿਲਕਦਮੀਆਂ, ਜਿਵੇਂ ਕਿ ਆਯੁਸ਼ਮਾਨ ਭਾਰਤ , ਨੂੰ ਆਪਸ ਵਿੱਚ ਜੋੜਨ ਦਾ ਸਵਾਗਤ ਕੀਤਾ। ਇਸ ਦੇ ਲਈ ਵਾਜਬ ਤਕਨਾਲੋਜੀ, ਮੁਹਾਰਤ ਵਿਕਾਸ ਅਤੇ ਸਿਹਤ ਸੰਭਾਲ ਵਿੱਚ ਵਧੀਆ ਢੰਗਾਂ ਦੀ ਵਰਤੋਂ ਕੀਤੀ ਜਾਵੇਗੀ। ਦੋਵੇਂ ਦੇਸ਼ ਰਵਾਇਤੀ ਦਵਾਈਆਂ, ਜਿਨ੍ਹਾਂ ਵਿੱਚ ਆਯੁਰਵੇਦ ਅਤੇ ਯੋਗ ਸ਼ਾਮਿਲ ਹੈ, ਬਾਰੇ ਹੋਰ ਸੂਚਨਾ ਦਾ ਆਦਾਨ-ਪ੍ਰਦਾਨ ਕਰਨਗੇ। ਯੋਗ ਅਤੇ ਆਯੁਰਵੇਦ ਵਿੱਚ ਸਮੁੱਚੀ ਬਦਲਵੀਂ ਸਿਹਤ ਸੰਭਾਲ ਮੁਹੱਈਆ ਕਰਵਾਉਣ ਦਾ ਇੱਕ ਅਮੀਰ ਇਤਿਹਾਸ ਹੈ।
11. ਦੋਹਾਂ ਆਗੂਆਂ ਨੇ ਦੋਹਾਂ ਧਿਰਾਂ ਵੱਲੋਂ ਖੇਤੀ, ਫੂਡ ਪ੍ਰੋਸੈਸਿੰਗ ਅਤੇ ਜੰਗਲਾਤ ਨੂੰ ਅੱਗੇ ਲਿਜਾਣ ਵਿੱਚ ਕੀਤੀ ਤਰੱਕੀ ਦਾ ਸੁਆਗਤ ਕੀਤਾ। ਇਹ ਤਰੱਕੀ ਜਨਤਕ ਅਤੇ ਨਿਜੀ ਖੇਤਰ ਵਿੱਚ ਕੀਤੀ ਗਈ ਜਿਸ ਨਾਲ ਕਿ ਖੇਤੀ ਦੀ ਉਤਪਾਦਿਕਤਾ ਵਧੇਗੀ ਅਤੇ ਕਟਾਈ ਤੋਂ ਬਾਅਦ ਫਸਲ ਦਾ ਨੁਕਸਾਨ ਘੱਟ ਹੋਵੇਗਾ।
12. ਦੋਹਾਂ ਆਗੂਆਂ ਨੇ ਕਿਹਾ ਕਿ ਲੋਕਾਂ ਦਾ ਲੋਕਾਂ ਨਾਲ ਵਟਾਂਦਰਾ, ਭਾਰਤ-ਜਾਪਾਨ ਸਬੰਧਾਂ ਦੀਆਂ ਜੜ੍ਹਾਂ ਤੱਕ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਨੇ ਤਸੱਲੀ ਨਾਲ ਨੋਟ ਕੀਤਾ ਕਿ ਦੋਹਾਂ ਵਿੱਚ ਸੱਭਿਆਚਾਰਕ, ਵਿੱਦਿਅਕ, ਸੰਸਦੀ, ਅਕਾਦਮਿਕ ਅਤੇ ਟਰੈਕ 1.5 ਰੁਝੇਵੇਂ ਵੱਧ ਰਹੇ ਹਨ ਜਿਨ੍ਹਾਂ ਵਿੱਚ ”ਇੰਡੋ-ਪੈਸੀਫਿਕ ਫੋਰਮ” ਵੀ ਸ਼ਾਮਿਲ ਹੈ। ਉਨ੍ਹਾਂ ਨੇ ਸੈਰ ਸਪਾਟੇ ਨੂੰ ਇੱਕ ਅਜਿਹੇ ਖੇਤਰ ਵਜੋਂ ਪ੍ਰਵਾਨਗੀ ਦਿੱਤੀ ਜਿਸ ਵਿੱਚ ਕਿ ਭਾਰੀ ਅਣਵਰਤੀ ਸਮਰੱਥਾ ਮੌਜੂਦ ਹੈ ਅਤੇ ਵਿਚਾਰ ਪ੍ਰਗਟਾਏ ਕਿ ਦੁਵੱਲੇ ਆਵਾਜਾਈ ਨੂੰ ਵਧਾਉਣ ਲਈ ਯਤਨ ਕੀਤੇ ਜਾਣ, ਜਿਨ੍ਹਾਂ ਵਿੱਚ ਵੀਜ਼ਾ ਸ਼ਰਤਾਂ ਨੂੰ ਸੁਖਾਲਾ ਬਣਾਉਣਾ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਸ਼ਾਮਿਲ ਹੈ। ਦੋਹਾਂ ਆਗੂਆਂ ਨੇ ਇਹ ਵਿਚਾਰ ਸਾਂਝਾ ਕੀਤਾ ਕਿ ਹਾਇਰ ਐਜੂਕੇਸ਼ਨ ਅਤੇ ਔਰਤਾਂ ਦੇ ਸਸ਼ਕਤੀਕਰਨ ਵਿੱਚ ਭਾਰਤ-ਜਾਪਾਨ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਅਕਾਦਮਿਕ, ਯੁਵਾ ਅਤੇ ਖੇਡ ਅਦਾਨ-ਪ੍ਰਦਾਨ ਨੂੰ ਸੁਖਾਲਾ ਬਣਾਇਆ ਜਾਵੇ। ਭਾਰਤ ਵਿੱਚ ਜਾਪਾਨੀ ਭਾਸ਼ਾ ਟੀਚਰਸ ਟ੍ਰੇਨਿੰਗ ਸੈਂਟਰ ਦੀ ਸਾਂਝੀ ਸ਼ੁਰੂਆਤ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਸਹਿਯੋਗ ਹੋਵੇਗਾ। ਦੋਹਾਂ ਆਗੂਆਂ ਨੇ ਭਾਰਤੀ ਰਾਜਾਂ ਅਤੇ ਜਾਪਾਨੀ ਰਾਜਾਂ ਦਰਮਿਆਨ ਸੰਪਰਕਾਂ ਦੇ ਨਿਰੰਤਰ ਵਿਸਤਾਰ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।
ਸ਼ਾਂਤੀ ਲਈ ਭਾਈਵਾਲੀ
13. ਦੋਹਾਂ ਪ੍ਰਧਾਨ ਮੰਤਰੀਆਂ ਨੇ ਤਸੱਲੀ ਪ੍ਰਗਟਾਈ ਕਿ ਪਿਛਲੇ ਦਹਾਕੇ ਵਿੱਚ ਸਾਂਝੀ ਸੁਰੱਖਿਆ ਦੇ ਮਾਮਲੇ ਵਿੱਚ 2008 ਵਿੱਚ ਸੁਰੱਖਿਆ ਸਹਿਯੋਗ ਬਾਰੇ ਜੋ ਭਾਰਤ-ਜਾਪਾਨ ਸਾਂਝਾ ਐਲਾਨਨਾਮਾ ਜਾਰੀ ਹੋਇਆ, ਉਸ ਤੋਂ ਬਾਅਦ ਇਸ ਵਿੱਚ ਭਾਰੀ ਤਰੱਕੀ ਹੋਈ ਹੈ। ਉਨ੍ਹਾਂ ਦੁਹਰਾਇਆ ਕਿ ਉਹ ਦੁਵੱਲੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਚਾਹਵਾਨ ਹਨ ਅਤੇ ਇਸ ਬਾਰੇ ਵਿਦੇਸ਼ ਅਤੇ ਰੱਖਿਆ ਮੰਤਰਾਲਾ ਸੰਵਾਦ (2+2) ਸ਼ੁਰੂ ਕਰਨਾ ਚਾਹੁੰਦੇ ਹਨ। ਉਹ ਮੌਜੂਦਾ ਢਾਂਚੇ, ਜਿਸ ਵਿੱਚ ਸਲਾਨਾ ਰੱਖਿਆ ਮੰਤਰੀ ਪੱਧਰ ਦੀ ਵਾਰਤਾ, ਰੱਖਿਆ ਨੀਤੀ ਗੱਲਬਾਤ, ਰਾਸ਼ਟਰੀ ਸੁਰੱਖਿਆ ਸਲਾਹਕਾਰ ਗੱਲਬਾਤ ਸ਼ਾਮਲ ਹੈ। ਹਰ ਸੇਵਾ ਦੇ ਸਟਾਫ ਪੱਧਰ ਦੀ ਗੱਲਬਾਤ ਦੇ ਚਾਹਵਾਨ ਵੀ ਹਨ। ਦੋਹਾਂ ਆਗੂਆਂ ਨੇ ਤਿੰਨਾਂ ਸੈਨਾਵਾਂ ਦਰਮਿਆਨ ਚੱਲ ਰਹੀਆਂ ਸਾਂਝੀਆਂ ਮਸ਼ਕਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਐਕੁਈਜ਼ੀਸ਼ਨ ਐਂਡ ਕਰਾਸ ਸਰਵਿਸਿੰਗ ਐਗਰੀਮੈਂਟ (ਏਸੀਐੱਸਏ) ਬਾਰੇ ਵਾਰਤਾ ਸ਼ੁਰੂ ਕਰਨ ਦੇ ਚਾਹਵਾਨ ਹਨ ਜਿਸ ਨਾਲ ਦੁਵੱਲੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਦੀ ਰਣਨੀਤਕ ਗਹਿਰਾਹੀ ਹੋਰ ਵਧੇਗੀ।
14. ਦੋਹਾਂ ਆਗੂਆਂ ਨੇ ਸਮੁੰਦਰੀ ਸੁਰੱਖਿਆ ਸਹਿਯੋਗ, ਜੋ ਕਿ ਦੁਵੱਲੀਆਂ ਜਲ ਸੈਨਾ ਮਸ਼ਕਾਂ ਦੀ ਉੱਚ ਫ੍ਰੀਕੁਐਂਸੀ ਵਿੱਚ ਅਤੇ ਮਾਲਾਬਾਰ ਮਸ਼ਕਾਂ ਦੇ ਡੂੰਘੇ ਹੋ ਰਹੇ ਪੱਧਰ ਅਤੇ ਕੋਸਟ ਗਾਰਡਜ਼ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਾਰਤਾ ਅਤੇ ਟ੍ਰੇਨਿੰਗ ਵਿੱਚ ਵੀ ਵਿਖਾਈ ਦਿੱਤਾ, ਨੂੰ ਪ੍ਰਵਾਨ ਕੀਤਾ। ਇਸ ਗੱਲ ਨੂੰ ਮੰਨਦਿਆਂ ਕਿ ਇੰਡੇ-ਪੈਸੀਫਿਕ ਖੇਤਰ ਵਿੱਚ ਮੈਰੀਟਾਈਮ ਡੋਮੇਨ ਅਵੇਅਰਨੈੱਸ (ਐੱਮਡੀਏ) ਦੇ ਪ੍ਰਸਾਰ ਵਿੱਚ ਵਟਾਂਦਰਿਆਂ ਵਿੱਚ ਵਾਧੇ, ਖੇਤਰੀ ਸ਼ਾਂਤੀ ਅਤੇ ਸਥਿਰਤਾ ਵਿੱਚ ਆਪਣਾ ਹਿੱਸਾ ਪਾਉਂਦੇ ਹਨ, ਉਨ੍ਹਾਂ ਭਾਰਤੀ ਜਲ ਸੈਨਾ ਅਤੇ ਜਾਪਾਨ ਮੈਰੀਟਾਈਮ ਸੈਲਫ ਡਿਫੈਂਸ ਫੋਰਸ (ਜੇਐੱਮਐੱਸਡੀਐੱਫ) ਵਿੱਚ ਸਹਿਯੋਗ ਨੂੰ ਡੂੰਘਾ ਕਰਨ ਲਈ ਪ੍ਰਬੰਧਾਂ ਉੱਤੇ ਦਸਤਖਤ ਕੀਤੇ ਜਾਣ ਦਾ ਸੁਆਗਤ ਕੀਤਾ।
15. ਭਾਰਤ ਅਤੇ ਜਾਪਾਨ ਵਿੱਚ ਰੱਖਿਆ ਸਾਜ਼ੋ ਸਮਾਨ ਅਤੇ ਤਕਨਾਲੋਜੀ ਵਿੱਚ ਸਹਿਯੋਗ ਦਾ ਦਾਇਰਾ ਅਤੇ ਸਮਰੱਥਾ, ਟੈਕਨੋਲੋਜੀਕਲ ਸਮਰੱਥਾ ਅਤੇ ਸਨਅਤੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਾਫੀ ਵਿਸ਼ਾਲ ਹੈ। ਅਜਿਹਾ ਜਨਤਕ ਅਤੇ ਨਿਜੀ ਖੇਤਰਾਂ ਵਿੱਚ ਕੀਤੇ ਗਏ ਸਾਂਝੇ ਯਤਨਾਂ ਕਾਰਨ ਸੰਭਵ ਹੋਇਆ ਹੈ। ਇਸ ਸਬੰਧ ਵਿੱਚ ਦੋਹਾਂ ਆਗੂਆਂ ਨੇ ਭਾਰਤ ਵਿੱਚ ਜਾਪਾਨ ਦੇ ਰੱਖਿਆ ਅਤੇ ਸਬੰਧਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਨੂੰ ਉਤਸ਼ਾਹਿਤ ਕਰਨ ਵਿੱਚ ਆਪਣਾ ਵਿਸ਼ਵਾਸ ਦੁਹਰਾਇਆ ਅਤੇ ਨਾਲ ਹੀ ਅਨਮੈਨਡ ਗਰਾਊਂਡ ਵਹੀਕਲ (ਯੂਜੀਵੀ) ਅਤੇ ਰੋਬੋਟਿਕਸ ਦੇ ਖੇਤਰ ਵਿੱਚ ਸਾਂਝੇ ਸਹਿਯੋਗ ਦਾ ਸੁਆਗਤ ਕੀਤਾ। ਦੋਵੇਂ ਧਿਰਾਂ ਯੂਐੱਸ-2 ਐੱਮਫੀਬੀਅਨ ਏਅਰਕਰਾਫਟ ਦੇ ਸਬੰਧ ਵਿੱਚ ਆਪਣੇ ਯਤਨ ਜਾਰੀ ਰੱਖਣਗੀਆਂ।
16. ਦੋਹਾਂ ਆਗੂਆਂ ਨੇ ਬਾਹਰਲੇ ਪੁਲਾੜ ਦੀਆਂ ਸਰਗਰਮੀਆਂ ਨੂੰ ਲੰਬੇ ਸਮੇਂ ਲਈ ਜਾਰੀ ਰੱਖਣ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਅਤੇ ਸਲਾਨਾ ਪੁਲਾੜ ਗੱਲਬਾਤ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਤਾਕਿ ਬਾਹਰੀ ਪੁਲਾੜ ਬਾਰੇ ਦੁਵੱਲੇ ਸਹਿਯੋਗ ਵਿੱਚ ਵਾਧਾ ਹੋ ਸਕੇ। ਦੋਹਾਂ ਆਗੂਆਂ ਨੇ ਸਾਂਝੇ ਲਿਊਨਰ ਪੋਲਰ ਐਕਸਪਲੋਰੇਸ਼ਨ ਮਿਸ਼ਨ ਲਈ ਆਪਣੀਆਂ ਸਬੰਧਤ ਏਜੰਸੀਆਂ ਵਿੱਚ ਤਕਨੀਕੀ ਸਹਿਯੋਗ ਦਾ ਵੀ ਸੁਆਗਤ ਕੀਤਾ।
17. ਦੋਹਾਂ ਆਗੂਆਂ ਨੇ ਕੋਰੀਅਨ ਪ੍ਰਾਇਦੀਪ ਵਿੱਚ ਹੋਈਆਂ ਤਾਜ਼ਾ ਘਟਨਾਵਾਂ, ਜਿਨ੍ਹਾਂ ਵਿੱਚ ਸਿੰਗਾਪੁਰ ਵਿੱਚ ਜੂਨ ਵਿੱਚ ਹੋਈ ਅਮਰੀਕਾ-ਕੋਰੀਆ ਸਿਖਰ ਵਾਰਤਾ ਅਤੇ ਇਸ ਸਾਲ ਹੋਈਆਂ ਤਿੰਨ ਅੰਤਰ-ਕੋਰੀਅਨ ਸਿਖਰ ਵਾਰਤਾਵਾਂ ਸ਼ਾਮਿਲ ਹਨ, ਦਾ ਸੁਆਗਤ ਕੀਤਾ ਅਤੇ ਇਨ੍ਹਾਂ ਨੂੰ ਉੱਤਰੀ ਕੋਰੀਆ ਬਾਰੇ ਲਟਕ ਰਹੇ ਮਸਲੇ ਦੇ ਵਿਸਤ੍ਰਿਤ ਹੱਲ ਲੱਭਣ ਵੱਲ ਇੱਕ ਕਦਮ ਕਰਾਰ ਦਿੱਤਾ। ਉਨ੍ਹਾਂ ਨੇ ਉੱਤਰੀ ਕੋਰੀਆ ਦੇ ਮੁਕੰਮਲ, ਤਸਦੀਕ ਹੋਣ ਯੋਗ ਅਤੇ ਵਾਪਸ ਨਾ ਹੋਣ ਯੋਗ ਸਾਰੇ ਹਥਿਆਰਾਂ ਅਤੇ ਸਭ ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਾਰੇ ਸਬੰਧਤ ਮਤਿਆਂ (ਯੂਐਨਐਸਸੀਆਰਜ਼) ਅਨੁਸਾਰ ਨਸ਼ਟ ਕਰਨ ਅਤੇ ਉੱਤਰੀ ਕੋਰੀਆ ਦੇ ਪ੍ਰਸਾਰ ਵਧਾਊ ਸੰਪਰਕਾਂ ਨਾਲ ਸਬੰਧਤ ਚਿੰਤਾਵਾਂ ਨੂੰ ਦੂਰ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੇ ਇਸ ਵਾਅਦੇ ਨੂੰ ਦੁਹਰਾਇਆ ਕਿ ਸਬੰਧਤ ਯੂਐਨਐਸਸੀਆਰਜ਼ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਉੱਤਰੀ ਕੋਰੀਆ ਨੂੰ ਬੇਨਤੀ ਕੀਤੀ ਕਿ ਸਬੰਧਤ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।
18. ਦੋਹਾਂ ਆਗੂਆਂ ਨੇ ਪ੍ਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਅਤੇ ਕਿਹਾ ਕਿ ਪ੍ਰਮਾਣੂ ਪ੍ਰਸਾਰ ਅਤੇ ਪ੍ਰਮਾਣੂ ਦਹਿਸ਼ਤਵਾਦ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਉਹ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨਗੇ। ਪ੍ਰਧਾਨ ਮੰਤਰੀ ਅਬੇ ਨੇ ਵਿਸਤ੍ਰਿਤ ਪ੍ਰਮਾਣੂ ਪਰਖ ਰੋਕੂ ਸੰਧੀ (ਸੀਟੀਬੀਟੀ) ਨੂੰ ਜਲਦੀ ਲਾਗੂ ਕਰਨ ਦੀ ਅਹਿਮੀਅਤ ਬਾਰੇ ਦੱਸਿਆ। ਦੋਹਾਂ ਆਗੂਆਂ ਨੇ ਸ਼ੇਨਾਨ ਫਤਵੇ ਦੇ ਆਧਾਰ ਉੱਤੇ ਗੈਰ ਵਿਤਕਰੇ ਭਰੀ, ਬਹੁ-ਪੱਖੀ ਅਤੇ ਅੰਤਰਰਾਸ਼ਟਰੀ ਅਤੇ ਪ੍ਰਭਾਵੀਸ਼ਾਲੀ ਢੰਗ ਨਾਲ ਤਸਦੀਕ ਹੋਣ ਵਾਲੀ ਫਿਜ਼ਾਈਲ ਮੈਟੀਰੀਅਲ ਕੱਟਆਫ ਟ੍ਰੀਟੀ (ਐੱਫਐੱਮਸੀਟੀ) ਲਈ ਤੁਰੰਤ ਗੱਲਬਾਤ ਸ਼ੁਰੂ ਕਰਨ ਅਤੇ ਉਸ ਨੂੰ ਜਲਦੀ ਖਤਮ ਕਰਨ ਉੱਤੇ ਜ਼ੋਰ ਦਿੱਤਾ। ਤਿੰਨ ਅੰਤਰਰਾਸ਼ਟਰੀ ਬਰਾਮਦ ਕੰਟਰੋਲ ਪ੍ਰਬੰਧਾਂ ਵਿੱਚ ਭਾਰਤ ਦੇ ਪੂਰੀ ਤਰ੍ਹਾਂ ਵਿਸ਼ਵਾਸ ਪ੍ਰਗਟਾਉਣ ਤੋਂ ਬਾਅਦ ਦੋਹਾਂ ਧਿਰਾਂ ਨੇ ਨਿਊਕਲੀਅਰ ਸਪਲਾਇਰ ਗਰੁੱਪ ਵਿੱਚ ਭਾਰਤ ਦੀ ਮੈਂਬਰਸ਼ਿਪ ਲਈ ਕੰਮ ਕਰਨ ਦਾ ਵਾਅਦਾ ਕੀਤਾ ਤਾਂ ਕਿ ਵਿਸ਼ਵ ਗੈਰ -ਪ੍ਰਸਾਰ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ।
19. ਦੋਹਾਂ ਪ੍ਰਧਾਨ ਮੰਤਰੀਆਂ ਨੇ ਸਖਤ ਸ਼ਬਦਾਂ ਵਿੱਚ ਦਹਿਸ਼ਤਵਾਦ ਦੇ ਵੱਧ ਰਹੇ ਖਤਰੇ ਅਤੇ ਇਸ ਦੀ ਵਿਸ਼ਵਵਿਆਪੀ ਪਹੁੰਚ ਦੀ ਨਿੰਦਾ ਕੀਤੀ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਦਹਿਸ਼ਤਪਸੰਦਾਂ ਦੇ ਸੁਰੱਖਿਅਤ ਟਿਕਾਣਿਆਂ ਅਤੇ ਢਾਂਚੇ ਨੂੰ ਨਸ਼ਟ ਕਰਨ, ਦਹਿਸ਼ਤਪਸੰਦਾਂ ਦੇ ਢਾਂਚਿਆਂ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਾਲੇ ਚੈਨਲਾਂ ਅਤੇ ਸਰਹੱਦ ਪਾਰਲੀ ਦਹਿਸ਼ਤਪਸੰਦਾਂ ਦੀ ਮੂਵਮੈਂਟ ਨੂੰ ਰੋਕਣ ਲਈ ਕੰਮ ਕਰਨ। ਉਨ੍ਹਾਂ ਨੇ ਸਭ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦਾ ਇਲਾਕਾ ਦੂਜੇ ਦੇਸ਼ਾਂ ਉੱਤੇ ਦਹਿਸ਼ਤਪਸੰਦਾਂ ਵੱਲੋਂ ਹਮਲੇ ਕਰਨ ਲਈ ਨਾ ਵਰਤਿਆ ਜਾਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਵਾਦ ਅਤੇ ਹਿੰਸਕ ਅਤਿਵਾਦ ਦੇ ਟਾਕਰੇ ਲਈ ਮਜ਼ਬੂਤ ਅੰਤਰਰਾਸ਼ਟਰੀ ਭਾਈਵਾਲੀ ਦੀ ਲੋੜ ਹੈ, ਜਿਸ ਵਿੱਚ ਕਿ ਸੂਚਨਾ ਅਤੇ ਖੁਫੀਆ ਜਾਣਕਾਰੀ ਨੂੰ ਸਾਂਝਾ ਕਰਨਾ ਵੀ ਸ਼ਾਮਿਲ ਹੈ। ਉਨ੍ਹਾਂ ਪਾਕਿਸਤਾਨ ਨੂੰ ਕਿਹਾ ਕਿ ਉਹ ਦਹਿਸ਼ਤਪਸੰਦਾਂ ਵੱਲੋਂ ਹਮਲੇ ਕਰਨ ਵਾਲਿਆਂ, ਜਿਨ੍ਹਾਂ ਵਿੱਚ ਨਵੰਬਰ, 2008 ਮੁੰਬਈ ਵਿੱਚ ਹੋਏ ਹਮਲੇ ਅਤੇ ਜਨਵਰੀ 2016 ਨੂੰ ਪਠਾਨਕੋਟ ਵਿੱਚ ਹੋਏ ਹਮਲੇ ਦੇ ਦੋਸ਼ੀ ਵੀ ਸ਼ਾਮਿਲ ਹਨ, ਨੂੰ ਨਿਆਂ ਦੇ ਕਟਹਿਰੇ ਵਿੱਚ ਲੈਕੇ ਆਵੇ। ਉਨ੍ਹਾਂ ਨੇ ਵੱਖ-ਵੱਖ ਗਰੁੱਪਾਂ ਜਿਨ੍ਹਾਂ ਵਿੱਚ ਅਲ-ਕਾਇਦਾ, ਆਈਐੱਸਆਈਐੱਸ, ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ ਅਤੇ ਉਨ੍ਹਾਂ ਦੀਆਂ ਸਹਾਇਕ ਏਜੰਸੀਆਂ ਵੀ ਸ਼ਾਮਿਲ ਹਨ, ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
20. ਭਾਰਤ ਅਤੇ ਜਾਪਾਨ ਨੇ ਸੰਯੁਕਤ ਰਾਸ਼ਟਰ ਵਿੱਚ ਤੇਜ਼ੀ ਨਾਲ ਅਰਥ ਪੂਰਨ ਸੁਧਾਰਾਂ, ਵਿਸ਼ੇਸ਼ ਤੌਰ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ) ਵਿੱਚ ਵਿਸਤ੍ਰਿਤ ਸੁਧਾਰਾਂ ਉੱਤੇ ਜ਼ੋਰ ਦਿੱਤਾ ਤਾਂ ਕਿ ਇਹ 21ਵੀਂ ਸਦੀ ਦੀਆਂ ਸਥਿਤੀਆਂ ਅਨੁਸਾਰ ਵਧੇਰੇ ਜਾਇਜ਼, ਪ੍ਰਭਾਵੀ ਅਤੇ ਪ੍ਰਤੀਨਿੱਧੀ ਸੰਸਥਾ ਬਣ ਸਕੇ। ਉਨ੍ਹਾਂ ਨੇ ਇਸ ਅਮਲ ਵਿੱਚ ਤੇਜ਼ੀ ਲਿਆਉਣ ਦਾ ਆਪਣਾ ਵਾਅਦਾ ਦੁਹਰਾਇਆ, ਜਿਸ ਵਿੱਚ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 73ਵੇਂ ਸੈਸ਼ਨ ਵਿੱਚ ਅੰਤਰ ਸਰਕਾਰੀ ਗੱਲਬਾਤ ਵਿੱਚ ਟੈਕਸਟ ਆਧਾਰਿਤ ਵਾਰਤਾ ਦੀ ਸ਼ੁਰੂਆਤ ਕਰਨਾ ਵੀ ਸ਼ਾਮਿਲ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਸੁਧਾਰਵਾਦੀ ਦੇਸ਼ਾਂ ਨਾਲ ਵਿਸ਼ਵ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ। ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿਸਤਾਰ ਵੇਲੇ ਸਥਾਈ ਸੀਟ ਹਾਸਿਲ ਕਰਨ ਲਈ ਇੱਕ ਦੂਜੇ ਦੀ ਉਮੀਦਵਾਰੀ ਦੀ ਹਮਾਇਤ ਕਰਨਗੇ।
ਗਲੋਬਲ ਕਾਰਵਾਈ ਲਈ ਭਾਈਵਾਲੀ
21. ਦੋਹਾਂ ਪ੍ਰਧਾਨ ਮੰਤਰੀਆਂ ਨੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) ਨੂੰ ਹਾਸਿਲ ਕਰਨ ਲਈ ਵੱਧ ਰਹੇ ਸਹਿਯੋਗ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਵਾਅਦਾ ਕੀਤਾ ਕਿ ਉਹ ਕਈ ਖੇਤਰਾਂ, ਜਿਵੇਂ ਕਿ ਪ੍ਰਦੂਸ਼ਣ ਕੰਟਰੋਲ, ਟਿਕਾਊ ਜੈਵ ਵਿਭਿੰਨਤਾ ਪ੍ਰਬੰਧਨ, ਰਸਾਇਣ ਅਤੇ ਕਚਰਾ ਪ੍ਰਬੰਧਨ, ਜਲਵਾਯੂ ਪਰਿਵਰਤਨ ਅਤੇ ਵੇਸਟ ਵਾਟਰ ਪ੍ਰਬੰਧਨ ਵਿੱਚ ਆਪਣੇ ਸਬੰਧਤ ਅਧਿਕਾਰੀਆਂ ਦਰਮਿਆਨ ਸਹਿਯੋਗ ਢਾਂਚੇ ਦੀ ਵਰਤੋਂ ਵਿੱਚ ਵਾਤਾਵਰਣ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹਨ। ਪੈਰਿਸ ਸਮਝੌਤਾ, ਜੋ ਕਿ ਯੂਐੱਨ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (ਯੂਐੱਨਐੱਫਸੀਸੀਸੀ) ਅਨੁਸਾਰ ਹੈ, ਦੇ ਰਾਹ ਉੱਤੇ ਚੱਲਦਿਆਂ ਜਲਵਾਯੂ ਪਰਿਵਰਤਨ ਦਾ ਟਾਕਰਾ ਕਰਨ ਲਈ ਮਜ਼ਬੂਤ ਗਲੋਬਲ ਕਾਰਵਾਈ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਇਸ ਖੇਤਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਉੱਤੇ ਜ਼ੋਰ ਦਿੱਤਾ ਅਤੇ ਦੁਹਰਾਇਆ ਕਿ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਲਈ ਉਹ ਆਪਣੇ ਵਾਅਦੇ ਉੱਤੇ ਪੱਕੇ ਹਨ ਅਤੇ ਇਸ ਸਬੰਧ ਵਿੱਚ ਸਾਂਝੇ ਕ੍ਰੈਡਿਟਿੰਗ ਢਾਂਚੇ ਦੀ ਸਥਾਪਨਾ ਲਈ ਸਲਾਹ ਮਸ਼ਵਰਾ ਹੋਰ ਤੇਜ਼ ਕਰਨਗੇ।
22. ਦੋਹਾਂ ਆਗੂਆਂ ਨੇ ਊਰਜਾ ਦੇ ਟਿਕਾਊ ਅਤੇ ਸਵੱਛ ਰੂਪਾਂ, ਜਿਨ੍ਹਾਂ ਵਿੱਚ ਪ੍ਰਮਾਣੂ ਅਤੇ ਅਖੁੱਟ ਊਰਜਾ ਵੀ ਸ਼ਾਮਿਲ ਹੈ, ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ, ਹਾਈਡ੍ਰੋਜਨ ਆਧਾਰਿਤ ਊਰਜਾ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਸਵੱਛ ਕੋਲਾ ਤਕਨਾਲੋਜੀ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਪ੍ਰਾਜੈਕਟਾਂ ਅਤੇ ਐੱਲਐੱਨਜੀ ਸਪਲਾਈ ਚੇਨ ਦੀ ਵਰਤੋਂ ਵਿੱਚ ਸਹਿਯੋਗ ਦਾ ਪਤਾ ਲਗਾਉਣ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਅਤੇ ”ਜਾਪਾਨ-ਭਾਰਤ ਐਨਰਜੀ ਟ੍ਰਾਂਜ਼ੀਸ਼ਨ ਕੋ-ਆਪ੍ਰੇਸ਼ਨ ਪਲੈਨ” ਦਾ ਸੁਆਗਤ ਕੀਤਾ। ਭਾਰਤ ਅਤੇ ਜਾਪਾਨ ਊਰਜਾ ਨਿਪੁੰਨਤਾ ਅਤੇ ਸੰਭਾਲ, ਊਰਜਾ ਸਟੋਰੇਜ ਅਤੇ ਈਕੋ-ਫ੍ਰੈਂਡਲੀ ਗੱਡੀਆਂ, ਜਿਨ੍ਹਾਂ ਵਿੱਚ ਹਾਈਬ੍ਰਿਡ ਗੱਡੀਆਂ ਅਤੇ ਬਿਜਲਈ ਗੱਡੀਆਂ ਵੀ ਸ਼ਾਮਿਲ ਹਨ, ਦੇ ਨਿਰਮਾਣ ਵਿੱਚ ਸਹਿਯੋਗ ਨੂੰ ਹੋਰ ਵਧਾਉਣਗੇ। ਦੋਹਾਂ ਆਗੂਆਂ ਨੇ ਸਿਵਲ ਪ੍ਰਮਾਣੂ ਸਹਿਯੋਗ ਦੇ ਖੇਤਰ ਵਿੱਚ ਭਾਰਤ-ਜਾਪਾਨ ਸਲਾਹ ਮਸ਼ਵਰੇ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕੀਤਾ ਅਤੇ ਫੈਸਲਾ ਕੀਤਾ ਕਿ ਇਸ ਗੱਲਬਾਤ ਨੂੰ ਜਾਰੀ ਰੱਖਿਆ ਜਾਵੇ। ਭਾਰਤ ਨੇ ਜਾਪਾਨ ਦੇ ਅੰਤਰਰਾਸ਼ਟਰੀ ਸੂਰਜੀ ਗਠਜੋੜ ਵਿੱਚ ਸ਼ਾਮਿਲ ਹੋਣ ਦੇ ਫੈਸਲੇ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਸੂਰਜੀ ਊਰਜਾ ਨੂੰ ਇੱਕ ਸਵੱਛ, ਪਹੁੰਚਯੋਗ ਅਤੇ ਟਿਕਾਊ ਊਰਜਾ ਬਦਲ ਵਜੋਂ ਉਤਸ਼ਾਹਿਤ ਕਰਨ ਦੇ ਵਿਸ਼ਵ ਦੇ ਯਤਨਾਂ ਨੂੰ ਮਜ਼ਬੂਤੀ ਮਿਲੇਗੀ।
23. ਦੋਹਾਂ ਆਗੂਆਂ ਨੇ ਆਪਦਾ ਜ਼ੋਖਮ ਵਿੱਚ ਕਮੀ ਲਿਆਉਣ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। ਇਹ ਸਹਿਯੋਗ ਵੱਖ-ਵੱਖ ਮੰਚਾਂ ‘ਤੇ ਵਰਕਸ਼ਾਪਾਂ ਦੇ ਆਯੋਜਨ ਅਤੇ ਬਹੁ-ਪੱਖੀ ਢੰਗ ਨਾਲ ਕੀਤਾ ਗਿਆ। ਉਨ੍ਹਾਂ ਨੇ ਆਪਦਾ ਜ਼ੋਖਮ ਵਿੱਚ ਕਮੀ ਬਾਰੇ ਸੈਂਡਈ ਢਾਂਚੇ 2015-2030 ਦੀ ਅਹਿਮੀਅਤ ਉੱਤੇ ਮੋਹਰ ਲਾਈ। ਇਹ ਸਹਿਯੋਗ ਕਈ ਖੇਤਰਾਂ, ਜਿਵੇਂ ਕਿ ਪੇਸ਼ਗੀ ਚੇਤਾਵਨੀ ਢਾਂਚੇ, ਜਲ ਸੰਸਾਧਨ ਪ੍ਰਬੰਧਨ, ਪੁਲਾੜ ਆਧਾਰਿਤ ਤਕਨਾਲੋਜੀ ਦੀ ਵਰਤੋਂ ਅਤੇ ਆਫਤ/ਆਪਦਾ ਰੋਕੂ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਕੀਤਾ ਜਾਵੇਗਾ।
24. ਦੋਹਾਂ ਆਗੂਆਂ ਨੇ ਨਿਯਮ ਆਧਾਰਿਤ ਬਹੁ-ਪੱਖੀ ਵਪਾਰ ਸਿਸਟਮ ਦੀ ਨਾਜ਼ੁਕ ਭੂਮਿਕਾ ਦੀ ਅਹਿਮੀਅਤ ਬਾਰੇ ਗੱਲ ਕੀਤੀ ਅਤੇ ਡਬਲਿਊਟੀਓ ਵਿੱਚ ਸੁਧਾਰ ਦੀ ਤੁਰੰਤ ਲੋੜ ਬਾਰੇ ਦੱਸਿਆ। ਇਸ ਸੁਧਾਰ ਨਾਲ ਡਬਲਿਊਟੀਓ ਦੇ ਕੰਮਕਾਜ ਵਿੱਚ ਤੇਜ਼ੀ ਆਵੇਗੀ ਅਤੇ ਖੁੱਲ੍ਹੇ, ਨਿਰਪੱਖ ਅਤੇ ਅਜ਼ਾਦ ਵਪਾਰ ਵਿੱਚ ਮਦਦ ਮਿਲੇਗੀ ਜਿਸ ਨਾਲ ਟਿਕਾਊ ਪ੍ਰਗਤੀ ਅਤੇ ਵਿਕਾਸ ਅਤੇ ਵਾਧਾ ਹੋਵੇਗਾ। ਉਨ੍ਹਾਂ ਨੇ ਸੁਰੱਖਿਆਵਾਦ, ਜਿਸ ਵਿੱਚ ਸਾਰੀਆਂ ਨਾਜਾਇਜ਼ ਵਪਾਰ ਕਵਾਇਦਾਂ ਸ਼ਾਮਿਲ ਹਨ, ਦਾ ਵਿਰੋਧ ਕਰਨ ਦਾ ਵਾਅਦਾ ਦੁਹਰਾਇਆ ਅਤੇ ਵਪਾਰ ਨੂੰ ਵਿਗਾੜਨ ਵਾਲੇ ਮਾਪਦੰਡਾਂ ਨੂੰ ਸਮਾਪਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉੱਚ ਕੁਆਲਟੀ, ਵਿਸਤ੍ਰਿਤ ਅਤੇ ਸੰਤੁਲਿਤ ਖੇਤਰੀ ਵਿਸਤ੍ਰਿਤ ਆਰਥਿਕ ਭਾਈਵਾਲੀ (ਆਰਸੀਈਪੀ) ਸਮਝੌਤੇ ਦੇ ਜਲਦੀ ਨੇਪਰੇ ਚਾੜ੍ਹਨ ਦੀ ਰਣਨੀਤਿਕ ਅਹਿਮੀਅਤ ਨੂੰ ਦੁਹਰਾਇਆ ਤਾਂ ਕਿ ਸੁਤੰਤਰ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਖੇਤਰ ਦੇ ਪੂਰੇ ਲਾਭ ਹਾਸਿਲ ਕੀਤੇ ਜਾ ਸਕਣ।
25. ਦੋਹਾਂ ਆਗੂਆਂ ਨੇ ਖੇਤਰੀ ਅਤੇ ਬਹੁ-ਪੱਖੀ ਫੋਰਮਾਂ ਉੱਤੇ ਸਹਿਯੋਗ ਅਤੇ ਸਲਾਹ ਮਸ਼ਵਰੇ ਨੂੰ ਵਧਾਉਣ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਾਅਦਾ ਕੀਤਾ ਕਿ ਆਪਣੇ ਸਮੇਂ ਦੀਆਂ ਚੁਣੌਤੀਆਂ ਅਤੇ ਲੋੜਾਂ ਨੂੰ ਪ੍ਰਭਾਵੀ ਢੰਗ ਨਾਲ ਪੂਰਾ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਲਈ ਟਿਕਾਊ ਵਿਕਾਸ, ਆਰਥਿਕ ਸਥਿਰਤਾ, ਖੁਰਾਕ ਅਤੇ ਪਾਣੀ ਸੁਰੱਖਿਆ, ਵਾਤਾਵਰਣ ਸੁਰੱਖਿਆ, ਆਪਦਾ ਘਟਾਉਣ, ਦਹਿਸ਼ਤਵਾਦ ਦੇ ਟਾਕਰੇ, ਸਾਈਬਰ ਸੁਰੱਖਿਆ, ਸਵੱਛ ਊਰਜਾ ਅਤੇ ਵਿਗਿਆਨ ਤੇ ਟੈਕਨੋਲੋਜੀ ਦੇ ਵਿਕਾਸ ਦਾ ਸਹਾਰਾ ਲਿਆ ਜਾਵੇਗਾ। ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਹਰਾਇਆ ਕਿ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਨੇ ਬੀਤੇ ਸਾਲਾਂ ਵਿੱਚ ਇੱਕ ਵੱਡਾ ਉਦੇਸ਼ ਹਾਸਿਲ ਕਰ ਲਿਆ ਹੈ। ਉਨ੍ਹਾਂ ਨੇ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵ ਭਾਈਵਾਲੀ ਵਿੱਚ ਆਪਸੀ ਭਰੋਸਾ ਅਤੇ ਗਹਿਰਾ ਵਿਸ਼ਵਾਸ ਪ੍ਰਗਟਾਇਆ ਅਤੇ ਕਿਹਾ ਕਿ ਭਵਿੱਖ ਵਿੱਚ ਇਸ ਦੀ ਅਹਿਮੀਅਤ ਦੋਹਾਂ ਦੇਸ਼ਾਂ ਲਈ ਹੋਵੇਗੀ ਕਿਉਂਕਿ ਉਹ ਦੋਵੇਂ ਮਿਲਕੇ ਵਧੇਰੇ ਸੁਰੱਖਿਅਤ, ਸ਼ਾਂਤੀਪੂਰਨ ਅਤੇ ਖੁਸ਼ਹਾਲ ਖੇਤਰ ਅਤੇ ਵਿਸ਼ਵ ਦਾ ਨਿਰਮਾਣ ਕਰਨ ਦਾ ਪ੍ਰਯਤਨ ਕਰਨਗੇ।
ਏਕੇਟੀ ਐੱਸਐੱਚ ਵੀਕੇ
Boosting business ties.
— PMO India (@PMOIndia) October 29, 2018
Top industry leaders from India and Japan interact with PM @narendramodi in Tokyo.
The Prime Minister spoke at length about India's reform trajectory and urged the business leaders of Japan to explore various investment opportunities in India. pic.twitter.com/kMwGO3KpTG
Earlier today, PM @narendramodi met leading Japanese venture capitalists.
— PMO India (@PMOIndia) October 29, 2018
The agenda included ways to boost the dynamic start-up ecosystem in India and further a spirit of innovation as well as entrepreneurship. pic.twitter.com/JNhaKueFI3
The Prime Minister and Mr. Hiroshige Seko, Minister of @METI_JPN had fruitful discussions on ways to deepen trade and economic relations between India and Japan. pic.twitter.com/vFPlAl1ZrA
— PMO India (@PMOIndia) October 29, 2018
Close economic relations are the cornerstone of the India-Japan partnership.
— Narendra Modi (@narendramodi) October 29, 2018
Had the opportunity to meet leading venture capitalists and top CEOs from India as well as Japan.
The discussions in these sessions were extremely fruitful and will add strength to our ties. pic.twitter.com/EUhvPnrc5v
Strengthening all avenues of India-Japan cooperation and boosting cultural, people-to-people ties.
— Narendra Modi (@narendramodi) October 29, 2018
Met Mr. Heita Kawakatsu, the Governor of Shizuoka province and Mr. Yuji Kuroiwa, the Governor of Kanagawa Prefecture. The discussions were extremely productive. pic.twitter.com/VZZRI66vDW
Held fruitful and extensive talks with PM @AbeShinzo.
— Narendra Modi (@narendramodi) October 29, 2018
Today’s discussions focused on aspects relating to better economic ties, stronger cooperation in areas of defence and security. pic.twitter.com/jCXrx4QX7I
My two day Japan visit consisted of a wide range of programmes, where I got to interact with various stakeholders of the India-Japan partnership. The visit will further strengthen the India-Japan relationship, be it in trade, technology or people-to-people ties. pic.twitter.com/81VUSkV0iB
— Narendra Modi (@narendramodi) October 29, 2018