Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾ. ਭੂਪੇਨ ਹਜ਼ਾਰਿਕਾ ਦੀ 100ਵੀਂ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਗਾਇਕ-ਸੰਗੀਤਕਾਰ ਅਤੇ ਗੀਤਕਾਰ ਡਾਕਟਰ ਭੂਪੇਨ ਹਜ਼ਾਰਿਕਾ ਨੂੰ ਉਨ੍ਹਾਂ ਦੀ 100ਵੀਂ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਡਾ. ਭੂਪੇਨ ਹਜ਼ਾਰਿਕਾ ਦੇ ਸੁਰਾਂ ਨੇ ਅਸਾਮ ਦੀ ਆਤਮਾ ਅਤੇ ਉੱਤਰ-ਪੂਰਬ ਦੀ ਭਾਵਨਾ ਨੂੰ ਪੂਰੇ ਦੇਸ਼ ਤੱਕ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਡਾ. ਹਜ਼ਾਰਿਕਾ ਨੇ ਆਪਣੇ ਸੰਗੀਤ ਰਾਹੀਂ ਅਣਗਿਣਤ ਲੋਕਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਬਹੁਤ ਖੂਬਸੂਰਤੀ ਨਾਲ ਪ੍ਰਗਟ ਕੀਤਾ ਅਤੇ ਲੋਕਾਂ ਨੂੰ ਨੇੜੇ ਲਿਆਂਦਾ।

ਸ਼੍ਰੀ ਮੋਦੀ ਨੇ ਪਿਛਲੇ ਸਾਲ ਗੁਵਾਹਾਟੀ ਵਿੱਚ ਡਾ. ਹਜ਼ਾਰਿਕਾ ਦੇ ਜਨਮ ਸ਼ਤਾਬਦੀ ਸਮਾਰੋਹ ਦੇ ਉਦਘਾਟਨ ਵਿੱਚ ਹਿੱਸਾ ਲੈਣ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭੂਪੇਨ ਦਾ ਦਾ ਜੀਵਨ ਅਤੇ ਕਾਰਜ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

“ਮੈਂ ਪ੍ਰਸਿੱਧ ਸ਼ਖ਼ਸੀਅਤ ਡਾ. ਭੂਪੇਨ ਹਜ਼ਾਰਿਕਾ ਜੀ ਨੂੰ ਉਨ੍ਹਾਂ ਦੀ 100ਵੀਂ ਜਯੰਤੀ ’ਤੇ ਯਾਦ ਕਰ ਰਿਹਾ ਹਾਂ।

ਉਨ੍ਹਾਂ ਦੀ ਆਵਾਜ਼ ਨੇ ਅਸਾਮ ਦੀ ਆਤਮਾ ਅਤੇ ਉੱਤਰ-ਪੂਰਬ ਦੀ ਭਾਵਨਾ ਨੂੰ ਪੂਰੇ ਦੇਸ਼ ਤੱਕ ਪਹੁੰਚਾਇਆ।

ਆਪਣੇ ਸੰਗੀਤ ਰਾਹੀਂ ਉਨ੍ਹਾਂ ਨੇ ਅਣਗਿਣਤ ਲੋਕਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਖੂਬਸੂਰਤੀ ਨਾਲ ਪ੍ਰਗਟ ਕੀਤਾ। ਉਨ੍ਹਾਂ ਦੇ ਗੀਤਾਂ ਨੇ ਲੋਕਾਂ ਨੂੰ ਨੇੜੇ ਲਿਆਂਦਾ।

ਮੈਂ ਪਿਛਲੇ ਸਾਲ ਗੁਵਾਹਾਟੀ ਵਿੱਚ ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਵਿੱਚ ਸ਼ਾਮਲ ਹੋਇਆ ਸੀ। ਉਨ੍ਹਾਂ ਦੀਆਂ ਯਾਦਾਂ ਮੇਰੇ ਮਨ ਵਿੱਚ ਵਸੀਆਂ ਹੋਈਆਂ ਹਨ। ਭੂਪੇਨ ਦਾ ਦਾ ਜੀਵਨ ਅਤੇ ਕਾਰਜ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।”

*****

ਐੱਮਜੇਪੀਐੱਸ/ਐੱਸਐੱਸ/ਐੱਸਟੀ