ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹੇਠ ਲਿਖੀ ਪ੍ਰਵਾਨਗੀ ਦਿੱਤੀ ਗਈ:
(1) ਪ੍ਰਮਾਣੂ ਊਰਜਾ ਵਿਭਾਗ (ਡੀਏਈ) ਵੱਲੋਂ ਡਾ. ਬੀ. ਬੋਰੂਆਹ ਕੈਂਸਰ ਸੰਸਥਾ (Dr. B. Borooah Cancer Institute), ਗੁਹਾਟੀ ਦਾ ਅਧਿਗ੍ਰਹਿਣ ਅਤੇ ਡੀਏਈ ਦੀ ਸਹਾਇਕ ਸੰਸਥਾ ਟਾਟਾ ਮੈਮੋਰੀਅਲ ਸੈਂਟਰ ਦੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਲਿਆਂਦਾ,
(2) ਵਾਧੂ 166 ਮੈਡੀਕਲ, ਪੈਰਾ ਮੈਡੀਕਲ ਅਤੇ ਸਹਾਇਕ ਪਦਾਂ ਦਾ ਵਿਸਥਾਰ।
ਉੱਤਰ ਪੂਰਬੀ ਖੇਤਰਾਂ ਵਿੱਚ ਕੈਂਸਰ ਵਿੱਚ ਵਾਧਾ, ਸੀਮਤ ਕੈਂਸਰ ਇਲਾਜ ਸੁਵਿਧਾਵਾਂ ਅਤੇ ਖੋਜ ਕਾਰਜਾਂ ਲਈ ਹਸਪਤਾਲਾਂ ਦੀ ਸਹਾਇਤਾ ਦੀ ਲੋੜ ਵਧਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਸੰਸਥਾ ਦੀ ਮਜ਼ਬੂਤੀ ਲਈ ਗੈਰ ਆਵਰਤੀ ਅਨੁਮਾਨਤ ਖਰਚ 150 ਕਰੋੜ ਰੁਪਏ ਅਤੇ ਸਾਲਾਨਾ ਆਵਰਤੀ ਖਰਚ ਅਨੁਮਾਨਤ 45-50 ਕਰੋੜ ਰੁਪਏ ਹੈ।
ਪਿਛੋਕੜ:
ਬੋਰੂਆਹ ਕੈਂਸਰ ਸੰਸਥਾਨ ਦੀ ਸਥਾਪਨਾ ਉੱਤਰੀ ਪੂਰਬੀ ਖੇਤਰ ਵਿੱਚ ਕੈਂਸਰ ਦੇ ਇਲਾਜ, ਜਾਂਚ ਅਤੇ ਖੋਜ ਦੇ ਉਦੇਸ਼ ਨਾਲ ਇੱਕ ਵਾਲੰਟੀਅਰ ਸੰਸਥਾ ਦੇ ਰੂਪ ਵਿੱਚ ਗੁਹਾਟੀ ਵਿੱਚ 1974 ਵਿੱਚ ਕੀਤੀ ਗਈ ਸੀ। 1986 ਵਿੱਚ ਅਸਾਮ ਸਰਕਾਰ ਨੇ ਇਸ ਦੀਆਂ ਸਾਰੀਆਂ ਸੰਪਤੀਆਂ ਅਤੇ ਦੇਣਦਾਰੀਆਂ ਨਾਲ ਇਸ ਨੂੰ ਅਧਿਗ੍ਰਹਿਣ ਕਰ ਲਿਆ ਸੀ ਅਤੇ ਸੰਸਥਾਨ ਦੇ ਪ੍ਰਬੰਧ ਲਈ ਪ੍ਰਮਾਣੂ ਊਰਜਾ ਵਿਭਾਗ (ਡੀਏਈ) ਅਤੇ ਉੱਤਰੀ ਪੂਰਬੀ ਪਰਿਸ਼ਦ ਸੰਸਥਾ ਨਾਲ ਤ੍ਰੈ ਪੱਖੀ ਸਮਝੌਤਾ ਕੀਤਾ ਸੀ। ਮੌਜੂਦਾ ਸਮੇਂ ਵਿੱਚ ਸੰਸਥਾ ਵਿੱਚ 8 ਆਈਸੀਯੂ ਬਿਸਤਰਿਆਂ ਦੇ ਨਾਲ 209 ਬਿਸਤਰਿਆਂ ਦਾ ਹਸਪਤਾਲ ਹੈ।
ਡੀਏਈ ਅਧੀਨ ਟਾਟਾ ਮੈਮੋਰੀਅਲ ਹਸਪਤਾਲ ਕੈਂਸਰ ਖੋਜ ਅਤੇ ਇਲਾਜ ਵਿੱਚ ਮੋਹਰੀ ਖੋਜ ਸੰਸਥਾ ਹੈ। ਟੀਐੱਮਸੀ ਡੀਏਈ ਦੀ ਸਹਾਇਤਾ ਅਧੀਨ 1989 ਤੋਂ ਸੰਸਥਾ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਅਸਾਮ ਦੇ ਮੁੱਖ ਮੰਤਰੀ ਨੇ ਅਕਤੂਬਰ 2013 ਵਿੱਚ ਪ੍ਰਸਤਾਵ ਦਿੱਤਾ ਸੀ ਕਿ ਕੈਂਸਰ ਦੇ ਇਲਾਜ, ਸਿੱਖਿਆ ਅਤੇ ਖੋਜ ਲਈ ਇਸ ਸੰਸਥਾ ਨੂੰ ਸਮੁੱਚੇ ਉੱਤਰ ਪੂਰਬ ਵਿੱਚ ਇੱਕ ਉੱਤਮ ਕੇਂਦਰ ਦੇ ਰੂਪ ਵਿੱਚ ਵਿਕਸਤ ਕਰਨ ਲਈ ਡੀਏਈ ਨੂੰ ਇਸ ਦਾ ਅਧਿਗ੍ਰਹਿਣ ਕਰ ਲੈਣਾ ਚਾਹੀਦਾ ਹੈ।
****
AKT/VBA/SH