Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਐਂਥਰੋਪਿਕ ਦੇ ਸੀਈਓ ਡਾਰੀਓ ਅਮੋਦੇਈ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਐਂਥਰੋਪਿਕ ਦੇ ਸੀਈਓ ਸ਼੍ਰੀ ਡਾਰੀਓ ਅਮੋਦੇਈ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਭਾਰਤ ਵਿੱਚ ਐਂਥਰੋਪਿਕ ਦੇ ਵਿਸਤਾਰ ਅਤੇ ਇਸ ਦੇ ਏਆਈ ਟੂਲਜ਼ ਦੀ ਵਧ ਰਹੀ ਵਰਤੋਂ ‘ਤੇ ਵਿਚਾਰ-ਵਟਾਂਦਰਾ ਕੇਂਦਰਿਤ ਰਿਹਾ, ਜਿਸ ਵਿੱਚ ਕਲੌਡ ਕੋਡ ਵੀ ਸ਼ਾਮਲ ਹੈ, ਜਿਸ ਦੀ ਦੇਸ਼ ਵਿੱਚ ਵਰਤੋਂ ਜੂਨ ਤੋਂ ਪੰਜ ਗੁਣਾ ਵਧੀ ਹੈ।

ਸ਼੍ਰੀ ਮੋਦੀ ਨੇ ਭਾਰਤ ਦੇ ਜੀਵਤ ਤਕਨੀਕੀ ਈਕੋਸਿਸਟਮ ਅਤੇ ਇਸ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਮਾਨਵ-ਕੇਂਦਰਿਤ ਤੇ ਜ਼ਿੰਮੇਵਾਰ ਏਆਈ ਇਨੋਵੇਸ਼ਨ ਨੂੰ ਅੱਗੇ ਵਧਾਉਣ ਵਿੱਚ ਬੇਅੰਤ ਸਮਰੱਥਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਐਂਥਰੋਪਿਕ ਦੇ ਵਿਸਤਾਰ ਦਾ ਸਵਾਗਤ ਕੀਤਾ ਅਤੇ ਭਰੋਸਾ ਪ੍ਰਗਟਾਇਆ ਕਿ ਇਹ ਭਾਈਵਾਲੀ ਸਿੱਖਿਆ, ਸਿਹਤ ਸੰਭਾਲ ਅਤੇ ਖੇਤੀਬਾੜੀ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਭਾਰਤ ਦੀਆਂ ਏਆਈ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗੀ।

ਸ਼੍ਰੀ ਅਮੋਦੇਈ ਨੇ ਏਆਈ ਨੀਤੀ ਪ੍ਰਤੀ ਭਾਰਤ ਦੀ ਸਰਗਰਮ ਪਹੁੰਚ ਅਤੇ ਸਮਾਵੇਸ਼ੀ ਵਿਕਾਸ ਲਈ ਤਕਨਾਲੋਜੀ ਦੀ ਵਰਤੋਂ ਕਰਨ ‘ਤੇ ਦਿੱਤੇ ਜਾ ਰਹੇ ਧਿਆਨ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ;

“ਤੁਹਾਨੂੰ ਮਿਲ ਕੇ ਖ਼ੁਸ਼ੀ ਹੋਈ। ਭਾਰਤ ਦਾ ਜੀਵੰਤ ਤਕਨੀਕੀ ਈਕੋਸਿਸਟਮ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਮਾਨਵ-ਕੇਂਦਰਿਤ ਅਤੇ ਜ਼ਿੰਮੇਵਾਰ ਏਆਈ ਇਨੋਵੇਸ਼ਨ ਨੂੰ ਅੱਗੇ ਵਧਾ ਰਹੇ ਹਨ। ਅਸੀਂ ਐਂਥਰੋਪਿਕ ਦੇ ਵਿਸਤਾਰ ਦਾ ਸਵਾਗਤ ਕਰਦੇ ਹਾਂ ਅਤੇ ਪ੍ਰਮੁੱਖ ਖੇਤਰਾਂ ਵਿੱਚ ਵਿਕਾਸ ਲਈ ਏਆਈ ਦੀ ਵਰਤੋਂ ਕਰਨ ਵਾਸਤੇ ਇਕੱਠੇ ਕੰਮ ਕਰਨ ਦੀ ਇੱਛਾ ਰੱਖਦੇ ਹਾਂ।

@DarioAmodei”

*********

ਐੱਮਜੇਪੀਐੱਸ/ਐੱਸਟੀ