Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਓਪਨਏਆਈ (OpenAI) ਦੇ ਸੀਈਓ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਓਪਨਏਆਈ (OpenAI) ਦੇ ਸੀਈਓ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਓਪਨਏਆਈ (OpenAI) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਸੈਮ ਆਲਟਮੈਨ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ  ਇਸ ਗੱਲ ’ਤੇ  ਦਿੱਤਾ ਕਿ ਭਾਰਤ ਏਆਈ ਵਿੱਚ ਬਹੁਤ ਤਰੱਕੀ ਕਰ ਰਿਹਾ ਹੈ ਅਤੇ ਪ੍ਰਤਿਭਾ ਅਤੇ ਨਵੀਨਤਾ ਲਈ ਇੱਕ ਗਲੋਬਲ ਹੱਬ ਬਣਨ ਲਈ ਤਿਆਰ ਹੈ।

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਵਿੱਚ ਨਿਵੇਸ਼ ਕਰਨ ਅਤੇ ਇਸ ਪਰਿਵਰਤਨਸ਼ੀਲ ਖੇਤਰ ਵਿੱਚ ਊਰਜਾ ਭਰਨ ਦਾ ਸੱਦਾ ਦਿੱਤਾ।

ਸ਼੍ਰੀ ਮੋਦੀ ਨੇ ਐੱਕਸ ’ਤੇ ਸੈਮ ਆਲਟਮੈਨ ਦੀ ਪੋਸਟ ਦੇ ਜਵਾਬ ਵਿੱਚ ਕਿਹਾ:

“ਇਹ ਸੱਚਮੁੱਚ ਇੱਕ ਬਹੁਤ ਚੰਗੀ ਮੀਟਿੰਗ ਸੀ। ਭਾਰਤ ਏਆਈ ਦੀ ਦੁਨੀਆ ਵਿੱਚ ਬਹੁਤ ਤਰੱਕੀ ਕਰ ਰਿਹਾ ਹੈ। ਅਸੀਂ ਦੁਨੀਆ ਨੂੰ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਵਿੱਚ ਨਿਵੇਸ਼ ਕਰਨ ਅਤੇ ਇਸ ਖੇਤਰ ਵਿੱਚ ਉਤਸ਼ਾਹ ਵਧਾਉਣ ਦਾ ਸੱਦਾ ਦਿੰਦੇ ਹਾਂ।”

@OpenAI”

***************

ਐੱਮਜੇਪੀਐੱਸ/ਐੱਸਆਰ