Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਾਠਮੰਡੂ, ਨੇਪਾਲ ਵਿੱਚ ਚੌਥੇ ਬਿਮਸਟੈਕ ਸਿਖ਼ਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


Your Excellency,

ਪ੍ਰਧਾਨ ਮੰਤਰੀ ਓਲੀ ਜੀ,

ਬਿਮਸਟੈਕ ਮੈਂਬਰ ਦੇਸ਼ਾਂ ਤੋਂ ਆਏ ਮੇਰੇ ਸਾਥੀ leaders, ਸਭ ਤੋਂ ਪਹਿਲਾਂ ਤਾਂ ਮੈਂ ਇਸ ਚੌਥੇ ਬਿਮਸਟੈਕ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਅਤੇ ਸਫ਼ਲ ਆਯੋਜਨ ਲਈ ਨੇਪਾਲ ਸਰਕਾਰ ਦਾ, ਅਤੇ ਪ੍ਰਧਾਨ ਮੰਤਰੀ ਓਲੀ ਜੀ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਹਾਲਾਂਕਿ ਮੇਰੇ ਲਈ ਇਹ ਪਹਿਲਾ ਬਿਮਸਟੈਕ ਸਿਖ਼ਰ ਸੰਮੇਲਨ ਹੈ, ਪਰ 2016 ਵਿੱਚ ਮੈਨੂੰ ਗੋਆ ਵਿੱਚ BRICS Summit ਨਾਲ ਬਿਮਸਟੈਕ ਰੀਟਰੀਟ host ਕਰਨ ਦਾ ਮੌਕਾ ਮਿਲਿਆ ਸੀ। ਗੋਆ ਵਿੱਚ ਅਸੀਂ ਜੋ Agenda For Action ਤੈਅ ਕੀਤਾ ਸੀ, ਉਸ ਦੇ ਅਨੁਕੂਲ ਸਾਡੀਆਂ teams ਨੇ ਸ਼ਲਾਘਾਯੋਗ follow-up action ਲਿਆ ਹੈ।

ਇਸ ਵਿੱਚ ਸ਼ਾਮਲ ਹਨ:

ਪਹਿਲੀ ਸਲਾਨਾ ਬਿਮਸਟੈਕ Disaster Management Exercise ਦਾ ਆਯੋਜਨ।

ਰਾਸ਼ਟਰੀ ਸੁਰੱਖਿਆ ਪ੍ਰਮੁੱਖਾਂ ਦੀਆਂ ਦੋ ਮੁਲਾਕਾਤਾਂ।

ਬਿਮਸਟੈਕ Trade ਫੈਸੀਲਿਟੇਸ਼ਨ Agreement ‘ਤੇ ਚਰਚਾ ਵਿੱਚ ਪ੍ਰਗਤੀ।

ਬਿਮਸਟੈਕ Grid ਇੰਟਰ-ਕਨੈਕਸ਼ਨ ਦੇ ਵਿਸ਼ੇ ‘ਤੇ ਸਮਝੌਤਾ।

ਇਸ ਲਈ ਮੈਂ ਸਾਰੇ ਦੇਸ਼ਾਂ ਦੇ delegations ਦਾ ਸੁਆਗਤ ਕਰਦਾ ਹਾਂ।

Excellencies

ਅਸੀਂ ਸਾਰੇ ਦੇਸ਼ ਸਦੀਆਂ ਤੋਂ ਸੱਭਿਅਤਾ, ਇਤਿਹਾਸ, ਕਲਾ, ਭਾਸ਼ਾ, ਖਾਣ-ਪੀਣ ਅਤੇ ਸਾਡੇ ਸਾਂਝੇ ਸੱਭਿਆਚਾਰ ਦੇ ਅਟੁੱਟ ਬੰਧਨਾਂ ਵਿੱਚ ਜੁੜੇ ਹੋਏ ਹਾਂ। ਇਸ ਖੇਤਰ ਦੇ ਇੱਕ ਪਾਸੇ ਮਹਾਨ ਹਿਮਾਲੀਆ ਪਰਵਤ ਲੜੀ ਹੈ, ਅਤੇ ਦੂਜੇ ਪਾਸੇ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰਾਂ ਵਿਚਕਾਰ ਸਥਿਤ ਬੰਗਾਲ ਦੀ ਖਾੜੀ। ਬੰਗਾਲ ਦੀ ਖਾੜੀ ਦਾ ਇਹ ਖੇਤਰ ਸਾਡੇ ਸਭ ਦੇ ਵਿਕਾਸ, ਸੁਰੱਖਿਆ ਤੇ ਪ੍ਰਗਤੀ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਅਤੇ ਇਸ ਲਈ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ ਦੀ “ਨੇਬਰਹੁਡ First” ਅਤੇ “Act East”, ਦੋਵਾਂ ਨੀਤੀਆਂ ਦਾ ਸੰਗਮ ਇਸੇ ਬੰਗਾਲ ਦੀ ਖਾੜੀ ਦੇ ਖੇਤਰ ਵਿੱਚ ਹੁੰਦਾ ਹੈ।

Excellencies,

ਅਸੀ ਸਾਰੇ ਵਿਕਾਸਸ਼ੀਲ ਦੇਸ਼ ਹਾਂ। ਆਪਣੇ-ਆਪਣੇ ਦੇਸ਼ਾਂ ਵਿੱਚ ਸ਼ਾਂਤੀ, ਸਮਰਿੱਧੀ ਅਤੇ ਖੁਸ਼ਹਾਲੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਪਰ ਅੱਜ ਦੇ inter- -connected ਵਿਸ਼ਵ ਵਿੱਚ ਇਹ ਕੰਮ ਕੋਈ ਇਕੱਲਾ ਨਹੀਂ ਕਰ ਸਕਦਾ। ਅਸੀਂ ਇੱਕ ਦੂਜੇ ਨਾਲ ਚੱਲਣਾ ਹੈ, ਇੱਕ ਦੂਜੇ ਦਾ ਸਹਾਰਾ ਬਣਨਾ ਹੈ, ਇੱਕ ਦੂਜੇ ਦੇ ਯਤਨਾਂ ਦਾ ਪੂਰਕ ਬਣਨਾ ਹੈ। ਮੈਂ ਮੰਨਦਾ ਹਾਂ ਕਿ ਸਭ ਤੋਂ ਵੱਡਾ ਮੌਕਾ ਹੈ Connectivity ਦਾ – Trade connectivity, Economic connectivity, Transport connectivity, Digital connectivity, ਅਤੇ ਪੀਪਲ-ਟੂ-ਪੀਪਲ connectivity – ਸਾਰੇ ਆਯਾਮਾਂ ‘ਤੇ ਸਾਨੂੰ ਕੰਮ ਕਰਨਾ ਹੋਵੇਗਾ। ਬਿਮਸਟੈਕ ਵਿੱਚ coastal shipping ਅਤੇ motor vehicles ਸਮਝੌਤੇ ਨੂੰ ਅੱਗੇ ਵਧਾਉਣ ਲਈ ਅਸੀਂ ਭਵਿੱਖ ਵਿੱਚ ਵੀ ਮੁਲਾਕਾਤ ਦੀ ਮੇਜ਼ਬਾਨੀ ਕਰ ਸਕਦੇ ਹਾਂ। ਸਾਡੇ ਉੱਦਮੀਆਂ ਦਰਮਿਆਨ ਸੰਪਰਕ ਅਤੇ connectivity ਵਧਾਉਣ ਲਈ ਭਾਰਤ ਬਿਮਸਟੈਕ Start Up Conclave host ਕਰਨ ਲਈ ਤਿਆਰ ਹੈ। ਅਸੀਂ ਸਾਰੇ ਦੇਸ਼ ਜ਼ਿਆਦਾਤਰ: ਕ੍ਰਿਸ਼ੀ ਪ੍ਰਧਾਨ ਹਾਂ, ਅਤੇ Climate Change ਦੇ ਸ਼ੰਕੇ ਨਾਲ ਜੂਝ ਰਹੇ ਹਾਂ। ਇਸ ਸੰਦਰਭ ਵਿੱਚ ਖੇਤੀਬਾੜੀ ਖੋਜ ਸਿੱਖਿਆ ਅਤੇ ਵਿਕਾਸ ‘ਤੇ ਸਹਿਯੋਗ ਲਈ ਭਾਰਤ, Climate Smart Farming Systems ਦੇ ਵਿਸ਼ੇ ਤੇ ਇੱਕ ਅੰਤਰਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗਾ। Digital connectivity ਦੇ ਖੇਤਰ ਵਿੱਚ ਭਾਰਤ ਆਪਣੇ National Knowledge Network ਨੂੰ ਸ਼੍ਰੀਲੰਕਾ, ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਵਿੱਚ ਵਧਾਉਣ ਲਈ ਪਹਿਲਾਂ ਤੋਂ ਹੀ ਪ੍ਰਤਿਬੱਧ ਹੈ। ਅਸੀਂ ਇਸ ਨੂੰ ਮਿਆਂਮਾਰ ਅਤੇ ਥਾਈਲੈਂਡ ਵਿੱਚ ਵੀ ਵਧਾਉਣ ਦੀ ਪੇਸ਼ਕਸ਼ ਕਰਦੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਬਿਮਸਟੈਕ ਦੇਸ਼ ਇਸ ਸਾਲ October ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾ ਰਹੀ India Mobile Congress ਵਿੱਚ ਭਾਗੀਦਾਰ ਹੋਣਗੇ। ਇਸ Congress ਵਿੱਚ ਬਿਮਸਟੈਕ ਮਿਨਿਸਟੀਰੀਅਲ ਕਨਕਲੇਵ ਵੀ ਸ਼ਾਮਲ ਹੈ। ਬਿਮਸਟੈਕ ਮੈਂਬਰ ਦੇਸ਼ਾਂ ਨਾਲ connectivity ਵਧਾਉਣ ਵਿੱਚ ਭਾਰਤ ਦੇ ਉੱਤਰ-ਪੂਰਬ ਖੇਤਰ ਦੀ ਅਹਿਮ ਭੂਮਿਕਾ ਹੋਵੇਗੀ। ਭਾਰਤ ਦੇ ਉੱਤਰ-ਪੂਰਬ ਖੇਤਰ ਦੇ ਵਿਕਾਸ ਲਈ Science and Technology Interventions in the North Eastern Region ਨਾਮਕ ਇੱਕ ਪਹਿਲ ਹੈ। ਅਸੀਂ ਇਸ ਪ੍ਰੋਗਰਾਮ ਨੂੰ ਬਿਮਸਟੈਕ ਮੈਂਬਰ ਦੇਸ਼ਾਂ ਲਈ extend ਕਰਨ ਦੀ ਪੇਸ਼ਕਸ਼ ਕਰਦੇ ਹਾਂ। ਇਸ ਮਾਧਿਅਮ ਰਾਹੀਂ ਗ੍ਰਾਮੀਣ ਖੇਤਰਾਂ ਵਿੱਚ ਊਰਜਾ, waste management, ਖੇਤੀ ਅਤੇ capacity building ਨੂੰ ਪ੍ਰੋਤਸਾਹਨ ਦਿੱਤਾ ਜਾ ਸਕਦਾ ਹੈ। ਨਾਲ ਹੀ, ਭਾਰਤ ਦੇ North Eastern Space Application Centre ਵਿੱਚ ਬਿਮਸਟੈਕ ਮੈਂਬਰ ਦੇਸ਼ਾਂ ਦੇ ਖੋਜਕਾਰਾਂ, ਵਿਦਿਆਰਥੀਆਂ ਅਤੇ professionals ਲਈ ਅਸੀ ਚੌਵੀ scholarships ਵੀ ਦੇਵਾਂਗੇ।

Excellencies,

ਇਸ ਖੇਤਰ ਦੇ ਲੋਕਾਂ ਦਰਮਿਆਨ ਸਦੀਆਂ ਪੁਰਾਣੇ ਸੰਪਰਕ ਸਾਡੇ ਸਬੰਧਾਂ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰਦੇ ਹਨ। ਅਤੇ ਇਨ੍ਹਾਂ ਸੰਪਰਕਾਂ ਦੀ ਇੱਕ ਵਿਸ਼ੇਸ਼ ਕੜੀ ਹੈ ਬੁੱਧ ਧਰਮ ਅਤੇ ਚਿੰਤਨ। August Twenty Twenty ਵਿੱਚ ਭਾਰਤ International Buddhist ਕਨਕਲੇਵ ਦੀ ਮੇਜ਼ਬਾਨੀ ਕਰੇਗਾ। ਮੈਂ ਸਾਰੇ ਬਿਮਸਟੈਕ ਮੈਂਬਰ ਦੇਸ਼ਾਂ ਨੂੰ ਇਸ ਮੌਕੇ ‘ਤੇ Guest of Honour ਵਜੋਂ ਭਾਗੀਦਾਰੀ ਦਾ ਸੱਦਾ ਦਿੰਦਾ ਹਾਂ। ਸਾਡੀ ਯੁਵਾ ਪੀੜ੍ਹੀ ਵਿੱਚ ਸੰਪਰਕ ਨੂੰ ਪ੍ਰੋਤਸਾਹਨ ਦੇਣ ਲਈ ਬਿਮਸਟੈਕ Youth Summit ਅਤੇ ਬਿਮਸਟੈਕ Band Festival ਦੇ ਆਯੋਜਨ ਦੀ ਪੇਸ਼ਕਸ਼ ਭਾਰਤ ਰੱਖਣਾ ਚਾਹੁੰਦਾ ਹੈ। ਇਨ੍ਹਾਂ ਨਾਲ ਅਸੀਂ ਬਿਮਸਟੈਕ Youth Water Sports ਦਾ ਆਯੋਜਨ ਵੀ ਕਰ ਸਕਦੇ ਹਾਂ। ਬਿਮਸਟੈਕ ਦੇਸ਼ਾਂ ਦੇ ਯੁਵਾ ਵਿਦਿਆਰਥੀਆਂ ਲਈ ਨਾਲੰਦਾ ਵਿਸ਼ਵਵਿਦਿਆਲੇ ਵਿੱਚ ਤੀਹ scholarships ਅਤੇ ਜਿਪਮਰ institute ਵਿੱਚ advanced medicine ਲਈ 12 research fellowships ਵੀ ਦਿੱਤੇ ਜਾਣਗੇ। ਨਾਲ ਹੀ, ਭਾਰਤ ਦੇ ਆਈਟੇਕ ਪ੍ਰੋਗਰਾਮ ਤਹਿਤ ਸੈਰ-ਸਪਾਟਾ, ਵਾਤਾਵਰਣ, disaster management, renewable energy, ਖੇਤੀ, trade ਅਤੇ W.T.O ਜਿਹੇ ਵਿਸ਼ਿਆਂ ‘ਤੇ ਸੌ short term training courses ਵੀ offer ਕੀਤੇ ਜਾਣਗੇ। ਬੰਗਾਲ ਦੀ ਖਾੜੀ ਵਿੱਚ ਕਲਾ, ਸੱਭਿਆਚਾਰ, ਸਾਮੁਦਰਿਕ ਕਾਨੂੰਨਾਂ ਅਤੇ ਹੋਰ ਵਿਸ਼ਿਆਂ ‘ਤੇ ਸੋਧ ਲਈ ਅਸੀਂ ਨਾਲੰਦਾ ਵਿਸ਼ਵਵਿਦਿਆਲਾ ਵਿੱਚ ਇੱਕ Centre for Bay of Bengal Studies ਦੀ ਸਥਾਪਨਾ ਵੀ ਕਰਾਂਗੇ। ਇਸ ਕੇਂਦਰ ਵਿੱਚ ਅਸੀਂ ਸਾਰੇ ਦੇਸ਼ਾਂ ਦੀ ਭਾਸ਼ਾਵਾਂ ਦੀਆਂ ਇੱਕ-ਦੂਜੇ ਨਾਲ ਜੁੜੀਆਂ ਤਾਰਾਂ ਬਾਰੇ ਵੀ research ਕਰ ਸਕਦੇ ਹਾਂ। ਅਸੀਂ ਸਾਰੇ ਦੇਸ਼ਾਂ ਦੇ ਆਪਣੇ-ਆਪਣੇ ਲੰਬੇ ਇਤਿਹਾਸ, ਅਤੇ ਇਤਿਹਾਸ ਨਾਲ ਜੁੜੇ ਸੈਰ-ਸਪਾਟੇ ਦੇ potential ਦਾ ਪੂਰੀ ਤਰ੍ਹਾਂ ਲਾਭ ਉਠਾਉਣ ਲਈ ਇਤਿਹਾਸਕ ਇਮਾਰਤਾਂ ਅਤੇ ਸਮਾਰਕਾਂ ਦੇ ਪੂਨਰਨਿਰਮਾਣ ਲਈ ਅਸੀਂ ਸਹਿਯੋਗ ਕਰ ਸਕਦੇ ਹਾਂ।

Excellencies,

ਖੇਤਰੀ integration ਅਤੇ ਆਰਥਿਕ ਪ੍ਰਗਤੀ ਅਤੇ ਖੁਸ਼ਹਾਲੀ ਲਈ ਸਾਡੇ ਇਨ੍ਹਾਂ ਸਾਂਝੇ ਯਤਨਾਂ ਦੀ ਸਫ਼ਲਤਾ ਲਈ ਇਹ ਜ਼ਰੂਰੀ ਹੈ ਕਿ ਸਾਡੇ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਦਾ ਵਾਤਾਵਰਣ ਹੋਵੇ। ਹਿਮਾਲਾ ਅਤੇ ਬੰਗਾਲ ਦੀ ਖਾੜੀ ਨਾਲ ਜੁੜੇ ਸਾਡੇ ਦੇਸ਼, ਵਾਰ-ਵਾਰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਦੇ ਰਹਿੰਦੇ ਹਨ। ਕਦੀ ਹੜ੍ਹ, ਕਦੀ ਸਾਈਕਲੋਨ, ਕਦੀ ਭੂਚਾਲ। ਇਸ ਸੰਦਰਭ ਵਿੱਚ, ਇੱਕ ਦੂਜੇ ਨਾਲ humanitarian assistance ਅਤੇ disaster relief ਯਤਨਾਂ ਵਿੱਚ ਸਾਡਾ ਸਹਿਯੋਗ ਅਤੇ ਤਾਲਮੇਲ ਬਹੁਤ ਜ਼ਰੂਰੀ ਹੈ। ਸਾਡੇ ਖੇਤਰ ਦੀ ਭੂਗੋਲਿਕ ਸਥਿਤੀ ਵਿਸ਼ਵ ਸਮੁੰਦਰੀ trade routes ਨਾਲ ਜੁੜੀ ਹੈ, ਅਤੇ ਸਾਡੀਆਂ ਸਭ ਦੀਆਂ ਅਰਥਵਿਵਸਥਾਵਾਂ ਵਿੱਚ ਵੀ Blue Economy ਦਾ ਵਿਸ਼ੇਸ਼ ਮਹੱਤਵ ਹੈ। ਨਾਲ ਹੀ, ਆਉਣ ਵਾਲੇ digital ਯੁੱਗ ਵਿੱਚ ਸਾਡੀਆਂ ਅਰਥਵਿਵਸਥਾਵਾਂ ਲਈ cyber economy ਦਾ ਮਹੱਤਵ ਵੀ ਅਧਿਕ ਤੋਂ ਅਧਿਕ ਵਧੇਗਾ। ਇਹ ਸਪਸ਼ਟ ਹੈ ਕਿ ਸਾਡੇ ਖੇਤਰੀ ਸੁਰੱਖਿਆ ਸਹਿਯੋਗ ਵਿੱਚ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਸਹਿਯੋਗ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਾਨੂੰ ਠੋਸ ਕਦਮ ਉਠਾਉਣੇ ਹੋਣਗੇ। ਅਤੇ ਇਸ ਲਈ, ਅਗਲੇ ਮਹੀਨੇ ਭਾਰਤ ਵਿੱਚ ਆਯੋਜਿਤ ਕੀਤੀ ਜੀ ਰਹੀ ਬਿਮਸਟੈਕ Multi-national Military Field Training Exercise ਅਤੇ ਥਲ ਸੈਨਾ ਪ੍ਰਮੁੱਖਾਂ ਦੀ ਕਨਕਲੇਵ ਦਾ ਮੈਂ ਸੁਆਗਤ ਕਰਦਾ ਹਾਂ। ਭਾਰਤ ਬਿਮਸਟੈਕ ਦੇਸ਼ਾਂ ਦੀ ਇੱਕ Tri Services Humanitarian Assistance and Disaster Relief Exercise ਦੀ ਮੇਜ਼ਬਾਨੀ ਵੀ ਕਰੇਗਾ। ‘ਦੂਜੀ ਸਲਾਨਾ ਬਿਮਸਟੈਕ Disaster Management Exercise ਦੀ ਮੇਜ਼ਬਾਨੀ ਲਈ ਵੀ ਭਾਰਤ ਤਿਆਰ ਹੈ। ਅਸੀਂ disaster management ਦੇ ਖੇਤਰ ਵਿੱਚ ਕੰਮ ਕਰ ਰਹੇ officials ਲਈ capacity building ਵਿੱਚ ਵੀ ਸਹਿਯੋਗ ਕਰਨ ਲਈ ਤਿਆਰ ਹਾਂ। ਭਾਰਤ Blue Economy ‘ਤੇ ਸਾਰੇ ਬਿਮਸਟੈਕ ਦੇਸ਼ਾਂ ਦੇ ਯੁਵਾਵਾਂ ਦਾ ਇੱਕ Hackathon ਆਯੋਜਿਤ ਕਰੇਗਾ। ਇਸ ਨਾਲ Blue Economy ਦੀਆਂ ਸੰਭਾਵਨਾਵਾਂ ਅਤੇ ਸਹਿਯੋਗ ‘ਤੇ focus ਕੀਤਾ ਜਾ ਸਕੇਗਾ।

Excellencies,

ਇਸ ਵਿੱਚੋਂ ਕੋਈ ਵੀ ਦੇਸ਼ ਅਜਿਹਾ ਨਹੀਂ ਹੈ ਜਿਸ ਨੇ ਆਤੰਕਵਾਦ ਅਤੇ ਆਤੰਕਵਾਦ ਦੇ networks ਨਾਲ ਜੁੜੇ ਟ੍ਰਾਂਸ-ਨੈਸ਼ਨਲ ਅਪਰਾਧਾਂ ਅਤੇ drug trafficking ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕੀਤਾ ਹੋਵੇ। ਨਸ਼ੀਲੇ ਪਦਾਰਥਾਂ ਨਾਲ ਸਬੰਧਤ ਵਿਸ਼ਿਆਂ ‘ਤੇ ਅਸੀਂ ਬਿਮਸਟੈਕ frame-work ਵਿੱਚ ਇੱਕ conference ਦਾ ਆਯੋਜਨ ਕਰਨ ਲਈ ਤਿਆਰ ਹਾਂ। ਇਹ ਸਪਸ਼ਟ ਹੈ ਕਿ ਇਹ ਸਮੱਸਿਆਵਾਂ ਕਿਸੇ ਇੱਕ ਦੇਸ਼ ਦੀ law and order ਸਮੱਸਿਆ ਨਹੀਂ ਹੈ। ਇਨ੍ਹਾਂ ਦਾ ਸਾਹਮਣਾ ਕਰਨ ਲਈ ਸਾਨੂੰ ਇੱਕ-ਜੁੱਟ ਹੋਣਾ ਹੋਵੇਗਾ। ਅਤੇ ਇਸ ਲਈ ਸਾਨੂੰ ਵਾਜਬ ਕਾਨੂੰਨਾਂ ਅਤੇ ਨਿਯਮਾਂ ਦਾ frame-work ਖੜ੍ਹਾ ਕਰਨਾ ਹੋਵੇਗਾ। ਇਸ ਸੰਦਰਭ ਵਿੱਚ, ਸਾਡੇ law-makers, ਵਿਸ਼ੇਸ਼ ਕਰਕੇ ਮਹਿਲਾ ਸੰਸਦਾਂ ਦਾ ਆਪਸੀ ਸੰਪਰਕ ਸਹਾਇਕ ਸਾਬਤ ਹੋ ਸਕਦਾ ਹੈ। ਮੇਰੀ ਪੇਸ਼ਕਸ਼ ਹੈ ਕਿ ਸਾਨੂੰ ਬਿਮਸਟੈਕ Women ਪਾਰਲੀਮੈਂਟੇਰੀਅਨਜ਼ Forum ਦੀ ਸਥਾਪਨਾ ਕਰਨੀ ਚਾਹੀਦੀ ਹੈ।

Excellencies,

ਪਿਛਲੇ ਦੋ ਦਹਾਕਿਆਂ ਵਿੱਚ ਬਿਮਸਟੈਕ ਨੇ ਜ਼ਿਕਰਯੋਗ ਤਰੱਕੀ ਕੀਤੀ ਹੈ। ਪਰ ਹਾਲੇ ਸਾਡੇ ਸਾਹਮਣੇ ਬਹੁਤ ਲੰਬੀ ਯਾਤਰਾ ਹੈ। ਸਾਡੇ ਆਰਥਿਕ integration ਨੂੰ ਹੋਰ ਗਹਿਰਾ ਕਰਨ ਲਈ ਹੁਣ ਬਹੁਤ ਸੰਭਾਵਨਾਵਾਂ ਹਨ। ਅਤੇ ਇਹੀ ਸਾਡੇ ਲੋਕਾਂ ਦੀ ਸਾਡੇ ਕੋਲੋਂ ਉਮੀਦ ਵੀ ਹੈ। ਇਹ ਚੌਥਾ ਸਿਖ਼ਰ ਸੰਮੇਲਨ, ਸਾਡੇ ਜਨ ਮਾਨਸ ਦੀਆਂ ਉਮੀਦਾਂ, ਇੱਛਾਵਾਂ ਅਤੇ ਅਕਾਂਖਿਆਵਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਠੋਸ ਕਦਮ ਉਠਾਉਣ ਦਾ ਬਹੁਤ ਚੰਗਾ ਮੌਕਾ ਹੈ। ਇਸ ਚੌਥੇ summit ਦੀ ਡੈਕਲੇਰੇਸ਼ਨ ਬਹੁਤ ਸਾਰੇ ਮਹੱਤਵਪੂਰਨ ਫ਼ੈਸਲਿਆਂ ਨੂੰ ਆਪਣੇ ਵਿੱਚ ਸਮਾਈ ਬੈਠੀ ਹੈ। ਇਨ੍ਹਾਂ ਨਾਲ ਬਿਮਸਟੈਕ ਦੇ ਸੰਗਠਨ ਅਤੇ ਪ੍ਰਕਿਰਿਆ ਨੂੰ ਬਹੁਤ ਬਲ ਮਿਲੇਗਾ। ਨਾਲ ਹੀ, ਬਿਮਸਟੈਕ ਦੀਆਂ ਪ੍ਰਕਿਰਿਆਵਾਂ ਨੂੰ ਠੋਸ ਰੂਪ ਅਤੇ ਮਜ਼ਬੂਤੀ ਲਈ ਇਸ summit ਦੀ ਸਫ਼ਲਤਾ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗੀ। ਇਸ ਲਈ ਮੈਂ ਮੇਜ਼ਬਾਨ ਦੇਸ਼, ਨੇਪਾਲ ਸਰਕਾਰ, ਓਲੀ ਜੀ, ਅਤੇ ਸਾਰੇ ਭਾਗੀਦਾਰ leaders ਦੇ ਮਾਰਗ ਦਰਸ਼ਨ ਦਾ ਦਿਲੋਂ ਅਭਿਨੰਦਨ ਕਰਦਾ ਹਾਂ। ਅੱਗੇ ਵੀ ਭਾਰਤ ਆਪ ਦੇ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਚੱਲਣ ਲਈ ਪ੍ਰਤੀਬੱਧ ਹੈ।

ਧੰਨਵਾਦ।

ਬਹੁਤ-ਬਹੁਤ ਧੰਨਵਾਦ।

*****

ਅਤੁਲ ਕੁਮਾਰ ਤਿਵਾਰੀ/ਕੰਚਨ ਪਟਿਆਲ/ਬਾਲਮੀਕੀ ਮਹਤੋ