ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਦੇਸ਼ ਵਿੱਚ ਤਿੰਨ ਵਿਸ਼ੇਸ਼ ਕੈਮੀਕਲ ਪਾਰਕ ਸਥਾਪਿਤ ਕਰਨ ਲਈ ਭਾਰਤ ਉਦਯੋਗਿਕ ਵਿਕਾਸ ਯੋਜਨਾ ਰਸਾਇਣ ਜਾਂ ਭਵਯ-ਰਸਾਇਣ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦਾ ਐਲਾਨ ਵਿੱਤ ਵਰ੍ਹੇ 2026-27 ਦੇ ਕੇਂਦਰੀ ਬਜਟ ਵਿੱਚ ਕੀਤਾ ਗਿਆ ਸੀ।
ਇਸ ਯੋਜਨਾ ਲਈ ਕੁੱਲ 3,030 ਕਰੋੜ ਰੁਪਏ ਦਾ ਵਿੱਤੀ ਵੰਡੀ ਕੀਤੀ ਜਾਵੇਗੀ, ਜਿਸ ਵਿੱਚੋਂ 3,000 ਕਰੋੜ ਰੁਪਏ ਪਾਰਕ ਦੇ ਅੰਦਰ ਸਾਂਝੀਆਂ ਬੁਨਿਆਦੀ ਸਹੂਲਤਾਂ ਅਤੇ ਬੁਨਿਆਦੀ ਉਪਯੋਗਤਾਵਾਂ ਦੀ ਸਥਾਪਨਾ ਦੀ ਲਾਗਤ ਨੂੰ ਪੂਰਾ ਕਰਨ ਲਈ ਅਤੇ 30 ਕਰੋੜ ਰੁਪਏ ਪ੍ਰਸ਼ਾਸਨਿਕ ਖਰਚੇ ਦੇ ਰੂਪ ਵਿੱਚ ਅਲਾਟ ਕੀਤੇ ਜਾਣਗੇ। ਇਹ ਯੋਜਨਾ ਵਿੱਤ ਵਰ੍ਹੇ 2026-27 ਤੋਂ ਵਿੱਤ ਵਰ੍ਹੇ 2030-31 ਤੱਕ 5 ਵਰ੍ਹਿਆਂ ਦੀ ਮਿਆਦ ਲਈ ਲਾਗੂ ਰਹੇਗੀ।
ਉਕਤ ਯੋਜਨਾ ਦੇ ਤਹਿਤ, ਕੇਂਦਰ ਸਰਕਾਰ ਹਰੇਕ ਪਾਰਕ ਲਈ 1,000 ਕਰੋੜ ਰੁਪਏ ਤੱਕ ਦੀ ਗ੍ਰਾਂਟ ਪ੍ਰਦਾਨ ਕਰੇਗੀ। ਇਹ ਗ੍ਰਾਂਟ ਸਬੰਧਿਤ ਰਾਜ ਸਰਕਾਰ ਦੁਆਰਾ ਘੱਟੋ-ਘੱਟ 500 ਕਰੋੜ ਰੁਪਏ ਦੇ ਯੋਗਦਾਨ ਦੇ ਅਧੀਨ ਹੋਵੇਗੀ।
ਭਵਯ ਰਸਾਇਣ ਯੋਜਨਾ ਤੋਂ ਅਰਥਵਿਵਸਥਾ ਨੂੰ ਹੇਠ ਲਿਖੇ ਲਾਭ ਮਿਲਣ ਦੀ ਉਮੀਦ ਹੈ:
ਇਸ ਨਾਲ ਅਪਸਟ੍ਰੀਮ, ਡਾਊਨਸਟ੍ਰੀਮ ਅਤੇ ਸਹਾਇਕ ਉਦਯੋਗਾਂ ਸਮੇਤ ਸੰਪੂਰਨ ਵੈਲਿਊ ਚੇਨਸ ਵਿੱਚ ਰਸਾਇਣ ਉਦਯੋਗ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਸਰੋਤਾਂ ਦੀ ਕੁਸ਼ਲ ਵਰਤੋਂ ਹੋਵੇਗੀ ਅਤੇ ਲੌਜਿਸਟਿਕਸ ਲਾਗਤ ਘੱਟ ਹੋਵੇਗੀ।
ਸਾਂਝੀਆਂ ਬੁਨਿਆਦੀ ਢਾਂਚਾ ਸਹੂਲਤਾਂ ਅਤੇ ਬੁਨਿਆਦੀ ਉਪਯੋਗਤਾਵਾਂ ਰਾਹੀਂ, ਰਸਾਇਣ ਉਦਯੋਗ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਲਾਗਤ ਮੁਕਾਬਲੇਬਾਜ਼ੀ ਨੂੰ ਵਧਾਏਗੀ ਅਤੇ ਭਾਰਤੀ ਉਦਯੋਗ ਨੂੰ ਆਲਮੀ ਪੱਧਰ ‘ਤੇ ਪ੍ਰਤੀਯੋਗੀ ਬਣਾਏਗੀ।
ਇਸ ਨਾਲ ਭਾਰਤੀ ਰਸਾਇਣ ਉਦਯੋਗ ਨੂੰ ਗਲੋਬਲ ਵੈਲਿਊ ਚੇਨਸ ਵਿੱਚ ਬਿਹਤਰ ਢੰਗ ਨਾਲ ਏਕੀਕ੍ਰਿਤ ਹੋਣ ਵਿੱਚ ਮਦਦ ਮਿਲੇਗੀ, ਜਿਸ ਨਾਲ ਨਿਰਯਾਤ ਵਿੱਚ ਵਾਧਾ ਹੋਵੇਗਾ ਅਤੇ ਆਯਾਤ ਪ੍ਰਤੀਸਥਾਪਨ ਵਿੱਚ ਸੁਧਾਰ ਹੋਵੇਗਾ।
ਇਹ ਵਾਤਾਵਰਣ ਦੇ ਅਨੁਕੂਲ ਈਕੋਸਿਸਟਮ ਬਣਾ ਕੇ ਭਾਰਤੀ ਰਸਾਇਣ ਉਦਯੋਗ ਦੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਈਕੋਸਿਸਟਮ ਵਿੱਚ ਕੇਂਦ੍ਰੀਕ੍ਰਿਤ ਸੁਵਿਧਾਵਾਂ ਹੋਣਗੀਆਂ, ਜਿਵੇਂ ਕਿ ਸਾਂਝੇ ਗੰਦੇ ਪਾਣੀ ਦੇ ਟ੍ਰੀਟਮੈਂਟ ਪਲਾਂਟ, ਇਲਾਜ, ਸਟੋਰੇਜ ਅਤੇ ਨਿਪਟਾਨ ਸੁਵਿਧਾ ਅਤੇ ਖਤਰਨਾਕ ਵੇਸਟ ਮੈਨੇਜਮੈਂਟ ਇਨਫ੍ਰਾਸਟ੍ਰਕਚਰ। ਇਸ ਨਾਲ ਵਾਤਾਵਰਣ ਦੇ ਨਿਯਮਾਂ ਦੀ ਬਿਹਤਰ ਪਾਲਣਾ ਯਕੀਨੀ ਹੋਵੇਗੀ, ਜਿਸ ਨਾਲ ਉਦਯੋਗ ਦਾ ਵਿਕਾਸ ਵਾਤਾਵਰਣ ਦੇ ਅਨੁਕੂਲ ਤਰੀਕੇ ਨਾਲ ਹੋਵੇਗਾ।
ਰਸਾਇਣ ਖੇਤਰ ਦੇ ਵਿਕਾਸ ਨਾਲ ਅਰਥਵਿਵਸਥਾ ਦੇ ਹੋਰ ਖੇਤਰਾਂ ਦੇ ਵਿਕਾਸ ਵਿੱਚ ਵੀ ਸਕਾਰਾਤਮਕ ਪ੍ਰਭਾਵ ਪਵੇਗਾ, ਜਿਸ ਨਾਲ ਰੁਜ਼ਗਾਰ ਸਿਰਜਣ ਵਿੱਚ ਵਾਧਾ ਹੋਵੇਗਾ ਅਤੇ ਅਰਥਵਿਵਸਥਾ ਦਾ ਵਧੇਰੇ ਵਿਕਾਸ ਹੋਵੇਗਾ, ਜੋ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਕ ਹੋਵੇਗਾ।
ਇਹ ਮੰਨਦੇ ਹੋਏ ਕਿ ਇਹ ਖੇਤਰ ਰਸਾਇਣ ਅਤੇ ਪੈਟ੍ਰੋਕੈਮੀਕਲਸ ਦਾ ਉਤਪਾਦਨ ਕਰਦਾ ਹੈ ਜਿਨ੍ਹਾਂ ਦਾ ਉਪਯੋਗ ਖੇਤੀਬਾੜੀ, ਟੈਕਸਟਾਈਲ, ਫਾਰਮਾਸਿਊਟੀਕਲ, ਨਿਊਟਰਾਸਿਊਟੀਕਲ, ਨਿਰਮਾਣ, ਆਟੋਮੋਬਾਈਲ, ਇਲੈਕਟ੍ਰੌਨਿਕਸ ਜਿਹੇ ਵੱਖ-ਵੱਖ ਉਦਯੋਗਾਂ ਵਿੱਚ ਹੁੰਦਾ ਹੈ, ਭਵਯ ਰਸਾਇਣ ਯੋਜਨਾ ਸ਼ੁਰੂ ਕਰਨ ਨਾਲ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਕੇ, ਘਰੇਲੂ ਉਤਪਾਦਨ ਸਮਰੱਥਾ ਵਧਾ ਕੇ ਅਤੇ ਰੁਜ਼ਗਾਰ ਸਿਰਜਿਤ ਕਰਕੇ ਇਸ ਖੇਤਰ ਦੇ ਵਿਕਾਸ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਖੇਤਰ ਦੀ ਗਲੋਬਲ ਮੁਕਾਬਲੇਬਾਜ਼ੀ ਨੂੰ ਹੁਲਾਰਾ ਮਿਲੇਗਾ ਅਤੇ ਇਸ ਤਰ੍ਹਾਂ ਆਤਮਨਿਰਭਰਤਾ ਨੂੰ ਬਲ ਮਿਲੇਗਾ।
ਉਕਤ ਯੋਜਨਾ ਦੇ ਤਹਿਤ, ਕੇਂਦਰ ਸਰਕਾਰ ਚੈਲੇਂਜ ਰੂਟ ਦੇ ਤਹਿਤ ਰਾਜ ਸਰਕਾਰਾਂ ਦੁਆਰਾ ਤਿੰਨ ਸਮਰਪਿਤ ਰਸਾਇਣਕ ਪਾਰਕਾਂ ਦੇ ਵਿਕਾਸ ਵਿੱਚ ਸਹਾਇਤਾ ਪ੍ਰਦਾਨ ਕਰੇਗੀ। ਹਰੇਕ ਪਾਰਕ ਵਿੱਚ ਘੱਟ ਤੋਂ ਘੱਟ 8 ਵਰਗ ਕਿਲੋਮੀਟਰ (ਘੱਟ ਤੋਂ ਘੱਟ 2,000 ਏਕੜ) ਦਾ ਨਿਰਵਿਅਨ ਭੂਮੀ ਖੇਤਰ ਹੋਵੇਗਾ। ਇਹ ਪਾਰਕ ਰਸਾਇਣਕ ਉਦਯੋਗ ਲਈ ਆਮ ਬੁਨਿਆਦੀ ਢਾਂਚੇ ਸਹੂਲਤਾਂ ਅਤੇ ਬੁਨਿਆਦੀ ਉਪਯੋਗਤਾਵਾਂ ਦੇ ਰੂਪ ਵਿੱਚ ਪਹੁੰਚਯੋਗ ਬੁਨਿਆਦੀ ਢਾਂਚੇ ਪ੍ਰਦਾਨ ਕਰਨਗੇ, ਜਿਵੇਂ ਕਿ:
ਕੌਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀ)
ਇਲਾਜ, ਸਟੋਰੇਜ ਅਤੇ ਨਿਪਟਾਨ ਸੁਵਿਧਾ (ਟੀਐੱਸਡੀਐੱਫ),
ਪਾਣੀ ਦੀ ਸਪਲਾਈ ਅਤੇ ਵੰਡ ਪ੍ਰਣਾਲੀਆਂ,
ਸੋਲਵੈਂਟ ਰਿਕਵਰੀ ਅਤੇ ਡਿਸਟਿਲੇਸ਼ਨ ਸਹੂਲਤਾਂ,
ਭਾਫ ਉਤਪਾਦਨ ਅਤੇ ਵੰਡ ਨੈੱਟਵਰਕ,
ਆਪਸ ਵਿੱਚ ਜੁੜਿਆ ਹੋਇਆ ਪਾਈਪਲਾਈਨ ਨੈੱਟਵਰਕ।
ਲੌਜਿਸਟਿਕਸ ਅਤੇ ਵੇਅਰਹਾਊਸਿੰਗ ਸੁਵਿਧਾਵਾਂ।
****
ਐੱਮਜੇਪੀਐੱਸ/ਸ਼ੀਨਮ
The Cabinet’s approval of the BHAVYA-Rasayan Scheme marks an important step towards strengthening India’s chemical and petrochemical ecosystem.
— Narendra Modi (@narendramodi) July 24, 2026
Chemical Parks will be developed with modern plug-and-play infrastructure, utilities and robust environmental safeguards. The…