Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨੇ ਅਤੇ ਕਾਂਸੇ ਦੇ ਤਗ਼ਮੇ ਜਿੱਤਣ ’ਤੇ ਪ੍ਰਣਵ ਸੂਰਮਾ ਅਤੇ ਧਰਮਬੀਰ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਕਲੱਬ ਥ੍ਰੋਅ ਐੱਫ51 ਮੁਕਾਬਲੇ ਵਿੱਚ ਨਵੇਂ ਖੇਡ ਰਿਕਾਰਡ ਨਾਲ ਆਪਣਾ ਸੋਨੇ ਦਾ ਤਗ਼ਮਾ ਬਰਕਰਾਰ ਰੱਖਣ ’ਤੇ ਪ੍ਰਣਵ ਸੂਰਮਾ ਨੂੰ ਅਤੇ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਧਰਮਬੀਰ ਨੂੰ ਵਧਾਈ ਦਿੱਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਦੇਸ਼ ਲਈ ਮਾਣ ਹਨ। ਉਨ੍ਹਾਂ ਉਮੀਦ ਜਤਾਈ ਕਿ ਉਹ ਇਸੇ ਤਰ੍ਹਾਂ ਚਮਕਦੇ ਰਹਿਣਗੇ ਅਤੇ ਭਵਿੱਖ ਵਿੱਚ ਹੋਰ ਵੀ ਕਈ ਮੱਲਾਂ ਮਾਰਨਗੇ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ਰਾਹੀਂ ਪੋਸਟ ਕੀਤਾ:

“ਏਸ਼ਿਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਕਲੱਬ ਥ੍ਰੋਅ ਐੱਫ51 ਮੁਕਾਬਲੇ ਵਿੱਚ ਭਾਰਤ ਲਈ ਸੋਨੇ ਅਤੇ ਕਾਂਸੇ ਦਾ ਤਗ਼ਮਾ!

ਨਵੇਂ ਖੇਡ ਰਿਕਾਰਡ ਨਾਲ ਆਪਣਾ ਸੋਨੇ ਦਾ ਤਗ਼ਮਾ ਬਰਕਰਾਰ ਰੱਖਣ ’ਤੇ ਪ੍ਰਣਵ ਸੂਰਮਾ ਨੂੰ ਅਤੇ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਧਰਮਬੀਰ ਨੂੰ ਵਧਾਈਆਂ। ਉਨ੍ਹਾਂ ਦੀਆਂ ਪ੍ਰਾਪਤੀਆਂ ਦੇਸ਼ ਲਈ ਮਾਣ ਹਨ। ਉਮੀਦ ਹੈ ਕਿ ਉਹ ਇਸੇ ਤਰ੍ਹਾਂ ਚਮਕਦੇ ਰਹਿਣਗੇ। ਭਵਿੱਖ ਵਿੱਚ ਉਨ੍ਹਾਂ ਨੂੰ ਹੋਰ ਸਫਲਤਾਵਾਂ ਮਿਲਣ ਦੀਆਂ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”

***********

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ