ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ FY 2026-27 ਤੋਂ FY 2030-31 ਦੇ ਸਮੇਂ ਲਈ 4,371.10 ਕਰੋੜ ਰੁਪਏ ਦੇ ਖਰਚ ਨਾਲ ‘ਵਿਕਸਿਤ ਭਾਰਤ ਇਨੀਸ਼ੀਏਟਿਵ ਫਾਰ ਸਟੈਟਿਸਟੀਕਲ ਟ੍ਰਾਂਸਫੋਰਮੇਸ਼ਨ, ਐਨਾਲਿਟਿਕਸ ਐਂਡ ਰਿਸਰਚ (VISTAR)’ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ।
ਵਿਕਸਿਤ ਭਾਰਤ 2047 ਦੇ ਮੁੱਖ ਉਦੇਸ਼ ਦੇ ਨਾਲ, VISTAR ਸਕੀਮ ਨੂੰ ਇੱਕ ਡਾਇਨਾਮਿਕ, ਰੀਅਲ-ਟਾਈਮ ਅਤੇ ਭਵਿੱਖ ਲਈ ਤਿਆਰ ਔਫੀਸ਼ੀਅਲ ਸਟੈਟਿਸਟੀਕਲ ਆਰਕੀਟੈਕਚਰ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ, ਤਾਂ ਜੋ ਬਿਹਤਰ ਟਾਈਮਲਾਈਨ, ਡੇਟਾ ਗ੍ਰੈਨਿਊਲੈਰਿਟੀ, ਤਾਲਮੇਲ ਵਾਲੇ ਅਤੇ AI ਰੈਡੀ ਡੇਟਾਸੈੱਟ ਨਾਲ ਇੰਟਰਆਪ੍ਰੇਬਿਲਿਟੀ ਹੋ ਸਕੇ।
VISTAR ਸਕੀਮ ਤੁਰੰਤ ਨੀਤੀ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ ਸਰੋਤਾਂ ਨੂੰ ਡਾਇਨਾਮਿਕ ਤੌਰ ‘ਤੇ ਵੰਡਣ ਲਈ ਰਣਨੀਤਕ ਲਚਕਤਾ ਦੇਵੇਗੀ, ਜਿਸ ਨਾਲ ਵੱਡੇ ਪੈਮਾਨੇ ‘ਤੇ ਸਰਵੇਖਣ ਕਰਨ, ਤਰੀਕਿਆਂ ਨਾਲ ਜੁੜੀ ਖੋਜ, ਡਿਜੀਟਲ ਟ੍ਰਾਂਸਫੋਰਮੇਸ਼ਨ ਅਤੇ ਨੈਸ਼ਨਲ ਡੇਟਾ ਗਵਰਨੈਂਸ ਲਈ ਇੱਕ ਹੋਲਿਸਟਿਕ ਅਪ੍ਰੋਚ ਨੂੰ ਹੁਲਾਰਾ ਮਿਲੇਗਾ। VISTAR ਸਕੀਮ ਵਿੱਚ MoSPI ਦੀਆਂ ਸਾਰੀਆਂ ਸਟੈਟਿਸਟੀਕਲ ਅਤੇ ਡੇਟਾ ਮੈਨੇਜਮੈਂਟ ਗਤੀਵਿਧੀਆਂ ਸ਼ਾਮਲ ਹੋਣਗੀਆਂ ਅਤੇ ਇਹ ਦੇਸ਼ ਦੇ
ਔਫੀਸ਼ੀਅਲ ਸਟੈਟਿਸਟੀਕਲ ਸਿਸਟਮ ਨੂੰ ਅਪਗ੍ਰੇਡ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। VISTAR ਸਕੀਮ ਦੇ ਤਿੰਨ ਹਿੱਸੇ ਇਸ ਤਰ੍ਹਾਂ ਹਨ:
ਕੰਪੋਨੈਂਟ 1: ਕੋਂਪ੍ਰੀਹੈਂਸਿਵ ਸਟੈਟਿਸਟੀਕਲ ਓਪਰੇਸ਼ਨ ਅਤੇ ਈਕੋਸਿਸਟਮ ਨੂੰ ਮਜ਼ਬੂਤ ਕਰਨਾ
ਕੰਪੋਨੈਂਟ 2: ਸਟੈਟਿਸਟੀਕਲ ਸਟ੍ਰੈਂਥਨਿੰਗ (SSS) ਲਈ ਸਪੋਰਟ
ਕੰਪੋਨੈਂਟ 3: ਆਰਥਿਕ ਜਣਗਣਨਾ (EC)
ਕੋਂਪ੍ਰੀਹੈਂਸਿਵ ਸਟੈਟਿਸਟੀਕਲ ਓਪਰੇਸ਼ਨਸ ਅਤੇ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਾਲੇ ਹਿੱਸੇ ਦੇ ਤਹਿਤ, MoSPI ਨੇ 16ਵੇਂ FC ਸਾਈਕਲ ਦੌਰਾਨ 59 ਸਰਵੇਖਣ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਦੋਂ ਕਿ ਪਹਿਲਾਂ 43 ਵੱਡੇ ਸਰਵੇਖਣ ਕੀਤੇ ਗਏ ਸਨ। ਇਸ ਨਾਲ ਵੱਖ-ਵੱਖ ਖੇਤਰਾਂ ਵਿੱਚ ਜ਼ਰੂਰੀ ਡੇਟਾ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ, ਜਿਸ ਨਾਲ ਫੈਸਲੇ ਲੈਣ ਵਿੱਚ ਸੁਧਾਰ ਹੋਵੇਗਾ ਅਤੇ ਸਮੇਂ ਸਿਰ ਅਤੇ ਟਾਰਗੇਟਿਡ ਪਾਲਿਸੀ ਵਿੱਚ ਦਖਲ ਦਿੱਤਾ ਜਾ ਸਕੇਗਾ। ਇਸ ਤੋਂ ਇਲਾਵਾ, ਤਕਨਾਲੋਜੀ ਨਾਲ ਡੇਟਾ ਕਲੈਕਸ਼ਨ ਅਤੇ ਯੂਜ਼ਰ-ਸੈਂਟਰਿਕ ਡਿਸੇਮਿਨੇਸ਼ਨ ਵਿੱਚ ਹਾਲ ਹੀ ਦੇ ਡਿਜੀਟਲ ਬਦਲਾਅ ਨੂੰ ਅੱਗੇ ਵਧਾਉਂਦੇ ਹੋਏ, MoSPI ਸਟੈਟਿਸਟੀਕਲ ਪ੍ਰੋਸੈੱਸ ਦੇ ਐਂਡ-ਟੂ-ਐਂਡ ਡਿਜੀਟਲਾਈਜ਼ੇਸ਼ਨ ‘ਤੇ ਫੋਕਸ ਕਰੇਗਾ ਅਤੇ ਰੈਗੂਲਰ ਵਰਕਫਲੋ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਨੂੰ ਸ਼ਾਮਲ ਕਰੇਗਾ, ਖਾਸ ਕਰਕੇ ਡੇਟਾ ਪ੍ਰੋਸੈੱਸਿੰਗ, ਵੈਲੀਡੇਸ਼ਨ ਅਤੇ ਐਨਾਲਿਸਿਸ ਲਈ।
MoSPI ਨਵੇਂ ਮੈਟ੍ਰਿਕਸ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਹੈੱਡਲਾਈਨ ਇੰਡੈਕਸ ਆਫ਼ ਸਰਵਿਸਿਸ ਪ੍ਰੋਡਕਸ਼ਨ, ਇੰਡੈਕਸ ਆਫ਼ ਅਨਇੰਕੋਰਪੋਰੇਟਿਡ ਸੈਕਟਰ ਐਂਟਰਪ੍ਰਾਈਜ਼ਿਜ਼ ਸ਼ਾਮਲ ਹਨ। MoSPI ਡੇਟਾ ਹਾਰਮੋਨਾਈਜ਼ੇਸ਼ਨ ਦੇ ਬੁਨਿਆਦੀ ਥੰਮ੍ਹਾਂ ਜਿਵੇਂ ਕਿ ਡੇਟਾ ਕੈਟਾਲਾਗਿੰਗ, ਮਸ਼ੀਨ ਰੀਡੇਬਿਲਿਟੀ, ਇੰਟਰਆਪ੍ਰੇਬਿਲਿਟੀ, ਸ਼ੇਅਰਿੰਗ ਪ੍ਰੋਟੋਕੋਲ ਅਤੇ ਡਿਜ਼ਾਈਨ ਦੁਆਰਾ ਪ੍ਰਾਈਵੇਸੀ ਆਦਿ ‘ਤੇ ਕੰਮ ਕਰੇਗਾ, ਤਾਂ ਜੋ ਸਾਇਲੋ ਨੂੰ ਖਤਮ ਕੀਤਾ ਜਾ ਸਕੇ ਅਤੇ ਪ੍ਰੋਗਰਾਮ ਟਾਰਗੇਟਿੰਗ ਨੂੰ ਬਿਹਤਰ ਬਣਾਇਆ ਜਾ ਸਕੇ, ਡੁਪਲੀਕੇਸ਼ਨ ਘੱਟ ਕੀਤੀ ਜਾ ਸਕੇ ਅਤੇ ਸਰਕਾਰੀ ਪੱਧਰ ‘ਤੇ AI-ਸੰਚਾਲਿਤ ਫੈਸਲੇ ਲੈਣ ਦਾ ਰਸਤਾ ਬਣਾਇਆ ਜਾ ਸਕੇ। ਮੋਬਾਈਲ ਫ਼ੋਨ, ਸਕੈਨਰ ਅਤੇ ਈ-ਕਾਮਰਸ ਡੇਟਾ ਵਰਗੇ ਦੂਜੇ ਸਰੋਤਾਂ ਨੂੰ ਮੇਨ ਸਟ੍ਰੀਮ ਵਿੱਚ ਲਿਆ ਕੇ MoSPI ਦਾ ਮਕਸਦ ਰਵਾਇਤੀ ਸਰਵੇਖਣਾਂ ਨੂੰ ਪੂਰਾ ਕਰਨਾ, ਜਵਾਬ ਦੇਣ ਵਾਲਿਆਂ ਦਾ ਬੋਝ ਘਟਾਉਣਾ, ਡੇਟਾ ਦੇ ਪਾੜੇ ਨੂੰ ਭਰਨਾ ਅਤੇ ਸਬੂਤਾਂ ‘ਤੇ ਅਧਾਰਿਤ ਨੀਤੀ ਬਣਾਉਣ ਨੂੰ ਮਜ਼ਬੂਤ ਕਰਨਾ ਹੋਵੇਗਾ। ਇਸ ਤੋਂ ਇਲਾਵਾ, MoSPI ਵਿਦਿਆਰਥੀਆਂ ਲਈ ਇੰਟਰਨਸ਼ਿਪ ਯੋਜਨਾ ਅਤੇ ਅਕਾਦਮਿਕ ਅਤੇ ਖੋਜ ਸੰਸਥਾਨਾਂ ਤੋਂ ਖੋਜ ਪ੍ਰਸਤਾਵਾਂ ਰਾਹੀਂ ਨੌਜਵਾਨਾਂ ਅਤੇ ਖੋਜਕਾਰਾਂ ਲਈ ਸਮਰੱਥਾ ਨਿਰਮਾਣ ਅਤੇ ਬਿਹਤਰ ਮੌਕੇ ਯਕੀਨੀ ਬਣਾਏਗਾ।
ਸਟੈਟਿਸਟੀਕਲ ਸਟਰੈਂਥਨਿੰਗ (SSS) ਕੰਪੋਨੈਂਟ ਲਈ ਸਪੋਰਟ ਦੇ ਤਹਿਤ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਟੈਟਿਸਟੀਕਲ ਸਮਰੱਥਾਵਾਂ ਨੂੰ ਇੱਕ ਰੀਡਿਜ਼ਾਈਨ ਕੀਤੇ ਗਏ, ਡਿਲੀਵਰੇਬਲ-ਲਿੰਕਡ ਫਰੇਮਵਰਕ (SSS 2.0) ਰਾਹੀਂ ਬਦਲਣ ਲਈ ਰਾਜ/UT ਸਰਕਾਰਾਂ ਨੂੰ ਫੰਡ ਦਿੱਤੇ ਜਾਣੇ ਹਨ। ਇਹ ਵਿਜ਼ਨ ਜ਼ਿਲ੍ਹੇ ਅਤੇ ਦੂਜੇ ਵੱਖ-ਵੱਖ ਪੱਧਰਾਂ ‘ਤੇ ਉੱਚ-ਗੁਣਵੱਤਾ, ਗ੍ਰੈਨਿਊਲਰ ਡੇਟਾ ਬਣਾਉਣ ਲਈ ਰਾਜ-ਪੱਧਰੀ ਸਮਰੱਥਾ ਬਣਾਉਣ, ਸਵਦੇਸ਼ੀ ਡੇਟਾ ਪ੍ਰੋਸੈੱਸਿੰਗ ਸਮਰੱਥਾਵਾਂ ਨੂੰ ਡਿਵੈਲਪ ਕਰਨ ਅਤੇ ਡੇਟਾ ਯੂਜ਼ ਕੇਸ ਨੂੰ ਲੋਕਲਾਈਜ਼ਡ ਪਾਲਿਸੀਮੇਕਿੰਗ ਵਿੱਚ ਸ਼ਾਮਲ ਕਰਨ ‘ਤੇ ਫੋਕਸ ਕਰਦਾ ਹੈ। MoSPI ਫਲੈਗਸ਼ਿਪ ਨੈਸ਼ਨਲ ਸਰਵੇ (ਜਿਵੇਂ ਕਿ PLFS, HCES, ASUSE) ਵਿੱਚ ਜ਼ਿਲ੍ਹਾ-ਪੱਧਰੀ ਅਨੁਮਾਨ ਅਤੇ ਮਿਲੀਅਨ-ਪਲੱਸ ਸ਼ਹਿਰ-ਪੱਧਰੀ ਅਨੁਮਾਨ ਬਣਾਉਣ ਦੇ ਨਾਲ-ਨਾਲ ਰਾਜ/ਜ਼ਿਲ੍ਹਾ ਪੱਧਰ GDP ਅਤੇ ਰਾਜ ਪੱਧਰ IIP ਦੇ ਕੰਪਾਈਲੇਸ਼ਨ ਨੂੰ ਵਧਾਉਣ ਲਈ ਟੈਕਨੀਕਲ ਸਪੋਰਟ ਦੇਵੇਗਾ।
ਆਰਥਿਕ ਜਣਗਣਨਾ (ਈਸੀ) ਕੰਪੋਨੈਂਟ ਦੇ ਤਹਿਤ, MoSPI ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ 8ਵੀਂ ਆਰਥਿਕ ਜਣਗਣਨਾ (ਈਸੀ) ਕਰੇਗਾ ਜੋ ਗ੍ਰਾਮ ਪੰਚਾਇਤ ਅਤੇ ਵਾਰਡ ਪੱਧਰ ਤੱਕ ਸਾਰੇ ਗੈਰ-ਖੇਤੀ ਪ੍ਰਤਿਸ਼ਠਾਨਾਂ ਅਤੇ ਉਨ੍ਹਾਂ ਵਿੱਚ ਕੰਮ ‘ਤੇ ਰੱਖੇ ਗਏ ਕਾਮਿਆਂ ਦਾ ਵਿਸਤ੍ਰਿਤ ਡੇਟਾ ਅਤੇ ਗਤੀਵਿਧੀ ਵੇਰਵਾ ਪ੍ਰਦਾਨ ਕਰੇਗਾ, ਜਿਸ ਨਾਲ ਅਰਥਵਿਵਸਥਾ ਦੇ ਅਸੰਗਠਿਤ ਖੇਤਰ ਦਾ ਮੁਲਾਂਕਣ ਹੋਵੇਗਾ ਅਤੇ ਟੀਚੇ ਵਾਲੇ ਉੱਦਮ ਸਰਵੇਖਣਾਂ ਅਤੇ ਰਣਨੀਤਕ ਦਖਲਅੰਦਾਜ਼ੀ ਨੂੰ ਸੁਵਿਧਾਜਨਕ ਬਣਾਉਣ ਲਈ ਰਾਸ਼ਟਰੀ ਅੰਕੜਾ ਕਾਰੋਬਾਰ ਰਜਿਸਟਰ (SBR) ਵਿਕਸਿਤ ਕਰਨ ਲਈ ਅਧਾਰ ਰੇਖਾ ਵਜੋਂ ਕੰਮ ਕਰੇਗਾ। ਆਰਥਿਕ ਜਣਗਣਨਾ ਦੇ ਅੰਕੜੇ ਰਾਸ਼ਟਰੀ ਅਤੇ ਉਪ-ਰਾਸ਼ਟਰੀ ਪੱਧਰ ‘ਤੇ ਯੋਜਨਾਕਾਰਾਂ ਅਤੇ ਨੀਤੀ ਨਿਰਮਾਤਾਵਾਂ ਲਈ ਬਹੁਤ ਲਾਭਦਾਇਕ ਹੋਣਗੇ, ਜਿਸ ਨਾਲ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਅਸੰਗਠਿਤ ਖੇਤਰ ਦੇ ਯੋਗਦਾਨ ਦਾ ਅੰਦਾਜ਼ਾ ਲਗਾਉਣ ਦਾ ਰਾਹ ਪੱਧਰਾ ਹੋਵੇਗਾ।
****
ਐੱਮਜੇਪੀਐੱਸ/ਐੱਸਐੱਸ/ਏਕੇ