ਪੀਐੱਮਇੰਡੀਆ
ਆਂਧਰਾ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਈ.ਐੱਸ.ਐੱਲ ਨਰਸਿੰਹਨ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਐੱਨ. ਚੰਦਰਬਾਬੂ ਨਾਇਡੂ
ਕੇਂਦਰੀ ਸਾਇੰਸ ਤੇ ਟੈਕਨਾਲੋਜੀ ਅਤੇ ਪ੍ਰਿਥਵੀ ਸਾਇੰਸ ਮੰਤਰੀ, ਡਾ. ਹਰਸ਼ ਵਰਧਨ
ਕੇਂਦਰੀ ਸਾਇੰਸ ਤੇ ਟੈਕਨਾਲੋਜੀ ਅਤੇ ਪ੍ਰਿਥਵੀ ਸਾਇੰਸ ਰਾਜ ਮੰਤਰੀ, ਸ਼੍ਰੀ ਵਾਈ.ਐੱਸ. ਚੌਧਰੀ
ਭਾਰਤੀ ਸਾਇੰਸ ਕਾਂਗਰਸ ਐਸੋਸੀਏਸ਼ਨ ਦੇ ਜਨਰਲ ਪ੍ਰੈਜ਼ੀਡੈਂਟ, ਪ੍ਰੋਫ਼ੈਸਰ ਡੀ. ਨਰਾਇਣਾ ਰਾਓ
ਵੈਂਕਟੇਸ਼ਵਰ ਯੂਨੀਵਰਸਿਟੀ ਦੇ ਉਪ ਕੁਲਪਤੀ, ਪ੍ਰੋਫੈਸਰ ਏ. ਦਾਮੋਦਰਮ
ਸਤਿਕਾਰਯੋਗ ਡੈਲੀਗੇਟਸ
ਭੈਣੋ ਅਤੇ ਭਰਾਓ।
ਮੈਨੂੰ ਤਿਰੂਪਤੀ ਦੇ ਪਵਿੱਤਰ ਸ਼ਹਿਰ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਇਕੱਠੇ ਹੋਏ ਪ੍ਰਸਿੱਧ ਵਿਗਿਆਨੀਆਂ ਦੀ ਹਾਜ਼ਰੀ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹੋਏ ਬਹੁਤ ਪ੍ਰਸੰਨਤਾ ਹੋ ਰਹੀ ਹੈ।
ਮੈਨੂੰ ਸ੍ਰੀ ਵੈਂਕਟੇਸ਼ਵਰ ਯੂਨੀਵਰਸਿਟੀ ਦੇ ਵਿਸ਼ਾਲ ਕੈਂਪਸ ਵਿੱਚ ਭਾਰਤੀ ਸਾਇੰਸ ਕਾਂਗਰਸ ਦੇ 104ਵੇਂ ਸੈਸ਼ਨ ਦਾ ਉਦਘਾਟਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ।
ਅਤੇ ਮੈਂ ਭਾਰਤੀ ਸਾਇੰਸ ਕਾਂਗਰਸ ਐਸੋਸੀਏਸ਼ਨ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਸਾਲ ਦੇ ਸੈਸ਼ਨ ਲਈ ”ਸਾਇੰਸ ਐਂਡ ਟੈਕਨਾਲੋਜੀ ਫ਼ਾਰ ਨੈਸ਼ਨਲ ਡਿਵੈਲਪਮੈਂਟ” ਦੇ ਢੁਕਵੇਂ ਵਿਸ਼ੇ ਨੂੰ ਚੁਣਿਆ ਹੈ।
ਸਤਿਕਾਰਯੋਗ ਡੈਲੀਗੇਟਸ,
ਦੇਸ਼ ਹਮੇਸ਼ਾ ਉਨ੍ਹਾਂ ਵਿਗਿਆਨੀਆਂ ਦਾ ਰਿਣੀ ਰਹੇਗਾ ਜਿਨ੍ਹਾਂ ਨੇ ਆਪਣੀ ਦੂਰ-ਅੰਦੇਸ਼ੀ, ਮਿਹਨਤ ਅਤੇ ਅਗਵਾਈ ਰਾਹੀਂ ਆਪਣੇ ਅਣਥੱਕ ਕੰਮਾਂ ਨਾਲ ਸਾਡੇ ਸਮਾਜ ਨੂੰ ਬਲ ਬਖ਼ਸ਼ਿਆ।
ਨਵੰਬਰ 2016 ਵਿੱਚ, ਦੇਸ਼ ਨੇ ਇੱਕ ਪ੍ਰਸਿੱਧ ਵਿਗਿਆਨੀ ਅਤੇ ਸੰਸਥਾ ਉਸਾਰੂ, ਡਾ. ਐੱਮ.ਜੀ.ਕੇ. ਮੈਨਨ ਨੂੰ ਗੁਆਇਆ। ਮੈਂ ਤੁਹਾਡੇ ਨਾਲ ਮਿਲ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ।
ਸਤਿਕਾਰਯੋਗ ਡੈਲੀਗੇਟਸ,
ਅੱਜ ਦੇ ਯੁੱਗ ਵਿੱਚ ਸਾਡੇ ਸਾਹਮਣੇ ਆ ਰਹੀਆਂ ਤਬਦੀਲੀਆਂ ਦੀ ਰਫ਼ਤਾਰ ਅਤੇ ਪੱਧਰ ਬੇਮਿਸਾਲ ਹੈ।
ਸਾਨੂੰ ਉਨ੍ਹਾਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਬਾਰੇ ਕੋਈ ਉਮੀਦ ਵੀ ਨਹੀਂ ਹੁੰਦੀ ਕਿ ਉਹ ਪੈਦਾ ਹੋ ਸਕਦੀਆਂ ਹਨ। ਇਹ ਸਾਇੰਸ ਦੀਆਂ ਉਤਸੁਕਤਾ ਭਰੀਆਂ ਡੂੰਘੀਆਂ ਜੜ੍ਹਾਂ ਵਾਲੀਆਂ ਰਵਾਇਤਾਂ ਹਨ ਜੋ ਸਾਨੂੰ ਨਵੀਆਂ ਹਕੀਕਤਾਂ ਨੂੰ ਛੇਤੀ ਸਮਝਣ ਦੇ ਕਾਬਲ ਬਣਾਉਂਦੀਆਂ ਹਨ।
ਕੱਲ੍ਹ ਦੇ ਮਾਹਰ, ਸਾਡੇ ਵੱਲੋਂ ਅੱਜ ਆਪਣੇ ਲੋਕਾਂ ਅਤੇ ਬੁਨਿਆਦੀ-ਢਾਂਚੇ ਵਿੱਚ ਕੀਤੇ ਨਿਵੇਸ਼ ਨਾਲ ਹੀ ਪੈਦਾ ਹੋਣਗੇ। ਮੇਰੀ ਸਰਕਾਰ ਸਾਇੰਸਕ ਗਿਆਨ ਦੇ ਵੱਖ-ਵੱਖ ਵਿਸ਼ਿਆਂ ਨੂੰ ਬੁਨਿਆਦੀ ਸਾਇੰਸ ਤੋਂ ਵਿਵਹਾਰਿਕ ਸਾਇੰਸ ਤਕ ਪ੍ਰਭਾਵਸ਼ਾਲੀ ਕਾਢਾਂ ਨਾਲ ਸਮਰਥਨ ਦੇਣ ਲਈ ਵਚਨਬਧ ਹੈ।
ਸਤਿਕਾਰਯੋਗ ਡੈਲੀਗੇਟਸ,
ਸਾਇੰਸ ਕਾਂਗਰਸ ਦੇ ਪਿਛਲੇ 2 ਸੈਸ਼ਨਾਂ ਵਿੱਚ, ਮੈਂ ਤੁਹਾਡੇ ਅੱਗੇ ਦੇਸ਼ ਲਈ ਕਈ ਸਾਰੀਆਂ ਚੁਣੌਤੀਆਂ ਅਤੇ ਅਵਸਰਾਂ ਦਾ ਜ਼ਿਕਰ ਕੀਤਾ ਸੀ।
ਇਨ੍ਹਾਂ ਵਿੱਚੋਂ ਕੁਝ ਅਹਿਮ ਚੁਣੌਤੀਆਂ ਸਾਫ਼ ਪਾਣੀ ਅਤੇ ਊਰਜਾ, ਖ਼ੁਰਾਕ, ਵਾਤਾਵਰਣ, ਜਲਵਾਯੂ, ਸੁਰੱਖਿਆ ਅਤੇ ਸਿਹਤ ਸੰਭਾਲ ਦੇ ਮਹੱਤਵਪੂਰਨ ਖੇਤਰਾਂ ਨਾਲ ਸਬੰਧਤ ਹਨ।
ਸਾਨੂੰ ਇਕੋ ਸਮੇਂ ਵਾਧਾਕਾਰੀ ਤਕਨੀਕਾਂ ਦੀ ਉੱਨਤੀ ਦੇ ਨਾਲ-ਨਾਲ ਇਸ ਗੱਲ ਲਈ ਵੀ ਤਿਆਰ ਰਹਿਣਾ ਪਵੇਗਾ ਕਿ ਇਹ ਤਕਨਾਲੋਜੀ ਵਿਕਾਸ ਵਿੱਚ ਰੁਕਾਵਟ ਨਾ ਬਣੇ। ਸਾਨੂੰ ਆਪਣੀ ਤਕਨੀਕੀ ਇੱਛਾ ਅਤੇ ਮੁਕਾਬਲੇ ਲਈ ਆਉਂਦੀਆਂ ਚੁਣੌਤੀਆਂ ਅਤੇ ਅਵਸਰਾਂ ਨੂੰ ਸਪਸ਼ਟ ਮਾਪ ਲੈਣਾ ਚਾਹੀਦਾ ਹੈ।
ਮੈਨੂੰ ਇਹ ਦੱਸਿਆ ਗਿਆ ਕਿ ਪਿਛਲੇ ਸਾਲ ਦੀ ਸਾਇੰਸ ਕਾਂਗਰਸ ਵਿੱਚ ਜਾਰੀ ਕੀਤਾ ਗਿਆ ਟੈਕਨਾਲੋਜੀ ਵਿਜ਼ਨ 2035 ਦਸਤਾਵੇਜ਼ ਹੁਣ 12 ਪ੍ਰਮੁੱਖ ਤਕਨੀਕੀ ਖੇਤਰਾਂ ਲਈ ਇੱਕ ਵਿਸਤ੍ਰਿਤ ਰੋਡ ਮੈਪ ਵਜੋਂ ਵਿਕਸਿਤ ਹੋ ਰਿਹਾ ਹੈ। ਇਸ ਤੋਂ ਇਲਾਵਾ, ਐੱਨ.ਆਈ.ਟੀ.ਆਈ. ਆਯੋਗ ਦੇਸ਼ ਲਈ ਇੱਕ ਸਮੁੱਚਾ ਸਾਇੰਸ ਅਤੇ ਤਕਨਾਲੋਜੀ ਦ੍ਰਿਸ਼ਟੀਕੋਣ ਵਿਕਸਿਤ ਕਰ ਰਿਹਾ ਹੈ।
ਇੱਕ ਪ੍ਰਮੁੱਖ ਖੇਤਰ ਜਿਸ ਵੱਲ ਧਿਆਨ ਦੇਣਾ ਜ਼ਰੂਰੀ ਹੈ, ਉਹ ਸਾਈਬਰ-ਫ਼ਿਜ਼ੀਕਲ ਸਿਸਟਮਜ਼ ਵਿੱਚ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਹੋਇਆ ਵਾਧਾ ਹੈ। ਇਸ ਵਿੱਚ ਸਮਰਥਾ ਹੈ ਕਿ ਇਹ ਸਾਡੇ ਜਨ-ਅੰਕਣ ਸਬੰਧੀ ਲਾਭ-ਅੰਸ਼ ਨੂੰ ਮਿਲਣੀ ਵਾਲੀਆਂ ਚੁਣੌਤੀਆਂ ਅਤੇ ਦਬਾਅ ਨੂੰ ਬੇਮਿਸਾਲ ਤਾਕਤ ਦੇ ਸਕਦਾ ਹੈ। ਪਰ ਅਸੀਂ ਇਸ ਨੂੰ ਖੋਜ, ਰੋਬੋਟਿਕਸ ਵਿੱਚ ਸਿਖਲਾਈ ਅਤੇ ਹੁਨਰਮੰਦੀ, ਬਨਾਵਟੀ ਬੁੱਧੀ, ਡਿਜ਼ੀਟਲ ਉਤਪਦਾਨ, ਵਿਆਪਕ ਡਾਟਾ ਵਿਸ਼ਲੇਸ਼ਣ, ਡੂੰਘਾ ਅਭਿਆਸ, ਮਾਪ ਪ੍ਰਸ਼ਾਰਣ ਅਤੇ ਇੰਟਰਨੈੱਟ- ਆਵ੍ -ਥਿੰਗਜ਼ ਨਾਲ ਇੱਕ ਵੱਡੇ ਅਵਸਰ ਦੇ ਰੂਪ ਵਿੱਚ ਬਦਲ ਸਕਦੇ ਹਾਂ।
ਖੇਤੀਬਾੜੀ, ਪਾਣੀ, ਊਰਜਾ ਅਤੇ ਆਵਾਜਾਈ ਪ੍ਰਬੰਧਨ, ਸਿਹਤ, ਵਾਤਾਵਰਣ, ਬੁਨਿਆਦੀ-ਢਾਂਚਾ ਤੇ ਜੀਓ ਸੂਚਨਾ ਪ੍ਰਣਾਲੀਆਂ; ਸੁਰੱਖਿਆ; ਵਿੱਤੀ ਪ੍ਰਣਾਲੀਆਂ ਅਤੇ ਅੱਪਰਾਧ ਰੋਕੂ ਤਕਨੀਕਾਂ ਨੂੰ ਸੇਵਾਵਾਂ ਅਤੇ ਉਤਪਦਾਨ ਸੈਕਟਰਾਂ ਵਿੱਚ ਵਿਕਸਿਤ ਕਰਨ ਅਤੇ ਮਾਅਰਕਾ ਮਾਰਨ ਦੀ ਲੋੜ ਹੈ।
ਬੁਨਿਆਦੀ ਖੋਜ ਤੇ ਵਿਕਾਸ ਢਾਂਚੇ, ਮਨੁੱਖੀ ਸ਼ਕਤੀ ਅਤੇ ਹੁਨਰ ਨੂੰ ਵਧਾ ਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਾਨੂੰ ਸਾਈਬਰ-ਫ਼ਿਜ਼ੀਕਲ ਸਿਸਟਮ ਵਿੱਚ ਇੱਕ ਇੰਟਰ-ਮਨਿਸਟਰੀਅਲ ਨੈਸ਼ਨਲ ਮਿਸ਼ਨ ਵਿਕਸਿਤ ਕਰਨ ਦੀ ਲੋੜ ਹੈ।
ਸਤਿਕਾਰਯੋਗ ਡੈਲੀਗੇਟਸ,
ਭਾਰਤੀ ਮਹਾਦੀਪ ਦੇ ਆਲੇ-ਦੁਆਲੇ ਮਹਾਸਾਗਰਾਂ ਵਿੱਚ 13 ਸੌ ਤੋਂ ਵਧ ਟਾਪੂ ਹਨ। ਇਹ ਸਾਨੂੰ ਸਾਢੇ ਸੱਤ ਹਜ਼ਾਰ ਕਿਲੋਮੀਟਰ ਤਟ-ਰੇਖਾ ਅਤੇ 2.4 ਮਿਲੀਅਨ ਵਰਗ ਕਿਲੋਮੀਟਰ ਦਾ ਵਿਸ਼ੇਸ਼ ਆਰਥਕ ਖੇਤਰ ਪ੍ਰਦਾਨ ਕਰਦੇ ਹਨ।
ਇਨ੍ਹਾਂ ਵਿੱਚ ਊਰਜਾ, ਖ਼ੁਰਾਕ, ਦਵਾਈਆਂ ਦੇ ਬਹੁਤ ਸਾਰੇ ਵਿਸ਼ਾਲ ਅਵਸਰ ਮੌਜੂਦ ਹਨ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੁਦਰਤੀ ਸਰੋਤ। ਸਮੁੰਦਰੀ ਆਰਥਕ ਦਸ਼ਾ ਸਾਡੇ ਕਾਇਮ ਰਹਿਣ ਵਾਲੇ ਭਵਿੱਖ ਲਈ ਇੱਕ ਮਹੱਤਵਪੂਰਨ ਪਹਿਲੂ ਹੈ।
ਮੈਨੂੰ ਦੱਸਿਆ ਗਿਆ ਹੈ, ਕਿ ਪ੍ਰਿਥਵੀ ਸਾਇੰਸ ਮੰਤਰਾਲਾ ਜ਼ਿੰਮੇਵਾਰਾਨਾ ਤਰੀਕੇ ਨਾਲ ਇਸ ਸਰੋਤ ਨੂੰ ਸਮਝਣ ਅਤੇ ਫੈਲਾਉਣ ਲਈ ਇੱਕ ਡੀਪ ਓਸ਼ਨ ਮਿਸ਼ਨ ਨੂੰ ਜਾਰੀ ਕਰਨ ਲਈ ਕੰਮ ਕਰ ਰਿਹਾ ਹੈ। ਇਹ ਦੇਸ਼ ਦੀ ਸੁਰੱਖਿਆ ਅਤੇ ਖ਼ੁਸ਼ਹਾਲੀ ਲਈ ਇੱਕ ਕਾਇਆ- ਕਲਪ ਕਦਮ ਹੋ ਸਕਦਾ ਹੈ।
ਸਤਿਕਾਰਯੋਗ ਡੈਲੀਗੇਟਸ,
ਸਾਡੇ ਸਾਇੰਸ ਅਤੇ ਤਕਨਾਲੋਜੀ ਦੇ ਸਰਬੋਤਮ ਅਦਾਰਿਆਂ ਨੂੰ ਆਪਣੀਆਂ ਮੂਲ ਖੋਜਾਂ ਨੂੰ ਵਿਸ਼ਵ ਪੱਧਰੀ ਉੱਤਮ ਮਿਆਰਾਂ ਦੇ ਬਰਾਬਰ ਲਿਆਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੂਲ ਜਾਣਕਾਰੀ ਨੂੰ ਕਾਢਾਂ ਵਿੱਚ ਬਦਲਣ ਨਾਲ, ਸਟਾਰਟ-ਅੱਪਸ ਅਤੇ ਉਦਯੋਗ ਸਾਨੂੰ ਆਪਣੇ ਸੰਯੁਕਤ ਅਤੇ ਕਾਇਮ ਰਹਿਣ ਵਾਲੇ ਵਿਕਾਸ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ।
ਐੱਸ.ਸੀ.ਓ.ਪੀ.ਯੂ.ਐੱਸ. ਦਾ ਡਾਟਾ ਬੇਸ ਇਹ ਦਰਸਾਉਣਾ ਹੈ ਕਿ ਹੁਣ ਭਾਰਤ ਵਿਸ਼ਵ ਦੀ ਕਰੀਬ 4 ਫ਼ੀਸਦੀ ਦੀ ਵਿਕਾਸ ਦਰ ਦੇ ਮੁਕਾਬਲੇ ਲਗਭਗ 14 ਫ਼ੀਸਦੀ ਦੀ ਵਿਕਾਸ ਦਰ ਦੇ ਨਾਲ ਵਿਸ਼ਵ ਵਿੱਚ ਸਾਇੰਸ ਪ੍ਰਕਾਸ਼ਨਾਵਾਂ ਵਿੱਚ 6ਵੇਂ ਨੰਬਰ ‘ਤੇ ਆਉਂਦਾ ਹੈ। ਮੈਨੂੰ ਭਰੋਸਾ ਹੈ ਕਿ ਸਾਡੇ ਵਿਗਿਆਨੀ ਭਵਿੱਖ ਵਿੱਚ ਵੀ ਮੂਲ ਖੋਜ ਦੀ ਗੁਣਵੱਤਾ, ਇਸ ਦੇ ਤਕਨਾਲੋਜੀ ਟਰਾਂਸਲੇਸ਼ਨ ਅਤੇ ਸਮਾਜਕ ਸਰੋਕਾਰਾਂ ਦੀਆਂ ਚੁਣੌਤੀਆਂ ਨੂੰ ਪੂਰਾ ਕਰਨਗੇ।
2030 ਤੱਕ ਭਾਰਤ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਮੁਢਲੇ ਤਿੰਨ ਰਾਸ਼ਟਰਾਂ ਦੀ ਸੂਚੀ ਵਿੱਚ ਹੋਵੇਗਾ ਅਤੇ ਵਿਸ਼ਵ ਦੀਆਂ ਸਰਬੋਤਮ ਕਾਬਲੀਅਤ ਵਾਲੀਆਂ ਅਧਿਕਤਮ ਆਕਰਸ਼ਕ ਮੰਜ਼ਿਲਾਂ ਵਿੱਚੋਂ ਇੱਕ ਹੋਵੇਗਾ। ਸਾਡੇ ਵਲੋਂ ਅੱਜ ਚੁੱਕੇ ਗਏ ਕਦਮ ਇਨ੍ਹਾਂ ਉਦੇਸ਼ਾਂ ਨੂੰ ਹਾਸਲ ਕਰਨਗੇ।
ਸਤਿਕਾਰਯੋਗ ਡੈਲੀਗੇਟਸ,
ਸਾਇੰਸ ਨੂੰ ਸਾਡੇ ਲੋਕਾਂ ਦੀਆਂ ਵਧ ਰਹੀਆਂ ਇੱਛਾਵਾਂ ਨੂੰ ਪੂਰਾ ਕਰਨਾ ਪਵੇਗਾ। ਸਮਾਜਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਇੰਸ ਅਤੇ ਤਕਨਾਲੋਜੀ ਵਲੋਂ ਚੁੱਕੇ ਗਏ ਠੋਸ ਕਦਮਾਂ ਦੀ ਭਾਰਤ ਪੂਰੀ ਤਰ੍ਹਾਂ ਸ਼ਲਾਘਾ ਕਰਦਾ ਹੈ। ਸਾਨੂੰ ਸੰਯੁਕਤ ਵਿਕਾਸ, ਆਰਥਕ ਵਿਕਾਸ ਅਤੇ ਰੋਜ਼ਗਾਰ ਪੈਦਾਵਾਰ ਲਈ ਸ਼ਹਿਰੀ-ਪੇਂਡੂ ਵੰਡ ਅਤੇ ਕੰਮ ਦੀ ਸਮੱਸਿਆ ਨੂੰ ਜ਼ਰੂਰ ਹੱਲ ਕਰਨਾ ਚਾਹੀਦਾ ਹੈ। ਇਸ ਨੂੰ ਹਾਸਲ ਕਰਨ ਲਈ, ਇੱਕ ਨਵੇਂ ਮਹੱਤਵਪੂਰਨ ਢਾਂਚੇ ਦੀ ਲੋੜ ਹੈ ਜੋ ਕਿ ਸਾਰੇ ਸਬੰਧਤ ਹਿੱਸੇਦਾਰਾਂ ਵਿੱਚ ਤਾਲਮੇਲ ਪੈਦਾ ਕਰੇਗਾ।
ਵੱਡੇ ਸੁਧਾਰ ਵਾਲੇ ਰਾਸ਼ਟਰੀ ਮਿਸ਼ਨ ਨੂੰ ਲਾਗੂ ਕਰਨ ਅਤੇ ਚਲਾਉਣ ਦੀ ਸਾਡੀ ਕਾਬਲੀਅਤ ਲਈ ਵੱਡੀ ਹਿੱਸੇਦਾਰੀ ਦੇ ਅਧਾਰ ਨਾਲ ਅਸਰਦਾਰ ਭਾਈਵਾਲੀ ਦੀ ਲੋੜ ਹੈ। ਇਨ੍ਹਾਂ ਮਿਸ਼ਨਾਂ ਦਾ ਪ੍ਰਭਾਵ ਸਿਰਫ਼ ਡੂੰਘੇ ਖੱਡਿਆਂ ਵਿੱਚੋਂ ਨਿਕਲ ਕੇ ਅਤੇ ਸਹਿਯੋਗੀ ਪਹੁੰਚ ਅੱਪਣਾਅ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ, ਜੋ ਕਿ ਸਾਡੇ ਬਹੁ-ਪੱਖੀ ਵਿਕਾਸ ਦੇ ਸਾਹਮਣੇ ਆਉਂਦੀਆਂ ਚੁਣੌਤੀਆਂ ਨੂੰ ਤੇਜ਼ੀ ਅਤੇ ਅਸਰਦਾਰ ਢੰਗ ਨਾਲ ਖ਼ਤਮ ਕਰਨ ਲਈ ਜ਼ਰੂਰੀ ਹੈ। ਸਾਡੇ ਮੰਤਰਾਲੇ, ਸਾਡੇ ਵਿਗਿਆਨੀ, ਆਰ.ਐੱਨ.ਡੀ. ਸੰਸਥਾਵਾਂ, ਉਦਯੋਗ, ਸਟਾਰਟ-ਅੱਪਸ, ਯੂਨੀਵਰਸਿਟੀਆਂ ਅਤੇ ਆਈ.ਆਈ.ਟੀਜ਼, ਸਭ ਨੂੰ ਮਿਲ ਕੇ ਸਹਿਜੇ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਵਿਸ਼ੇਸ਼ ਰੂਪ ਵਿੱਚ, ਸਾਡੇ ਬੁਨਿਆਦੀ-ਢਾਂਚੇ, ਸਮਾਜਕ ਅਤੇ ਆਰਥਕ ਮੰਤਰਾਲਿਆਂ ਨੂੰ ਸਾਇੰਸ ਅਤੇ ਟੈਕਨਾਲੋਜੀ ਦਾ ਉੱਚਿਤ ਪ੍ਰਯੋਗ ਕਰਨਾ ਚਾਹੀਦਾ ਹੈ।
ਸਾਡੇ ਅਦਾਰੇ ਲੰਬੇ ਸਮੇਂ ਦੀਆਂ ਖੋਜ ਐਸੋਸੀਏਸ਼ਨਜ਼ ਲਈ ਵਿਦੇਸ਼ਾਂ ਜਿਸ ਵਿੱਚ ਐੱਨ.ਆਰ.ਆਈਜ਼. ਸ਼ਾਮਿਲ ਹਨ, ਤੋਂ ਵਿਲੱਖਣ ਵਿਗਿਆਨੀਆਂ ਨੂੰ ਸੱਦਾ ਦੇਣ ਲਈ ਸੋਚ ਸਕਦੇ ਹਨ। ਸਾਨੂੰ ਆਪਣੇ ਪ੍ਰੋਜੈਕਟਾਂ ਵਿੱਚ ਪੋਸਟ-ਡਾਕਟਰੋਲਰ ਖੋਜ ਲਈ ਵਿਦੇਸ਼ੀ ਅਤੇ ਐੱਨ.ਆਰ.ਆਈ. ਪੀ.ਐੱਚ.ਡੀ. ਵਿਦਿਆਰਥੀਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਵਿਗਿਆਨਕ ਉਚਾਰਨ ਇੱਕ ਹੋਰ ਸ਼ਕਤੀ ਪ੍ਰਦਾਨ ਤੱਤ ਈਜ਼ ਆਫ਼ ਡੂਇੰਗ ਸਾਇੰਸ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਇੰਸ ਤੋਂ ਕੁਝ ਹਾਸਲ ਕਰੀਏ ਤਾਂ ਸਾਨੂੰ ਇਸ ਦੇ ਰਸਤੇ ਵਿੱਚ ਰੁਕਾਵਟਾਂ ਨਹੀਂ ਪਾਉਣੀਆਂ ਚਾਹੀਦੀਆਂ।
ਸਰਕਾਰ ਦੀ ਪਹਿਲ ਇੱਕ ਤਾਕਤਵਰ ਸਾਇੰਸ ਅਤੇ ਤਕਨਾਲੋਜੀ ਬੁਨਿਆਦੀ-ਢਾਂਚਾ ਬਣਾਉਣ ਦੀ ਹੈ ਜੋ ਕਿ ਅਕਾਦਮੀਆਂ, ਸਟਾਰਟ-ਅੱਪਸ, ਉਦਯੋਗ ਅਤੇ ਪੀ.ਐਂਡ ਡੀ. ਲੈਬਜ਼ ਲਈ ਉਪਲਬਧ ਹੋਵੇ। ਸਾਨੂੰ ਆਪਣੀਆਂ ਵਿਗਿਆਨਕ ਸੰਸਥਾਵਾਂ ਵਿੱਚ ਅਸਾਨ ਪਹੁੰਚ, ਰੱਖ-ਰਖਾਓ, ਅਤਿਰਿਕਤਾ ਅਤੇ ਕੀਮਤੀ ਸਮੱਗਰੀ ਦੀ ਡੁਪਲੀਕੇਸੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ। ਪੀ.ਪੀ.ਪੀ. ਮੋਡ ਹਾਊਸਿੰਗ ਵਿੱਚ ਪੇਸ਼ੇਵਰ ਮੈਨੇਜਡ, ਵੱਡੇ ਪੱਧਰ ‘ਤੇ ਖੇਤਰੀ ਕੇਂਦਰਾਂ ਨੂੰ ਬਣਾਉਣ ਦੀ ਇੱਛਾ-ਸ਼ਕਤੀ ਲਈ ਕੀਮਤੀ ਵਿਗਿਆਨਕ ਸੰਦਾਂ ਦੀ ਪਰਖ ਹੋਣ ਚਾਹੀਦੀ ਹੈ।
ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਨੂੰ ਮੁੱਖ ਰੱਖ ਕੇ ਵਿਗਿਆਨਕ ਸਮਾਜਕ ਜ਼ਿੰਮੇਵਾਰੀ ਦੀ ਧਾਰਨਾ ਨੂੰ ਸਕੂਲਾਂ ਅਤੇ ਕਾਲਜਾਂ ਸਣੇ ਸਾਰੇ ਸਟੇਕਹੋਲਡਰਜ਼ ਨੂੰ ਅੱਪਣਾਉਣ ਦੀ ਲੋੜ ਹੈ। ਸਾਨੂੰ ਵਿਚਾਰਾਂ ਅਤੇ ਸਰੋਤਾਂ ਨੂੰ ਸਾਂਝਾ ਕਰਨ ਲਈ ਇੱਕ ਮਾਹੌਲ ਪੈਦਾ ਕਰਨਾ ਚਾਹੀਦਾ ਹੈ।
ਭਾਰਤ ਦੇ ਹਰ ਹਿੱਸੇ ਵਿੱਚ ਸਾਇੰਸ ਵਿੱਚ ਵਧਣ ਫੁੱਲਣ ਲਈ ਪ੍ਰਤਿਭਾਸ਼ਾਲੀ ਅਤੇ ਚੰਗੇ ਅਵਸਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਨਾਲ ਨੌਜਵਾਨਾਂ ਲਈ ਇਹ ਯਕੀਨੀ ਹੋ ਸਕੇਗਾ ਕਿ ਉਹ ਹਾਈ-ਐਂਡ ਸਿਖਲਾਈ ਪ੍ਰਾਪਤ ਕਰਕੇ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਪੂਰੀ ਦੁਨੀਆ ਦੇ ਮੁਕਾਬਲੇ ਵਾਲੇ ਦੌਰ ਵਿੱਚ ਕਿਤੇ ਵੀ ਨੌਕਰੀ ਪ੍ਰਾਪਤ ਕਰ ਸਕਣਗੇ।
ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਮੈਂ ਢੁਕਵੇਂ ਸਿਖਲਾਈ ਪ੍ਰੋਗਰਾਮ ਵਿਕਸਿਤ ਕਰਨ ਲਈ ਸਕੂਲਾਂ ਅਤੇ ਕਾਲਜਾਂ ਨੂੰ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਨਾਲ ਜੋੜ ਦੇ ਉਪਰਾਲੇ ਕਰਾਂਗਾ। ਇਸ ਨਾਲ ਸਾਡੇ ਵਿਸ਼ਾਲ ਵਿਗਿਆਨਕ ਅਤੇ ਤਕਨੀਕੀ ਬੁਨਿਆਦੀ-ਢਾਂਚੇ ਦੀ ਅਸਰਦਾਰ ਵਰਤੋਂ ਅਤੇ ਸਾਂਭ-ਸੰਭਾਲ ਵਿੱਚ ਵੀ ਮਦਦ ਮਿਲੇਗੀ।
ਪ੍ਰਯੋਗਸ਼ਾਲਾਵਾਂ, ਖੋਜ ਸੰਸਥਾਵਾਂ ਅਤੇ ਹੋਰ ਮੁੱਖ ਸ਼ਹਿਰੀ ਖੇਤਰਾਂ ਵਿਚਲੀਆਂ ਯੂਨੀਵਰਸਿਟੀਆਂ, ਨੂੰ ਇੱਕ ਹੱਬ ਅਤੇ ਮਾਡਲ ਦੇ ਰੂਪ ਵਿੱਚ ਕੰਮ ਕਰਨ ਲਈ ਆਪਸ ਵਿੱਚ ਜੋੜਨਾ ਚਾਹੀਦਾ ਹੈ। ਹੱਬ ਮੁੱਖ ਬੁਨਿਆਦੀ-ਢਾਂਚੇ ਨੂੰ ਸਾਂਝਾ ਕਰਨਗੇ, ਸਾਡੇ ਰਾਸ਼ਟਰੀ ਸਾਇੰਸ ਮਿਸ਼ਨਾਂ ਨੂੰ ਚਲਾਉਣਗੇ ਅਤੇ ਖੋਜਾਂ ਨੂੰ ਅੱਗੇ ਤੋਰਨ ਵਿਚੱ ਈਂਜਣ ਦਾ ਕੰਮ ਕਰਨਗੇ।
ਖੋਜ ਖੇਤਰ ਦੀ ਪਿੱਠ-ਭੂਮੀ ਰੱਖਣ ਵਾਲੇ ਕਾਲਜ ਅਧਿਆਪਕ ਗੁਆਂਢੀ ਯੂਨੀਵਰਸਿਟੀਆਂ ਅਤੇ ਖੋਜ ਅਤੇ ਵਿਕਾਸ ਸੰਸਥਾਵਾਂ ਨਾਲ ਜੁੜ ਸਕਦੇ ਹਨ। ਸਮਰਥ ਸਕੂਲਾਂ, ਕਾਲਜਾਂ ਅਤੇ ਪੌਲੀਟੈਕਨਿਕ ਸੰਸਥਾਵਾਂ ਦੀਆਂ ਆਊਟਰੀਚ ਗਤੀਵਿਧੀਆਂ ਤੁਹਾਡੇ ਗੁਆਂਢ ਵਿੱਚ ਸਿੱਖਿਅਕ ਸੰਸਥਾਵਾਂ ਵਿੱਚ ਛੁਪੀ ਸਾਇੰਸ ਅਤੇ ਤਕਨੀਕੀ ਮੈਨਪਾਵਰ ਨੂੰ ਬਾਹਰ ਕੱਢਣਗੀਆਂ।
ਸਤਿਕਾਰਯੋਗ ਡੈਲੀਗੇਟਸ,
ਸਕੂਲੀ ਬੱਚਿਆਂ ਨੂੰ ਨਵੀਆਂ ਕਾਢਾਂ ਅਤੇ ਵਿਚਾਰਾਂ ਦੀ ਸ਼ਕਤੀ ਦੀ ਇਹ ਗੁੜਤੀ ਸਾਡੇ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਖੋਜ ਪੈਰਾਮਿਡ ਦੇ ਅਧਾਰ ਨੂੰ ਵਿਆਪਕ ਬਣਾਏਗੀ। ਇਸ ਦਿਸ਼ਾ ਵਿੱਚ ਇੱਕ ਕਦਮ ਦੇ ਰੂਪ ਵਿੱਚ, ਸਾਇੰਸ ਤੇ ਤਕਨਾਲੋਜੀ ਮੰਤਰਾਲਾ 6 ਤੋਂ 10ਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਮੁੱਖ ਰੱਖ ਕੇ ਇੱਕ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ।
ਪ੍ਰੋਗਰਾਮ ਸਕਾਊਟ ਹੋਵੇਗਾ, ਪੰਜ ਲੱਖ ਸਕੂਲਾਂ ਤੋਂ ਸਥਾਨਕ ਜ਼ਰੂਰਤਾਂ ਨੂੰ ਕੇਂਦਰਤ ਦਸ ਲੱਖ ਸਰਬੋਤਮ ਖੋਜ ਵਿਚਾਰ ਵਿਖਾਉਣ, ਮੈਂਟਰ ਅਤੇ ਇਨਾਮ ਦਾ ਪ੍ਰਬੰਧ ਹੋਵੇਗਾ।
ਸਾਇੰਸ ਅਤੇ ਇੰਜੀਨੀਅਰਿੰਗ ਦੇ ਅੰਤਰ-ਪ੍ਰਤੀਨਿਧ ਵਿਸ਼ਿਆਂ ਵਿੱਚ ਦਾਖ਼ਲਾ ਲੈਣ ਅਤੇ ਅੱਗੇ ਵਧਣ ਲਈ ਸਾਨੂੰ ਬਾਲੜੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨੇ ਜ਼ਰੂਰੀ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਸਿਖਲਾਈ ਸ਼ੁਦਾ ਮਹਿਲਾ ਵਿਗਿਆਨੀਆਂ ਦੀ ਲਗਾਤਾਰ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
ਸਤਿਕਾਰਯੋਗ ਡੈਲੀਗੇਟਸ,
ਭਾਰਤ ਵਰਗੇ ਵਿਸ਼ਾਲ ਅਤੇ ਵਿਭਿੰਨਤਾ ਵਾਲੇ ਦੇਸ਼ ਲਈ, ਤਕਨਾਲੋਜੀ ਨੂੰ ਉੱਨਤ ਸਪੇਸ, ਪ੍ਰਮਾਣੂ ਅਤੇ ਰੱਖਿਆ ਤਕਨੀਕਾਂ ਦੇ ਸੰਦਰਭ ਵਿੱਚ ਵਿਆਪਕ ਸੇਧ ਵਿੱਚ ਫੈਲਾਉਣ ਦੀ ਲੋੜ ਹੈ; ਪੇਂਡੂ ਵਿਕਾਸ ਲਈ ਸਾਫ਼ ਪਾਣੀ, ਸਫ਼ਾਈ, ਅਮੁੱਕ ਊਰਜਾ, ਕਮਿਊਨਿਟੀ ਸਿਹਤ ਆਦਿ।
ਜਦੋਂ ਅਸੀਂ ਵਿਸ਼ਵ ਵਿੱਚ ਅੱਗੇ ਨਿਕਲਣ ਦੀ ਗੱਲ ਕਰਦੇ ਹਾਂ, ਸਾਨੂੰ ਸਥਾਨਕ ਉਪਾਅ ਵਿਕਸਿਤ ਕਰਨ ਦੀ ਵੀ ਲੋੜ ਹੈ ਜਿਹੜੇ ਸਾਡੇ ਵਿਲੱਖਣ ਸੰਦਰਭ ਵਿੱਚ ਫ਼ਿਟ ਬੈਠਦੇ ਹੋਣ।
ਪੇਂਡੂ ਖੇਤਰਾਂ ਲਈ ਢੁਕਵੇਂ ਮਾਈਕੋ-ਉਦਯੋਗ ਮਾਡਲ ਵਿਕਸਿਤ ਕਰਨ ਦੀ ਲੋੜ ਹੈ ਤਾਂਕਿ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਸਥਾਨਕ ਉਦਯੋਗ ਤੇ ਰੋਜ਼ਗਾਰ ਪੈਦਾ ਕਰਨ ਲਈ ਸਥਾਨਕ ਸੋਰਤਾਂ ਅਤੇ ਹੁੰਨਰ ਦੀ ਵਰਤੋਂ ਕੀਤੀ ਜਾ ਸਕੇ।
ਉਦਾਹਰਣ ਵਜੋਂ, ਪਿੰਡਾਂ ਦੇ ਕਲੱਸਟਰਾਂ ਅਤੇ ਅਰਧ-ਸ਼ਹਿਰੀ ਖੇਤਰਾਂ ਲਈ ਸਾਨੂੰ ਸਮਰੱਥ ਸਹਿ-ਜਨਰੇਸ਼ਨ ਉੱਤੇ ਅਧਾਰਤ ਟੈਕਨਾਲੋਜੀਜ਼ ਦੀ ਇੱਕ ਫ਼ੌਜ ਵਿਕਸਿਤ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਿਲਪ ਤਕਨੀਸ਼ੀਅਨਾਂ ਦਾ ਮਕਸਦ ਖੇਤੀ ਅਤੇ ਜੈਵ-ਕਚਰੇ ਨੂੰ ਬਿਜਲੀ ਦੀਆਂ ਬਹੁ ਜ਼ਰੂਰਤਾਂ, ਸਾਫ਼ ਪਾਣੀ, ਫ਼ਸਲ-ਪ੍ਰਾਸੈਸਿੰਗ ਅਤੇ ਕੋਲਡ ਸਟਰੇਜ ਵਿੱਚ ਤਬਦੀਲ ਕਰਨਾ ਹੋਣਾ ਚਾਹੀਦਾ ਹੈ।
ਸਤਿਕਾਰਯੋਗ ਡੈਲੀਗੇਟਸ,
ਯੋਜਨਾ ਬਣਾਉਣ, ਫ਼ੈਸਲੇ ਲੈਣ, ਅਤੇ ਰਾਜ-ਪ੍ਰਬੰਧ ਵਿੱਚ ਸਾਇੰਸ ਦੀ ਭੂਮਿਕਾ ਨੂੰ ਜ਼ਿਆਦਾ ਮਹੱਤਤਾ ਨਹੀਂ ਦਿਤੀ ਗਈ ਹੈ।
ਸਾਨੂੰ ਸਾਡੇ ਨਾਗਰਿਕਾਂ, ਗ੍ਰਾਮ ਪੰਚਾਇਤਾਂ, ਜ਼ਿਲ੍ਹਿਆਂ ਅਤੇ ਰਾਜਾਂ ਦੇ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਭੂ-ਸੂਚਨਾ ਪ੍ਰਣਾਲੀ ਵਿਕਸਿਤ ਅਤੇ ਲਾਗੂ ਕਰਨ ਦੀ ਲੋੜ ਹੈ। ਸਰਵੇ ਆਫ਼ ਇੰਡੀਆ, ਆਈ.ਐੱਸ.ਆਰ.ਓ. ਅਤੇ ਇਲੈਕਟਰੌਨਿਕ ਤੇ ਸੂਚਨਾ, ਟੈਕਨਾਲੋਜੀ ਮੰਤਰਾਲੇ ਦੀ ਇਹ ਸਾਂਝੀ ਕੋਸ਼ਿਸ਼ ਪਰਿਵਰਨਕਾਰੀ ਹੋ ਸਕਦੀ ਹੈ।
ਸਾਨੂੰ ਸਥਾਈ ਵਿਕਾਸ ਲਈ, ਇਲੈਕਟਰੌਨਿਕ ਵੇਸਟ, ਬਾਇਓਮੈਡੀਕਲ ਅਤੇ ਪਲਾਸਟਿਕ ਵੇਸਟ, ਅਤੇ ਸੋਆਇਲ ਵੇਸਟ ਅਤੇ ਵੇਸਟ ਵਾਟਰ ਤਰੀਕਿਆਂ ਰਾਹੀਂ ਪਛੜੇ ਹੋਏ ਇਲਾਕਿਆਂ ਵਿੱਚ ਫ਼ਜ਼ੂਲ ਚੀਜ਼ਾਂ ਤੋਂ ਵੈਲਥ ਮੈਨੇਜਮੈਂਟ ਉੱਤੇ ਧਿਆਨ ਕੇਂਦਰਤ ਕਰਨ ਲਈ ਗੰਭੀਰ ਕਦਮ ਉਠਾਉਣੇ ਚਾਹੀਦੇ ਹਨ।
ਅਸੀਂ ਕਲੀਨ ਕਾਰਬਨ ਟੈਕਨਾਲੋਜੀਜ਼, ਊਰਜਾ ਕੁਸ਼ਲਤਾ ਤੇ ਵਾਧੇ ਨੂੰ ਵਿਆਪਕ ਕਰਨ ਲਈ ਟੈਕਨਾਲੋਜੀਜ਼ ਅਤੇ ਅਮੁੱਕ ਊਰਜਾ ਦੀ ਕੁਸ਼ਲ ਵਰਤੋਂ ਉੱਤੇ ਖੋਜ ਅਤੇ ਵਿਕਾਸ ਸਕੇਲਿੰਗ ਵਧਾ ਦਿੱਤੀ ਹੈ।
ਸਥਾਈ ਵਿਕਾਸ ਯਕੀਨੀ ਬਣਾਉਣ ਲਈ ਵਾਤਾਵਰਣ ਅਤੇ ਜਲਵਾਯੂ ਉੱਤੇ ਮੁੱਖ ਕੇਂਦਰ ਰਹਿਣਾ ਚਾਹੀਦਾ ਹੈ। ਸਾਡਾ ਮਜ਼ਬੂਤ ਵਿਗਿਆਨਕ ਭਾਈਚਾਰਾ ਸਾਡੀਆਂ ਵਿਲੱਖਣ ਚੁਣੌਤੀਆਂ ਦਾ ਅਸਰਦਾਰ ਤਰੀਕੇ ਨਾਲ ਸਾਹਮਣਾ ਕਰ ਸਕਦਾ ਹੈ। ਉਦਾਹਰਣ ਵਜੋਂ, ਕੀ ਅਸੀਂ ਫ਼ਸਲ ਸਾੜਨ ਦੀ ਸਮੱਸਿਆ ਦੇ ਹੱਲ ਲਈ ਕਿਸਾਨ ਕੇਂਦਰਤ ਤਰੀਕੇ ਖੋਜ ਸਕਦੇ ਹਾਂ? ਕੀ ਜ਼ਿਆਦਾ ਤੋਂ ਜ਼ਿਆਦਾ ਊਰਜਾ ਸਮਰੱਥਾ ਅਤੇ ਈਮੀਸ਼ਨਜ਼ ਨੂੰ ਘਟਾਉਣ ਲਈ ਅਸੀਂ ਆਪਣੇ ਇੱਟ-ਭੱਠਿਆਂ ਨੂੰ ਨਵਾਂ ਰੂਪ ਦੇ ਸਕਦੇ ਹਾਂ?
ਜਨਵਰੀ 2016 ਵਿੱਚ ਸ਼ੁਰੂ ਕੀਤੇ ਸਟਾਰਟਅੱਪ ਇੰਡੀਆ ਪ੍ਰੋਗਰਾਮ ਵਿੱਚ ਸਾਇੰਸ ਅਤੇ ਤਕਨਾਲੋਜੀ ਇੱਕ ਮੁਹੱਤਵਪੂਰਨ ਕਾਰਕ ਹੈ। ਦੋ ਹੋਰ ਗੰਭੀਰ ਤਰਜੀਹਾਂ ਅਟਲ ਇਨੋਵੇਸ਼ਨ ਮਿਸ਼ਨ ਅਤੇ ਐੱਨ.ਆਈ.ਡੀ.ਐੱਚ.ਆਈ-ਨੈਸ਼ਨਲ ਇੰਸਟੀਚਿਊਟ ਫ਼ਾਰ ਡਿਵੈੱਲਪਮੈਂਟ ਅਤੇ ਹਰਨੈੱਸਸਿੰਗ ਇਨੋਵੇਸ਼ਨਜ਼ ਹਨ। ਇਹ ਪ੍ਰੋਗਰਾਮ ਇੱਕ ਨਵੀਂ ਸੰਚਾਲਿਤ ਉਦਯੋਗ ਈਕੋਸਿਸਟਮ ਉੱਤੇ ਕੇਂਦਰਤ ਹਨ। ਇਸ ਤੋਂ ਇਲਾਵਾ, ਸੀ.ਆਈ.ਆਈ., ਐੱਫ਼.ਆਈ.ਸੀ.ਸੀ.ਆਈ ਅਤੇ ਹਾਈ ਟੈਕਨਾਲੋਜੀ ਪ੍ਰਾਈਵੇਟ ਕੰਪਨੀਆਂ ਨਾਲ ਪਬਲਿਕ-ਪ੍ਰਾਈਵੇਟ ਹਿੱਸੇਦਾਰੀ ਨਵੇਂ ਈਕੋਸਿਸਟਿਮ ਨੂੰ ਮਜ਼ਬੂਤ ਕਰਨ ਲਈ ਅੱਪਣਾਈ ਜਾ ਰਹੀ ਹੈ।
ਸਤਿਕਾਰਯੋਗ ਡੈਲੀਗੇਟਸ,
ਸਾਡੇ ਵਿਗਿਆਨੀਆਂ ਨੇ ਦੇਸ਼ ਦੇ ਯੁੱਧਨੀਕਤ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਭਾਰਤੀ ਸਪੇਸ ਪ੍ਰੋਗਰਾਮ ਕਾਰਨ ਭਾਰਤ ਨੂੰ ਚੋਟੀ ਦੇ ਸਪੇਸ ਫਾਰਿੰਗ ਰਾਸ਼ਟਰਾਂ ਵਿੱਚ ਦਰਜ ਕੀਤਾ ਜਾਣ ਲੱਗਾ ਹੈ। ਅਸੀਂ ਸਪੇਸ ਟੈਕਨਾਲੋਜੀ ਵਿੱਚ ਵਾਹਣ ਵਿਕਾਸ, ਪੇਅਲੋਡ ਅਤੇ ਸੈਟੇਲਾਈਟ ਬਿਲਡਿੰਗ, ਐਪਲੀਕੇਸ਼ਨ ਫਾਰ ਡਿਵੈੱਲਪਮੈਂਟ ਅਤੇ ਮੂਲ ਸਮਰੱਥਾ ਅਤੇ ਸੰਪੰਨਤਾ ਦੇ ਨਿਰਮਾਣ ਸਮੇਤ ਆਤਮ-ਨਿਰਭਰਤਾ ਦੀਆਂ ਉੱਚ ਦਰਜੇ ਦੀਆਂ ਪ੍ਰਾਪਤੀਆਂ ਕੀਤੀਆਂ ਹਨ।
ਡਿਫ਼ੈਂਸ ਰਿਸਰਚ ਐਂਡ ਡਿਵੈੱਲਪਮੈਂਟ ਆਰਗੇਨਾਈਜ਼ੇਸ਼ਨ ਨੇ ਹਥਿਆਰਬੰਦ ਬਲਾਂ ਤੇ ਇਸ ਦੇ ਸਿਸਟਮ ਤੇ ਟੈਕਨਾਲੋਜੀ ਨਾਲ ਮਿਲ ਕੇ ਫ਼ੋਰਸ ਬਲਵਰਧਕ ਦੀ ਭੂਮਿਕਾ ਨਿਭਾਈ ਹੈ।
ਭਾਰਤੀ ਸਾਇੰਸ ਨੂੰ ਵਿਸ਼ਵ ਮੁਕਾਬਲੇ ਦਾ ਬਣਾਉਣ ਲਈ ਅਸੀਂ ਪਰਸਪਰਤਾ ਸਿਧਾਂਤਾਂ, ਬਰਾਬਰੀ ਅਤੇ ਆਪਸਦਾਰੀ ‘ਤੇ ਅਧਾਰਤ ਸ਼ਕਤੀਸ਼ਾਲੀ ਰਣਨੀਤਕ ਇੰਟਰਨੈਸ਼ਨਲ ਹਿੱਸੇਦਾਰੀ ਅਤੇ ਸਹਿਯੋਗ ਉਪਰ ਜ਼ੋਰ ਦੇ ਰਹੇ ਹਾਂ। ਅਸੀਂ ਸਾਡੇ ਗੁਆਂਢੀ ਦੇਸ਼ਾਂ ਅਤੇ ਬਰਿਕਸ (ਬੀ.ਆਰ.ਆਈ.ਸੀ.ਐੱਸ) ਵਰਗੇ ਬਹੁ-ਪੱਖੀ ਮੰਚਾਂ ਨਾਲ ਮਜ਼ਬੂਤ ਰਿਸ਼ਤੇ ਕਾਇਮ ਕਰਨ ਉਪਰ ਵਿਸ਼ੇਸ਼ ਤੌਰ ‘ਤੇ ਜ਼ੋਰ ਦੇ ਰਹੇ ਹਾਂ। ਵਿਸ਼ਵੀ ਸਾਇੰਸ ਸਭ ਤੋਂ ਚੰਗਾ ਸਾਨੂੰ ਸ਼੍ਰਿਸਟੀ ਦੇ ਗੁੱਝੇ ਭੇਦਾਂ ਅਤੇ ਵਿਕਸਿਤ ਕਟਿੰਗ-ਐੱਜ ਟਕਨਾਲੋਜੀਜ਼ ਨੂੰ ਸਮਝਣ ਵਿੱਚ ਮਦਦ ਕਰ ਰਿਹਾ ਹੈ। ਪਿਛਲੇ ਸਾਲ, ਇੰਡੋ-ਬੈਲਜੀਅਮ ਦੇ ਸਹਿਯੋਗ ਨਾਲ ਅਸੀਂ ਉਤਰਾਖੰਡ ਦੇ ਦੇਵਸਥਲ (Devasthal) ਵਿੱਚ 3.6 ਮੀਟਰ ਔਪਟੀਕਲ ਟੈਲੀਸਕੋਪ ਸਥਾਪਤ ਕੀਤਾ। ਹਾਲ ਹੀ ਵਿੱਚ, ਅਸੀਂ ਸੰਯੁਕਤ ਰਾਜ ਅਮਰੀਕਾ ਨਾਲ ਮਿਲ ਕੇ ਭਾਰਤ ਵਿੱਚ ਇੱਕ ਸਟੇਟ- ਆਵ੍ -ਆਰਟ ਡਿਟੈਕਟਰ ਸਿਸਟਮ ਐੱਲ.ਆਈ.ਜੀ.ਓ. ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ।
ਸਤਿਕਾਰਯੋਗ ਡੈਲੀਗੇਟਸ,
ਅੰਤ ਵਿੱਚ, ਮੈਂ ਫੇਰ ਇਹ ਗੱਲ ਦੋਹਰਾਉਣਾ ਚਾਹੁੰਦਾ ਹਾਂ ਕਿ ਸਰਕਾਰ ਸਾਡੇ ਵਿਗਿਆਨੀਆਂ ਅਤੇ ਵਿਗਿਆਨਕ ਸੰਸਥਾਵਾਂ ਨੂੰ ਵਧੀਆ ਸਹਿਯੋਗ ਦੇਣ ਲਈ ਵਚਨਬਧ ਹੈ।
ਮੈਨੂੰ ਯਕੀਨ ਹੈ ਕਿ ਸਾਡੇ ਵਿਗਿਆਨੀ ਸਾਇੰਸ ਦੀ ਗੁਣਵੱਤਾ, ਟੈਕਨਾਲੋਜੀ ਵਿਕਾਸ ਅਤੇ ਨਵੀਨਤਾ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਵਧਾਉਣਗੇ।
ਆਓ ਅਸੀਂ ਆਪਣੇ ਸਮਾਜ ਦੇ ਕਮਜ਼ੋਰ ਅਤੇ ਗ਼ਰੀਬ ਵਰਗ ਦੇ ਸੰਯੁਕਤ ਵਿਕਾਸ ਅਤੇ ਬਿਹਤਰੀ ਲਈ ਸਾਇੰਸ ਅਤੇ ਟੈਕਨਾਲੋਜੀ ਨੂੰ ਤਾਕਤਵਰ ਬਣਾਈਏ।
ਅਸੀਂ ਇਕੱਠੇ ਮਿਲ ਕੇ ਹੀ ਇੱਕ ਖ਼ੁਸ਼ਹਾਲ ਅਤੇ ਬਰਾਬਰੀ ਵਾਲੇ ਦੇਸ਼ ਦਾ ਨਿਰਮਾਣ ਕਰ ਸਕਦੇ ਹਾਂ।
ਜੈ ਹਿੰਦ।
AKT/HS
Nation will always be grateful to scientists who have worked tirelessly to empower our society by their vision, labour, and leadership: PM
— PMO India (@PMOIndia) January 3, 2017
Tomorrow’s experts will come from investments we make today in our people and infrastructure: PM @narendramodi https://t.co/Iy8hu3Nre5
— PMO India (@PMOIndia) January 3, 2017
Government is committed to supporting different streams of scientific knowledge: PM @narendramodi
— PMO India (@PMOIndia) January 3, 2017
Ranging from fundamental science to applied science with emphasis on innovations: PM @narendramodi
— PMO India (@PMOIndia) January 3, 2017
We need to keep an eye on the rise of disruptive technologies and be prepared to leverage them for growth: PM @narendramodi
— PMO India (@PMOIndia) January 3, 2017
One important area that needs to be addressed is the rapid global rise of Cyber-Physical Systems: PM @narendramodi https://t.co/Iy8hu3Nre5
— PMO India (@PMOIndia) January 3, 2017
There is a need to develop and exploit these technologies in services and manufacturing sectors: PM @narendramodi
— PMO India (@PMOIndia) January 3, 2017
Our best science and technology institutions should further strengthen their basic research in line with leading global standards: PM
— PMO India (@PMOIndia) January 3, 2017
Translating this basic knowledge into innovations, start-ups and industry will help us achieve inclusive and sustainable growth: PM
— PMO India (@PMOIndia) January 3, 2017
Science must meet the rising aspirations of our people: PM @narendramodi
— PMO India (@PMOIndia) January 3, 2017
Another empowering factor for scientific delivery is the Ease of Doing Science. If we want science to deliver, we must not constrain it: PM
— PMO India (@PMOIndia) January 3, 2017
On the lines of Corporate Social Responsibility, concept of Scientific Social Responsibility needs to be inculcated (1/2)
— PMO India (@PMOIndia) January 3, 2017
to connect our leading institutions to all stakeholders, including schools and colleges: PM @narendramodi (2/2)
— PMO India (@PMOIndia) January 3, 2017
The brightest and best in every corner of India should have the opportunity to excel in science: PM @narendramodi
— PMO India (@PMOIndia) January 3, 2017
Seeding the power of ideas & innovation in schoolchildren will broaden the base of our innovation pyramid & secure future of our nation: PM
— PMO India (@PMOIndia) January 3, 2017
The role of science in planning, decision making and governance has never been more important: PM @narendramodi
— PMO India (@PMOIndia) January 3, 2017
Our scientists have contributed strongly to the strategic vision of the nation: PM @narendramodi
— PMO India (@PMOIndia) January 3, 2017
The Government remains committed to provide the best support to our scientists and scientific institutions: PM @narendramodi
— PMO India (@PMOIndia) January 3, 2017