Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੀ ਸਰਕਾਰੀ ਯਾਤਰਾ

ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੀ ਸਰਕਾਰੀ ਯਾਤਰਾ


ਦਸਤਾਵੇਜ਼

ਲੜੀ ਨੰਬਰ

ਸਿਰਲੇਖ

ਸੰਖੇਪ ਵੇਰਵਾ

1

ਭਾਰਤ ਦੇ ਰੱਖਿਆ ਮੰਤਰਾਲੇ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਵਿਚਕਾਰ ਸਮੁੰਦਰੀ ਸਹਿਯੋਗ (ਮੈਰੀਟਾਈਮ ਕੋਆਪ੍ਰੇਸ਼ਨ) ਬਾਰੇ ਸਮਝੌਤਾ ਪੱਤਰ

ਗੱਲਬਾਤ, ਤਾਲਮੇਲ, ਜਾਣਕਾਰੀ ਦੇ ਵਟਾਂਦਰੇ ਅਤੇ ਸਾਂਝੀਆਂ ਗਤੀਵਿਧੀਆਂ ਰਾਹੀਂ ਇੰਡੋ-ਪੈਸੀਫਿਕ ਵਿੱਚ ਸਮੁੰਦਰੀ ਸਹਿਯੋਗ ਵਧਾਉਣ ਲਈ ਢਾਂਚਾ ਸਥਾਪਤ ਕਰਦਾ ਹੈ।

2

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹਾਈਡ੍ਰੋਗ੍ਰਾਫੀ (ਜਲ-ਵਿਗਿਆਨ) ਅਤੇ ਨੌਟੀਕਲ ਕਾਰਟੋਗ੍ਰਾਫੀ (ਸਮੁੰਦਰੀ ਨਕਸ਼ਾ-ਨਵੀਸੀ) ਦੇ ਮਾਮਲਿਆਂ ਵਿੱਚ ਸਹਿਯੋਗ ਸਬੰਧੀ ਲਾਗੂਕਰਨ ਸਮਝੌਤਾ

ਨੈਵੀਗੇਸ਼ਨ ਨਕਸ਼ਿਆਂ ਦੇ ਸਾਂਝੇ ਉਤਪਾਦਨ, ਹਾਈਡ੍ਰੋਗ੍ਰਾਫਿਕ ਡੇਟਾ ਸਾਂਝਾ ਕਰਨ, ਸਿਖਲਾਈ ਅਤੇ ਸਮਰੱਥਾ ਨਿਰਮਾਣ ਰਾਹੀਂ ਹਾਈਡ੍ਰੋਗ੍ਰਾਫਿਕ ਸਹਿਯੋਗ ਨੂੰ ਮਜ਼ਬੂਤ ਕਰਦਾ ਹੈ।

3

ਭਾਰਤੀ ਜਲ ਸੈਨਾ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਵਿਚਕਾਰ ਆਪਸੀ ਲੌਜਿਸਟਿਕਸ (ਸਾਜ਼ੋ-ਸਾਮਾਨ) ਸਹਾਇਤਾ ਮੁਹੱਈਆ ਕਰਨ ਬਾਰੇ ਸਮਝੌਤਾ

ਮਨਜ਼ੂਰਸ਼ੁਦਾ ਗਤੀਵਿਧੀਆਂ ਅਤੇ ਅਪਰੇਸ਼ਨਾਂ ਦੌਰਾਨ ਭਾਰਤੀ ਜਲ ਸੈਨਾ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਵਿਚਕਾਰ ਆਪਸੀ ਲੌਜਿਸਟਿਕਸ ਸਹਾਇਤਾ ਦੀ ਸਹੂਲਤ ਦਿੰਦਾ ਹੈ।

4

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅੱਤਵਾਦ ਦੇ ਟਾਕਰੇ ਲਈ ਸਾਂਝਾ ਵਰਕਿੰਗ ਗਰੁੱਪ ਬਣਾਉਣ ਬਾਰੇ ਸਮਝੌਤਾ

ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਮਜ਼ਬੂਤ ਕਰਨ, ਜਾਣਕਾਰੀ ਸਾਂਝੀ ਕਰਨ ਅਤੇ ਯਤਨਾਂ ਦਾ ਤਾਲਮੇਲ ਕਰਨ ਲਈ ਕਾਊਂਟਰ-ਟੈਰਰਿਜ਼ਮ ’ਤੇ ਸਾਂਝਾ ਵਰਕਿੰਗ ਗਰੁੱਪ ਸਥਾਪਤ ਕਰਦਾ ਹੈ।

5

ਭਾਰਤ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਅਤੇ ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐੱਨਈਐੱਮਏ) ਵਿਚਕਾਰ ਸਹਿਯੋਗ ਬਾਰੇ ਸਮਝੌਤਾ ਪੱਤਰ

ਭੂਚਾਲ ਪ੍ਰਤੀ ਅਨੁਕੂਲਤਾ, ਸੁਨਾਮੀ ਦੀ ਤਿਆਰੀ, ਤੱਟਵਰਤੀ ਖਤਰੇ ਘਟਾਉਣ, ਗਿਆਨ ਦੇ ਵਟਾਂਦਰੇ, ਨੀਤੀਗਤ ਗੱਲਬਾਤ ਅਤੇ ਸਮਰੱਥਾ ਨਿਰਮਾਣ ’ਤੇ ਜ਼ੋਰ ਦਿੰਦਿਆਂ, ਆਫ਼ਤ ਜੋਖਮ ਪ੍ਰਬੰਧਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ।

6

ਭਾਰਤ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਪ੍ਰਾਇਮਰੀ ਇੰਡਸਟਰੀਜ਼ ਮੰਤਰਾਲੇ ਵਿਚਕਾਰ ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰਾਂ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ

ਤਕਨੀਕੀ ਤਾਲਮੇਲ, ਗਿਆਨ ਦੇ ਵਟਾਂਦਰੇ ਅਤੇ ਬਿਹਤਰੀਨ ਤਰੀਕਿਆਂ ਰਾਹੀਂ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਢਾਂਚਾ ਤਿਆਰ ਕਰਦਾ ਹੈ।

7

ਭਾਰਤ ਦੇ ਸੈਰ-ਸਪਾਟਾ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਕਾਰੋਬਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ ਵਿਚਕਾਰ ਸੈਰ-ਸਪਾਟੇ ਦੇ ਖੇਤਰ ਵਿੱਚ ਸਮਝੌਤਾ ਪੱਤਰ

ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ, ਸੈਲਾਨੀਆਂ ਦੀ ਆਵਾਜਾਈ ਵਧਾਉਣ ਅਤੇ ਇੱਕ-ਦੂਜੇ ਦੇ ਦੇਸ਼ ਦੇ ਸੱਭਿਆਚਾਰ ਦੀ ਆਪਸੀ ਸਮਝ ਵਧਾਉਣ ਲਈ ਸੈਰ-ਸਪਾਟੇ ਵਿੱਚ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ।

8

ਖੇਡਾਂ ਬਾਰੇ ਭਾਰਤ-ਨਿਊਜ਼ੀਲੈਂਡ ਸਾਂਝਾ ਐਕਸ਼ਨ ਪਲਾਨ

ਹਾਈ-ਪਰਫਾਰਮੈਂਸ ਵਾਲੀਆਂ ਖੇਡਾਂ, ਸਪੋਰਟਸ ਸਾਇੰਸ, ਸਪੋਰਟਸ ਮੈਡੀਸਨ ਅਤੇ ਐਥਲੀਟ ਵਿਕਾਸ ਸਮੇਤ ਖੇਡਾਂ ਵਿੱਚ ਸਹਿਯੋਗ ਲਈ ਢਾਂਚਾ ਮੁਹੱਈਆ ਕਰਦਾ ਹੈ।

9

ਐੱਨਐੱਮਐੱਚਸੀ ਅਤੇ ਨਿਊਜ਼ੀਲੈਂਡ ਮੈਰੀਟਾਈਮ ਮਿਊਜ਼ੀਅਮ ਵਿਚਕਾਰ ਗੁਜਰਾਤ ਦੇ ਲੋਥਲ ਵਿੱਚ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ (ਐੱਨਐੱਮਐੱਚਸੀ) ਦੇ ਵਿਕਾਸ ਲਈ ਸਮਝੌਤਾ ਪੱਤਰ

ਸਹਿਯੋਗ ਅਤੇ ਆਪਸੀ ਸਹਿਮਤੀ ਵਾਲੇ ਪ੍ਰੋਜੈਕਟਾਂ ਰਾਹੀਂ ਲੋਥਲ ਵਿੱਚ ਐੱਨਐੱਮਐੱਚਸੀ ਵਿਕਸਿਤ ਕਰਨ ਵਿੱਚ ਸਹਿਯੋਗ ਲਈ ਢਾਂਚਾ ਮੁਹੱਈਆ ਕਰਦਾ ਹੈ।

10

ਭਾਰਤ ਦੇ ਸੱਭਿਆਚਾਰ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਸੱਭਿਆਚਾਰ ਤੇ ਵਿਰਾਸਤੀ ਮੰਤਰਾਲੇ ਵਿਚਕਾਰ ਸੱਭਿਆਚਾਰਕ ਸਹਿਯੋਗ ਬਾਰੇ ਸਮਝੌਤਾ

ਆਪਸੀ ਸਮਝ ਅਤੇ ਲੋਕਾਂ ਦੇ ਆਪਸੀ ਸੰਪਰਕ (ਪੀਪਲ-ਟੂ-ਪੀਪਲ ਟਾਈਜ਼) ਨੂੰ ਮਜ਼ਬੂਤ ਕਰਨ ਲਈ ਕਲਾ, ਵਿਰਾਸਤ ਅਤੇ ਸੱਭਿਆਚਾਰਕ ਪਹਿਲਕਦਮੀਆਂ ਦੇ ਵਟਾਂਦਰੇ ਰਾਹੀਂ ਸੱਭਿਆਚਾਰਕ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ।

ਐਲਾਨ:

ਲੜੀ ਨੰਬਰ

ਸਿਰਲੇਖ

ਸੰਖੇਪ ਵੇਰਵਾ

1

ਭਾਰਤ-ਨਿਊਜ਼ੀਲੈਂਡ ਰਣਨੀਤਕ ਭਾਈਵਾਲੀ  ਅਤੇ ਰੋਡਮੈਪ 2030

  1. ਭਾਰਤ ਅਤੇ ਨਿਊਜ਼ੀਲੈਂਡ ਨੇ ਆਪਣਾ ਰਿਸ਼ਤਾ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਿਆ ਹੈ, ਜਿਸ ਨਾਲ ਵਪਾਰ, ਰੱਖਿਆ, ਸਮੁੰਦਰੀ ਸੁਰੱਖਿਆ, ਸੈਰ-ਸਪਾਟਾ, ਸੱਭਿਆਚਾਰ, ਖੇਡਾਂ, ਐਗਰੀ-ਟੈੱਕ (ਖੇਤੀ-ਤਕਨਾਲੋਜੀ), ਲੋਕਾਂ ਦੇ ਆਪਸੀ ਸੰਪਰਕ ਵਿੱਚ ਸਹਿਯੋਗ ਦੇ ਨਾਲ-ਨਾਲ ਇੰਡੋ-ਪੈਸੀਫਿਕ ਤਰਜੀਹਾਂ ਅਤੇ ਬਹੁ-ਪੱਖੀ ਮੁੱਦਿਆਂ ’ਤੇ ਤਾਲਮੇਲ ਮਜ਼ਬੂਤ ਹੋਵੇਗਾ। ‘ਰੋਡਮੈਪ 2030’ ਆਉਣ ਵਾਲੇ ਚਾਰ ਸਾਲਾਂ ਲਈ ਸਬੰਧਤ ਮੰਤਰਾਲਿਆਂ ਅਤੇ ਭਾਈਵਾਲਾਂ ਵਿਚਕਾਰ ਭਾਰਤ-ਨਿਊਜ਼ੀਲੈਂਡ ਰਣਨੀਤਕ ਭਾਈਵਾਲੀ ਨੂੰ ਢਾਂਚਾਗਤ ਢੰਗ ਨਾਲ ਲਾਗੂ ਕਰਨ ਲਈ ਇੱਕ ਰਣਨੀਤਕ ਰੂਪ-ਰੇਖਾ ਦਿੰਦਾ ਹੈ।

2

2030 ਤੱਕ ਦੁਵੱਲਾ ਵਪਾਰ ਦੁੱਗਣਾ ਕਰਕੇ 7 ਅਰਬ ਨਿਊਜ਼ੀਲੈਂਡ ਡਾਲਰ ਜਾਂ 35,000 ਕਰੋੜ ਰੁਪਏ ਕਰਨਾ

  1. ਮੁਕਤ ਵਪਾਰ ਸਮਝੌਤੇ ਦੇ ਸੰਦਰਭ ਵਿੱਚ, ਦੋਵਾਂ ਧਿਰਾਂ ਨੇ ਆਰਥਿਕ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਬਾਜ਼ਾਰ ਤੱਕ ਪਹੁੰਚ ਵਧਾਉਣ ਲਈ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 7 ਅਰਬ ਨਿਊਜ਼ੀਲੈਂਡ ਡਾਲਰ (35,000 ਕਰੋੜ ਰੁਪਏ) ਕਰਨ ਦਾ ਟੀਚਾ ਮਿੱਥਿਆ ਹੈ।

3

ਸਮੁੰਦਰੀ ਸੁਰੱਖਿਆ ਸੰਵਾਦ (ਮੈਰੀਟਾਈਮ ਸਕਿਓਰਿਟੀ ਡਾਇਲਾਗ) ਦੀ ਸਥਾਪਨਾ

  1. ਭਾਰਤ ਅਤੇ ਨਿਊਜ਼ੀਲੈਂਡ ਨੇ ਸਹਿਯੋਗ, ਤਾਲਮੇਲ ਅਤੇ ਜਾਣਕਾਰੀ ਦੇ ਵਟਾਂਦਰੇ ਨੂੰ ਮਜ਼ਬੂਤ ਕਰਨ ਲਈ ਸਮੁੰਦਰੀ ਸੁਰੱਖਿਆ ਸੰਵਾਦ ਸਥਾਪਤ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ।

4

ਨਿਊਜ਼ੀਲੈਂਡ ਨੇ ਇੰਡੋ-ਪੈਸੀਫਿਕ ਓਸ਼ਨਜ਼ ਇਨੀਸ਼ੀਏਟਿਵ (ਆਈਪੀਓਆਈ) ਤਹਿਤ ਸਮੁੰਦਰੀ ਸੁਰੱਖਿਆ ਨੂੰ ਤਰਜੀਹੀ ਥੰਮ੍ਹ (ਪ੍ਰਾਇਰਟੀ ਪਿੱਲਰ) ਵਜੋਂ ਨਾਮਜ਼ਦ ਕੀਤਾ

  1. ਆਈਪੀਓਆਈ ਦੇ ਸੱਤ ਥੰਮ੍ਹਾਂ  ਤਹਿਤ, ਨਿਊਜ਼ੀਲੈਂਡ ਗੈਰ-ਕਾਨੂੰਨੀ, ਬਿਨਾਂ ਰਿਪੋਰਟ ਕੀਤੀ ਅਤੇ ਗੈਰ-ਨਿਯਮਿਤ (ਆਈਯੂਯੂ) ਮੱਛੀ ਫੜਨ ਦੀਆਂ ਗਤੀਵਿਧੀਆਂ ਨਾਲ ਨਜਿੱਠਣ ’ਤੇ ਕੇਂਦਰਿਤ ਵਿਸ਼ੇਸ਼ ਸਹਿਯੋਗ ਗਤੀਵਿਧੀਆਂ ਕਰਨ ਲਈ ਸਮੁੰਦਰੀ ਸੁਰੱਖਿਆ ਥੰਮ੍ਹ ਵਿੱਚ ਸ਼ਾਮਲ ਹੋ ਗਿਆ ਹੈ।

5

ਨਿਊਜ਼ੀਲੈਂਡ ਦਾ ਗਲੋਬਲ ਬਾਇਓਫਿਊਲਜ਼ ਅਲਾਇੰਸ ਵਿੱਚ ਸ਼ਾਮਲ ਹੋਣਾ

  1. ਗਲੋਬਲ ਬਾਇਓਫਿਊਲਜ਼ ਅਲਾਇੰਸ ਵਿੱਚ ਨਿਊਜ਼ੀਲੈਂਡ ਦੇ ਸ਼ਾਮਲ ਹੋਣ ਨਾਲ, ਸਵੱਛ ਊਰਜਾ ਤਬਦੀਲੀ ਲਈ ਟਿਕਾਊ ਬਾਇਓਫਿਊਲਜ਼ ਦੇ ਵਿਕਾਸ ਅਤੇ ਅਪਣਾਉਣ ਵਿੱਚ ਤੇਜ਼ੀ ਲਿਆਉਣ ਲਈ ਅੰਤਰਰਾਸ਼ਟਰੀ ਸਹਿਯੋਗ ਮਜ਼ਬੂਤ ਹੋਵੇਗਾ।

6

ਕੀਵੀਫਰੂਟ ਐਕਸ਼ਨ ਪਲਾਨ ਦੀ ਸ਼ੁਰੂਆਤ ਅਤੇ ਨਾਗਾਲੈਂਡ ਤੇ ਉੱਤਰਾਖੰਡ ਵਿੱਚ ਕੀਵੀਫਰੂਟ ਲਈ 2 ਉੱਤਮਤਾ ਕੇਂਦਰਾਂ ਦੀ ਸਥਾਪਨਾ

  1. ਮੁਕਤ ਵਪਾਰ ਸਮਝੌਤੇ ਦੀ  ‘ਐਗਰੀਕਲਚਰਲ ਪ੍ਰੋਡਕਟੀਵਿਟੀ ਪਾਰਟਨਰਸ਼ਿਪ’ ਤਹਿਤ, ਕੀਵੀਫਰੂਟ ਐਕਸ਼ਨ ਪਲਾਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੈਦਾਵਾਰ ਨੂੰ ਹੁਲਾਰਾ ਦੇਣ ਲਈ ਸਿੱਖਿਆ, ਹੁਨਰ ਵਿਕਾਸ ਅਤੇ ਖੇਤੀਬਾੜੀ ਨਵੀਨਤਾ ਵਿੱਚ ਸਹਿਯੋਗ ਰਾਹੀਂ ਨਾਗਾਲੈਂਡ ਅਤੇ ਉੱਤਰਾਖੰਡ ਵਿੱਚ ਦੋ ਉੱਤਮਤਾ ਕੇਂਦਰ (ਸੈਂਟਰਜ਼ ਆਫ਼ ਐਕਸੀਲੈਂਸ) ਸਥਾਪਤ ਕੀਤੇ ਜਾ ਰਹੇ ਹਨ।

7

ਨੈਸ਼ਨਲ ਸੈਂਟਰ ਫੌਰ ਪੋਲਰ ਐਂਡ ਓਸ਼ਨ ਰਿਸਰਚ (ਐੱਨਸੀਪੀਓਆਰ), ਗੋਆ ਅਤੇ ਯੂਨੀਵਰਸਿਟੀ ਆਫ਼ ਕੈਂਟਰਬਰੀ, ਨਿਊਜ਼ੀਲੈਂਡ ਵਿਚਕਾਰ ਐੱਮਓਯੂ

  1. ਅੰਟਾਰਕਟਿਕ ਖੋਜ ਵਿੱਚ ਸਹਿਯੋਗ ਲਈ ਢਾਂਚਾ ਸਥਾਪਤ ਕਰਦਾ ਹੈ। ਇਸ ਦਾ ਉਦੇਸ਼ ਸਾਂਝੀ ਖੋਜ, ਅਕਾਦਮਿਕ ਵਟਾਂਦਰੇ, ਸਮਰੱਥਾ ਨਿਰਮਾਣ ਅਤੇ ਆਪਸੀ ਲਾਭ ਵਾਲੀਆਂ ਹੋਰ ਵਿਗਿਆਨਕ ਅਤੇ ਵਿਦਿਅਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ।

8

ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨੋਲੋਜੀ, ਐਂਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ, ਕੁੰਡਲੀ (ਨਿਫਟਮ-ਕੇ) ਅਤੇ ਮੈਸੀ ਯੂਨੀਵਰਸਿਟੀ, ਨਿਊਜ਼ੀਲੈਂਡ ਵਿਚਕਾਰ ਐੱਮਓਯੂ

ਖੋਜ, ਅਕਾਦਮਿਕ ਵਟਾਂਦਰੇ, ਵਿਦਿਆਰਥੀਆਂ ਦੀ ਆਵਾਜਾਈ (ਸਟੂਡੈਂਟ ਮੋਬਿਲਿਟੀ) ਅਤੇ ਆਪਸੀ ਸਹਿਮਤੀ ਵਾਲੀਆਂ ਹੋਰ ਵਿਦਿਅਕ ਗਤੀਵਿਧੀਆਂ ਵਿੱਚ ਸਹਿਯੋਗ ਲਈ ਢਾਂਚਾ ਸਥਾਪਤ ਕਰਦਾ ਹੈ।

 

*********

ਐੱਮਜੇਪੀਐੱਸ/ਐੱਸਐੱਸ/ਐੱਸਟੀ