Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੀਂ ਦਿੱਲੀ ਵਿੱਚ ਐੱਨਸੀਸੀ ਰੈਲੀ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ

ਨਵੀਂ ਦਿੱਲੀ ਵਿੱਚ ਐੱਨਸੀਸੀ ਰੈਲੀ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ

ਨਵੀਂ ਦਿੱਲੀ ਵਿੱਚ ਐੱਨਸੀਸੀ ਰੈਲੀ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ

ਨਵੀਂ ਦਿੱਲੀ ਵਿੱਚ ਐੱਨਸੀਸੀ ਰੈਲੀ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ


 

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਮੰਤਰੀ ਮੰਡਲ ਦੀ ਮੇਰੀ ਸਹਿਯੋਗੀ, ਦੇਸ਼ ਦੀ ਪਹਿਲੀ ਮਹਿਲਾ ਜੋ ਰੱਖਿਆ ਮੰਤਰਾਲੇ ਨੂੰ ਸੰਭਾਲਦੀ ਹੈ। ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ, ਡਾ. ਸੁਭਾਸ਼ ਭਾਮਰੇ ਜੀ, ਤਿੰਨਾਂ ਸੈਨਾਵਾਂ ਦੇ ਉੱਚ ਅਧਿਕਾਰੀ, NCC ਦੇ ਡਾਇਰੈਕਟਰ ਜਨਰਲ, ਵਿਦੇਸ਼ਾਂ ਤੋ ਆਏ ਹੋਏ ਸਾਡੇ ਮਹਿਮਾਨ ਅਤੇ NCC ਦੀ ਮਹਾਨ ਪਰੰਪਰਾ ਦਾ ਹਿੱਸਾ ਤੁਸੀਂ ਸਾਰੇ ਮੇਰੇ ਨੌਜਵਾਨ ਸਾਥੀ।

National Cadets Corps ਦੇ ਗਣਤੰਤਰ ਦਿਵਸ ਕੈਪ ਵਿੱਚ ਇੱਕ ਵਾਰ ਫਿਰ ਤੁਹਾਡੇ ਦਰਮਿਆਨ ਹਰ ਵਾਰ ਦੀ ਤਰ੍ਹਾਂ ਆਨੰਦ ਮਹਿਸੂਸ ਕਰ ਰਿਹਾ ਹਾਂ। ਜਦੋਂ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਉਂਦਾ ਹਾਂ ਤਾਂ ਅਤੀਤ ਦੀਆਂ ਅਨੇਕ ਯਾਦਾਂ ਦਿਲ ਦਿਮਾਗ ’ਤੇ ਉੱਭਰ ਆਉਂਦੀਆਂ ਹਨ। ਜੋਸ਼ ਅਤੇ ਅਨੁਸ਼ਾਸਨ, ਇਹ ਜੋ ਦਿਨ ਤੁਸੀਂ ਜੀਅ ਰਹੇ ਹੋ, ਮੈਨੂੰ ਵੀ ਇਨ੍ਹਾਂ ਪਲਾਂ ਨੂੰ ਜੀਣ ਦਾ ਅਵਸਰ ਮਿਲਦਾ ਹੈ। ਇੱਕ Cadet ਵਜੋਂ ਬਿਤਾਏ ਉਹ ਦਿਨ ਅੱਜ ਤੱਕ ਮੇਰੇ ਸੰਕਲਪ ਨੂੰ, ਮੇਰੀ ਪ੍ਰੇਰਣਾ ਨੂੰ ਊਰਜਾ ਦੇ ਰਹੇ ਹਨ।

ਸਾਥੀਓ, ਇਸ ਕੈਂਪ ਦਾ ਆਪਣੇ ਆਪ ਵਿੱਚ ਇੱਕ ਗੌਰਵਸ਼ਾਲੀ ਅਤੀਤ ਵੀ ਹੈ ਅਤੇ ਭਵਿੱਖ ਨੂੰ ਲੈ ਕੇ ਇਸਦਾ ਬਹੁਤ ਵੱਡਾ ਮਹੱਤਵ ਵੀ ਹੈ। ਇਸ ਕੈਂਪ ਦਾ ਹਿੱਸਾ ਬਣੇ ਤੁਸੀਂ ਸਾਰੇ ਕੈਡਿਟਾਂ ਨੂੰ ਮੈਂ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਪਿਛਲੇ  ਵਰ੍ਹੇ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਸੀ ਤਾਂ ਮੈਂ ਤੁਹਾਨੂੰ ਕੁਝ ਤਾਕੀਦ ਕੀਤੀ ਸੀ। ਦੇਸ਼ ਅਤੇ ਸਮਾਜ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਵਿੱਚ ਸਰਗਰਮ ਯੋਗਦਾਨ ਦੇ ਲਈ ਤੁਹਾਨੂੰ ਅਪੀਲ ਕੀਤੀ ਸੀ।

ਮੈਨੂੰ ਖੁਸ਼ੀ ਹੈ ਕਿ ਬੀਤੇ ਵਰ੍ਹੇ NCC ਦੇ Cadets ਨੇ ਅਨੇਕ ਮਹੱਤਵਪੂਰਨ ਕਦਮਾਂ ਦੇ ਨਾਲ ਖੁਦ ਨੂੰ ਜੋੜਿਆ। ਸਵੱਛ ਭਾਰਤ ਅਭਿਆਨ ਹੋਵੇ, digital transaction ਹੋਵੇ, ਬੇਟੀ ਬਚਾਓ – ਬੇਟੀ ਪੜ੍ਹਾਓ ਅਭਿਆਨ ਹੋਵੇ, ਵਾਤਾਵਰਣ ਨਾਲ ਜੁੜੇ ਮੁੱਦੇ ਹੋਣ। ਜਨ-ਜਾਗਰਣ ਦੇ ਅਨੇਕ ਅਜਿਹੇ ਮੁੱਦਿਆਂ ਨੂੰ ਲੈ ਕੇ ਤੁਹਾਡੇ ਪ੍ਰਯਤਨ ਪ੍ਰਸ਼ੰਸਾਯੋਗ ਹਨ।

ਵਿਸ਼ੇਸ਼ ਤੌਰ ’ਤੇ ਕੇਰਲ ਵਿੱਚ ਭਿਆਨਕ ਹੜ੍ਹ ਦੇ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਵਿੱਚ NCC ਦੇ ਕੈਡਿਟਾਂ ਦਾ ਯੋਗਦਾਨ ਬਹੁਤ ਸ਼ਲਾਘਾਯੋਗ ਹੈ। ਸਹਿਯੋਗ ਅਤੇ ਸਮਰਪਣ ਦਾ ਇਹ ਪਾਠ ਤੁਸੀਂ ਇੱਥ ਸਿੱਖਿਆ ਹੈ ਉਸ ਨੂੰ ਤੁਸੀਂ ਕੇਰਲ ਵਿੱਚ ਮੁਸ਼ਕਲਾਂ ਵਿੱਚ ਫਸੇ ਵਿਅਕਤੀਆਂ ਨੂੰ ਰਾਹਤ ਦੇਣ ਲਈ ਅਮਲ ਵਿੱਚ ਲਿਆਂਦਾ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਰਹੋਗੇ।

ਸਾਥੀਓ, ਦੋ ਦਿਨ ਪਹਿਲਾਂ ਸਾਡੇ ਗਣਤੰਤਰ ਨੇ 70ਵੇਂ ਵਰ੍ਹੇ ਵਿੱਚ ਕਦਮ ਰੱਖਿਆ ਹੈ। ਪਹਿਲਾਂ ਰਾਜਪਥ ’ਤੇ ਅਤੇ ਅੱਜ ਇੱਥੇ ਤੁਹਾਡੇ ਚਿਹਰੇ ਦੀ ਚਮਕ ਅਤੇ ਤੁਹਾਡੇ ਅਨੁਸ਼ਾਸਨ ਦੀਆਂ ਝਲ਼ਕੀਆਂ ਨਜ਼ਰ ਆਈਆਂ ਅਤੇ ਉਨ੍ਹਾਂ ਝਲ਼ਕੀਆਂ ਵਿੱਚ ਮੈਨੂੰ ਨਵੇਂ ਭਾਰਤ ਦਾ ਕਦਮ ਤਾਲ ਦਿਸਦਾ ਹੈ। ਪੂਰੇ ਆਤਮਵਿਸ਼ਵਾਸ ਦੇ ਨਾਲ ਸੀਨਾ ਚੌੜਾ ਕਰਕੇ, ਮੱਥੇ ਨੂੰ ਉੱਚਾ ਰੱਖ ਕੇ, ਰਾਸ਼ਟਰ ਦੇ ਗੌਰਵ ਲਈ ਤਿਆਰ ਬਰ ਤਿਆਰ ਇਹ ਅਸੀਮ ਊਰਜਾ ਉਤਸ਼ਾਹ ਦੇਣ ਵਾਲੇ ਹੁੰਦੇ ਹਨ। ਤੁਹਾਡਾ ਇਹ ਜੋਸ਼, ਤੁਹਾਡਾ ਇਹ ਉਤਸ਼ਾਹ ਹੀ ਹੈ ਜਿਸ ਦੇ ਕਾਰਨ ਭਾਰਤ ਅੱਜ ਨਵੇਂ ਆਤਮਵਿਸ਼ਵਾਸ ਨਾਲ ਭਰਿਆ ਹੈ। ਅੱਜ ਦੁਨੀਆ ਕਹਿ ਰਹੀ ਹੈ ਕਿ ਭਾਰਤ ਨਾ ਸਿਰਫ਼ ਸੰਭਾਵਨਾਵਾਂ ਨਾਲ ਭਰਿਆ ਹੋਇਆ ਦੇਸ਼ ਹੈ ਬਲਕਿ ਉਨ੍ਹਾਂ ਨੂੰ ਸਾਕਾਰ ਵੀ ਕਰ ਰਿਹਾ ਹੈ।

ਸਾਥੀਓ, ਦੇਸ਼ ਦੀ ਅਰਥਵਿਵਸਥਾ ਹੋਵੇ ਜਾਂ ਫਿਰ ਦੁਸ਼ਮਣ ਨਾਲ ਨਿਪਟਣ ਦੀ ਸਾਡੀ ਸਮਰੱਥਾ,ਹਰ ਪੱਧਰ ’ਤੇ ਸਾਡੀਆਂ ਸਮਰੱਥਾਵਾਂ ਦਾ ਵਿਸਤਾਰ ਹੋਇਆ ਹੈ। ਸਾਡੀ ਸੈਨਾ  ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਸੀਂ ਛੇੜਦੇ ਨਹੀਂ ਹਾਂ ਲੇਕਿਨ ਕਿਸੇ ਨੇ ਅਗਰ ਛੇੜਿਆ ਤਾਂ ਅਸੀਂ ਉਸ ਨੂੰ ਛੱਡਦੇ ਵੀ ਨਹੀਂ ਹਾਂ। ਅਸੀਂ ਸ਼ਾਂਤੀ ਦੇ ਪ੍ਰਬਲ ਸਮਰਥਕ ਹਾਂ। ਲੇਕਿਨ ਰਾਸ਼ਟਰ ਰੱਖਿਆ ਦੇ ਲਈ ਕੋਈ ਵੀ ਕਦਮ ਉਠਾਉਣ ਵਿੱਚ ਅਸੀਂ ਰੁਕਾਂਗੇ ਨਹੀਂ। ਇਹੀ ਕਾਰਨ ਹੈ ਕਿ ਬੀਤੇ ਸਾਢੇ ਚਾਰ ਸਾਲ ਵਿੱਚ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਨੂੰ ਸਰਵਉੱਚ ਮੰਨਦੇ ਹੋਏ ਅਨੇਕ ਮਹੱਤਵਪੂਰਨ ਫੈਸਲੇ ਲਏ ਗਏ ਹਨ।

ਸਾਥੀਓ, ਭਾਰਤ ਦੁਨੀਆ ਦੇ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋਇਆ ਹੈ ਜਿਨ੍ਹਾਂ ਦੇ ਕੋਲ ਜਲ, ਥਲ ਅਤੇ ਅਕਾਸ਼ ਤੋਂ ਪਰਮਾਣੂ ਹਮਲੇ ਅਤੇ ਆਤਮ ਰੱਖਿਆ ਕਰਨ ਦੀ ਸਮਰੱਥਾ ਹੈ। ਇਸ ਦੇ ਇਲਾਵਾ ਦਹਾਕਿਆਂ ਤੋਂ ਲਟਕੇ ਪਏ ਲੜਾਕੂ ਜਹਾਜ਼ਾਂ ਅਤੇ ਆਧੁਨਿਕ ਤੋਪਾਂ ਨਾਲ ਜੁੜੇ ਸਮਝੌਤਿਆਂ ਨੂੰ ਜਮੀਨ ’ਤੇ ਉਤਾਰਿਆ ਗਿਆ ਹੈ। ਦੇਸ਼ ਵਿੱਚ ਵੀ ਮਿਜ਼ਾਈਲ ਤੋਂ ਲੈਕੇ ਟੈਂਕ, ਗੋਲਾ ਬਾਰੂਦ ਅਤੇ ਹੈਲੀਕੌਪਟਰ ਬਣਾਏ ਜਾ ਰਹੇ ਹਨ। ਮੈਂ, ਤੁਹਾਨੂੰ ਨੌਜਵਾਨ ਸਾਥੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਹਰ ਉਹ ਵੱਡਾ ਅਤੇ ਸਖ਼ਤ ਫੈਸਲਾ ਲਿਆ ਜਾਵੇਗਾ ਜੋ ਰਾਸ਼ਟਰ ਦੀ ਸੁਰੱਖਿਆ ਲਈ ਜ਼ਰੂਰੀ ਹੈ। ਜੇਕਰ ਰਾਸ਼ਟਰ ਸਰੱਖਿਅਤ ਰਹੇਗਾ, ਸਮਰੱਥ ਰਹੇਗਾ ਤਾਂ ਹੀ ਨੌਜਵਾਨ ਆਪਣੇ ਸੁਪਨੇ ਸਾਕਾਰ ਕਰ ਸਕੇਗਾ

ਸਾਥੀਓ, ਤੁਸੀਂ ਇੱਥੇ ਦੇਸ਼ ਦੇ ਅਲੱਗ-ਅਲੱਗ ਖੇਤਰਾਂ ਤੋਂ ਆਏ ਹੋ। ਤੁਹਾਡੇ ਵਿੱਚੋਂ ਕਈ ਛੋਟੇ-ਛੋਟੇ ਪਿੰਡਾਂ ਤੋਂ ਅਤੇ ਕਸਬਿਆਂ ਤੋਂ ਅਲੱਗ-ਅਲੱਗ ਪਿੱਠਭੂਮੀ ਤੋਂ ਹਨਮੈਨੂੰ ਤੁਹਾਡੇ ਸਾਰਿਆਂ ਦੀ ਮਿਹਨਤ ਦਾ ਅਹਿਸਾਸ ਹੈ। ਤੁਹਾਡੇ ਸਮਰਪਣ ਦਾ ਅਹਿਸਾਸ ਹੈ। ਮੈਂ ਤੁਹਾਨੂੰ ਸਿਰਫ਼ ਇਹ ਹੀ ਕਹਾਂਗਾ ਕਿ ਇਹੀ ਮਿਹਨਤ ਸਾਨੂੰ ਸਾਰਿਆਂ ਨੂੰ ਖੁਸਹਾਲ ਬਣਾਉਂਦੇ ਹੈ। ਸਾਡੀ ਨੀਂਹ ਨੂੰ ਠੋਸ ਬਣਾਉਂਦੀ ਹੈ। ਮਿਹਨਤ ਦਾ ਕੀ ਨਤੀਜਾ ਹੁੰਦਾ ਹੈ ਇਹ ਜਾਣਨ ਦੇ ਲਈ ਤੁਹਾਨੂੰ NCC ਦੇ ਕੈਡਿਟਾਂ ਨੂੰ ਬਹੁਤ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਵਿੱਚੋਂ ਤੋਂ ਹੀ ਅਨੇਕ ਸਾਥੀਆਂ ਨੇ ਹਾਲ ਹੀ ਵਿੱਚ ਅਦਭੁੱਤ ਹੌਸਲਾ ਦਿਖਾਉਂਦਿਆਂ ਦੇਸ਼ ਨੂੰ ਮਾਣ ਦੇ ਪਲ ਦਿੱਤੇ ਹਨ।

ਪਹਾੜ ਚੜਨਾ ਅਤੇ ਟ੍ਰੈਕਿੰਗ ਵਰਗੀਆਂ ਸਾਹਸਿਕ ਗਤੀਵਿਧੀਆਂ ਹੋਣ ਜਾਂ ਫਿਰ ਖੇਡ ਦੇ ਮੈਦਾਨ ਵਿੱਚ ਤਿਰੰਗਾ ਲਹਿਰਾਉਣ ਦਾ ਕੰਮ, ਅਨੇਕ ਕੈਡਿਟ ਅੱਗੇ ਆਏ ਹਨ। North East Directorate ਦੀ Cadet ਹੀਮਾ ਦਾਸ ਨੂੰ ਤਾਂ ਅੱਜ ਦੁਨੀਆ ਗੌਰਵ ਸਹਿਤ ਜਾਣਨ ਲੱਗੀ ਹੈ। ਝੋਨੇ ਦੇ ਖੇਤਾਂ ਵਿੱਚ ਦੌੜਦੇ-ਦੌੜਦੇ, ਖੇਤਾਂ ਦੇ ਰਾਹ ’ਤੇ ਸੰਤੁਲਨ ਬਣਾਉਂਦੇ ਹੋਏ ਹੀਮਾ ਦਾਸ ਅੱਜ ਇਸ ਪੱਧਰ ’ਤੇ ਪਹੁੰਚੀ ਹੈ। ਕਮੀ ਨੂੰ ਮੌਕਾ ਬਣਾਉਂਦੇ ਹੋਏ ਹਿਮਾ ਨੇ ਪਹਿਲਾਂ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਅਤੇ ਫਿਰ ਏਸ਼ੀਆਈ ਖੇਡਾਂ ਵਿੱਚ ਦੇਸ਼ ਨੂੰ ਮਾਣ ਦਿਵਾਇਆ ਹੈ। ਅਜਿਹੀਆਂ ਅਨੇਕ ਨੌਜਵਾਨ ਪ੍ਰਤਿਭਾਵਾਂ ਨੂੰ ਜਦੋਂ ਮੈਂ ਦੇਖਦਾ ਹਾਂ, ਜਦੋਂ ਉਨ੍ਹਾਂ ਨਾਲ ਮਿਲਦਾ ਹਾਂ। ਮੇਰਾ ਭਰੋਸਾ ਤਾਂ ਮਜ਼ਬੂਤ ਹੁੰਦਾ ਹੀ ਹੈ। ਇਸ ਭਰੋਸੇ ਨੂੰ ਹੋਰ ਸਸ਼ਕਤ ਕਰਨ ਦੀ ਊਰਜਾ ਵੀ ਮਿਲਦੀ ਹੈ।

ਸਾਥੀਓ, ਸੁਪਨੇ ਦੇਖਣਾ ਅਤੇ ਅਕਾਂਖਿਆਵਾਂ ਨੂੰ ਉਡਾਨ ਦੇਣਾ ਇਹੀ ਨੌਜਵਾਨ ਦੀ ਪਹਿਚਾਣ ਹੁੰਦੀ ਹੈ, ਇਹੀ ਉਸ ਦੀ ਸੁਭਾਵਿਕ ਪ੍ਰਵਿਰਤੀ ਹੁੰਦੀ ਹੈ। ਆਪਣੇ ਸੁਪਨੇ ਅਤੇ ਅਕਾਂਖਿਆਵਾਂ ਨੂੰ ਹੋਰ ਉੱਚਾ ਉੱਡਣ ਦਿਓ। ਆਪਣੇ ਪ੍ਰਯਤਨਾਂ ਨੂੰ ਪੂਰਾ ਵਿਸਤਾਰ ਦਿਓ। ਵਰਤਮਾਨ ਸਰਕਾਰ ਦੇਸ਼ ਦੇ ਹਰ ਨੌਜਵਾਨ ਨੂੰ ਹਰ ਸੁਪਨੇ ਦੇਖਣ ਵਾਲੇ ਦੇ ਨਾਲ ਮੋਢੇ ਮੋਢਾ ਮਿਲਾਕੇ ਖੜ੍ਹੀ ਹੈ ਅਤੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਤਿਆਰ ਹੈ। ਨਵਾਂ ਭਾਰਤ ਹਰ ਕਰਮਯੋਗੀ ਨੂੰ ਸਨਮਾਨ ਦੇਵੇਗਾ, ਅਵਸਰ ਦੇਵੇਗਾ। ਤੁਸੀਂ ਸਾਰੇ ਸਾਥੀ ਜਦੋਂ ਦੇਸ਼ ਦੀ work force ਵਿੱਚ ਜਾਣ ਦੇ ਲਈ ਤਿਆਰ ਹੋ। ਉਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਭਰੋਸਾ ਦੇਣਾ ਚਾਹੁੰਦਾ ਹਾਂ। ਤੁਸੀਂ ਕਿਸ ਪਰਿਵਾਰ ਵਿੱਚ ਜਨਮ ਲਿਆ, ਤੁਹਾਡੀ ਜਾਣ-ਪਹਿਚਾਣ ਕਿਸ ਨਾਲ ਹੈ, ਤੁਹਾਡੀ ਆਰਥਕ ਸਥਿਤੀ ਕਿਹੋ ਜਿਹੀ ਹੈ, ਇਸ ਦੇ ਅਧਾਰ ’ਤੇ ਤੁਹਾਡਾ ਭਵਿੱਖ ਤੈਅ ਨਹੀਂ ਹੁੰਦਾ। ਤੁਹਾਡਾ ਹੁਨਰ, ਤੁਹਾਡਾ ਆਤਮਵਿਸ਼ਵਾਸ, ਤੁਹਾਡੇ ਪੈਰ ਦੇ ਛਾਲੇ ਹੀ ਤੁਹਾਨੂੰ ਨਤੀਜੇ ਦੇਣ ਵਾਲੇ ਹਨ।

ਸਾਥੀਓ, ਇਸ ਪਰੰਪਰਾਂ ਨੂੰ ਤੋੜਨ ਦੇ ਲਈ ਸਮਾਜ ਵਿੱਚ ਹਰ ਤਰ੍ਹਾਂ ਦੇ ਅਸੰਤੁਲਨ, ਅਸਮਾਨਤਾ ਨੂੰ ਖਤਮ ਕਰਨ ਲਈ ਇੱਕ ਸਾਰਥਕ ਪ੍ਰਯਤਨ ਜ਼ਰੂਰੀ ਹੈ। ਵੀਆਈਪੀ ਨਹੀਂ ਈਪੀਆਈ ਯਾਨੀ every person is important ਇਸ ਸੰਸਕਾਰ ਨੂੰ ਮਜ਼ਬੂਤ ਕਰਨ ਦਾ ਪ੍ਰਯਤਨ ਲਗਾਤਾਰ ਹੋ ਰਿਹਾ ਹੈ। ਗੱਡੀ ਦੇ ਉੱਪਰ ਤੋਂ ਲਾਲ ਬੱਤੀ ਹਟਾਈ ਗਈ ਹੈ। ਹੁਣ ਦਿਮਾਗ ਤੋਂ ਵੀ ਇਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਭਰੋਸਾ ਰੱਖੋ ਤੁਹਾਡੇ ਸੁਪਨਿਆਂ ਨੂੰ ਤੁਹਾਡੀਆਂ ਅਕਾਖਿਆਵਾਂ ਨੂੰ ਸਿਰਫ਼ ਕਮੀਆਂ ਅਤੇ ਹਾਲਾਤ ਦੇ ਕਾਰਨ ਸਮਾਪਤ ਨਹੀਂ ਹੋਣ ਦਿੱਤਾ ਜਾਵੇਗਾ।

ਸਾਥੀਓ, ਅਵਸਰਾਂ ਦੀ ਸਮਾਨਤਾ ਦੀ ਜਦੋਂ-ਜਦੋਂ ਗੱਲ  ਆਉਂਦੀ ਹੈ ਤਾਂ ਇੱਕ ਮਹੱਤਵਪੂਰਨ ਵਿਸ਼ਾ ਸਾਡੀ ਬੇਟੀਆਂ ਨਾਲ ਵੀ ਜੁੜਿਆ ਹੈ। ਮੇਰੇ ਸਾਹਮਣੇ ਬੈਠੇ ਤੁਸੀਂ ਤਮਾਮ ਕੈਡਿਟ, ਚਾਹੇ ਉਹ ਬੇਟੇ ਹੋਣ ਜਾਂ ਫਿਰ ਬੇਟੀਆਂ, ਤੁਹਾਡੇ ਜੋਸ਼ ਵਿੱਚ ਤੁਹਾਡੀ ਸਮਰੱਥਾ ਵਿੱਚ ਕੋਈ ਅੰਤਰ ਨਹੀਂ ਹੈ। ਬੇਟੀਆਂ ਨੂੰ ਹਰ ਤਰ੍ਹਾਂ ਦੇ ਅਵਸਰ ਨਾਲ ਜੋੜਨਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਬੇਟੀਆਂ ਨੂੰ work force ਵਿੱਚ ਪ੍ਰੋਤਸਾਹਨ ਦੇਣ ਦੇ ਲਈ ਅਨੇਕ ਕਦਮ ਉਠਾਏ ਗਏ ਹਨ। ਸ਼੍ਰਮ, ਸੇਵਾ ਅਤੇ ਉੱਦਮ ਦੇ ਨਾਲ-ਨਾਲ ਦੇਸ਼ ਦੇ defence ਨੂੰ ਵੀ ਸਾਡੀ ਨਾਰੀ ਸਸ਼ਕਤ ਕਰ ਰਹੀ ਹੈ। ਇਸ ਦੇ ਲਈ ਕਈ ਇਤਿਹਾਸਕ ਕਦਮ ਉਠਾਏ ਗਏ ਹਨ। ਪਹਿਲੀ ਵਾਰ ਸਾਡੀਆਂ ਬੇਟੀਆਂ fighter pilot ਬਣੀਆਂ ਹਨ। ਤਾਰਿਣੀ  ਦੇ ਗੌਰਵ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਹੁਣ ਸੈਨਾ ਵਿੱਚ ਵੀ ਬੇਟੀਆਂ ਦੀ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਵੱਡਾ ਫੈਸਲਾ ਲਿਆ ਗਿਆ ਹੈ। Military Police ਦੀਆਂ total corps ਵਿੱਚ 20% ਔਰਤਾਂ ਦੀ ਭਰਤੀ ਦੇ ਲਈ ਕਦਮ ਉਠਾਏ ਜਾ ਰਹੇ ਹਨ।

ਸਾਥੀਓ, ਨਾਰੀ ਸ਼ਕਤੀ ਦਾ ਦਮ ਬੀਤੇ ਸਾਢ ਚਾਰ ਵਰ੍ਹਿਆਂ ਦੌਰਾਨ ਰਾਜਪਥ ’ਤੇ ਵੀ ਦੇਖਿਆ ਹੈ। ਪਿਛਲ਼ੀ ਵਾਰ ਮਹਿਲਾ ਸਵੋਰਡ ਦਸਤਾ ਰਾਜਪਥ ’ਤੇ ਉਤਰਿਆ ਸੀ ਤਾਂ ਇਸ ਸਾਲ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਜਵਾਨਾਂ ਦੀ ਪੂਰੀ ਟੁਕੜੀ ਪਰੇਡ ਵਿੱਚ ਸ਼ਾਮਲ ਹੋਈ ਹੈ। ਦੇਸ਼ ਨੇ ਤਾਂ ਇਹ ਵੀ ਪਹਿਲੀ ਵਾਰ ਦੇਖਿਆ ਕਿ ਪੁਰਸ਼ ਟੁਕੜੀ ਦੀ ਅਗਵਾਈ ਇੱਕ ਬੇਟੀ ਨੇ ਕੀਤੀ ਹੈ। ਬੇਟੀਆਂ ਸਮਾਜ ਦੇ ਹਰ ਖੇਤਰ ਵਿੱਚ ਲੀਡ ਕਰਨ, ਇਸ ਦੇ ਲਈ ਬਿਹਤਰ ਮਾਹੌਲ ਬਣਾਉਣ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਬੀਤੇ ਸਾਢੇ ਚਾਰ ਵਰ੍ਹਿਆਂ ਦੀ ਤਸਵੀਰ ਨੂੰ ਤੁਸੀਂ ਦੇਖੋਗੇ ਤਾਂ ਤੁਹਾਨੂੰ ਵਿਸ਼ਵਾਸ ਹੋਵੇਗਾ ਕਿ ਹੁਣ ਨਾਰੀ ਸਸ਼ਕਤੀਕਰਨ ਬੇਟੀਆਂ ਦੀ ਉਚਿਤ ਯੋਗ ਹਿੱਸੇਦਾਰੀ ’ਤੇ ਚਰਚਾ ਨਹੀਂ ਐਕਸ਼ਨ ਹੋ ਰਿਹਾ ਹੈ।

ਸਾਥੀਓ, ਅਵਸਰਾਂ ਦੀ ਸਮਾਨਤਾ ਦੇ ਰਸਤੇ ਵਿੱਚ ਭ੍ਰਿਸ਼ਟਾਚਾਰ ਵੀ ਇੱਕ ਬਹੁਤ ਵੱਡੀ ਰੁਕਾਵਟ ਹੈ। ਰਿਸ਼ਵਤਖੋਰੀ, ਭਾਈ-ਭਤੀਜਾਵਾਦ, ਆਪਣਾ-ਪਰਾਇਆ, ਸਾਡੀ ਵਿਵਸਥਾ ਵਿੱਚ ਇਨ੍ਹਾਂ ਦੇ ਲਈ ਕੋਈ ਸਥਾਨ ਹੋਣਾ ਨਹੀਂ ਚਾਹੀਦਾ।

ਭ੍ਰਿਸ਼ਟਾਚਾਰ, ਨਵੇਂ ਭਾਰਤ ਦਾ ਸੰਸਕਾਰ ਹੋ ਹੀ ਨਹੀਂ ਸਕਦਾ। ਮੇਰੀ ਅਤੇ ਮੇਰੀ ਸਰਕਾਰ ਦੀ ਸੋਚ ਅਤੇ action ਦੋਵੇਂ ਇਸ ਗੱਲ ਦੇ ਗਵਾਹ ਹਨ ਕਿ ਭ੍ਰਿਸ਼ਟ ਆਚਰਣ ਵਾਲਾ, ਕਿੰਨਾ ਵੀ ਵੱਡਾ ਹੋਵੇ, ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਕੋਈ ਵੀ ਨਹੀਂ ਬਚੇਗਾ। ਆਪਣੀ ਪਹੁੰਚ ਨਾਲ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਨ ਵਾਲਿਆਂ ਨੂੰ ਦਲਾਲਾਂ ਅਤੇ ਵਿਚੋਲਿਆਂ ਦੇ ਰਾਹੀਂ ਹਰ ਫੈਸਲੇ, ਹਰ ਫਾਈਲ ਦੀ ਬੋਲੀ ਲਗਾਉਣ ਵਾਲਿਆਂ ਨੂੰ, ਗ਼ਰੀਬ ਤੋਂ ਗ਼ਰੀਬ ਵਿਅਕਤੀ ਦੇ ਹਕ ਨੂੰ ਲੁੱਟਣ ਵਾਲਿਆਂ ਦੀ ਸਫ਼ਾਈ ਕਰਨ ਵਿੱਚ ਮੈਂ ਪੂਰੀ ਸਮਰੱਥਾ ਅਤੇ ਇਮਾਨਦਾਰੀ ਨਾਲ ਜੁਟਿਆ ਹਾਂ।

ਸਾਥੀਓ, ਅੱਜ ਸਰਕਾਰ ਜੋ ਕੁਝ ਵੀ ਕਰ ਪਾ ਰਹੀ ਹੈ, ਉਸ ਦੇ ਪਿੱਛੇ ਤੁਹਾਡਾ ਸਾਰੇ ਨੌਜਵਾਨ ਸਾਥੀਆਂ ਦਾ ਸਰਗਰਮ ਯੋਗਦਾਨ ਹੈ। ਸਵੱਛ ਭਾਰਤ ਨਾਲ ਦੇਸ਼ ਵਿੱਚ ਸਵੱਛਤਾ ਦਾ ਅੰਦੋਲਨ ਆਪਣੇ ਆਪ ਅੱਗੇ ਵਧਿਆ । ਨੋਟਬੰਦੀ ਵਰਗੇ ਸਖ਼ਤ ਫੈਸਲੇ ਨਾਲ ਭ੍ਰਿਸ਼ਟਾਚਾਰ ਦੇ ਵਿਰੁੱਧ  ਲੜਾਈ ਨੂੰ ਤੁਸੀਂ ਸਮਰਥਨ ਦਿੱਤਾ। ਡਿਜੀਟਲ ਇੰਡੀਆ ਦੇ ਰਾਹੀਂ ਇਮਾਨਦਾਰ ਅਤੇ ਪਾਰਦਰਸ਼ੀ ਵਿਵਸਥਾ ਬਣਾਉਣ ਵਿੱਚ ਤੁਹਾਡੀ ਬਹੁਤ ਵੱਡੀ ਭੂਮਿਕਾ ਹੈ। ਇੱਕ ਹੋਰ ਤਾਕੀਦ ਹੈ ਤੁਹਾਨੂੰ, ਦੇਸ਼ ਦੀ ਵਿਰਾਸਤ, ਦੇਸ਼ ਦੇ ਰਾਸ਼ਟਰੀ ਨਾਇਕਾਂ ਦੀ ਯਾਦਗਾਰ ਨਾਲ ਜੁੜੇ ਹੋਏ ਬੀਤੇ ਤਿੰਨ ਚਾਰ ਵਰ੍ਹਿਆਂ ਵਿੱਚ ਇੱਥੇ ਦਿੱਲੀ ਵਿੱਚ ਅਨੇਕ ਹੋਰ ਪਵਿੱਤਰ ਸਥੱਲ ਬਣਾਏ ਗਏ ਹਨ, ਜਿੱਥੇ ਤੁਸੀਂ ਸਭ ਜਾਓਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਹੋ ਸਕਦਾ ਹੈ ਤੁਹਾਡੇ ਵਿੱਚੋਂ ਕੁਝ ਲੋਕ ਇਨ੍ਹਾਂ ਸਥਾਨਾਂ ’ਤੇ ਜਾ ਆਏ ਹੋਣ। ਲੇਕਿਨ ਫਿਰ ਵੀ ਤੁਹਾਨੂੰ ਇਨ੍ਹਾਂ ਦੇ ਬਾਰੇ ਵਿੱਚ ਦੱਸਣਾ ਚਾਹੁੰਦਾ ਹਾਂ। ਜਿਵੇਂ ਹੁਣੇ ਹਾਲ ਵਿੱਚ ਹੀ ਲਾਲ ਕਿਲੇ ਵਿੱਚ ਕ੍ਰਾਂਤੀ ਮੰਦਰ ਦਾ ਲੋਕਅਰਪਣ ਕੀਤਾ ਗਿਆ ਹੈ। ਇਹ ਕ੍ਰਾਂਤੀ ਮੰਦਰ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸਮਰਪਿਤ ਹੈ। ਜਦੋਂ ਤੁਸੀਂ ਉੱਥ ਜਾਓਗੇ ਤਾਂ ਤੁਹਾਨੂੰ ਇਹ ਵੀ ਜਾਣਕਾਰੀ ਮਿਲੇਗੀ ਕਿ ਅਜ਼ਾਦ ਹਿੰਦ ਫੌਜ ਅਤੇ ਲਾਲ ਕਿਲੇ ਦਾ ਕੀ ਸਬੰਧ ਹੈ। ਇਸੇ ਤਰ੍ਹਾਂ ਪਿਛਲੇ ਸਾਲ ਰਾਸ਼ਟਰੀ ਪੁਲਿਸ ਸਮਾਰਕ ਦਾ ਵੀ ਲੋਕਅਰਪਣ ਹੋਇਆ ਹੈ। ਦੇਸ਼ ਦੇ ਅੰਦਰੂਨੀ ਇਲਾਕਿਆਂ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸ਼ਹੀਦ ਹੋਏ ਹਜ਼ਾਰਾਂ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਯਾਦ ਵਿੱਚ ਇਸ ਸਮਾਰਕ ਦਾ ਨਿਰਮਾਣ ਹੋਇਆ ਹੈ। ਤੁਸੀਂ ਸਾਰੇ ਅਲੀਪੁਰ ਰੋਡ ’ਤੇ ਬਣੇ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਦੇ ਪਰਿਨਿਰਵਾਣ ਸਥਲ ’ਤੇ ਵੀ ਜਾ ਸਕਦੇ ਹੋ।

ਸਾਥੀਓ, ਇਹ ਜਗ੍ਹਾ ਦਿੱਲੀ ਦੀ ਨਵੀਂ ਪਹਿਚਾਣ ਬਣ ਰਹੀ ਹੈਸਰਦਾਰ ਪਟੇਲ ਦਾ ਨਵਾਂ ਸਮਾਰਕ ਦਿੱਲੀ ਵਿੱਚ ਬਣਿਆ ਹੈ। ਡਿਜੀਟਲ ਮਿਊਜ਼ੀਅਮ ਬਣਾਇਆ ਗਿਆ ਹੈ। ਇਨ੍ਹਾਂ ਸਥਾਨਾਂ’ਤੇ ਤੁਹਾਨੂੰ ਇਤਿਹਾਸ ਨਾਲ ਜੁੜੀਆਂ, ਅਨੇਕ ਮਹਾਨ ਸਖਸ਼ੀਅਤਾਂ ਨਾਲ ਜੁੜੀਆਂ ਜਾਣਕਾਰੀਆਂ ਤਾਂ ਮਿਲਣਗੀਆਂ ਹੀ ਦੇਸ਼ ਦੇ ਲਈ ਕੰਮ ਕਰਨ ਦੀ, ਸਮਾਜ ਦੇ ਲਈ ਕੰਮ ਕਰਨ ਦੀ ਇੱਕ ਨਵੀਂ ਊਰਜਾ ਵੀ ਮਿਲੇਗੀ। ਮੈਨੂੰ ਵਿਸ਼ਵਾਸ ਹੈ ਕਿ ਇਸ ਊਰਜਾ ਨਾਲ New India ਦਾ ਨਵਾਂ ਜੋਸ਼ ਹੋਰ ਬੁਲੰਦ ਹੋਵੇਗਾ। ਆਉਣ ਵਾਲੇ ਮਹੀਨੇ ਵਿੱਚ ਇੱਕ ਹੋਰ ਨਜ਼ਰਾਨਾ ਅਤੇ ਇੱਕ ਪ੍ਰੇਰਣਾ ਸਥਾਨ ਲੰਬੇ ਇਤਜ਼ਾਰ ਦੇ ਬਾਅਦ ਦੇਸ਼ ਦੇ ਸਪੁਰਦ ਹੋਣ ਵਾਲਾ ਹੈ। ਅਜ਼ਾਦੀ ਦੇ ਬਾਅਦ ਦੇਸ਼ ਲਈ ਮਰਨ-ਮਿਟਣ ਵਾਲੇ ਵੀਰ ਜਵਾਨ,ਸਾਡੀ ਸੈਨਾ ਦੇ ਜਵਾਨ, ਇੱਕ ਰਾਸ਼ਟਰੀ ਪੱਧਰ ਦਾ War Memorial, ਦੇਸ਼ ਇਸ ਦਾ ਇੰਤਜ਼ਾਰ ਕਰ ਰਿਹਾ ਸੀ, ਦੇਸ਼ ਦੇ ਜਵਾਨ ਇੰਤਜ਼ਾਰ ਕਰ ਰਹੇ ਸਨ। ਵੀਰਾਂ ਦੇ ਪਰਿਵਾਰ ਜਨਾਂ ਦਾ ਸੁਭਾਵਿਕ ਇੰਤਜ਼ਾਰ,ਲੰਬੇ ਅਰਸੇ ਤੋਂ ਉਹ ਵੀ ਅਟਕਿਆ ਪਿਆ ਸੀ। ਇਹ ਕੰਮ ਸਾਲਾਂ ਪਹਿਲਾਂ ਹੋਣਾ ਚਾਹੀਦਾ ਸੀ। ਲੇਕਿਨ ਸਰਕਾਰ ਵਿੱਚ ਆਉਣ ਤੋਂ ਬਾਅਦ ਅਸੀਂ ਫੈਸਲਾ ਲਿਆ ਹੁਣ ਉਹ ਪੂਰਣਤਾ ’ਤੇ ਹੈ ਅਤੇ ਫਰਵਰੀ ਮਹੀਨੇ ਵਿੱਚ ਦੇਸ਼ ਦੇ ਵੀਰ, ਬਲੀਦਾਨੀਆਂ ਜਿਨ੍ਹਾਂ ਨੇ ਵੱਡਾ ਬਲੀਦਾਨ ਦਿੱਤਾ ਹੈ, ਸਰਵਉੱਚ ਬਲੀਦਾਨ ਦਿੱਤਾ ਹੈ।, ਅਜਿਹੇ ਵੀਰਾਂ ਦੀ ਯਾਦ ਵਿੱਚ ਭਾਰਤ ਦਾ ਇੱਕ ਰਾਸ਼ਟਰੀ ਪੱਧਰ ਦਾ War Memorial ਕਰੀਬ-ਕਰੀਬ ਤਿਆਰ ਹੋ ਚੁੱਕਿਆ ਹੈ। ਫਰਵਰੀ ਦੇ ਮਹੀਨੇ ਵਿੱਚ ਉਸ ਨੂੰ ਵੀ ਲੋਕਅਰਪਣ ਕਰਨ ਦਾ ਅਵਸਰ ਮਿਲੇਗਾ ਅਤੇ ਦੇਸ਼ ਦੇ ਸਾਡੇ ਵੀਰ ਜਵਾਨਾਂ ਨੂੰ ਸਨਮਾਨਿਤ ਕਰਨ ਦਾ ਸੁਭਾਗ ਮਿਲੇਗਾ। ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸੁਭਕਾਮਨਾਵਾਂ ਦਿੰਦਾ ਹਾਂ। ਇਹ ਅਵਸਰ ਸਾਡੀ ਸੋਚ ਨੂੰ  ਬਦਲਦਾ ਹੈ, ਮਹੀਨੇ ਭਰ ਲਈ ਇੱਥੇ ਵਕਫਾ ਇੱਕ ਤਰ੍ਹਾਂ ਨਾਲ ਸਾਡੀ ਸੋਚ ਨੂੰ ਰਾਸ਼ਟਰੀ ਪੱਧਰ ’ਤੇ ਲੈ ਜਾਂਦਾ ਹੈ। ਹਰ ਸੋਚ ਵਿੱਚ ਅਸੀਂ ਸਾਡੇ ਦੇਸ਼ ਦੇ ਲਈ ਹੀ ਸੋਚਦੇ ਹਾਂ। ਸਿਰਫ਼ ਆਪਣਾ ਪਿੰਡ, ਆਪਣਾ ਮੁਹੱਲਾ, ਆਪਣੀ ਜਾਤੀ ਆਪਣੀ ਬਰਾਦਰੀ ਨਹੀਂ ਦੇਸ਼ ਦੇ ਸੰਦਰਭ ਵਿੱਚ ਸੋਚਣ ਲਈ ਇਹ ਅਵਸਰ ਦਿੰਦਾ ਹੈ। ਕਿਸੇ ਵੀ ਦੇਸ਼ ਦਾ ਵੱਡਾ ਹੋਣਾ,ਅੱਗੇ ਵਧਣਾ ਇਸ ਗੱਲ ’ਤੇ ਨਿਰਭਰ ਹੈ ਕਿ ਉੱਥੋਂ  ਦੇ ਲਈ ਸਮਾਜਕ ਵਿਵਸਥਾ ਵਿੱਚ ਏਕਤਾ ਦੇ ਸੂਤਰ ਵਿੱਚ ਕਿਵੇਂ ਬੰਨੇ ਹੋਏ ਲੋਕ ਹਨ। ਉਸ ਰਾਸ਼ਟਰ ਦੀ ਪ੍ਰਗਤੀ ਦਾ ਦੂਜਾ ਅਧਾਰ ਹੈ ਉਹ ਕਿੰਨਾ ਆਸ਼ਾਵਾਦੀ ਹੈ, ਕਿੰਨੀਆਂ ਅਕਾਂਖਿਆਵਾਂ ਨਾਲ ਭਰਿਆ ਹੋਇਆ ਹੈ। ਨਿਰਾਸ਼ਾ ਵਿੱਚ ਡੂਬਿਆ ਹੋਇਆ ਸਮਾਜ ਨਾ ਕਦੇ ਖੁਦ ਨੂੰ ਉੱਪਰ ਲੈ ਜਾ ਸਕਦਾ ਹੈ, ਨਾ ਦੇਸ਼ ਨੂੰ ਉੱਪਰ ਲੈ ਜਾ ਸਕਦਾ ਹੈ। ਅੱਜ ਮੈਂ ਮਾਣ ਦੇ ਨਾਲ ਕਹਿੰਦਾ ਹਾਂ ਸਵਾ ਸੌ ਕਰੋੜ ਹਿੰਦੁਸਤਾਨੀ ਨਵੀਆਂ ਆਸ਼ਾਵਾਂ ਅਤੇ ਅਕਾਂਖਿਆਵਾਂ ਨਾਲ ਭਰੇ ਹੋਏ ਹਨ, ਅਤੇ ਇਸ ਦੇ ਕਾਰਨ ਮੈਨੂੰ  ਲਗਦਾ ਹੈ ਕਿ ਮੇਰਾ ਦੇਸ਼ ਨਵੀਆਂ ਉਚਾਈਆਂ ਨੂੰ ਪਾਰ ਕਰਕੇ ਰਹੇਗਾ। ਸੁਪਨਿਆਂ ਨੂੰ ਸਾਕਾਰ ਕਰਕੇ ਰਹੇਗਾ ਅਤੇ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਅਜ਼ਾਦੀ ਦੇ ਦਿਵਾਨਿਆਂ ਨੇ ਜੰਗ ਲੜੀ ਸੀ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਸਮਾਂ ਹੁਣ ਸ਼ੁਰੂ ਹੋ ਚੁੱਕਿਆ ਹੈ। ਆਓ, ਅਸੀਂ ਸਾਰੇ ਮਿਲ ਕੇ ਭਾਰਤ ਮਾਤਾ ਦੀ ਜੈਕਾਰ ਦਾ ਗਾਨ ਕਰਦੇ ਹੋਏ ਉਨ੍ਹਾਂ ਸੁਪਨਿਆਂ ਨੂੰ ਇੱਕ ਨਵੀਂ ਊਰਜਾ ਦੇਈਏ, ਨਵੀਂ ਤਾਕਤ ਦੇਈਏ, ਨਵਾਂ ਸੰਕਲਪ ਕਰੀਏ। ਮੇਰੇ ਨਾਲ ਬੋਲੋ –

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

 

*****

ਅਤੁਲ ਤਿਵਾਰੀ/ਸ਼ਹਿਬਾਜ਼ ਹਸੀਬੀ/ਵਾਲਮੀਕ ਮਹਿਤੋ/ਮਮਤਾ/ਤਾਰਾ