ਪੀਐੱਮਇੰਡੀਆ
ਨੈੱਟਵਰਕ 18 ਦੇ ਗਰੁੱਪ ਐਡੀਟਰ – ਇਨ – ਚੀਫ਼ ਰਾਹੁਲ ਜੋਸ਼ੀ ਜੀ, ਦੇਸ਼-ਵਿਦੇਸ਼ ਤੋਂ ਆਏ ਮਹਿਮਾਨ, ਇੱਥੇ ਹਾਜ਼ਰ ਮੀਡੀਆ ਦੇ ਭਰਾਵੋ, ਦੇਵੀਓ ਅਤੇ ਸੱਜਣੋਂ ,
ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ Rising India ਸੰਮੇਲਨ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ।
ਸਾਥੀਓ, ਜਦੋਂ ਅਸੀਂ Rising ਕਹਿੰਦੇ ਹਾਂ ਤਾਂ ਪਹਿਲਾ ਭਾਵ ਹਨੇਰੇ ਤੋਂ ਉਜਾਲੇ ਵੱਲ ਜਾਣ ਦਾ ਆਉਂਦਾ ਹੈ। ਅਸੀਂ ਜਿੱਥੇ ਸੀ, ਜਿਸ ਸਥਿਤੀ ਵਿੱਚ ਸੀ, ਉਸ ਤੋਂ ਅੱਗੇ ਵਧਣ, ਬਿਹਤਰ ਭਵਿੱਖ ਵੱਲ ਜਾਣ ਦਾ ਭਾਵ ਆਉਂਦਾ ਹੈ ।
ਇਹ Rise ਕਰਨਾ, ਉਦੈ ਹੋਣਾ, ਜਦੋਂ ਅਸੀਂ ਦੇਸ਼ ਦੇ ਸੰਦਰਭ ਵਿੱਚ ਬੋਲਦੇ ਹਾਂ, ਤਾਂ ਉਸ ਦਾ ਵਿਸਤਾਰ ਬਹੁਤ ਵਿਆਪਕ ਹੋ ਜਾਂਦਾ ਹੈ । ਸਵਾਲ ਇਹ ਕਿ ਫਿਰ Rising India ਕੀ ਹੈ? ਸਿਰਫ਼ ਅਰਥਵਿਵਸਥਾ ਦੀ ਮਜ਼ਬੂਤੀ Rising India ਹੈ, ਸੈਂਸੈਕਸ ਦਾ ਰਿਕਾਰਡ ਪੱਧਰ ’ਤੇ ਹੋਣਾ Rising India ਹੈ, ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ ’ਤੇ ਹੋਣਾ Rising India ਹੈ ਜਾਂ ਫਿਰ ਰਿਕਾਰਡ ਵਿਦੇਸ਼ੀ ਨਿਵੇਸ਼ ਆਉਣਾ Rising India ਹੈ ?
ਸਾਥੀਓ, Rising India ਦਾ ਮੇਰੇ ਲਈ ਮਤਲਬ ਹੈ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੇ ਸਵੈ-ਮਾਣ ਦਾ Rise ਹੋਣਾ, ਦੇਸ਼ ਦੇ ਆਤਮਗੌਰਵ ਦਾ Rise ਹੋਣਾ । ਜਦੋਂ ਇਨ੍ਹਾਂ ਸਵਾ ਸੌ ਕਰੋੜ ਲੋਕਾਂ ਦੀ ਇੱਛਾ ਸ਼ਕਤੀ ਇੱਕਜੁਟ ਹੋ ਜਾਂਦੀ ਹੈ, ਉਨ੍ਹਾਂ ਦੇ ਸੰਕਲਪ ਇੱਕ ਹੋ ਜਾਂਦੇ ਹਨ , ਤਾਂ ਅਸਧਾਰਨ ਵੀ ਸਧਾਰਨ ਹੋ ਜਾਂਦਾ ਹੈ, ਅਸੰਭਵ ਵੀ ਸੰਭਵ ਬਣ ਜਾਂਦਾ ਹੈ ।
ਇੱਕਜੁੱਟ ਹੋਈ ਇਹੀ ਇੱਛਾ ਸ਼ਕਤੀ ਅੱਜ ਨਿਊ ਇੰਡੀਆ ਦੇ ਸੰਕਲਪ ਨੂੰ ਪੂਰਾ ਕਰ ਰਹੀ ਹੈ ।
ਭਰਾਵੋ ਅਤੇ ਭੈਣੋਂ, ਬਹੁਤ ਸਾਰੇ ਦੇਸ਼ਾਂ ਵਿੱਚ ਇਹ ਧਾਰਨਾ ਰਹੀ ਹੈ ਕਿ ਸਰਕਾਰ ਵਿਕਾਸ ਨੂੰ, ਪਰਿਵਰਤਨ ਨੂੰ Lead ਕਰੇ ਅਤੇ ਨਾਗਰਿਕ ਉਸ ਨੂੰ follow ਕਰਨ । ਪਿਛਲੇ ਚਾਰ ਸਾਲਾਂ ਵਿੱਚ ਭਾਰਤ ਵਿੱਚ ਅਸੀਂ ਇਹ ਸਥਿਤੀ ਬਦਲ ਦਿੱਤੀ ਹੈ। ਹੁਣ ਦੇਸ਼ ਦਾ ਨਾਗਰਿਕ Lead ਕਰਦਾ ਹੈ ਅਤੇ ਸਰਕਾਰ ਉਸ ਨੂੰ follow ਕਰਦੀ ਹੈ ।
ਤੁਸੀਂ ਆਪ ਦੇਖਿਆ ਹੈ ਕਿ ਕਿਵੇਂ ਇੰਨੇ ਘੱਟ ਸਮੇਂ ਵਿੱਚ ਸਵੱਛ ਭਾਰਤ ਮਿਸ਼ਨ ਇੱਕ ਜਨ ਅੰਦੋਲਨ ਬਣ ਗਿਆ ਹੈ । ਮੀਡੀਆ ਨੇ ਵੀ ਇਸ ਵਿੱਚ ਇੱਕ ਪਾਰਟਨਰ ਦੀ ਤਰ੍ਹਾਂ ਭੂਮਿਕਾ ਨਿਭਾਈ ਹੈ ।
ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਵਿੱਚ ਦੇਸ਼ ਦੇ ਨਾਗਰਿਕਾਂ ਨੇ digital payment ਨੂੰ ਆਪਣਾ ਇੱਕ ਮਜ਼ਬੂਤ ਹਥਿਆਰ ਬਣਾ ਰੱਖਿਆ ਹੈ । ਭਾਰਤ ਅੱਜ digital payment ਕਰਨ ਵਾਲੇ fastest growing market ਵਿੱਚੋਂ ਇੱਕ ਹੈ ।
ਭ੍ਰਿਸ਼ਟਾਚਾਰ ਦੇ ਖਿਲਾਫ਼ ਸਰਕਾਰ ਦੀ ਹਰ ਕਾਰਵਾਈ ਨੂੰ ਜਿਸ ਤਰ੍ਹਾਂ ਨਾਲ ਲੋਕਾਂ ਦਾ ਸਮਰਥਨ ਮਿਲਦਾ ਹੈ, ਉਹ ਵੀ ਇਸ ਗੱਲ ਦਾ ਗਵਾਹ ਹੈ ਕਿ ਦੇਸ਼ ਨੂੰ ਉਸ ਦੀਆਂ ਅੰਦਰੂਨੀ ਬੁਰਾਈਆਂ ਤੋਂ ਮੁਕਤੀ ਦਿਵਾਉਣ ਲਈ ਕਿਸ ਤਰ੍ਹਾਂ ਲੋਕਾਂ ਨੇ ਕਮਰ ਕਸ ਰੱਖੀ ਹੈ ।
ਸਾਡੇ ਰਾਜਨੀਤਕ ਵਿਰੋਧੀ ਚਾਹੇ ਜੋ ਵੀ ਬੋਲਣ, ਲੇਕਿਨ ਦੇਸ਼ ਦੇ ਲੋਕਾਂ ਦੀ ਇਸੇ ਪ੍ਰੇਰਨਾ ਦੀ ਵਜ੍ਹਾ ਨਾਲ ਸਰਕਾਰ ਵੱਡੇ ਫ਼ੈਸਲੇ ਲੈ ਸਕੀ ਅਤੇ ਉਨ੍ਹਾਂ ਨੂੰ ਲਾਗੂ ਕਰਕੇ ਦਿਖਾਇਆ । ਜਿਨ੍ਹਾਂ ਫ਼ੈਸਲਿਆਂ ਦੀ ਸਿਫਾਰਿਸ਼ ਦਹਾਕਿਆਂ ਪਹਿਲਾਂ ਕੀਤੀ ਗਈ ਸੀ, ਲੇਕਿਨ ਉਨ੍ਹਾਂ ਨੂੰ ਫਾਈਲਾਂ ਵਿੱਚ ਦਬਾ ਕੇ ਰੱਖਿਆ ਗਿਆ, ਜੋ ਕਾਨੂੰਨ ਦਹਾਕਿਆਂ ਪਹਿਲਾਂ ਪਾਸ ਹੋਏ ਲੇਕਿਨ ਭ੍ਰਿਸ਼ਟਤੰਤਰ ਦੇ ਦਬਾਅ ਵਿੱਚ ਲਾਗੂ ਨਹੀਂ ਕੀਤੇ ਗਏ, ਉਨ੍ਹਾਂ ਨੂੰ ਵੀ ਇਸ ਸਰਕਾਰ ਨੇ ਲਾਗੂ ਕੀਤਾ ਅਤੇ ਹੁਣ ਇਨ੍ਹਾਂ ਕਾਨੂੰਨਾਂ ਦੇ ਅਧਾਰ ’ਤੇ ਵੱਡੇ ਪੱਧਰ ’ਤੇ ਕਾਰਵਾਈ ਹੋ ਰਹੀ ਹੈ ।
ਸਾਥੀਓ, ਭਾਰਤ ਵਿੱਚ ਜੋ transformational shift ਆ ਰਿਹਾ ਹੈ, ਉਹ ਆਪਣੇ ਨਾਗਰਿਕਾਂ ਦੀ ਵਜ੍ਹਾ ਨਾਲ ਆ ਰਿਹਾ ਹੈ , ਉਨ੍ਹਾਂ ਦੀ ਇੱਛਾ ਸ਼ਕਤੀ ਦੀ ਵਜ੍ਹਾ ਨਾਲ ਆ ਰਿਹਾ ਹੈ । ਇਹੀ ਇੱਛਾ ਸ਼ਕਤੀ ਦੇਸ਼ ਦੇ ਲੋਕਾਂ ਵਿੱਚ , ਦੇਸ਼ ਦੇ ਖੇਤਰਾਂ ਵਿੱਚ ਅਸੰਤੁਲਨ ਦਾ ਭਾਵ ਘੱਟ ਕਰ ਰਹੀ ਹੈ ।
ਭਾਈਓ ਅਤੇ ਭੈਣੋਂ , ਚਾਹੇ ਦੇਸ਼ ਦਾ ਉਦੇਸ਼ ਹੋਵੇ ਜਾਂ ਫਿਰ ਕਿਸੇ ਸਮਾਜ ਅਤੇ ਵਿਅਕਤੀ ਦਾ, ਅਗਰ ਬਰਾਬਰੀ ਦਾ ਭਾਵ ਨਹੀਂ ਹੋਵੇਗਾ , ਤਾਂ ਨਾ ਸੰਕਲਪ ਸਿੱਧ ਹੋਣਗੇ ਅਤੇ ਨਾ ਹੀ ਸਮਾਜ । ਇਸ ਲਈ ਅਗਰ ਇੱਕ ਨਿਰਜਨ ਦੇ ਤੌਰ ਉੱਤੇ ਦੇਖੋ ਤਾਂ ਸਾਡੀ ਸਰਕਾਰ ਰਾਸ਼ਟਰੀ ਪੱਧਰ ਉੱਤੇ ਅਸੰਤੁਲਨ ਦੇ ਇਸ ਭਾਵ ਨੂੰ ਖ਼ਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ । ਇਸ ਦਾ ਨਤੀਜਾ ਕੀ ਆਉਂਦਾ ਹੈ , ਇਹ ਮੈਂ , ਨੈੱਟਵਰਕ 18 ਦੇ ਦਰਸ਼ਕਾਂ ਨੂੰ ਇੱਕ ਵੀਡੀਓ ਰਾਹੀਂ ਅਨੁਭਵ ਕਰਾਉਣਾ ਚਾਹੁੰਦਾ ਹਾਂ ।
ਸਾਥੀਓ , ਉੱਜਵਲਾ ਸਿਰਫ਼ ਰਸੋਈ ਹੀ ਨਹੀਂ , ਬਲਕਿ ਕਰੋੜਾਂ ਪਰਿਵਾਰਾਂ ਦੀ ਤਸਵੀਰ ਬਦਲ ਰਹੀ ਹੈ । ਇਹ ਸਾਡੀ ਸਮਾਜਕ ਵਿਵਸਥਾ ਵਿੱਚੋਂ ਇੱਕ ਵੱਡਾ ਅਸੰਤੁਲਨ ਖ਼ਤਮ ਕਰ ਰਹੀ ਹੈ ।
ਸਾਥੀਓ , ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਮੈਂ ਅੱਜ ਦਿਨ ਭਰ ਮਣੀਪੁਰ ਵਿੱਚ ਸੀ । ਸਾਇੰਸ ਕਾਂਗਰਸ ਦਾ ਉਦਘਾਟਨ, ਫਿਰ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ , ਉੱਤਰ-ਪੂਰਬ ਲਈ ਮਹੱਤਵਪੂਰਣ ਅਨੇਕ ਯੋਜਨਾਵਾਂ ਅੱਜ ਸ਼ੁਰੂ ਹੋਈਆਂ ਹਨ। ਪ੍ਰਧਾਨ ਮੰਤਰੀ ਦੇ ਤੌਰ ਉੱਤੇ ਇਹ ਮੇਰਾ ਉੱਤਰ-ਪੂਰਬ ਦਾ ਅੱਠਾਈਵਾਂ ਜਾਂ ਉਨੱਤੀਵਾਂ ਦੌਰਾ ਸੀ ।
ਤੁਸੀਂ ਸੋਚੋ , ਆਖਰ ਅਜਿਹਾ ਕਿਉਂ ? ਕਿਉਂ ਸਾਡੀ ਸਰਕਾਰ ਦਾ ਜ਼ੋਰ ਪੂਰਬੀ ਭਾਰਤ ਉੱਤੇ , ਉੱਤਰ-ਪੂਰਬ ਉੱਤੇ ਇੰਨਾ ਜ਼ਿਆਦਾ ਹੈ । ਜੋ ਲੋਕ ਸੋਚਦੇ ਹਨ ਕਿ ਅਸੀਂ ਵੋਟ ਲਈ ਅਜਿਹਾ ਕਰ ਰਹੇ ਹਾਂ , ਉਹ ਦੇਸ਼ ਦੀ ਜ਼ਮੀਨ ਤੋਂ ਹੀ ਨਹੀਂ , ਲੋਕਾਂ ਦੇ ਦਿਲਾਂ ਤੋਂ ਵੀ ਕਟ ਚੁੱਕੇ ਹਨ ।
ਸਾਥੀਓ , ਪੂਰਬੀ ਭਾਰਤ ਦਾ Emotional Integration ਅਤੇ Demographic Dividend ਨੂੰ ਧਿਆਨ ਉੱਤੇ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ ।
ਇਸ ਲਈ ਸਾਡੀ ਸਰਕਾਰ ‘Act East And Act Fast For India’s East’ਦੇ ਮੰਤਰ ਉੱਤੇ ਚਲ ਰਹੀ ਹੈ । ਅਤੇ ਜਦੋਂ ਮੈਂ‘Act East’ ਕਹਿੰਦਾ ਹਾਂ ਤਾਂ ਉਸ ਦਾ ਵਿਸਤਾਰ ਸਿਰਫ਼ ਉੱਤਰ-ਪੂਰਬ ਦੇ ਰਾਜਾਂ ਤੱਕ ਸੀਮਿਤ ਨਹੀਂ ਹੈ । ਬਲਕਿ ਇਹ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮ ਬੰਗਾਲ , ਓਡੀਸ਼ਾ, ਵੀ ਸ਼ਾਮਲ ਹਨ ।
ਦੇਸ਼ ਦਾ ਇਹ ਉਹ ਹਿੱਸਾ ਰਿਹਾ ਹੈ , ਜੋ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਿਆ ਸੀ । ਇਸ ਦੀ ਇੱਕ ਵੱਡੀ ਵਜ੍ਹਾ ਸੀ ਇਸ ਖੇਤਰ ਦੇ ਵਿਕਾਸ ਨੂੰ ਲੈ ਕੇ ਉਦਾਸੀਨਤਾ । ਇਸ ਖੇਤਰ ਵਿੱਚ ਅਣਗਿਣਤ ਪ੍ਰੋਜੈਕਟ ਜਾਂ ਤਾਂ ਸ਼ੁਰੂ ਹੀ ਨਹੀਂ ਹੋਏ , ਜਾਂ ਫਿਰ ਦਹਾਕਿਆਂ ਤੋਂ ਵਿੱਚ ਹੀ ਅਟਕੇ ਰਹੇ । ਸਾਡੀ ਸਰਕਾਰ ਨੇ ਇਸ ਅਸੰਤੁਲਨ ਨੂੰ ਖ਼ਤਮ ਕਰਨ ਅਤੇ ਅਧੂਰੇ ਪ੍ਰੋਜੈਕਟਾਂ ਨੂੰ , ਰੁਕੇ ਹੋਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਕੀਤਾ ।
ਸਾਥੀਓ , ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨਾਲ ਇਨ੍ਹਾਂ ਇਲਾਕਿਆਂ ਵਿੱਚ ਰੋਜ਼ਗਾਰ ਦੇ ਲੱਖਾਂ ਨਵੇਂ ਮੌਕੇ ਬਣ ਰਹੇ ਹਨ ।
‘ਦਿੱਲੀ ਦੂਰਅਸਤ’ ਦੀ ਅਵਧਾਰਨਾ ਤੋਂ ਅਲੱਗ ਅਸੀਂ ਦਿੱਲੀ , ਪੂਰਬੀ ਭਾਰਤ ਦੇ ਦਰਵਾਜ਼ੇ ਉੱਤੇ ਲੈ ਜਾ ਕੇ ਖੜ੍ਹੀ ਕਰ ਦਿੱਤੀ ਹੈ । ਅਸੀਂ ਸਬ ਕਾ ਸਾਥ – ਸਬ ਕਾ ਵਿਕਾਸ ਦੇ ਮੰਤਰ ਨਾਲ ਦੇਸ਼ ਦੇ ਹਰ ਭੂ-ਭਾਗ ਨੂੰ ਵਿਕਾਸ ਦੀ ਮੁੱਖਧਾਰਾ ਵਿੱਚ ਸ਼ਾਮਲ ਕਰ ਰਹੇ ਹਾਂ ।
ਸਾਥੀਓ , ਮੈਂ ਤੁਹਾਨੂੰ ਇੱਕ Map ਦਿਖਾਉਣਾ ਚਾਹਾਂਗਾ । ਇਹ Map ਇਸ ਗੱਲ ਦਾ ਗਵਾਹ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਕਿਸ ਤਰ੍ਹਾਂ ਨਾਲ ਪੂਰੇ ਦੇਸ਼ ਵਿੱਚ ਇੱਕ ਵੱਡਾ ਅਸੰਤੁਲਨ ਖ਼ਤਮ ਹੋਇਆ ਹੈ ਅਤੇ ਪੂਰਬੀ ਭਾਰਤ ਦੇ ਪਿੰਡ ਰੌਸ਼ਨ ਹੋਏ ਹਨ ।
ਮੈਂ ਅਕਸਰ ਜ਼ਿਕਰ ਕਰਦਾ ਹਾਂ ਕਿ ਅਜ਼ਾਦੀ ਦੇ ਬਾਅਦ ਦੇਸ਼ ਵਿੱਚ 18 ਹਜ਼ਾਰ ਪਿੰਡ ਅਜਿਹੇ ਸਨ , ਜਿਨ੍ਹਾਂ ਤੱਕ ਬਿਜਲੀ ਨਹੀਂ ਪਹੁੰਚੀ ਸੀ । ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਨ੍ਹਾਂ ਵਿੱਚੋਂ ਲਗਭਗ 13 ਹਜ਼ਾਰ ਪਿੰਡ ਪੂਰਬੀ ਭਾਰਤ ਦੇ ਸਨ । ਇਨ੍ਹਾਂ 13 ਹਜ਼ਾਰ ਪਿੰਡਾਂ ਵਿੱਚੋਂ ਵੀ 5 ਹਜ਼ਾਰ ਪਿੰਡ ਨਾਰਥ ਈਸਟ ਦੇ ਸਨ । ਇਨ੍ਹਾਂ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਦਾ ਕਾਰਜ ਪੂਰਣਤਾ ’ਤੇ ਹੈ ।
ਬਲਕਿ ਹੁਣ ਤਾਂ ਹਰ ਘਰ ਨੂੰ ਬਿਜਲੀ ਕਨੈਕਸ਼ਨ ਨਾਲ ਜੋੜਨ ਲਈ ਸਾਡੀ ਸਰਕਾਰ ਨੇ ਸੁਭਾਗਯ ਯੋਜਨਾ ਵੀ ਸ਼ੁਰੂ ਕੀਤੀ ਹੈ । ਇਸ ਉੱਤੇ ਸਰਕਾਰ 16 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਰਹੀ ਹੈ ।
ਪੂਰਬੀ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਆਈ ਇਹ ਰੌਸ਼ਨੀ , Isolation to Integration ਦਾ ਇਹ ਰਸਤਾ ਹੀ Rising India ਦੀ ਚਮਕ ਨੂੰ ਹੋਰ ਤੇਜ਼ ਕਰੇਗਾ ।
ਸਾਥੀਓ , ਕਾਰਪੋਰੇਟ ਜਗਤ ਵਿੱਚ ਇੱਕ ਕਹਾਵਤ ਪ੍ਰਚੱਲਤ ਹੈ ਕਿ You cant Manage what You cant Measure . ਅਸੀਂ ਵੀ ਨਾ ਸਿਰਫ਼ ਇਸ ਮੰਤਰ ਨੂੰ ਆਪਣੀ ਕਾਰਜ ਪੱਧਤੀ ਵਿੱਚ ਅਪਣਾਇਆ ਹੈ, ਬਲਕਿ ਇਸ ਨੂੰ ਅਸੀਂ ਹੋਰ ਵੀ ਅੱਗੇ ਲੈ ਕੇ ਗਏ ਹਾਂ – Measure to Manage and Manage to Create Mass Movement .
ਜਦੋਂ Mass Movement ਬਣਦੀ ਹੈ, ਜਦੋਂ ਵਿਆਪਕ ਪੱਧਰ ਉੱਤੇ ਸਰਕਾਰ ਅਤੇ ਜਨਤਾ ਦੀ ਭਾਗੀਦਾਰੀ ਹੁੰਦੀ ਹੈ ਤਾਂ ਉਸ ਦੇ results ਵੀ ਚੰਗੇ ਹੁੰਦੇ ਹਨ, ਦੂਰਗਾਮੀ ਹੁੰਦੇ ਹਨ । ਮੈਂ ਤੁਹਾਨੂੰ ਦੇਸ਼ ਦੇ Health Sector ਦੀ ਉਦਾਹਰਣ ਦੇਵਾਂਗਾ ।
ਅਸੀਂ Health Sector ਨੂੰ Multi Sectoral ਤਰੀਕੇ ਨਾਲ ਅੱਗੇ ਵਧਾਉਂਦੇ ਹੋਏ ਇਸ ਵਿੱਚ ਚਾਰ Pillars ਉੱਤੇ ਧਿਆਨ ਦੇ ਰਹੇ ਹਾਂ ।
ਅਸੀਂ ਇਨ੍ਹਾਂ ਚਾਰਾਂ ਵਿਸ਼ਿਆਂ ਉੱਤੇ ਇਕੱਠੇ Focus ਕੀਤਾ ਹੈ । ਦੇਸ਼ ਵਿੱਚ health care ਲਈ ਸਿਰਫ਼ Health Ministry ਹੋਵੇ ਅਤੇ ਉਹ ਇਕੱਲੀ ਹੀ ਕੰਮ ਕਰਦੀ ਰਹੇ ਤਾਂ ਇਸ ਤੋਂ ਸਿਰਫ਼ silos ਬਣਦੇ ਹਨ, solutions ਨਹੀਂ ਨਿਕਲਦੇ । ਸਾਡੀ ਕੋਸ਼ਿਸ਼ ਰਹੀ ਹੈ – No Silos , Only Solutions .
ਜਨਤਾ – ਜਨਾਰਦਨ ਨਾਲ ਜੁੜੇ ਇਸ ਅਭਿਆਨ ਵਿੱਚ Health Ministry ਦੇ ਨਾਲ – ਨਾਲ ਇਨ੍ਹਾਂ ਵਿਸ਼ਿਆਂ ਨਾਲ ਜੁੜੇ ਹੋਰ ਮੰਤਰਾਲਿਆਂ ਨੂੰ , ਸਫ਼ਾਈ ਮੰਤਰਾਲਾ , ਆਯੂਸ਼ ਮੰਤਰਾਲਾ , Ministry of Chemicals and Fertilizers , ਖਪਤਕਾਰ ਮੰਤਰਾਲਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੂੰ ਵੀ ਨਾਲ – ਨਾਲ ਰੱਖਿਆ ਹੈ। ਇਸ ਤਰ੍ਹਾਂ ਨਾਲ ਅਸੀਂ ਸਾਰਿਆਂ ਨੂੰ ਨਾਲ ਮਿਲਾ ਕੇ ਨਿਰਧਾਰਤ Goal ਵੱਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ ।
ਅਗਰ ਮੈਂ ਪਹਿਲਾਂ Pillar ਯਾਨੀ Preventive Health ਦੀ ਗੱਲ ਕਰਾਂ ਤਾਂ ਇਹ ਸਭ ਤੋਂ ਸਸਤਾ ਵੀ ਹੈ ਅਤੇ ਸਭ ਤੋਂ ਅਸਾਨ ਵੀ ।
ਅਸੀਂ ਸਭ ਜਾਣਦੇ ਹਾਂ ਕਿ ਤੰਦਰੁਸਤ ਜੀਵਨ ਲਈ ਸਫ਼ਾਈ ਸਭ ਤੋਂ ਪਹਿਲੀ ਲੋੜ ਹੈ ਅਤੇ ਇਸ ਉੱਤੇ ਜ਼ੋਰ ਦਿੰਦੇ ਹੋਏ ਅਸੀਂ ਪੇਅ-ਜਲ ਅਤੇ ਸਫ਼ਾਈ ਮੰਤਰਾਲੇ ਨੂੰ activate ਕੀਤਾ । ਇਸ ਦਾ ਨਤੀਜਾ ਦੇਖੋ ਕਿ 2014 ਤੱਕ ਪੂਰੇ ਭਾਰਤ ਵਿੱਚ 6 . 5 ਕਰੋੜ ਘਰਾਂ ਵਿੱਚ ਪਖ਼ਾਨੇ ਸਨ ਲੇਕਿਨ ਹੁਣ 13 ਕਰੋੜ ਘਰਾਂ ਵਿੱਚ ਪਖ਼ਾਨੇ ਹਨ ਯਾਨੀ ਦੁੱਗਣਾ ਵਾਧਾ ।
ਅੱਜ ਦੇਸ਼ ਵਿੱਚ ਸੈਨੀਟੇਸ਼ਨ ਕਵਰੇਜ 38 % ਤੋਂ ਵਧ ਕੇ ਕਰੀਬ 80 % ਹੋ ਚੁੱਕੀ ਹੈ । ਇਹ ਵਾਧਾ ਵੀ ਦੁਗਣੇ ਤੋਂ ਜ਼ਿਆਦਾ ਹੈ । ਸਫ਼ਾਈ ਅਭਿਆਨ ਦੇ ਨਾਲ ਇਹ ਸੁਨੇਹਾ ਵੀ ਘਰ – ਘਰ ਪਹੁੰਚਾਇਆ ਹੈ ਕਿ ਗੰਦਗੀ ਆਪਣੇ ਨਾਲ ਬਿਮਾਰੀਆਂ ਲੈ ਕੇ ਆਉਦੀ ਹੈ, ਜਦੋਂ ਕਿ ਸਫ਼ਾਈ ਰੋਗਾਂ ਨੂੰ ਦੂਰ ਭਜਾਉਂਦੀ ਹੈ ।
Preventive Health Care ਦੇ ਰੂਪ ਵਿੱਚ ਯੋਗ ਨੇ ਨਵੇਂ ਸਿਰ ਤੋਂ ਆਪਣੀ ਪਹਿਚਾਣ ਸਥਾਪਤ ਕੀਤੀ ਹੈ । ਆਯੂਸ਼ ਮੰਤਰਾਲਾ ਦੇ activate ਹੋਣ ਦੀ ਵਜ੍ਹਾ ਨਾਲ ਯੋਗ ਅੱਜ ਦੁਨੀਆ ਭਰ ਵਿੱਚ ਇੱਕ Mass Movement ਬਣ ਰਿਹਾ ਹੈ ।
ਇਸ ਬਜਟ ਵਿੱਚ ਅਸੀਂ Wellness Centre ਲੈ ਕੇ ਆਏ ਹਾਂ । ਸਰਕਾਰ ਦੀ ਕੋਸ਼ਿਸ਼ ਦੇਸ਼ ਦੀ ਹਰ ਵੱਡੀ ਪੰਚਾਇਤ ਵਿੱਚ ਹੈੱਲਥ ਵੈੱਲਨੈਸ ਸੈਂਟਰ ਬਣਾਉਣ ਦੀ ਹੈ ।
ਇੰਮਿਊਨਾਈਜ਼ੇਸ਼ਨ ਪ੍ਰੋਗਰਾਮ ਉੱਤੇ ਅਸੀਂ ਵਿਸ਼ੇਸ਼ ਜ਼ੋਰ ਦਿੱਤਾ ਹੈ । ਸਾਡੀ ਸਰਕਾਰ ਆਉਣ ਤੋਂ ਪਹਿਲਾਂ ਦੇਸ਼ ਵਿੱਚ ਟੀਕਾਕਰਨ ਦੀ ਵਾਧਾ ਦਰ ਸਿਰਫ਼ 1 % ਸੀ , ਜੋ ਅੱਜ ਵਧ ਕੇ 6 . 7 % ਹੋ ਚੁੱਕੀ ਹੈ ।
ਸਾਥੀਓ , Preventive Health Care ਦੇ ਨਾਲ ਹੀ Healthcare ਦਾ Affordable ਹੋਣਾ ਵੀ ਜ਼ਰੂਰੀ ਹੈ । ਹੈੱਲਥ ਕੇਅਰ Accessible ਹੋਵੇ ਅਤੇ Affordable ਵੀ ਹੋਵੇ, ਆਮ ਆਦਮੀ ਲਈ ਸਸਤਾ ਅਤੇ ਅਸਾਨ ਹੋਵੇ , ਇਸ ਦੇ ਲਈ ਵੀ ਅਸੀਂ ਕਈ ਕਦਮ ਚੁੱਕੇ ਹਨ ।
ਅਸੀਂ Ministry of Chemicals and Fertilizers ਨੂੰ activate ਕੀਤਾ ਜੋ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ । ਦੇਸ਼ ਭਰ ਵਿੱਚ 3000 ਤੋਂ ਜ਼ਿਆਦਾ ਜਨ- ਔਸ਼ਧੀ ਕੇਂਦਰ ਖੋਲ੍ਹੇ ਗਏ ਹਨ ਜਿੱਥੇ 800 ਤੋਂ ਜ਼ਿਆਦਾ ਦਵਾਈਆਂ ਘੱਟ ਕੀਮਤ ਉੱਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ।
ਹਿਰਦੇ ਰੋਗੀਆਂ ਨੂੰ ਸਟੰਟ ਘੱਟ ਕੀਮਤ ਉੱਤੇ ਮਿਲੇ , ਇਸ ਲਈ ਅਸੀਂ ਖਪਤਕਾਰ ਮੰਤਰਾਲਾ ਨੂੰ active ਕੀਤਾ ਅਤੇ ਉਸ ਨੇ ਇਸ ਉੱਤੇ ਵਿਸ਼ੇਸ਼ ਪਹਿਲ ਕੀਤੀ ਜਿਸ ਦਾ ਨਤੀਜਾ ਹੈ ਕਿ ਅੱਜ ਹਾਰਟ ਸਟੰਟ ਦੀ ਕੀਮਤ 85 % ਤੱਕ ਘੱਟ ਹੋ ਗਈ ਹੈ । ਇਸ ਨਾਲ ਹੀ Knee implants ਦੀਆਂ ਕੀਮਤਾਂ ਨੂੰ ਵੀ ਨਿਅੰਤਰਿਤ ਕੀਤਾ ਗਿਆ ਹੈ, ਜਿਸ ਨਾਲ ਇਸ ਦੇ ਮੁੱਲ ਵਿੱਚ 50 ਤੋਂ 70 % ਤੱਕ ਦੀ ਗਿਰਾਵਟ ਆਈ ਹੈ ।
ਇਸ ਬਜਟ ਵਿੱਚ ਅਸੀਂ ਇੱਕ ਹੋਰ ਵੱਡੀ ਯੋਜਨਾ ਦਾ ਐਲਾਨ ਕੀਤਾ ਹੈ, ਅਤੇ ਉਹ ਹੈ ਆਯੂਸ਼ਮਾਨ ਭਾਰਤ । ਆਯੂਸ਼ਮਾਨ ਭਾਰਤ ਯੋਜਨਾ ਨਾਲ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਬਹੁਤ ਵੱਡੀ ਮਦਦ ਮਿਲਣ ਵਾਲੀ ਹੈ । ਲਗਭਗ 10 ਕਰੋੜ ਪਰਿਵਾਰ ਯਾਨੀ ਕਰੀਬ 45 ਤੋਂ 50 ਕਰੋੜ ਨਾਗਰਿਕ ਇਲਾਜ ਦੀ ਚਿੰਤਾ ਤੋਂ ਅਜ਼ਾਦ ਹੋ ਜਾਣਗੇ । ਅਗਰ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਬਿਮਾਰ ਪਿਆ ਤਾਂ ਇੱਕ ਸਾਲ ਵਿੱਚ 5 ਲੱਖ ਰੁਪਏ ਦਾ ਖਰਚ ਭਾਰਤ ਸਰਕਾਰ ਅਤੇ ਇੰਸ਼ੋਰੈਂਸ ਕੰਪਨੀ ਮਿਲ ਕੇ ਦੇਵੇਗੀ ।
ਸਾਥੀਓ , Health Sector ਦਾ ਤੀਜਾ ਵੱਡਾ Piller ਹੈ , Supplyside interventions . ਸਿਹਤ ਦੇ ਨਾਲ ਜੋ ਜ਼ਰੂਰੀ ਸੁਵਿਧਾਵਾਂ ਜੁੜੀਆਂ ਹਨ , ਉਸ ਨੂੰ ਵੀ ਸੁਨਿਸ਼ਚਿਤ ਕਰਨ ਲਈ ਸਾਡੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ।
ਦੇਸ਼ ਵਿੱਚ ਅਤੇ ਖ਼ਾਸ ਤੌਰ ਉੱਤੇ ਪਿੰਡਾਂ ਵਿੱਚ ਡਾਕਟਰਾਂ ਦੀ ਕਮੀ ਮਹਿਸੂਸ ਕੀਤੀ ਜਾਂਦੀ ਹੈ । ਇਸ ਨਾਲ ਨਜਿਠਣ ਲਈ ਸਾਡੀ ਸਰਕਾਰ ਨੇ ਮੈਡੀਕਲ ਸੀਟਾਂ ਵਧਾਈਆਂ ਹਨ ।
ਸਾਥੀਓ, 2014 ਵਿੱਚ ਜਦੋਂ ਸਾਡੀ ਸਰਕਾਰ ਬਣੀ ਸੀ ਤਾਂ ਮੈਡੀਕਲ ਵਿੱਚ 52 ਹਜ਼ਾਰ ਅੰਡਰਗਰੈਜੂਏਟ ਅਤੇ 30 ਹਜ਼ਾਰ ਪੋਸਟ ਗਰੈਜੂਏਟ ਸੀਟਾਂ ਸਨ । ਹੁਣ ਦੇਸ਼ ਵਿੱਚ 85 ਹਜ਼ਾਰ ਤੋਂ ਜ਼ਿਆਦਾ ਅੰਡਰਗਰੈਜੂਏਟ ਅਤੇ 46 ਹਜ਼ਾਰ ਤੋਂ ਜ਼ਿਆਦਾ ਪੋਸਟ ਗਰੈਜੂਏਟ ਸੀਟਾਂ ਹਨ ।
ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਨਵੇਂ ਏਮਜ਼ ਅਤੇ ਆਯੁਰਵੇਦ ਵਿਗਿਆਨ ਸੰਸਥਾਨ ਦੀ ਸਥਾਪਨਾ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਹਰ ਤਿੰਨ ਸੰਸਦੀ ਸੀਟਾਂ ਦੇ ਵਿੱਚ ਇੱਕ ਮੈਡੀਕਲ ਕਾਲਜ ਦੇ ਨਿਰਮਾਣ ਦੀ ਵੀ ਯੋਜਨਾ ਹੈ ।
ਇਨ੍ਹਾਂ ਕੋਸ਼ਿਸ਼ਾਂ ਦਾ ਸਿੱਧਾ ਲਾਭ ਸਾਡੇ ਨੌਜਵਾਨਾਂ ਦੇ ਨਾਲ ਹੀ ਦੇਸ਼ ਦੀ ਗ਼ਰੀਬ ਜਨਤਾ ਨੂੰ ਵੀ ਮਿਲੇਗਾ । ਨਰਸਿੰਗ ਅਤੇ ਪੈਰਾਮੈਡੀਕਲ ਦੇ ਖੇਤਰ ਵਿੱਚ ਵੀ Human Resource ਨੂੰ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ । ਮੈਡੀਕਲ ਪ੍ਰੋਫੈਸ਼ਨਲਜ਼ ਵਧਣਗੇ ਤਾਂ affordability ਅਤੇ access ਵੀ ਵਧੇਗੀ ।
ਭਾਈਓ ਅਤੇ ਭੈਣੋਂ , Health Sector ਦਾ ਚੌਥਾ ਅਤੇ ਬਹੁਤ ਮਹੱਤਵਪੂਰਣ Pillar ਹੈ – Mission mode intervention .
ਕੁੱਝ challenges ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਉਦੋਂ ਉਨ੍ਹਾਂ challenges ਨਾਲ ਨਜਿਠਣ ਵਿੱਚ ਮਦਦ ਮਿਲਦੀ ਹੈ ਅਤੇ ਉਨ੍ਹਾਂ ਦੇ ਨਤੀਜੇ ਦੇਖਣ ਨੂੰ ਮਿਲਦੇ ਹਨ ।
ਦੇਸ਼ ਵਿੱਚ ਮਾਤਾਵਾਂ ਅਤੇ ਬੱਚਿਆਂ ਦੀ ਸਿਹਤ ਬਿਹਤਰ ਹੋਵੇ , ਉਹ ਬਿਮਾਰੀਆਂ ਤੋਂ ਅਜ਼ਾਦ ਰਹਿਣ , ਤੰਦਰੁਸਤ ਅਤੇ ਸਸ਼ਕਤ ਰਹਿਣ ਇਸ ਲਈ ਅਸੀਂ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੂੰ activate ਕੀਤਾ । ਇਸ ਤਹਿਤ ਅੱਜ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ ।
ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਅਤੇ ਪ੍ਰਧਾਨ ਮੰਤਰੀ ਮਾਤਾ ਵੰਦਨਾ ਯੋਜਨਾ ਤਹਿਤ ਮਾਂ ਅਤੇ ਬੱਚੇ ਦਾ ਉਚਿਤ ਪੋਸ਼ਣ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ।
ਪਿਛਲੇ ਹਫ਼ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਉੱਤੇ ਰਾਸ਼ਟਰੀ ਪੋਸ਼ਣ ਅਭਿਆਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ । ਦੇਸ਼ ਨੂੰ ਤੰਦਰੁਸਤ ਬਣਾਉਣ ਦੀ ਦਿਸ਼ਾ ਵਿੱਚ ਇਹ ਸਭ ਤੋਂ ਨਵਾਂ ਅਤੇ ਵੱਡਾ ਕਦਮ ਹੈ । ਜਦੋਂ ਬੱਚਿਆਂ ਅਤੇ ਮਾਤਾਵਾਂ ਨੂੰ ਠੀਕ ਪੋਸ਼ਣ ਮਿਲੇਗਾ ਤਾਂ ਉਨ੍ਹਾਂ ਦੀ ਬਿਹਤਰ ਸਿਹਤ ਵੀ ਸੁਨਿਸ਼ਚਿਤ ਹੋਵੇਗੀ ।
ਮੈਂ ਮੰਨਦਾ ਹਾਂ – One size does not fit for all . ਇਸ ਲਈ ਸਾਡੀ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਹਰ ਖੇਤਰ , ਹਰ ਸੈਕਟਰ ਦਾ Unique Development Model ਵਿਕਸਿਤ ਹੋਵੇ ।
ਸਾਥੀਓ , ਮੈਂ ਤੁਹਾਨੂੰ ਇੱਕ ਵੀਡੀਓ ਰਾਹੀਂ, ਦੇਸ਼ਭਰ ਦੀਆਂ ਖੁਸ਼ੀਆਂ ਵਿੱਚ ਭਾਗੀਦਾਰ ਬਣਾਉਣਾ ਚਾਹੁੰਦਾ ਹਾਂ ।
ਤੁਸੀਂ ਜੋ ਲੋਕਾਂ ਦੇ ਚਿਹਰੇ ਉੱਤੇ ਖੁਸ਼ੀ ਦੇਖੀ ਹੈ , ਉਹ ਮੇਰੇ ਲਈ Rising India ਹੈ ।
ਆਖ਼ਰ ਇਹ ਬਦਲਾਅ ਕਿਵੇਂ ਆਇਆ ?
ਤੁਹਾਨੂੰ ਯਾਦ ਹੋਵੇਗਾ 6 ਸਾਲ ਪਹਿਲਾਂ ਜੁਲਾਈ ਵਿੱਚ ਗਰਿਡ ਫੇਲ ਹੋਣ ਕਰਕੇ ਦੇਸ਼ ਹਨ੍ਹੇਰੇ ਵਿੱਚ ਡੁੱਬ ਗਿਆ ਸੀ । ਜੋ ਹੋਇਆ ਉਹ ਇੱਕ system ਦਾ , ਸ਼ਾਸਨਤੰਤਰ ਦਾ breakdown ਸੀ ।
Silos ਦੀ ਇਹ ਸਥਿਤੀ ਸੀ ਕਿ ਇੱਕ ਸਮੇਂ ਊਰਜਾ ਮੰਤਰਾਲੇ ਨੂੰ ਨਹੀਂ ਪਤਾ ਹੁੰਦਾ ਸੀ ਕਿ ਕੋਲਾ ਮੰਤਰਾਲੇ ਦਾ ਰੋਡਮੈਪ ਕੀ ਹੈ । New and Renewable Energy ਮੰਤਰਾਲੇ ਦਾ Power Ministry ਦੇ ਨਾਲ ਕੋਈ ਸੰਜੋਗ ਨਹੀਂ ਸੀ ।
Silos ਤੋੜ ਕੇ Solution ਕੱਢਣ ਦਾ ਇਹ ਕਾਰਜ ਦੇਸ਼ ਦੇ Power Sector ਵਿੱਚ ਵੀ ਬਹੁਤ ਵਿਆਪਕ ਤਰੀਕੇ ਨਾਲ ਹੋ ਰਿਹਾ ਹੈ ।
ਅੱਜ ਭਾਰਤ ਦੀ ਊਰਜਾ ਸੁਰੱਖਿਆ ਦੇ best solutions ਲਈ Power Ministry , Renewable EnergyMinistry ਅਤੇ Coal Ministry ਇੱਕ unit ਦੇ ਰੂਪ ਵਿੱਚ ਕੰਮ ਕਰ ਰਹੇ ਹਨ ।
ਕੋਲੇ ਤੋਂ ਸਾਨੂੰ energy security ਮਿਲਦੀ ਹੈ, ਤਾਂ renewableenergy ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਦੇ ਨਿਰਮਾਣ ਲਈ ਸਾਨੂੰ sustainable energy ਦੇ ਸਕਦੀ ਹੈ । ਇਹੀ ਕਾਰਨ ਹੈ ਕਿ ਅਸੀਂ Power Shortage ਨਾਲ Power Surplus ਦੀ ਤਰਫ਼, Network Failure ਨਾਲ Net Exporter ਦੀ ਤਰਫ ਵਧ ਰਹੇ ਹਾਂ । ਸਰਕਾਰ ਦੀਆਂ ਕੋਸ਼ਿਸ਼ਾਂ ਨਾਲ One Nation – One Grid ਦਾ ਸੁਪਨਾ ਵੀ ਸਾਕਾਰ ਹੋਇਆ ਹੈ ।
ਸਾਥੀਓ , ਹਾਰ-ਹਤਾਸ਼ਾ-ਨਿਰਾਸ਼ਾ ਦਾ ਮਾਹੌਲ ਕਦੇ ਕਿਸੇ ਦੇਸ਼ ਨੂੰ ਅੱਗੇ ਨਹੀਂ ਲੈ ਜਾ ਸਕਦਾ । ਤੁਸੀਂ ਵੀ ਦੇਖਿਆ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਦੇਸ਼ ਦੇ ਲੋਕਾਂ ਵਿੱਚ , ਦੇਸ਼ ਨੂੰ ਚਲਾਉਣ ਵਾਲੀਆਂ ਵਿਵਸਥਾਵਾਂ ਵਿੱਚ ਕਿਸ ਤਰ੍ਹਾਂ ਇੱਕ ਹੌਂਸਲਾ ਪੈਦਾ ਹੋਇਆ ਹੈ , ਇੱਕ ਭਰੋਸਾ ਆਇਆ ਹੈ । ਜੋ ਤਬਦੀਲੀ ਲੋਕ ਆਪਣੇ ਸਾਹਮਣੇ ਦੇਖ ਰਹੇ ਹਨ , ਆਪਣੇ ਜੀਵਨ ਵਿੱਚ ਦੇਖ ਰਹੇ ਹੋ , ਉਸ ਤੋਂ ਹਰ ਭਾਰਤੀ ਵਿੱਚ ਇਹ ਵਿਸ਼ਵਾਸ ਆਇਆ ਹੈ ਕਿ 21ਵੀਆਂ ਸਦੀ ਦਾ ਭਾਰਤ ਆਪਣੀਆਂ ਕਮਜ਼ੋਰੀਆਂ ਨੂੰ ਛੱਡ ਕੇ , ਆਪਣੇ ਬੰਧਨਾਂ ਨੂੰ ਤੋੜ ਕੇ ਅੱਗੇ ਵਧ ਸਕਦਾ ਹੈ , ਇੱਕ ਭਾਰਤ – ਸ੍ਰੇਸ਼ਟ ਭਾਰਤ ਦੇ ਸਪਨੇ ਨੂੰ ਸੱਚ ਕਰ ਸਕਦਾ ਹੈ । ਲੋਕਾਂ ਦਾ ਇਹ ਪ੍ਰਬਲ ਵਿਸ਼ਵਾਸ ਹੀ Rising India ਦਾ ਅਧਾਰ ਹੈ ।
ਭਾਈਓ ਅਤੇ ਭੈਣੋਂ , ਇਹੀ ਵਜ੍ਹਾ ਹੈ ਕਿ ਅੱਜ ਪੂਰਾ ਸੰਸਾਰ , ਭਾਰਤ ਦੇ ਇਸ ਉਦੇਸ਼ ਨੂੰ , Rising India ਨੂੰ ਮਾਣ ਰਿਹਾ ਹੈ , ਸਨਮਾਨ ਦੇ ਰਿਹਾ ਹੈ । ਪਹਿਲਾਂ ਦੀ ਸਰਕਾਰ ਦੇ ਦਸ ਸਾਲਾਂ ਵਿੱਚ ਜਿੰਨੇ ਰਾਸ਼ਟਰਪ੍ਰਧਾਨ ਅਤੇ ਰਾਸ਼ਟਰਪ੍ਰਮੁਖ ਭਾਰਤ ਆਏ , ਅਤੇ ਜਿੰਨੇ ਪਿਛਲੇ ਚਾਰ ਸਾਲਾਂ ਵਿੱਚ ਭਾਰਤ ਆਏ, ਉਸ ਦੀ ਤੁਲਨਾ ਹੀ ਆਪਣੇ ਆਪ ਵਿੱਚ ਕਾਫ਼ੀ ਕੁੱਝ ਕਹਿ ਜਾਂਦੀ ਹੈ । ਪਹਿਲਾਂ ਦੀ ਸਰਕਾਰ ਵਿੱਚ ਔਸਤਨ ਇੱਕ ਸਾਲ ਵਿੱਚ ਸੰਸਾਰ ਦੇ ਜਿੰਨੇ ਵੱਡੇ ਨੇਤਾ ਆਉਂਦੇ ਸਨ , ਹੁਣ ਉਸ ਦੇ ਤਕਰੀਬਨ ਦੁੱਗਣੇ ਰਾਸ਼ਟਰਪ੍ਰਧਾਨ ਅਤੇ ਰਾਸ਼ਟਰਪ੍ਰਮੁਖ ਹਰ ਸਾਲ/ਪ੍ਰਤੀ ਵਰ੍ਹੇ ਭਾਰਤ ਆ ਰਹੇ ਹਨ ।
ਇਹ Rising India ਦੀ ਇੱਕ ਅਜਿਹੀ ਤਸਵੀਰ ਹੈ , ਜਿਸ ਉੱਤੇ ਤੁਹਾਨੂੰ ਸਾਰਿਆਂ ਨੂੰ ਮਾਣ ਹੋਵੇਗਾ ।
ਸਾਥੀਓ , ਭਾਰਤ ਨੇ ਸਿਰਫ਼ ਆਪਣੇ ਹੀ ਨਹੀਂ , ਬਲਕਿ ਪੂਰੇ ਸੰਸਾਰ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ । ਭਾਰਤ ਅੱਜ ਪੂਰੇ ਸੰਸਾਰ ਵਿੱਚ ਸੋਲਰ ਕ੍ਰਾਂਤੀ ਦੀ ਅਗਵਾਈ ਕਰ ਰਿਹਾ ਹੈ । ਤੁਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਪੰਜ ਦਿਨ ਪਹਿਲਾਂ International Solar Alliance ਦਾ ਸਫਲਤਾਪੂਰਵਕ ਪ੍ਰਬੰਧ ਕੀਤਾ ਗਿਆ । ਇਸ ਸੰਮੇਲਨ ਵਿੱਚ ਲਾਂਚ ਕੀਤੇ ਗਏ Delhi Solar Agenda ਨੂੰ ਲਾਗੂ ਕਰਨ ਲਈ 60 ਤੋਂ ਜ਼ਿਆਦਾ ਦੇਸ਼ਾਂ ਨੇ ਆਪਣੀ ਸਹਿਮਤੀ ਜਤਾਈ ਹੈ । Climate Chage ਜਿਹੇ ਵਿਸ਼ੇ ਵਿੱਚ ਭਾਰਤ ਦੀ ਇਹ ਕੋਸ਼ਿਸ਼ 21ਵੀਂ ਸਦੀ ਵਿੱਚ ਸੰਪੂਰਨ ਮਨੁੱਖਤਾ ਦੀਆਂ ਸਭ ਤੋਂ ਵੱਡੀਆਂ ਸੇਵਾਵਾਂ ਵਿੱਚੋਂ ਇੱਕ ਹੈ ।
ਸਾਥੀਓ , ਬੀਤੇ ਚਾਰ ਸਾਲਾਂ ਵਿੱਚ ਜਿਸ ਤਰ੍ਹਾਂ ਅੰਤਰਰਾਸ਼ਟਰੀ ਜਗਤ ਵਿੱਚ ਭਾਰਤ ਦਾ ਪ੍ਰਭਾਵ ਵਧਿਆ ਹੈ , ਉਸ ਲਈ ਇੱਕ ਸੋਚੀ-ਸਮਝੀ ਰਣਨੀਤੀ ਦੇ ਤਹਿਤ ਲਗਾਤਾਰ ਕਾਰਜ ਕੀਤਾ ਗਿਆ ਹੈ । ਭਾਰਤ ਨੇ ਦੁਨੀਆ ਨੂੰ ਸੁਨੇਹਾ ਦਿੱਤਾ ਹੈ ਸ਼ਾਂਤੀ ਦਾ , ਵਿਕਾਸ ਦਾ , sustainable development ਦਾ।
ਭਾਰਤ ਨੇ ਵੱਡੇ-ਵੱਡੇ ਸਮੂਹਾਂ ਚਾਹੇ ਸੰਯੁਕਤ ਰਾਸ਼ਟਰ ਹੋਵੇ ਜਾਂ G – 20 , ਅਜਿਹੇ ਵਿਸ਼ੇ ਚੁੱਕੇ ਹਨ ਜੋ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰਦੇ ਹਨ । ਆਤੰਕਵਾਦ ਸਿਰਫ਼ ਇੱਕ ਦੇਸ਼ ਜਾਂ ਇੱਕ ਖੇਤਰ ਦੀ ਸਮੱਸਿਆ ਨਹੀਂ , ਬਲਕਿ ਦੁਨੀਆ ਦੇ ਹਰ ਦੇਸ਼ ਲਈ ਇੱਕ ਚੁਣੌਤੀ ਹੈ, ਇਸ ਗੱਲ ਨੂੰ ਭਾਰਤ ਨੇ ਹੀ ਅੰਤਰਰਾਸ਼ਟਰੀ ਮੰਚਾਂ ਉੱਤੇ ਸਥਾਪਤ ਕੀਤਾ ਹੈ ।
ਵੱਖ – ਵੱਖ ਦੇਸ਼ਾਂ ਵਿੱਚ ਕਾਲੇ ਧਨ ਦਾ ਪਰਵਾਹ ਅਤੇ ਭ੍ਰਿਸ਼ਟਾਚਾਰ ਕਿਸ ਤਰ੍ਹਾਂ ਸੰਸਾਰ ਦੇ ਵਿਕਾਸ ਵਿੱਚ ਰੁਕਾਵਟ ਹੈ , Effective Financial Governance ਲਈ ਚੁਣੌਤੀ ਬਣਿਆ ਹੈ, ਇਹ ਵਿਸ਼ਾ ਵੀ ਭਾਰਤ ਨੇ ਹੀ ਪੂਰੇ ਜ਼ੋਰ ਨਾਲ ਉਠਾਇਆ ਹੈ ।
ਸਾਥੀਓ , ਇਹ ਭਾਰਤ ਦਾ ਹੀ ਆਤਮਵਿਸ਼ਵਾਸ ਹੈ ਕਿ ਜਿੱਥੇ ਪੂਰਾ ਸੰਸਾਰ 2030 ਤੱਕ TB ਨੂੰ ਖ਼ਤਮ ਕਰਨ ਲਈ ਕਾਰਜ ਕਰ ਰਿਹਾ ਹੈ, ਅਸੀਂ ਉਸ ਤੋਂ ਵੀ 5 ਸਾਲ ਪਹਿਲਾਂ , ਯਾਨੀ 2025 ਤੱਕ ਇਸ ਬਿਮਾਰੀ ਤੋਂ ਮੁਕਤੀ ਪਾਉਣ ਦੀ ਠਾਣ ਲਈ ਹੈ । ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ 2025 ਵਿੱਚ ਪੂਰੀ ਦੁਨੀਆ ਨੂੰ ਇਹ ਲਕਸ਼ ਹਾਸਲ ਕਰਕੇ ਦਿਖਾ ਦੇਵੇਗਾ ।
ਭਾਈਓ ਅਤੇ ਭੈਣੋਂ , ਦੁਨੀਆ ਲਈ ਅੱਜ India Rising ਸਿਰਫ਼ ਦੋ ਸ਼ਬਦ ਨਹੀਂ ਹਨ । ਇਹ ਦੋ ਸ਼ਬਦ ਸਵਾ ਸੌ ਕਰੋੜ ਭਾਰਤੀਆਂ ਦੀ ਉਸ ਤਾਕਤ ਦਾ ਪ੍ਰਤੀਕ ਹਨ, ਜਿਨ੍ਹਾਂ ਨੂੰ ਅੱਜ ਪੂਰੀ ਦੁਨੀਆ ਨਮਨ ਕਰ ਰਹੀ ਹੈ । ਇਹੀ ਵਜ੍ਹਾ ਹੈ ਕਿ ਜਿਨ੍ਹਾਂ ਸੰਸਥਾਵਾਂ ਦੀ ਸਦੱਸਤਾ ਲਈ ਭਾਰਤ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਸੀ , ਉਹ ਹੁਣ ਉਸ ਨੂੰ ਹਾਸਲ ਹੋਣ ਲੱਗੀ ਹੈ ।
Missile Technology Control Regime ਵਿੱਚ ਸ਼ਾਮਲ ਹੋਣ ਦੇ ਬਾਅਦ ਭਾਰਤ ‘ਵਾਸੇਨਾਰ ਅਰੇਂਜਮੈਂਟ’ ਅਤੇ ‘ਆਸਟਰੇਲੀਆ ਗਰੁੱਪ’ ਵਿੱਚ ਵੀ ਸ਼ਾਮਲ ਹੋ ਚੁੱਕਾ ਹੈ । International Tribunal for the Law of the Sea ਦੀ ਚੋਣ ਵਿੱਚ , International Maritime Organization ਦੇ ਚੋਣ ਵਿੱਚ , United Nations Economic and Social Council ਦੀ ਚੋਣ ਵਿੱਚ ਭਾਰਤ ਨੂੰ ਜਿੱਤ ਪ੍ਰਾਪਤ ਹੋਈ ਹੈ । International Court of Justice ਵਿੱਚ ਜਿਸ ਤਰ੍ਹਾਂ ਭਾਰਤ ਨੂੰ ਜਿੱਤ ਮਿਲੀ , ਉਸ ਦੀ ਤਾਂ ਦੁਨੀਆ ਭਰ ਵਿੱਚ ਚਰਚਾ ਹੋਈ ਹੈ ।
ਸਾਥੀਓ , ਇਹ ਭਾਰਤ ਦੇ ਵਧਦੇ ਪ੍ਰਭਾਵ ਦਾ ਹੀ ਅਸਰ ਹੈ ਕਿ ਜਦੋਂ ਯਮਨ ਵਿੱਚ ਸੰਕਟ ਆਉਂਦਾ ਹੈ , ਭਾਰਤ ਆਪਣੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢ ਰਿਹਾ ਹੁੰਦਾ ਹੈ , ਤਾਂ ਹੋਰ ਦੇਸ਼ ਵੀ ਭਾਰਤ ਤੋਂ ਮਦਦ ਲਈ ਅਪੀਲ ਕਰਦੇ ਹਨ । ਤੁਹਾਨੂੰ ਮਾਣ ਹੋਵੇਗਾ ਸੁਣ ਕੇ ਕਿ ਉਸ ਸੰਕਟ ਦੌਰਾਨ ਭਾਰਤ ਨੇ 48 ਦੇਸ਼ਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ ।
ਡਿਪਲੋਮੇਸੀ ਵਿੱਚ ਮਾਨਵੀ ਮੁੱਲਾਂ ਨੂੰ ਸਭ ਤੋਂ ਜ਼ਿਆਦਾ ਮਹੱਤਵ ਦੇਣ ਵਾਲੀ ਸਾਡੀ ਨੀਤੀ ਨੇ ਦੁਨੀਆ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਭਾਰਤ ਸਿਰਫ਼ ਆਪਣੇ ਹਿਤ ਲਈ ਹੀ ਨਹੀਂ ਬਲਕਿ ਸੰਸਾਰਕ ਹਿਤ ਲਈ ਕੰਮ ਕਰ ਰਿਹਾ ਹੈ । ਸਭ ਕਾ ਸਾਥ – ਸਭ ਕਾ ਵਿਕਾਸ ਦਾ ਸਾਡਾ ਮੰਤਰ ਦੇਸ਼ ਦੀਆਂ ਸੀਮਾਵਾਂ ਦੇ ਦਾਇਰੇ ਵਿੱਚ ਬੱਝਿਆ ਨਹੀਂ ਹੋਇਆ ਹੈ ।
ਅੱਜ ਅਸੀਂ ਆਯੂਸ਼ਮਾਨ ਭਾਰਤ ਲਈ ਹੀ ਨਹੀਂ , ਬਲਕਿ ਸੰਸਾਰ ਲਈ ਵੀ ਕਾਰਜ ਕਰ ਰਹੇ ਹਾਂ । ਯੋਗ ਅਤੇ ਆਯੁਰਵੇਦ ਨੂੰ ਲੈ ਕੇ ਦੁਨੀਆ ਵਿੱਚ ਜੋ ਜਾਗਰੂਕਤਾ ਆ ਰਹੀ ਹੈ , ਉਹ ਵੀ Rising India ਦਾ ਹੀ ਇੱਕ ਪ੍ਰਤੀਬਿੰਬ ਹੈ ।
ਸਾਥੀਓ , ਅਗਰ ਅਰਥਵਿਵਸਥਾ ਦੀ ਗੱਲ ਕਰਾਂ ਤਾਂ ਪਿਛਲੇ ਤਿੰਨ – ਚਾਰ ਸਾਲਾਂ ਵਿੱਚ ਭਾਰਤ ਨੇ ਆਪਣੇ ਨਾਲ ਹੀ ਪੂਰੀ ਦੁਨੀਆ ਦੀ economic growth ਨੂੰ ਮਜ਼ਬੂਤੀ ਦਿੱਤੀ ਹੈ । ਜੋ ਦੇਸ਼ World GDP ਦਾ ਕੇਵਲ 3 % ਹਿੱਸਾ ਹੈ , ਉਹ ਅੱਜ World economy ਦੀ ਗਰੋਥ ਵਿੱਚ 7 ਗੁਣਾ ਜ਼ਿਆਦਾ ਯੋਗਦਾਨ ਦੇ ਰਿਹਾ ਹੈ ।
ਜਿੰਨੇ ਵੀ Macro – Economic ਪੈਰਾਮੀਟਰ ਹਨ – Inflation , CurrentAccount Deficit , Fiscal Deficit , GDP Growth , Interest rate , FDI Inflow , ਭਾਰਤ ਸਾਰਿਆਂ ਵਿੱਚ ਵਧੀਆ Perform ਕਰ ਰਿਹਾ ਹੈ ।
ਅੱਜ ਸੰਸਾਰ ਵਿੱਚ ਭਾਰਤ ਦੇ ਸੰਦਰਭ ਵਿੱਚ ਜੋ ਗੱਲਾਂ ਹੁੰਦੀਆਂ ਹਨ , ਉਹ ਉਮੀਦ ਅਤੇ ਵਿਸ਼ਵਾਸ ਦੇ ਨਾਲ ਹੁੰਦੀਆਂ ਹਨ , ਪੂਰੇ ਭਰੋਸੇ ਨਾਲ ਹੁੰਦੀਆਂ ਹਨ । ਇਹੀ ਵਜ੍ਹਾ ਹੈ ਕਿ ਸਾਰੀਆਂ ਰੇਟਿੰਗ ਏਜੰਸੀਆਂ ਭਾਰਤ ਦੀ ਰੇਟਿੰਗ ਵਿੱਚ ਸੁਧਾਰ ਕਰ ਰਹੀਆਂ ਹਨ ।
ਸਾਥੀਓ , 2014 ਤੋਂ ਪਹਿਲਾਂ ਦੇਸ਼ ਦੇ Tax System ਦੀ ਪਹਿਚਾਣ ਸੀ , investors ਲਈ Unfriendly , Unpredictable ਅਤੇ Non – Transparent . ਹੁਣ ਇਸ ਸਥਿਤੀ ਵਿੱਚ ਤਬਦੀਲੀ ਆ ਰਹੀ ਹੈ । GST ਨੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ economic Markets ਵਿੱਚੋਂ ਇੱਕ ਦੇ ਤੌਰ ਉੱਤੇ ਸਥਾਪਤ ਕੀਤਾ ਹੈ ।
ਸਾਥੀਓ , ਸਰਕਾਰ ਗ਼ਰੀਬ , ਨਿਮਨ ਮੱਧ ਵਰਗ , ਮੱਧ ਵਰਗ ਦੀਆਂ Aspirations ਨੂੰ ਸਮਝਦਿਆਂ holistic approach ਦੇ ਨਾਲ ਕੰਮ ਕਰ ਰਹੀ ਹੈ ।
ਅਗਰ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨੂੰ ਇੱਕ ਬੁਕੇ ਦੇ ਤੌਰ ਉੱਤੇ ਦੇਖੋ , ਤਾਂ ਇਹ ਕਾਰਜ Middle Class ਅਤੇ Urban Youth ਦੀਆਂ Aspirations ਨੂੰ ਪੂਰਾ ਕਰਨ ਵਾਲੇ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਬਣਾਉਣ ਵਾਲੇ ਸਾਬਤ ਹੋ ਰਹੇ ਹਨ ।
ਮੈਨੂੰ ਉਮੀਦ ਹੈ ਕਿ ਵਿਕਾਸ ਦੀ ਮੁੱਖਧਾਰਾ ਵਿੱਚ ਪਿੱਛੇ ਛੁੱਟ ਗਿਆ ਚਾਹੇ ਕੋਈ ਵਿਅਕਤੀ ਹੋਵੇ ਜਾਂ ਖੇਤਰ, ਜਦੋਂ ਉਹ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ, ਉਸ ਦੀਆਂ ਸ਼ਕਤੀਆਂ , ਉਸ ਦੇ ਸੰਸਾਧਨਾਂ ਨਾਲ ਨਿਆਂ ਹੋਵੇਗਾ , ਤਾਂ Rising India ਦੀ Story ਵੀ ਹੋਰ ਸਸ਼ਕਤ ਹੋਵੇਗੀ ।
ਅਖੀਰ ਵਿੱਚ , ਮੈਂ ਤੁਹਾਡੇ ਮੀਡੀਆ ਸਮੂਹ ਨੂੰ 2022 ਅਤੇ ਸੰਕਲਪ ਸੇ ਸਿੱਧੀ ਦੀ ਯਾਤਰਾ ਦੇ ਬਾਰੇ ਵਿੱਚ ਫਿਰ ਯਾਦ ਦਿਵਾਉਣਾ ਚਾਹੁੰਦਾ ਹਾਂ । ਕੀ ਤੁਹਾਡੇ ਗਰੁੱਪ ਨੇ ਕੋਈ ਸੰਕਲਪ ਲਿਆ ? ਕੀ ਕੋਈ ਰੋਡਮੈਪ ਤਿਆਰ ਕੀਤਾ ? ਕੀ ਇਸ ਬਾਰੇ ਵਿੱਚ ਸੋਚਿਆ ਕਿ ਅਸੀਂ ਅਜਿਹਾ ਕੀ ਕਰੀਏ, ਜੋ 2022 ਵਿੱਚ ਨਿਊ ਇੰਡਿਆ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ?
ਮੈਨੂੰ ਬਹੁਤ ਖੁਸ਼ੀ ਹੋਵੇਗੀ ਅਗਰ ਤੁਹਾਡਾ ਗਰੁੱਪ ਕੋਈ ਚੈਲੇਂਜ ਸਵੀਕਾਰੇ , ਆਪਣੇ ਸੰਕਲਪ ਨੂੰ ਆਪਣੇ ਚੈਨਲਾਂ ਉੱਤੇ ਪ੍ਰਮੋਟ ਕਰੇ , ਉਸ ਦਾ follow – up ਵੀ ਦਿਖਾਏ ।
ਸਾਥੀਓ , ਸਵਾ ਸੌ ਕਰੋੜ ਦੇਸ਼ਵਾਸੀ , ਰੱਬ ਦਾ ਹੀ ਰੂਪ ਹਨ । ਅਤੇ ਦੇਸ਼ ਦੀ ਹਰ ਇੱਕ ਸੰਸਥਾ ਨੂੰ , ਹਰ ਇੱਕ ਇਕਾਈ ਨੂੰ ਰਾਸ਼ਟਰ ਕਲਿਆਣ ਲਈ , ਰਾਸ਼ਟਰ ਨਿਰਮਾਣ ਲਈ , ਵਿਕਾਸ ਦੀ ਯਾਤਰਾ ਨੂੰ ਅੱਗੇ ਵਧਾਉਣ ਲਈ ਸੰਕਲਪ-ਬੱਧ ਹੋ ਕੇ ਕੰਮ ਕਰਨ ਦੀ ਲੋੜ ਹੈ ।
ਤੁਹਾਡੇ ਜੋ ਵੀ ਸੰਕਲਪ ਹੋਣ , ਉਸ ਦੇ ਲਈ ਮੇਰੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ ।
ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ – ਬਹੁਤ ਧੰਨਵਾਦ ! ! !
*****
ਏਕੇਟੀ/ਐੱਸਐੱਚ
For me, Rising India signifies the rise of pride, prosperity and determination of 125 crore Indians. pic.twitter.com/ek1Xpk6eNd
— Narendra Modi (@narendramodi) March 16, 2018
In today’s India, it is the people who are leading the journey towards the country’s transformation. We can see this in several areas. pic.twitter.com/hWvT9GH6RV
— Narendra Modi (@narendramodi) March 16, 2018
I am proud that our Government has worked not only on emotional integration but also on harnessing the demographic dividend of the Northeast. We believe in ‘Act East and Act Fast for India’s East.’ pic.twitter.com/Uz5mXoIFJM
— Narendra Modi (@narendramodi) March 16, 2018
Unprecedented transformation of India’s health sector through focus on preventive health, affordable healthcare, supply side interventions and mission mode working. pic.twitter.com/fL4GQ0nCKC
— Narendra Modi (@narendramodi) March 16, 2018
Moving from silos to solutions. pic.twitter.com/2rGOr9L8AC
— Narendra Modi (@narendramodi) March 16, 2018
When we say India Rising, we also refer to India’s rising stature at the global stage. pic.twitter.com/g8D1l7sD6u
— Narendra Modi (@narendramodi) March 16, 2018
Strong economic growth and greater development. pic.twitter.com/F6ruYNlP9o
— Narendra Modi (@narendramodi) March 16, 2018
We attach topmost priority to the aspirations of the poor, neo-middle class and the middle class. pic.twitter.com/hGSlfT8qzs
— Narendra Modi (@narendramodi) March 16, 2018