Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦ੍ਰਿੜ੍ਹ ਇਰਾਦੇ ਅਤੇ ਲਗਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਅਡੋਲ ਵਿਅਕਤੀ ਆਪਣੇ ਟੀਚੇ ਦੀ ਪ੍ਰਾਪਤੀ ਤੱਕ ਕਦੇ ਹਾਰ ਨਹੀਂ ਮੰਨਦੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਿਸ ਤਰ੍ਹਾਂ ਦੇਵਤੇ ਸਮੁੰਦਰ ਮੰਥਨ ਦੌਰਾਨ ਮਿਲੇ ਕੀਮਤੀ ਰਤਨਾਂ ਅਤੇ ਘਾਤਕ ਜ਼ਹਿਰ ਤੋਂ ਅਡੋਲ ਰਹੇ, ਉਨ੍ਹਾਂ ਨੇ ਅਮਰਤਾ ਦਾ ਅੰਮ੍ਰਿਤ ਪ੍ਰਾਪਤ ਹੋਣ ਤੱਕ ਆਪਣਾ ਯਤਨ ਜਾਰੀ ਰੱਖਿਆ।

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ –

“रत्नैर्महाब्धेस्तुतुषुर्न देवा न भेजिरे भीमविषेण भीतिम्।
सुधां विना न प्रययुर्विरामं न निश्चितार्थाद्विरमन्ति धीराः॥”

ਇਸ ਸੁਭਾਸ਼ਿਤਮ ਦਾ ਅਰਥ ਇਹ ਹੈ ਕਿ ਜਿਸ ਤਰ੍ਹਾਂ ਦੇਵਤੇ ਸਮੁੰਦਰ ਵਿੱਚ ਪਾਏ ਜਾਣ ਵਾਲੇ ਕੀਮਤੀ ਰਤਨਾਂ ਅਤੇ ਇਸ ਦੇ ਘਾਤਕ ਜ਼ਹਿਰ ਤੋਂ ਬਿਨਾਂ ਅਮਰਤਾ ਦਾ ਅੰਮ੍ਰਿਤ ਪ੍ਰਾਪਤ ਕਰਨ ਤੱਕ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਰਹੇ, ਉਸੇ ਤਰ੍ਹਾਂ ਦ੍ਰਿੜ੍ਹ ਇਰਾਦੇ ਅਤੇ ਅਡੋਲ ਆਤਮਾਵਾਂ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਤੱਕ ਆਰਾਮ ਨਹੀਂ ਕਰਦੀਆਂ।

ਸ਼੍ਰੀ ਮੋਦੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ;

“रत्नैर्माहब्धेस्तुतुशुर्ण देवा न जशिरे भीमविषेण भीतिम्।
सुधां विना न प्रय्युरविरामं न निश्चितार्थादविरमंती धीराः।”

*****

ਐੱਮਜੇਪੀਐੱਸ/ਐੱਸਐੱਸ/ਐੱਸਟੀ