ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਵੀਂ ਦਿੱਲੀ ਦੇ ਪੂਸਾ ਦੇ ਆਈਏਆਰਆਈ (ਭਾਰਤੀ ਖੇਤੀਬਾੜੀ ਖੋਜ ਸੰਸਥਾਨ – Indian Agricultural Research Institute) ਵਿਖੇ ਕਲ੍ਹ (11 ਅਕਤੂਬਰ, 2017 ਨੂੰ) ਨਾਨਾਜੀ ਦੇਸ਼ਮੁਖ ਦੇ ਜਨਮ ਸ਼ਤਾਬਦੀ ਸਮਾਰੋਹਾਂ ਦੇ ਉਦਘਾਟਨ ਵਿੱਚ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ”ਟੈਕਨੋਲੋਜੀ ਅਤੇ ਦਿਹਾਤੀ ਜੀਵਨ” ਵਿਸ਼ੇ ਉੱਤੇ ਇੱਕ ਪ੍ਰਦਰਸ਼ਨੀ ਦਾ ਦੌਰਾ ਕਰਨਗੇ। ਇਸ ਪ੍ਰਦਰਸ਼ਨੀ ਵਿੱਚ 100 ਤੋਂ ਵੱਧ ਚੰਗੀਆਂ ਪਿਰਤਾਂ ਅਤੇ ਐਪਲੀਕੇਸ਼ਨਜ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਉਹ ਦਿਹਾਤੀ ਖੋਜਕਾਰਾਂ/ਇਨੋਵੇਟਰਾਂ (innovators) ਨਾਲ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਨਾਨਾਜੀ ਦੇਸ਼ਮੁਖ ਅਤੇ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਨੂੰ ਪੁਸ਼ਪਾਂਜਲੀਆਂ ਅਰਪਿਤ ਕਰਨਗੇ।
ਨਾਨਾਜੀ ਦੇਸ਼ਮੁਖ ਬਾਰੇ ਪ੍ਰਧਾਨ ਮੰਤਰੀ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰਨਗੇ। ਉਹ ਜ਼ਿਲ੍ਹਾ ਪੱਧਰ ਉੱਤੇ ਵਿਕਾਸ ਕਾਰਜਾਂ ਉੱਤੇ ਤਾਲਮੇਲ ਕਾਇਮ ਕਰਨ ਅਤੇ ਨਜ਼ਰ ਰੱਖਣ ਲਈ ਇੱਕ ਪੋਰਟਲ ਵੀ ਲਾਂਚ ਕਰਨਗੇ। ਉਹ ਗ੍ਰਾਮ ਸੰਵਾਦ ਐਪ ਵੀ ਜਾਰੀ ਕਰਨਗੇ ਜੋ ਕਿ ਗ੍ਰਾਮ ਪੰਚਾਇਤ ਪੱਧਰ ਉੱਤੇ ਦਿਹਾਤੀ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਸੂਚਨਾ ਦੇਵੇਗੀ। ਇਸ ਐਪ ਨੂੰ – ਸੂਚਨਾ ਸੇ ਸਸ਼ਕਤੀਕਰਨ – Empowerment through Information ਵਿਸ਼ੇ ਉੱਤੇ ਡਿਜ਼ਾਈਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਆਈਏਆਰਆਈ ਦੀ ਪਲਾਂਟ ਫਿਨੌਮਿਕਸ ਫੈਸਿਲਟੀ (Plant Phenomics Facility) ਦਾ ਉਦਘਾਟਨ ਵੀ ਕਰਨਗੇ।
ਪ੍ਰਧਾਨ ਮੰਤਰੀ ਲਗਭਗ 10,000 ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ, ਜੋ ਕਿ ਵੱਖ-ਵੱਖ ਸਵੈ ਸਹਾਇਤਾ ਗਰੁੱਪਾਂ, ਪੰਚਾਇਤਾਂ, ਪਾਣੀ ਸੰਭਾਲ ਖੋਜਕਾਰਾਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਕਾਰੀਆਂ ਵਿੱਚੋਂ ਹੋਣਗੇ।
***
ਏਕੇਟੀ/ਐੱਸਐੱਚ/ਵੀਕੇ