ਪੀਐੱਮਇੰਡੀਆ
ਵਫ਼ਦਾਂ ਦੇ ਮੈਂਬਰਾਨ,
ਮੀਡੀਆ ਦੇ ਮੈਂਬਰਾਨ,
ਮੈਂ ਭਾਰਤ ‘ਚ ਮਾਣਯੋਗ ਕੀਅ ਦਾ ਸੁਆਗਤ ਕਰਦਿਆਂ ਖ਼ੁਸ਼ ਹਾਂ।
ਮਾਣਯੋਗ ਪ੍ਰਧਾਨ ਮੰਤਰੀ ਜੀ, ਮੈਨੂੰ ਦੱਸਿਆ ਗਿਆ ਹੈ ਕਿ ਹੁਣ ਨਿਊਜ਼ੀਲੈਂਡ ਦੀ ਸੰਸਦ ਵਿੱਚ ਦੀਵਾਲੀ ਦੇ ਤਿਉਹਾਰ ਦੇ ਜਸ਼ਨ ਨਿਯਮਤ ਰੂਪ ਵਿੱਚ ਮਨਾਏ ਜਾਂਦੇ ਹਨ ਅਤੇ, ਤੁਸੀਂ ਆਪ ਵੀ ਕਈ ਵਾਰ ਇਨ੍ਹਾਂ ਜਸ਼ਨਾਂ ਵਿੱਚ ਭਾਗ ਲਿਆ ਹੈ। ਇਸ ਤਰ੍ਹਾਂ, ਤਿਉਹਾਰਾਂ ਦੇ ਇਸ ਮੌਸਮ ਦੌਰਾਨ ਤੁਹਾਡਾ ਸੁਆਗਤ ਕਰਦਿਆਂ ਵਿਸ਼ੇਸ਼ ਖ਼ੁਸ਼ੀ ਦਾ ਅਹਿਸਾਸ ਹੋ ਰਿਹਾ ਹੈ।
ਦੋਸਤੋ,
ਪ੍ਰਧਾਨ ਮੰਤਰੀ ਕੀਅ ਅਤੇ ਮੈਂ ਕਈ ਵਾਰ ਬਹੁ-ਪੱਖੀ ਸਿਖ਼ਰ ਸੰਮੇਲਨਾਂ ਦੇ ਚਲਦਿਆਂ ਮਿਲੇ ਹਾਂ ਅਤੇ ਅੱਜ ਮਾਣਯੋਗ ਕੀਅ ਦਾ ਉਨ੍ਹਾਂ ਦੇ ਦੁਵੱਲੇ ਭਾਰਤ ਦੌਰੇ ਉੱਤੇ ਉਨ੍ਹਾਂ ਦਾ ਸੁਆਗਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਹੁਣ ਤੋਂ ਥੋੜ੍ਹੇ ਚਿਰ ਬਾਅਦ, ਸਾਡੀਆਂ ਕ੍ਰਿਕੇਟ ਟੀਮਾਂ ਚੌਥੇ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਲਈ ਰਾਂਚੀ ਦੇ ਮੈਦਾਨ ਵਿੱਚ ਨਿੱਤਰਨਗੀਆਂ। ਕਈ ਤਰੀਕਿਆਂ ਨਾਲ ਕ੍ਰਿਕੇਟਿੰਗ ਪਰਿਭਾਸ਼ਕ ਸ਼ਬਦਾਵਲੀ ਵਿੱਚੋਂ ਕੁਝ – ਕੁਝ ਸਾਡੇ ਦੁਵੱਲੇ ਸਬੰਧਾਂ ਦੀ ਪ੍ਰਗਤੀ ਨੂੰ ਪ੍ਰਤੀਬਿੰਬਤ ਕਰਦੀ ਹੈ। ਸਾਡੇ ਸਬੰਧਾਂ ਵਿੱਚ, ਅਸੀਂ ਲੌਂਗ-ਔਫ਼ ਉੱਤੇ ਫ਼ੀਲਡਿੰਗ ਕਰਨ ਤੋਂ ਲੈ ਕੇ ਬੈਟਿੰਗ ਪਿਚ ਦੇ ਤਾਜ਼ਾ ਗਾਰਡ ਲੈਣ ਤੱਕ ਪੁੱਜੇ ਹਾਂ। ਰੱਖਿਆਤਮਕ ਖੇਡ ਨੇ ਖੁੱਲ੍ਹ ਕੇ ਬੈਟਿੰਗ ਲਈ ਰਾਹ ਪੱਧਰਾ ਕੀਤਾ ਹੈ।
ਦੋਸਤੋ,
ਪ੍ਰਧਾਨ ਮੰਤਰੀ ਕੀਅ ਅਤੇ ਮੈਂ ਆਪਣੀਆਂ ਦੁਵੱਲੀਆਂ ਗਤੀਵਿਧੀਆਂ ਅਤੇ ਬਹੁ-ਪੱਖੀ ਸਹਿਯੋਗ ਦੇ ਸਾਰੇ ਪੱਖਾਂ ਬਾਰੇ ਵਿਸਥਾਰ ਨਾਲ ਅਤੇ ਲਾਭਕਾਰੀ ਤਰੀਕੇ ਨਾਲ ਵਿਚਾਰ-ਵਟਾਂਦਰੇ ਕੀਤੇ ਹਨ।
ਵਪਾਰ ਅਤੇ ਨਿਵੇਸ਼ ਸਬੰਧ ਸਾਡੀ ਗੱਲਬਾਤ ਦੌਰਾਨ ਪ੍ਰਮੁੱਖ ਰਹੇ ਹਨ। ਅੰਤਰਰਾਸ਼ਟਰੀ ਪੱਧਰ ਦੀ ਅਰਥ ਵਿਵਸਥਾ ਵਿੱਚ ਵਧਦੀਆਂ ਜਾ ਰਹੀਆਂ ਅਨਿਸ਼ਚਤਤਾਵਾਂ ਦੇ ਮੱਦੇਨਜ਼ਰ ਅਸੀਂ ਦੋਵਾਂ ਨੇ ਹੁਣ ਆਰਥਿਕ ਗਤੀਵਿਧੀਆਂ ਵਧਾਉਣ ਦੀ ਲੋੜ ਨੂੰ ਮੰਨਿਆ ਹੈ ਅਤੇ ਇਸ ਗੱਲ ਲਈ ਸਹਿਮਤ ਹੋਏ ਹਾਂ ਕਿ ਵਪਾਰ ਤੇ ਵਣਜਕ-ਸਬੰਧਾਂ ਦਾ ਪਾਸਾਰ ਸਾਡੀ ਭਾਈਵਾਲੀ ਦੀਆਂ ਤਰਜੀਹੀ ਮੱਦਾਂ ਵਿੱਚ ਨਿਰੰਤਰ ਸ਼ਾਮਲ ਰਹਿਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਪ੍ਰਧਾਨ ਮੰਤਰੀ ਕੀਅ ਨਾਲ ਆਇਆ ਵੱਡਾ ਵਪਾਰਕ ਵਫ਼ਦ ਕੇਵਲ ਭਾਰਤ ਦੇ ਵਿਕਾਸ ਦੀ ਕਹਾਣੀ ਵਿੱਚ ਨਿਵੇਸ਼ ਦੇ ਮੌਕਿਆਂ ਦੀ ਹੀ ਭਾਲ ਨਹੀਂ ਕਰੇਗਾ; ਸਗੋਂ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਗੱਲਬਾਤ ਰਾਹੀਂ ਸਾਡੇ ਦੋਵੇਂ ਦੇਸ਼ਾਂ ਵਿਚਾਲੇ ਨਵੀਂਆਂ ਵਪਾਰਕ ਭਾਈਵਾਲੀਆਂ ਵੀ ਉੱਸਰਨਗੀਆਂ। ਮੈਂ ਫੂਡ ਪ੍ਰੋਸੈੱਸਿੰਗ , ਡੇਅਰੀ ਤੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਉਨ੍ਹਾਂ ਦੀ ਸਪਲਾਈ-ਲੜੀ ਦਾ ਦੁਵੱਲੇ ਸਹਿਯੋਗ ਲਈ ਵਿਸ਼ੇਸ਼ ਸੰਭਾਵਨਾ ਵਾਲੇ ਕੁਝ ਖੇਤਰਾਂ ਵਜੋਂ ਜ਼ਿਕਰ ਕਰਨਾ ਚਾਹਾਂਗਾ। ਇਨ੍ਹਾਂ ਖੇਤਰਾਂ ਵਿੱਚ ਨਿਊਜ਼ੀਲੈਂਡ ਦੀ ਸ਼ਕਤੀ ਤੇ ਸਮਰੱਥਾ ਨੂੰ ਭਾਰਤ ਦੀਆਂ ਵਿਸ਼ਾਲ ਤਕਨਾਲੋਜੀ ਜ਼ਰੂਰਤਾਂ ਨਾਲ ਜੋੜਿਆ ਜਾ ਸਕਦਾ ਹੈ; ਜਿਨ੍ਹਾਂ ਦੇ ਆਧਾਰ ਉੱਤੇ ਭਾਈਵਾਲੀਆਂ ਉੱਸਰ ਸਕਦੀਆਂ ਹਨ, ਜਿਨ੍ਹਾਂ ਨਾਲ ਸਾਡੇ ਦੋਵੇਂ ਸਮਾਜਾਂ ਨੂੰ ਲਾਭ ਪੁੱਜ ਸਕਦਾ ਹੈ।
ਅਸੀਂ ਇਸ ਮਾਮਲੇ ਵਿੱਚ ਵੀ ਸਹਿਮਤ ਹੋਏ ਹਾਂ ਕਿ ਦੋਵੇਂ ਸਰਕਾਰਾਂ ਨੂੰ ਦੋਵੇਂ ਅਰਥ ਵਿਵਸਥਾਵਾਂ ਤੇ ਸਮਾਜਾਂ ਵਿਚਾਲੇ ਵਧੇਰੇ ਵਪਾਰਕ ਕੁਨੈਕਟੀਵਿਟੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿਨ੍ਹਾਂ ਅਧੀਨ ਹੁਨਰਮੰਦ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲਜ਼) ਵਿਅਕਤੀ ਅਸਾਨੀ ਨਾਲ ਇੱਕ-ਦੂਜੇ ਦੇ ਦੇਸ਼ ਆ-ਜਾ ਸਕਣ। ਇਸ ਸਬੰਧ ਵਿੱਚ, ਅਸੀਂ ਇੱਕ ਸੰਤੁਲਿਤ ਤੇ ਪਰਸਪਰ ਲਾਭ ਵਾਲੇ ‘ਵਿਆਪਕ ਆਰਥਿਕ ਸਹਿਯੋਗ ਸਮਝੌਤੇ’ ਨੂੰ ਛੇਤੀ ਤੋਂ ਛੇਤੀ ਅੰਤਿਮ ਰੂਪ ਦੇਣ ਲਈ ਨਿੱਠ ਕੇ ਕੰਮ ਕਰਨਾ ਜਾਰੀ ਰੱਖਣ ਲਈ ਸਹਿਮਤ ਹੋਏ ਹਾਂ।
ਦੋਸਤੋ,
ਵਿਆਪਕ ਦੁਵੱਲੀਆਂ ਗਤੀਵਿਧੀਆਂ ਦੇ ਨਾਲ-ਨਾਲ, ਸਾਡਾ ਨੇੜਲਾ ਸਹਿਯੋਗ ਅੰਤਰਰਾਸ਼ਟਰੀ ਦ੍ਰਿਸ਼ ‘ਤੇ ਵੀ ਇੱਕ-ਦੂਜੇ ਨੂੰ ਸਹਿਯੋਗ ਦਿੰਦਾ ਹੈ। ਅਸੀਂ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ ਪ੍ਰਕਿਰਿਆ ਸਮੇਤ ਖੇਤਰੀ ਮੁੱਦਿਆਂ ਉੱਤੇ ਆਪਣਾ ਸਹਿਯੋਗ ਹੋਰ ਵੀ ਵਧਾਉਣ ਲਈ ਸਹਿਮਤ ਹੋਏ ਹਾਂ। ਅੰਤਰਰਾਸ਼ਟਰੀ ਸ਼ਾਸਨ ਸੰਸਥਾਨਾਂ ਦਾ ਸੁਧਾਰ ਸਾਡੇ ਦੋਵਾਂ ਲਈ ਇੱਕ ਸਾਂਝੀ ਤਰਜੀਹ ਹੈ। ਅਸੀਂ ਨਿਊਜ਼ੀਲੈਂਡ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਭਾਰਤ ਨੂੰ ਇੱਕ ਸਥਾਈ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦੀ ਹਮਾਇਤ ਕੀਤੀ ਹੈ। ਜਿਵੇਂ ਕਿ ਅਸੀਂ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂ ਦੇਸ਼ਾਂ ਦੇ ਵਿਕਾਸਾਤਮਕ ਜਤਨਾਂ ਵਿੱਚ ਆਪਣਾ ਖ਼ੁਦ ਦਾ ਯੋਗਦਾਨ ਪਾਉਂਦੇ ਹਾਂ, ਅਸੀਂ ਇੱਕ-ਦੂਜੇ ਦੇ ਪੂਰਕ ਬਣਨ ਲਈ ਨਿਊਜ਼ੀਲੈਂਡ ਨਾਲ ਹੋਰ ਵੀ ਸਲਾਹ-ਮਸ਼ਵਰਾ ਜਾਰੀ ਰੱਖਾਂਗੇ।
ਮੈਂ ਪ੍ਰਧਾਨ ਮੰਤਰੀ ਕੀਅ ਦਾ ਇਸ ਲਈ ਵੀ ਧੰਨਵਾਦੀ ਹਾਂ ਕਿਉਂਕਿ ਪ੍ਰਮਾਣੂ ਸਪਲਾਇਰਜ਼ ਸਮੂਹ (ਐੱਨ.ਐੱਸ.ਜੀ.) ਵਿੱਚ ਭਾਰਤ ਦੀ ਮੈਂਬਰਸ਼ਿਪ ਹਿਤ ਵਿਚਾਰ-ਵਟਾਂਦਰੇ ਵਿੱਚ ਨਿਊਜ਼ੀਲੈਂਡ ਦੀ ਪਹੁੰਚ ਸਿਰਜਣਾਤਮਕ ਰਹੀ ਹੈ।
ਦੋਸਤੋ,
ਦਹਿਸ਼ਤਗਰਦੀ; ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨੂੰ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਅੱਜ, ਸਮੁੱਚੇ ਵਿਸ਼ਵ ਵਿੱਚ ਦਹਿਸ਼ਤਗਰਦਾਂ ਦੇ ਵਿੱਤੀ, ਲੌਜਿਸਟੀਕਲ ਤੇ ਸੂਚਨਾ ਨਾਲ ਸਬੰਧਤ ਤਾਣੇ-ਬਾਣੇ ਫੈਲੇ ਹੋਏ ਹਨ। ਭੂਗੋਲਿਕ ਸਥਿਤੀਆਂ ਦੇ ਨਾਕੇ ਹੁਣ ਕੱਟੜਪੰਥੀ ਅਤੇ ਦਹਿਸ਼ਤਗਰਦੀ ਦੇ ਖ਼ਤਰਿਆਂ ਤੋਂ ਰਾਖੀ ਨਹੀਂ ਕਰਦੇ। ਜਿਹੜੇ ਦੇਸ਼ ਮਨੁੱਖਤਾ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਇਸ ਧਮਕੀ ਦਾ ਮੁਕਾਬਲਾ ਕਰਨ ਲਈ ਆਪਣੀਆਂ ਕਾਰਵਾਈਆਂ ਤੇ ਨੀਤੀਆਂ ਵਿੱਚ ਤਾਲਮੇਲ ਕਾਇਮ ਕਰਨ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਕੀਅ ਅਤੇ ਮੈਂ ਸਾਈਬਰ ਸੁਰੱਖਿਆ ਦੇ ਖੇਤਰ ਸਮੇਤ ਦਹਿਸ਼ਤਗਰਦੀ ਤੇ ਕੱਟੜਪੰਥੀ ਵਿਰੁੱਧ ਆਪਣੀ ਸੁਰੱਖਿਆ ਅਤੇ ਖ਼ੁਫ਼ੀਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤ ਹਾਂ।
ਮਾਣਯੋਗ ਪ੍ਰਧਾਨ ਮੰਤਰੀ ਜੀ,
ਨਿਊਜ਼ੀਲੈਂਡ ਦੀ ਜਨਤਾ ਨੇ ਕਈ ਵਾਰ ਤੁਹਾਡੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ ਹੈ ਅਤੇ ਮੈਂ ਇਹ ਦੇਖ ਸਕਦਾ ਹਾਂ ਕਿ ਅਜਿਹਾ ਕਿਉਂ ਹੈ।
ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਮਾਣਯੋਗ ਪ੍ਰਧਾਨ ਮੰਤਰੀ ਜੀ ਕਿ ਤੁਸੀਂ ਸਾਡੀ ਦੁਵੱਲੀ ਭਾਈਵਾਲੀ ਨੂੰ ਅਗਲੇ ਪੱਧਰ ਤੱਕ ਲਿਜਾਣ ਅਤੇ ਦੋਸਤੀ ਦੇ ਬੰਧਨ ਅਤੇ ਸਾਡੇ ਦੇਸ਼ਾਂ ਦੀ ਜਨਤਾ ਵਿਚਾਲੇ ਆਪਸੀ ਸਬੰਧ ਹੋਰ ਮਜ਼ਬੂਤ ਕਰਨ ਲਈ ਨਿਜੀ ਵਚਨਬੱਧਤਾ ਪ੍ਰਗਟਾਈ ਹੈ।
ਮੈਂ ਇੱਕ ਵਾਰ ਫਿਰ ਤੁਹਾਡਾ ਅਤੇ ਤੁਹਾਡੇ ਵਫ਼ਦ ਦਾ ਨਿੱਘਾ ਸੁਆਗਤ ਕਰਦਾ ਹਾਂ ਅਤੇ ਤੁਹਾਡੇ ਭਾਰਤ ਦੌਰੇ ਦੇ ਲਾਭਕਾਰੀ ਤੇ ਸਫ਼ਲ ਰਹਿਣ ਦੀ ਕਾਮਨਾ ਕਰਦਾ ਹਾਂ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ-ਬਹੁਤ ਧੰਨਵਾਦ।
Prime Minister Key & I have had detailed & productive discussions on all aspects of our bilateral engagement & multilateral cooperation: PM
— PMO India (@PMOIndia) October 26, 2016
We both recognized need for greater economic engagement in order to effectively respond to the growing uncertainties in global economy: PM
— PMO India (@PMOIndia) October 26, 2016
Food processing, dairy & agriculture & related areas in their supply chain are some of the areas of particular potential for cooperation: PM
— PMO India (@PMOIndia) October 26, 2016
PM Key & I agreed to strengthen security & intelligence cooperation against terror & radicalization including in cyber security: PM
— PMO India (@PMOIndia) October 26, 2016