Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਗੁਜਰਾਤ ਪੁੱਜੇ, ਸੌਰਾਸ਼ਟਰ ਨਰਮਦਾ ਸਿੰਜਾਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਗੁਜਰਾਤ ਪੁੱਜੇ, ਸੌਰਾਸ਼ਟਰ ਨਰਮਦਾ ਸਿੰਜਾਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਗੁਜਰਾਤ ਪੁੱਜੇ, ਸੌਰਾਸ਼ਟਰ ਨਰਮਦਾ ਸਿੰਜਾਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਗੁਜਰਾਤ ਪੁੱਜੇ, ਸੌਰਾਸ਼ਟਰ ਨਰਮਦਾ ਸਿੰਜਾਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ‘ਚ ਸਨੋਸਰਾ ਵਿਖੇ ਇੱਕ ਯਾਦਗਾਰੀ ਚਿੰਨ੍ਹ ਜਾਰੀ ਕਰ ਕੇ ‘ਸੌਰਾਸ਼ਟਰ ਨਰਮਦਾ ਸਿੰਜਾਈ’ ਪ੍ਰੋਜੈਕਟ (ਸੌਨੀ/ਐਸ.ਏ.ਯੂ.ਐੱਨ.ਆਈ. (SAUNI) – ਸੌਰਾਸ਼ਟਰ ਨਰਮਦਾ ਇਰੀਗੇਸ਼ਨ) ਦੀ ਸ਼ੁਰੂਆਤ ਕੀਤੀ।

ਪ੍ਰਧਾਨ ਮੰਤਰੀ ਬੰਨ੍ਹ ਵਾਲੀ ਥਾਂ ‘ਏ.ਜੇ.ਆਈ.-3’ ‘ਤੇ ਗਏ ਅਤੇ ਉੱਥੇ ਬੰਨ੍ਹ ਦੇ ਗੇਟਸ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ ਨੂੰ ਵੇਖਿਆ।

ਇਸ ਮੌਕੇ ਵਿਸ਼ਾਲ ਇਕੱਠ ਨੂੰ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਵੀ ਉਨ੍ਹਾਂ ਦਾ ਸਦਾ ਇਹੋ ਦ੍ਰਿੜ੍ਹ ਵਿਸ਼ਵਾਸ ਰਿਹਾ ਸੀ ਕਿ ਕਿਸਾਨ ਲਈ ਪਾਣੀ ਸਭ ਤੋਂ ਵੱਧ ਅਹਿਮ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਣਾ ਸ਼ੁਰੂ ਹੋ ਗਿਆ ਸੀ। ਚੈੱਕ ਬੰਨ੍ਹ ਦੀ ਉਸਾਰੀ ਵੀ ਵੱਡੇ ਪੱਧਰ ‘ਤੇ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਛ ਵਿੱਚ ਵੀ ਸਥਿਤੀ ਹੁਣ ਬਦਲ ਗਈ ਹੈ, ਜਿੱਥੇ ਕਿਸੇ ਵੇਲੇ ਜਵਾਨਾਂ ਨੂੰ ਵੀ ਪੀਣ ਲਈ ਪੂਰਾ ਪਾਣੀ ਨਹੀਂ ਮਿਲਦਾ ਸੀ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਵੀ ਚੇਤੇ ਹੈ ਕਿ ਜਦੋਂ ਉਹ ਸੌਰਾਸ਼ਟਰ ਦੇ ਕਾਨੂੰਨ-ਘਾੜਿਆਂ ਨੂੰ ਪਹਿਲੀ ਵਾਰ ਮਿਲੇ ਸਨ ਅਤੇ ‘ਸੌਨੀ’ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਪਹਿਲਕਦਮੀ ਹੈ, ਜਿਸ ਉੱਤੇ ਹਰੇਕ ਗੁਜਰਾਤੀ ਨੂੰ ਮਾਣ ਹੋਣਾ ਚਾਹੀਦਾ ਹੈ।

ਸ੍ਰੀ ਨਰੇਂਦਰ ਮੋਦੀ ਨੇ ਪਾਣੀ ਦੀ ਸੰਭਾਲ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੀਆਂ ਗਈਆਂ ਫ਼ਸਲ ਬੀਮਾ ਜਿਹੀਆਂ ਵਿਭਿੰਨ ਪਹਿਲਕਦਮੀਆਂ ਦੀ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਵਿਸਥਾਰਪੂਰਬਕ ਦੱਸਿਆ ਕਿ ਐੱਲ.ਪੀ.ਜੀ. ਗੈਸ ਕੁਨੈਕਸ਼ਨਾਂ ਲਈ ‘ਉੱਜਵਲਾ’ ਅਤੇ ਐੱਲ.ਈ.ਡੀ. ਬੱਲਬਾਂ ਦੀ ਵੰਡ ਜਿਹੀਆਂ ਯੋਜਨਾਵਾਂ ਕਿਵੇਂ ਆਮ ਲੋਕਾਂ ਦੇ ਜੀਵਨ-ਮਿਆਰ ਵਿੱਚ ਤਬਦੀਲੀ ਲਿਆ ਰਹੀਆਂ ਹਨ।

AKT/AK