Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਇਜ਼ਰਾਈਲ ਦੌਰਾ: ਅਹਿਮ ਸਮਝੌਤਿਆਂ ਦੀ ਸੂਚੀ

ਪ੍ਰਧਾਨ ਮੰਤਰੀ ਦਾ ਇਜ਼ਰਾਈਲ ਦੌਰਾ: ਅਹਿਮ ਸਮਝੌਤਿਆਂ ਦੀ ਸੂਚੀ


 

1

ਜ਼ਮੀਨ ਦਾ ਸਰਵੇਖਣ ਅਤੇ ਖੋਜ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

ਇਸ ਸਮਝੌਤੇ ਦੇ ਤਹਿਤ ਆਧੁਨਿਕ ਤਕਨੀਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਜ਼ਰੀਏ ਮਿਨਰਲ ਐਕਸਪਲੋਰੇਸ਼ਨ ਵਿੱਚ ਭਾਰਤ-ਇਜ਼ਰਾਈਲ ਸਹਿਯੋਗ ਵਧੇਗਾ, ਇਸ ਵਿੱਚ ਡੇਟਾ ਸਾਂਝਾਕਰਨ, ਨਿਵੇਸ਼ ਅਤੇ ਸਰੋਤਾਂ ਦੇ ਸਹੀ ਵਿਕਾਸ ‘ਤੇ ਜ਼ੋਰ ਦਿੱਤਾ ਜਾਵੇਗਾ।

2

ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ (ਐੱਨਐੱਮਐੱਚਸੀ) ਦੇ ਵਿਕਾਸ ਲਈ ਸਹਾਇਤਾ

ਇਹ ਸਮਝੌਤਾ ਪ੍ਰਦਰਸ਼ਨੀਆਂ, ਖੋਜ ਅਤੇ ਮੁਹਾਰਤ ਦੇ ਅਦਾਨ-ਪ੍ਰਦਾਨ ਜ਼ਰੀਏ ਦੋਵਾਂ ਦੇਸ਼ਾਂ ਦੀ ਸਾਂਝੀ ਸਮੁੰਦਰੀ ਵਿਰਾਸਤ ਨੂੰ ਹੁਲਾਰਾ ਦੇਵੇਗਾ। ਇਸਦਾ ਮੁੱਖ ਮੰਤਵ ਲੋਥਲ (ਗੁਜਰਾਤ) ਵਿੱਚ ਬਣ ਰਹੇ ਸਮੁੰਦਰੀ ਕੰਪਲੈਕਸ ਨੂੰ ਵਿਕਸਿਤ ਕਰਨਾ ਅਤੇ ਲੋਕਾਂ ਨੂੰ ਇਤਿਹਾਸ ਨਾਲ ਜੋੜਨਾ ਹੈ।

3

ਸਾਲ 2026-2029 ਦੀ ਮਿਆਦ ਲਈ ਸਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ

ਇਹ ਪ੍ਰੋਗਰਾਮ ਸੰਗੀਤ, ਨਾਟਕ, ਕਲਾ ਅਤੇ ਨ੍ਰਿਤ ਦੇ ਖੇਤਰ ਵਿੱਚ ਤਿਉਹਾਰਾਂ ਅਤੇ ਵਰਕਸ਼ਾਪਾਂ ਜ਼ਰੀਏ ਦੋਵਾਂ ਦੇਸ਼ਾਂ ਵਿੱਚ ਸਬੰਧਾਂ ਨੂੰ ਮਜ਼ਬੂਤ ਕਰੇਗਾ। ਇਸਦੇ ਤਹਿਤ, ਕਲਾਕਾਰਾਂ ਅਤੇ ਮਾਹਿਰਾਂ ਦੇ ਦੌਰਿਆਂ ਨਾਲ ਆਪਸੀ ਸਮਝ ਨੂੰ ਹੁਲਾਰਾ ਮਿਲੇਗਾ।

4

ਯੂਪੀਆਈ ਦੇ ਲਾਗੂ ਕਰਨ ‘ਤੇ ਐੱਨਪੀਸੀਆਈ ਇੰਟਰਨੈਸ਼ਨਲ (ਐੱਨਆਈਪੀਐੱਲ) ਅਤੇ ਐੱਮਏਐੱਸਏਵੀ, ਇਜ਼ਰਾਈਲ ਵਿਚਕਾਰ ਸਹਿਮਤੀ ਪੱਤਰ

ਇਸ ਸਹਿਮਤੀ ਪੱਤਰ ਦਾ ਮੰਤਵ ਯੂਨੀਫਾਇਡ ਪੇਮੈਂਟਸ ਇੰਟਰਫੇਸ ਜ਼ਰੀਏ ਭਾਰਤ ਅਤੇ ਇਜ਼ਰਾਈਲ ਵਿਚਕਾਰ ਕਰਾਸ-ਬਾਰਡਰ ਰੈਮੀਟੇਂਸ ਨੂੰ ਸਮਰੱਥ ਬਣਾਉਣਾ ਹੈ।

5

ਖੇਤੀਬਾੜੀ ਲਈ ਭਾਰਤ-ਇਜ਼ਰਾਈਲ ਇਨੋਵੇਸ਼ਨ ਸੈਂਟਰ ਫ਼ਾਰ ਇਨੋਵੇਸ਼ਨ (ਆਈਆਈਐੱਨਸੀਏ) ਦੀ ਸਥਾਪਨਾ ਲਈ ਆਈਸੀਏਆਰ ਅਤੇ ਮਾਸ਼ਾਵ ਵਿਚਕਾਰ ਸਹਿਮਤੀ ਪੱਤਰ

ਇਹ ਸਹਿਮਤੀ ਪੱਤਰ, ਅਗਲੀ ਪੀੜ੍ਹੀ ਦੀਆਂ ਖੇਤੀਬਾੜੀ ਤਕਨਾਲੋਜੀਆਂ – ਜਿਵੇਂ ਕਿ ਖੇਤੀ ਤਕਨਾਲੋਜੀ, ਉਪਗ੍ਰਹਿ-ਅਧਾਰਿਤ ਸਿੰਚਾਈ, ਐਡਵਾਂਸਡ ਮਸ਼ੀਨਰੀ ਅਤੇ ਇੰਟੀਗ੍ਰੇਟੇਡ ਪੇਸਟ ਮੈਨੇਜਮੈਂਟ – ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਜਰਮਪਲਾਜ਼ਮ ਐਕਸਚੇਂਜ, ਡੈਮੋਸਟ੍ਰੇਸ਼ਨ, ਕਟਾਈ ਤੋਂ ਬਾਅਦ ਦੇ ਹੱਲਾਂ ਅਤੇ ਸਮਰੱਥਾ ਨਿਰਮਾਣ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਆਈਸੀਏਆਰ ਵਿੱਚ ਇੱਕ ਸੰਯੁਕਤ ਇਨੋਵੇਸ਼ਨ ਕੇਂਦਰ ਸਥਾਪਤ ਕਰਦਾ ਹੈ।

6

ਹੋਰਾਇਜਨ ਸਕੈਨਿੰਗ ਦੇ ਖੇਤਰ ਵਿੱਚ ਸਹਿਯੋਗ ਦੇ ਇਰਾਦੇ ਦਾ ਐਲਾਨ

ਇਹ ਐਲਾਨ ਪੱਤਰ (ਡੀਓਆਈ) ਭਾਰਤ ਅਤੇ ਇਜ਼ਰਾਈਲ ਵਿਚਕਾਰ ਆਧੁਨਿਕ ਹੋਰਾਈਜ਼ਨ ਸਕੈਨਿੰਗ (ਭਵਿੱਖ ਦੀ ਤਕਨੀਕ ਨੂੰ ਪਹਿਚਾਨਣ) ਵਿੱਚ ਨਾਲ ਕੰਮ ਕਰਨ ਦਾ ਇੱਕ ਸੰਕਲਪ ਹੈ। ਇਸਦਾ ਮਕਸਦ ਮਿਲ ਕੇ ਰਿਸਰਚ ਕਰਨਾ, ਟ੍ਰੇਨਿੰਗ ਦੇਣਾ ਅਤੇ ਏਆਈ ਟੂਲਸ ਦੀ ਵਰਤੋਂ ਕਰਕੇ ਭਵਿੱਖ ਦੀਆਂ ਚੁਣੌਤੀਆਂ, ਖ਼ਤਰਿਆਂ ਅਤੇ ਨਵੀਂਆਂ ਤਕਨੀਕਾਂ ਦੀ ਬਿਹਤਰ ਯੋਜਨਾ ਬਣਾਉਣਾ ਹੈ।

7

ਮੱਛੀ ਪਾਲਣ ਅਤੇ ਜਲ-ਖੇਤੀ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

ਇਹ ਸਮਝੌਤਾ, ਮੱਛੀ ਪਾਲਣ ਅਤੇ ਜਲ-ਖੇਤੀ ਦੇ ਖੇਤਰ ਵਿੱਚ ਭਾਰਤ ਅਤੇ ਇਜ਼ਰਾਈਲ ਵਿਚਕਾਰ ਸਹਿਯੋਗ ਨੂੰ ਵਧਾਉਂਦਾ ਹੈ। ਇਸ ਵਿੱਚ ਆਧੁਨਿਕ ਸਿਸਟਮ, ਬਿਮਾਰੀਆਂ ਦੇ ਪ੍ਰਬੰਧਨ, ਮੈਰੀਕਲਚਰ ਅਤੇ ਸੀਵੀਡ ਜਿਹੀਆਂ ਨਵੀਂਆਂ ਤਕਨੀਕਾਂ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਨੂੰ ਰਿਸਰਚ, ਵਪਾਰ, ਟ੍ਰੇਨਿੰਗ ਅਤੇ ਐਕਸੀਲੈਂਸ ਸੈਂਟਰ ਬਣਾ ਕੇ ਪੂਰਾ ਕੀਤਾ ਜਾਵੇਗਾ।

8

ਇੰਟਰਨੈਸ਼ਨਲ ਸਰਵਿਸਿਜ਼ ਸੈਂਟਰਸ ਅਥਾਰਿਟੀ (ਆਈਐੱਫਐੱਸਸੀਏ) ਅਤੇ ਇਜ਼ਰਾਈਲ ਸਕਿਊਰੀਟੀਜ ਅਥਾਰਿਟੀ (ਆਈਐੱਸਏ) ਵਿਚਕਾਰ ਆਪਸੀ ਸਹਿਯੋਗ ਲਈ ਸਹਿਮਤੀ ਪੱਤਰ

ਦੋਵੇਂ ਅਦਾਰਿਆਂ ਦਾ ਟੀਚਾ ਵਿੱਤੀ ਸੇਵਾਵਾਂ ਵਿੱਚ ਇੱਕ-ਦੂਜੇ ਦਾ ਸਾਥ ਦੇਣਾ ਹੈ। ਇਸਦੇ ਲਈ ਉਹ ਜਾਣਕਾਰੀ ਸਾਂਝਾ ਕਰਨਗੇ, ਕੰਮ ਕਰਨ ਦੇ ਸਭ ਤੋਂ ਚੰਗੇ ਤਰੀਕੇ ਸਿੱਖਣਗੇ ਅਤੇ ਫਿਨਟੈਕ ਅਤੇ ਰੈਗੂਲੇਟਰੀ ਤਕਨੀਕ ਵਿੱਚ ਮਿਲ ਕੇ ਕੰਮ ਕਰਨਗੇ। ਨਾਲ ਹੀ, ਉਹ ਇਸ ਖੇਤਰ ਵਿੱਚ ਹੋਣ ਵਾਲੇ ਨਵੇਂ ਬਦਲਾਵਾਂ ਦੀ ਜਾਣਕਾਰੀ ਵੀ ਵੰਡਣਗੇ ਤਾਂ ਕਿ ਨਵੀਂਆਂ ਖੋਜਾਂ ਨੂੰ ਹੁਲਾਰਾ ਦੇਣ ਵਾਲਾ ਇੱਕ ਬਿਹਤਰ ਮਾਹੌਲ ਤਿਆਰ ਕੀਤਾ ਹੋ ਸਕੇ।

9

ਵਪਾਰਕ ਅਤੇ ਸੇਵਾ ਖੇਤਰ ਵਿੱਚ ਲੇਬਰ ਮੋਬਿਲਿਟੀ ਦੇ ਲਾਗੂਕਰਨ ‘ਤੇ ਪ੍ਰੋਟੋਕੋਲ

ਇਹ ਪ੍ਰੋਟੋਕੋਲ (ਨਿਯਮ) ਭਾਰਤੀ ਕਾਮਿਆਂ ਲਈ ਇਜ਼ਰਾਈਲ ਵਿੱਚ ਨੌਕਰੀ ਪਾਉਣ ਦਾ ਇੱਕ ਸੁਰੱਖਿਅਤ ਰਸਤਾ ਖੋਲ੍ਹਦਾ ਹੈ। ਇਸਦੇ ਤਹਿਤ ਰੀਟੇਲ, ਕਲੀਨਿੰਗ, ਲੌਜਿਸਟਿਕਸ, ਵੇਅਰਹਾਊਸਿੰਗ, ਫੂਡ ਪ੍ਰੋਸੈਸਿੰਗ, ਹੋਟਲ ਇੰਡਸਟਰੀ (ਹੌਸਪੀਟੈਲਿਟੀ) ਅਤੇ ਰੀਸਾਈਕਲਿੰਗ ਜਿਹੇ ਖੇਤਰਾਂ ਵਿੱਚ ਕੰਮ ਕਰਨ ਦੇ ਮੌਕੇ ਮਿਲਣਗੇ।

10

ਮੈਨੂਫੈਕਚਰਿੰਗ ਖੇਤਰ ਵਿੱਚ ਲੇਬਰ ਮੋਬਿਲਿਟੀ ਦੇ ਲਾਗੂਕਰਨ ‘ਤੇ ਪ੍ਰੋਟੋਕੋਲ

ਇਸਦੇ ਤਹਿਤ ਵੱਖ-ਵੱਖ ਤਰ੍ਹਾਂ ਦੀਆਂ ਫ਼ੈਕਟਰੀਆਂ (ਮੈਨੂਫੈਕਚਰਿੰਗ ਉਦਯੋਗਾਂ) ਵਿੱਚ ਭਰਤੀ ਕੀਤੀ ਜਾਵੇਗੀ, ਜਿਸ ਵਿੱਚ ਕੱਪੜਾ, ਧਾਤਾਂ, ਇਲੈਕਟ੍ਰੋਨਿਕਸ, ਕੈਮੀਕਲ, ਫੂਡ ਪ੍ਰੋਸੈਸਿੰਗ, ਲੱਕੜ ਅਤੇ ਕਾਗ਼ਜ਼, ਪਲਾਸਟਿਕ, ਰਬੜ ਅਤੇ ਹੋਰ ਉਦਯੋਗਿਕ ਖੇਤਰ ਸ਼ਾਮਲ ਹਨ।

11

ਰੈਸਟੋਰੈਂਟ ਖੇਤਰ ਵਿੱਚ ਲੇਬਰ ਮੋਬਿਲਿਟੀ ਦੇ ਲਾਗੂਕਰਨ ‘ਤੇ ਪ੍ਰੋਟੋਕੋਲ

ਇਸਦੇ ਤਹਿਤ ਰੈਸਟੋਰੈਂਟ, ਕੈਫ਼ੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਨ ਅਤੇ ਵੇਚਣ ਵਾਲੇ ਹੋਰ ਕਾਰੋਬਾਰਾਂ ਵਿੱਚ ਭਰਤੀ ਕੀਤੀ ਜਾਵੇਗੀ।

12

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਜ਼ਰੀਏ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ

ਇਹ ਸਹਿਯੋਗ ਮਨੁੱਖ ਨੂੰ ਕੇਂਦਰ ਵਿੱਚ ਰੱਖਣ ਵਾਲੀ ਏਆਈ-ਅਧਾਰਿਤ ਸਿੱਖਿਆ ਵਿਕਸਿਤ ਕਰਨ ‘ਤੇ ਕੇਂਦ੍ਰਿਤ ਹੈ। ਇਸ ਵਿੱਚ ਪੜ੍ਹਾਉਣ ਦੇ ਨਵੇਂ ਤਰੀਕੇ, ਅਧਿਆਪਕਾਂ ਦਾ ਵਿਕਾਸ, ਏਆਈ ਦੇ ਨਿਯਮ, ਸਾਰਿਆਂ ਤੱਕ ਏਆਈ ਦੀ ਬਰਾਬਰ ਪਹੁੰਚ ਅਤੇ ਸਾਂਝੀ ਰਿਸਰਚ ਸ਼ਾਮਲ ਹੈ। ਇਸਦਾ ਮੰਤਵ ਵਿਦਿਆਰਥੀਆਂ ਨੂੰ ਡੇਟਾ ਅਤੇ ਏਆਈ ਦੀ ਜਾਣਕਾਰੀ ਦੇ ਕੇ ਭਵਿੱਖ ਲਈ ਇੱਕ ਸਮਾਵੇਸ਼ੀ ਸਿੱਖਿਆ ਪ੍ਰਣਾਲੀ ਤਿਆਰ ਕਰਨਾ ਹੈ।

13

ਇਜ਼ਰਾਈਲੀ ਇੰਸਟੀਟਿਊਟ ਆਫ਼ ਕਮਰਸ਼ੀਅਲ ਆਰਬਿਟ੍ਰੇਸ਼ਨ (ਆਈਆਈਸੀਏ) ਅਤੇ ਇੰਡੀਅਨ ਕੌਂਸਲ ਆਫ਼ ਆਰਬਿਟ੍ਰੇਸ਼ਨ (ਆਈਸੀਏ) ਵਿੱਚ ਸਹਿਯੋਗ ‘ਤੇ ਸਮਝੌਤਾ

ਇਹ ਸਮਝੌਤਾ ਆਰਬਿਟ੍ਰੇਸ਼ਨ ਅਤੇ ਮੀਡੀਏਸ਼ਨ ਦੇ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। ਇਸ ਦੇ ਤਹਿਤ, ਦੋਵੇਂ ਦੇਸ਼ ਇੱਕ-ਦੂਜੇ ਨਾਲ ਜਾਣਕਾਰੀ ਅਤੇ ਕੰਮ ਕਰਨ ਦੇ ਬਿਹਤਰੀਨ ਤਰੀਕੇ ਸਾਂਝੇ ਕਰਨਗੇ ਅਤੇ ਮਿਲ ਕੇ ਟ੍ਰੇਨਿੰਗ ਪ੍ਰੋਗਰਾਮ ਚਲਾਉਣਗੇ ਤਾਂ ਕਿ ਦੋਵਾਂ ਦੇਸ਼ਾਂ ਵਿੱਚ ਮਾਹਿਰਾਂ ਦੀ ਐਕਸਪ੍ਰਟੀਜ ਨੂੰ ਮਜ਼ਬੂਤ ਕੀਤਾ ਜਾ ਸਕੇ।

14

ਚੌਥੇ ਭਾਰਤ-ਇਜ਼ਰਾਈਲ ਸੀਈਓ ਫੋਰਮ ਦੀ ਰਿਪੋਰਟ ਦੀ ਪੇਸ਼ਕਾਰੀ

ਚੌਥਾ ਸੀਈਓ ਫੋਰਮ ਨਵੰਬਰ 2025 ਵਿੱਚ ਇਜ਼ਰਾਈਲ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਇਸਦੀ ਇੱਕ ਸਾਂਝੀ ਰਿਪੋਰਟ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੌਂਪੀ ਗਈ। ਇਹ ਰਿਪੋਰਟ ਸੁਝਾਅ ਦਿੰਦੀ ਹੈ ਕਿ ਸਰਕਾਰੀ ਨੀਤੀਆਂ ਨੂੰ ਉਦਯੋਗਾਂ ਦੇ ਨਵੇਂ ਰੁਝਾਨਾਂ ਨਾਲ ਕਿਵੇਂ ਜੋੜਿਆ ਜਾਵੇ। ਨਾਲ ਹੀ, ਇਹ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਤਾਲਮੇਲ ਵਧਾਉਣ ਅਤੇ ਆਰਥਿਕ ਫ਼ੈਸਲੇ ਲੈਣ ਵਿੱਚ ਮਦਦ ਕਰਨ ਲਈ ਜ਼ਰੂਰੀ ਸਲਾਹ ਦਿੰਦੀ ਹੈ।

15

ਨਾਲੰਦਾ ਯੂਨੀਵਰਸਿਟੀ ਅਤੇ ਯਰੂਸ਼ਲਮ ਦੀ ਹਿਬਰੂ ਯੂਨੀਵਰਸਿਟੀ (ਐੱਚਯੂਜੇਆਈ) ਵਿਚਕਾਰ ਸਹਿਮਤੀ ਪੱਤਰ

ਇਹ ਸਹਿਮਤੀ ਪੱਤਰ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਲਈ ਇੱਕ ਰੂਪਰੇਖਾ ਤਿਆਰ ਕਰਦਾ ਹੈ। ਇਸਦੇ ਤਹਿਤ ਬੋਧੀ ਅਧਿਐਨ, ਪੁਰਾਤੱਤਵ, ਗਣਿਤ ਅਤੇ ਅੰਤਰਰਾਸ਼ਟਰੀ ਸਬੰਧਾਂ ਜਿਹੇ ਵੱਖ-ਵੱਖ ਵਿਸ਼ਿਆਂ ਵਿੱਚ ਨੀਲ ਮਿਲ ਕੇ ਕੰਮ ਕੀਤਾ ਜਾਵੇਗਾ।

16

ਭਾਰਤ ਵਿੱਚ ਭਾਰਤ-ਇਜ਼ਰਾਈਲ ਸਾਈਬਰ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ‘ਤੇ ਇਰਾਦਾ ਪੱਤਰ

ਇਹ ਇਰਾਦਾ ਪੱਤਰ ਭਾਰਤ ਵਿੱਚ ਇੱਕ ਸੰਯੁਕਤ ਸਾਈਬਰ ਸੈਂਟਰ ਆਫ਼ ਐਕਸੀਲੈਂਸ ਬਣਾਉਣ ਲਈ ਹੈ। ਇਹ ਕੇਂਦਰ ਸਾਈਬਰ ਸੁਰੱਖਿਆ ਦੇ ਬਿਹਤਰੀਨ ਤਰੀਕਿਆਂ, ਨਵੀਂਆਂ ਤਕਨੀਕਾਂ ਅਤੇ ਡਿਜੀਟਲ ਸੁਰੱਖਿਆ ਨੂੰ ਮਜ਼ਬੂਤੀ ਦਾ ਪ੍ਰਦਰਸ਼ਨ ਕਰੇਗਾ। ਨਾਲ ਹੀ, ਇਹ ਸਰਕਾਰ, ਉਦਯੋਗ ਅਤੇ ਵਿੱਦਿਅਕ ਅਦਾਰਿਆਂ ਵਿਚਕਾਰ ਤਾਲਮੇਲ ਵਧਾ ਕੇ ਮਿਲ ਕੇ ਕੰਮ ਕਰਨ ਦਾ ਇੱਕ ਮੰਚ ਬਣੇਗਾ।

17

ਆਰਟੀਫੀਸ਼ੀਅਲ ਇੰਟੈਲੀਜੈਂਸ  (ਏਆਈ) ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ

ਇਹ ਸਹਿਮਤੀ ਪੱਤਰ ਏਆਈ ਦੇ ਵਿਕਾਸ ਅਤੇ ਇਸਦੀ ਵਰਤੋਂ ਕਰਨ ਦੀ ਸਮਰੱਥਾ ਵਧਾਉਣ ‘ਤੇ ਜ਼ੋਰ ਦਿੰਦਾ ਹੈ। ਇਹ ਐਥੀਕਲ ਏਆਈ, ਨਾਗਰਿਕ ਖੇਤਰਾਂ ਵਿੱਚ ਇਸਦੀ ਵਰਤੋਂ, ਅਕਾਦਮਿਕ ਰਿਸਰਚ ਅਤੇ ਸਰਕਾਰੀ-ਨਿੱਜੀ ਭਾਈਵਾਲੀ ਨੂੰ ਹੁਲਾਰਾ ਦਿੰਦਾ ਹੈ, ਤਾਂ ਕਿ ਭਵਿੱਖ ਵਿੱਚ ਟਿਕਾਊ ਅਤੇ ਸਥਾਈ ਵਿਕਾਸ ਯਕੀਨੀ ਬਣਾਇਆ ਜਾ ਸਕੇ।

ਲੜੀ ਸੰਖਿਆ ਸਹਿਮਤੀ ਪੱਤਰ/ ਇਕਰਾਰਨਾਮੇ ਦਾ ਸਿਰਲੇਖ ਵੇਰਵਾ

 

ਮੁੱਖ ਐਲਾਨ

  1. ਸਬੰਧਾਂ ਨੂੰ ਖ਼ਾਸ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਲੈ ਜਾਣਾ।

  2. ਵਿਗਿਆਨ ਅਤੇ ਤਕਨਾਲੋਜੀ ‘ਤੇ ਸੰਯੁਕਤ ਕਮੇਟੀ (ਜੇਸੀਐੱਮ) ਨੂੰ ਮੰਤਰੀ ਪੱਧਰ ‘ਤੇ ਅੱਪਗ੍ਰੇਡ ਕਰਨਾ।

  3. ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਅਗਵਾਈ ਵਿੱਚ ਅਹਿਮ ਅਤੇ ਉੱਭਰਦੀਆਂ ਤਕਨਾਲੋਜੀਆਂ ਵਿੱਚ ਸਹਿਯੋਗ ਦੀ ਪਹਿਲਕਦਮੀ।

  4. ਵਿੱਤੀ ਸੰਵਾਦ (ਫਾਇਨਾਂਸ਼ੀਅਲ ਡਾਇਲੌਗ)

  5. ਟੈਕ-ਗੇਟਵੇਅ ਪਹਿਲਕਦਮੀ

  6. ਖੇਤੀਬਾੜੀ ਖੋਜ ਵਿੱਚ 20 ਸਾਂਝੀਆਂ ਫੈਲੋਸ਼ਿਪਸ

  7. ਸੰਯੁਕਤ ਖੋਜ ਲਈ ਦੋਵਾਂ ਪੱਖਾਂ ਦੇ ਯੋਗਦਾਨ ਵਿੱਚ ਵਾਧਾ

  8. ਅਗਲੇ 5 ਸਾਲਾਂ ਵਿੱਚ 50,000 ਭਾਰਤੀ ਕਾਮਿਆਂ ਤੱਕ ਦਾ ਕੋਟਾ

  9. ਭਾਰਤ-ਇਜ਼ਰਾਈਲ ਵਿੱਦਿਅਕ ਸਹਿਯੋਗ ਮੰਚ

  10. ਭਾਰਤ-ਇਜ਼ਰਾਈਲ ਸੰਸਦੀ ਦੋਸਤੀ ਸਮੂਹ

************

ਐੱਮਜੇਪੀਐੱਸ/ ਐੱਸਟੀ