Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਸਕੱਤਰਾਂ ਨਾਲ ਗੱਲਬਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਨਾਲ ਲੋਕ ਕਲਿਆਣ ਮਾਰਗ ਵਿਖੇ ਗੱਲਬਾਤ ਕੀਤੀ। ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ, ਸ਼੍ਰੀ ਅਮਿਤ ਸ਼ਾਹ, ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਡਾ. ਜਿਤੇਂਦਰ ਸਿੰਘ ਵੀ ਇਸ ਮੌਕੇ ‘ਤੇ ਮੌਜੂਦ ਸਨ।

ਗੱਲਬਾਤ ਦੀ ਸ਼ੁਰੂਆਤ ਕਰਦੇ ਹੋਏ, ਕੈਬਨਿਟ ਸਕੱਤਰ ਸ਼੍ਰੀ ਪੀ ਕੇ ਸਿਨਹਾ ਨੇ ਯਾਦ ਕੀਤਾ ਕਿ ਕਿਵੇਂ ਪ੍ਰਧਾਨ ਮੰਤਰੀ ਨੇ ਪਿਛਲੀ ਸਰਕਾਰ ਦੀ ਮਿਆਦ ਦੌਰਾਨ ਵੀ ਡਾਇਰੈਕਟਰ/ ਡਿਪਟੀ ਸਕੱਤਰ ਪੱਧਰ ਤੱਕ ਦੇ ਅਧਿਕਾਰੀਆਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ ਸੀ।

ਅਗਾਂਹ ਸੋਚ ਦੇ ਹੋਏ, ਕੈਬਨਿਟ ਸਕੱਤਰ ਨੇ ਦੋ ਅਹਿਮ ਕਾਰਜਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਉੱਤੇ ਸਕੱਤਰਾਂ ਦੇ ਸੈਕਟਰਲ ਗਰੁੱਪ ਸਾਹਮਣੇ ਰੱਖਿਆ ਜਾਵੇਗਾ – (ਏ) ਹਰ ਮੰਤਰਾਲੇ ਲਈ 5 ਸਾਲਾ ਯੋਜਨਾ ਦਸਤਾਵੇਜ਼, ਜਿਸ ਵਿੱਚ ਪੂਰੀ ਤਰ੍ਹਾਂ ਮਿੱਥੇ ਟੀਚਿਆਂ ਅਤੇ ਮੀਲ ਪੱਥਰਾਂ ਦਾ ਜ਼ਿਕਰ ਹੋਵੇਗਾ। (ਬੀ) ਹਰ ਮੰਤਰਾਲੇ ਵਿੱਚ ਇੱਕ ਅਹਿਮ ਪ੍ਰਭਾਵਪੂਰਨ ਫੈਸਲਾ, ਜਿਸ ਲਈ ਪ੍ਰਵਾਨਗੀਆਂ 100 ਦਿਨਾਂ ਵਿੱਚ ਲਈਆਂ ਜਾਣਗੀਆਂ।

ਇਸ ਗੱਲਬਾਤ ਦੌਰਾਨ ਵੱਖ-ਵੱਖ ਸਕੱਤਰਾਂ ਨੇ ਵਿਸ਼ਿਆਂ ਪ੍ਰਤੀ ਆਪਣੇ ਦ੍ਰਿਸ਼ਟੀਕੋਣ (ਵਿਜ਼ਨ) ਅਤੇ ਵਿਚਾਰ ਸਾਂਝੇ ਕੀਤੇ, ਜਿਵੇਂ ਕਿ ਪ੍ਰਸ਼ਾਸਕੀ ਫੈਸਲੇ ਲੈਣਾ, ਖੇਤੀ, ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ, ਆਈਟੀ ਪਹਿਲਕਦਮੀਆਂ, ਸਿੱਖਿਆ ਸੁਧਾਰ, ਸਿਹਤ ਸੰਭਾਲ, ਉਦਯੋਗਿਕ ਨੀਤੀ, ਆਰਥਿਕ ਤਰੱਕੀ, ਹੁਨਰ ਵਿਕਾਸ ਆਦਿ।

ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਸਕੱਤਰਾਂ ਨਾਲ ਜੂਨ, 2014 ਵਿੱਚ ਹੋਈ ਅਜਿਹੀ ਪਹਿਲੀ ਗੱਲਬਾਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਸੱਤਾਧਾਰੀ ਪੱਖ ਦੇ ਹੱਕ ਵਿੱਚ ਰਹੀਆਂ ਜਿਸ ਦਾ ਸਿਹਰਾ (ਕ੍ਰੈਡਿਟ) ਅਧਿਕਾਰੀਆਂ ਦੀ ਪੂਰੀ ਟੀਮ ਨੂੰ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਪਿਛਲੇ 5 ਸਾਲਾਂ ਵਿੱਚ ਸਖ਼ਤ ਮਿਹਨਤ ਕੀਤੀ, ਸਕੀਮਾਂ ਬਣਾਈਆਂ ਅਤੇ ਉਨ੍ਹਾਂ ਦੇ ਸ਼ਾਨਦਾਰ ਨਤੀਜੇ ਜ਼ਮੀਨੀ ਪੱਧਰ ਤੇ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਇਸ ਵਾਰੀ ਚੋਣਾਂ ਵਿੱਚ ਹਾਂ-ਪੱਖੀ ਵੋਟਾਂ ਪਈਆਂ ਜੋ ਕਿ ਆਮ ਜਨਤਾ ਦੇ ਭਰੋਸੇ ਦੀ ਭਾਵਨਾ ਕਾਰਨ ਹੋਇਆ, ਇਹ ਉਨ੍ਹਾਂ ਦੇ ਰੋਜ਼ਾਨਾ ਦੇ ਅਨੁਭਵਾਂ ਉੱਤੇ ਅਧਾਰਤ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਵੋਟਰ ਨੇ ਅਗਲੇ ਪੰਜ ਸਾਲ ਲਈ ਇੱਕ ਵਿਜ਼ਨ ਸਿਰਜਿਆ ਹੈ ਅਤੇ ਇਹ ਸਾਡੇ ਸਾਹਮਣੇ ਹੁਣ ਇੱਕ ਮੌਕੇ ਵਾਂਗ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਰੀ ਉਮੀਦਾਂ ਨੂੰ ਇਕ ਚੁਣੌਤੀ ਵਜੋਂ ਹੀ ਨਹੀਂ ਸਗੋਂ ਇਕ ਮੌਕੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਨ ਆਦੇਸ਼ ਮੌਜੂਦਾ ਸਥਿਤੀ ਵਿੱਚ ਬਦਲਾਅ ਕਰਨ ਅਤੇ ਉਨ੍ਹਾਂ ਲਈ ਬਿਹਤਰ ਜੀਵਨ ਦੀ ਜਾਚਨਾ ਲਈ ਲੋਕਾਂ ਦੀ ਇੱਛਾ ਅਤੇ ਖਾਹਿਸ਼ਾਂ ਨੂੰ ਦਰਸਾਉਂਦਾ ਹੈ। ਅਬਾਦੀ ਸਬੰਧੀ ਲਾਭਅੰਸ਼ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਬਾਦੀ ਦੇ ਲਾਭਾਂ ਦੀ ਨਿਪੁੰਨਤਾ ਨਾਲ ਵਰਤੋਂ ਕੀਤੀ ਜਾਵੇ। ਕੇਂਦਰ ਸਰਕਾਰ ਦੇ ਹਰ ਵਿਭਾਗ ਅਤੇ ਹਰ ਰਾਜ ਦੇ ਹਰ ਜ਼ਿਲ੍ਹੇ ਦੀ ਭਾਰਤ ਦੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਿੱਚ ਤਬਦੀਲ ਕਰਨ ਵਿੱਚ ਆਪਣੀ ਭੂਮਿਕਾ ਹੈ। ਉਨ੍ਹਾਂ ”ਮੇਕ ਇਨ ਇੰਡੀਆ” ਪਹਿਲਕਦਮੀ ਦੀ ਅਹਿਮੀਅਤ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਸ ਦੀ ਪ੍ਰਾਪਤੀ ਲਈ ਭਾਰੀ ਯਤਨਾਂ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਈਜ਼ ਆਵ੍ ਡੂਇੰਗ ਬਿਜ਼ਨਸ’ ਵਿੱਚ ਭਾਰਤ ਦੀ ਤਰੱਕੀ ਛੋਟੇ ਵਪਾਰੀਆਂ ਅਤੇ ਉੱਦਮਾਂ ਲਈ ਵਧੇਰੇ ਸਹੂਲਤਾਂ ਵਿੱਚ ਨਜ਼ਰ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹਰ ਮੰਤਰਾਲੇ ਨੂੰ ‘ਈਜ਼ ਆਵ੍ ਲਿਵਿੰਗ’ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ, ਮੱਛੀ ਪਾਲਣ ਅਤੇ ਪਸ਼ੂ ਪਾਲਣ ਵੀ ਸਰਕਾਰ ਲਈ ਅਹਿਮ ਖੇਤਰ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਗੱਲਬਾਤ ਦੌਰਾਨ ਉਨ੍ਹਾਂ ਦੇਖਿਆ ਹੈ ਕਿ ਸਕੱਤਰਾਂ ਦਾ ਦ੍ਰਿਸ਼ਟੀਕੋਣ (ਵਿਜ਼ਨ), ਪ੍ਰਤੀਬੱਧਤਾ ਅਤੇ ਊਰਜਾ ਦੇਸ਼ ਨੂੰ ਅੱਗੇ ਲਿਜਾਣ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟੀਮ ਉੱਤੇ ਮਾਣ ਹੈ। ਉਨ੍ਹਾਂ ਨੇ ਹਰ ਇਕ ਨੂੰ ਤਾਕੀਦ ਕੀਤੀ ਕਿ ਉਹ ਹਰ ਵਿਭਾਗ ਵਿੱਚ ਟੈਕਨੋਲੋਜੀ ਦੀ ਵਰਤੋਂ ਨਤੀਜਿਆਂ ਅਤੇ ਨਿਪੁੰਨਤਾ ਵਿੱਚ ਸੁਧਾਰ ਲਿਆਉਣ ਲਈ ਕਰਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਅਜ਼ਾਦੀ ਦੇ 75ਵੇਂ ਸਾਲ ਦੇ ਮੀਲ ਪੱਥਰ ਦਾ ਲਾਭ ਉਠਾਉਣਾ ਚਾਹੀਦਾ ਹੈ ਜੋ ਕਿ ਲੋਕਾਂ ਨੂੰ ਦੇਸ਼ ਨੂੰ ਬਿਹਤਰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰ ਸਕਦਾ ਹੈ। ਉਨ੍ਹਾਂ ਹਰ ਇੱਕ ਨੂੰ ਲੋਕਾਂ ਦੀਆਂ ਉਮੀਦਾਂ ਦੀ ਪੂਰਤੀ ਲਈ ਕੰਮ ਸ਼ੁਰੂ ਕਰਨ ਦੀ ਤਾਕੀਦ ਕੀਤੀ।

****

ਏਕੇਟੀ /ਐੱਸਐੱਚ