Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਾਰਥੀਆਂ ਨੇ ਆਪਣੀ ਸਫ਼ਲਤਾ ਦੀ ਕਹਾਣੀ ਸਾਂਝੀ ਕੀਤੀ

ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਾਰਥੀਆਂ ਨੇ ਆਪਣੀ ਸਫ਼ਲਤਾ ਦੀ ਕਹਾਣੀ ਸਾਂਝੀ ਕੀਤੀ

ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਾਰਥੀਆਂ ਨੇ ਆਪਣੀ ਸਫ਼ਲਤਾ ਦੀ ਕਹਾਣੀ ਸਾਂਝੀ ਕੀਤੀ

ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਾਰਥੀਆਂ ਨੇ ਆਪਣੀ ਸਫ਼ਲਤਾ ਦੀ ਕਹਾਣੀ ਸਾਂਝੀ ਕੀਤੀ


ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ 100 ਤੋਂ ਜ਼ਿਆਦਾ ਲਾਭਾਰਥੀਆਂ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ।

ਸ਼੍ਰੀ ਨਰੇਂਦਰ ਮੋਦੀ ਨਾਲ ਗ਼ੈਰ ਰਸਮੀ ਮੁਲਾਕਾਤ ਦੌਰਾਨ ਕਈ ਲਾਭਾਰਥੀਆਂ ਨੇ ਦੱਸਿਆ ਕਿ ਮੁਦਰਾ ਲੋਨ ਨਾਲ ਉਨ੍ਹਾਂ ਦਾ ਜੀਵਨ ਕਿਸ ਤਰ੍ਹਾਂ ਬਿਹਤਰ ਹੋਇਆ ਹੈ ।

ਬੋਕਾਰੋ, ਝਾਰਖੰਡ ਦੀ ਲਾਭਾਰਥੀਸ, ਸ਼੍ਰੀ ਕਿਰਨ ਕੁਮਾਰੀ ਨੂੰ 2 ਲੱਖ ਰੁਪਏ ਦਾ ਲੋਨ ਮਿਲਿਆ ਸੀ । ਉਨ੍ਹਾਂ ਨੇ ਦੱਸਿਆ ਕਿ ਇਸ ਲੋਨ ਰਾਹੀਂ ਉਨ੍ਹਾਂ ਨੇ ਆਪਣੀ ਖਿਡੌਣਿਆਂ ਅਤੇ ਗਿਫ਼ਟਾਂ ਦੀ ਦੁਕਾਨ ਦੀ ਸ਼ੁਰੂਆਤ ਕੀਤੀ । ਇਸ ਤੋਂ ਪਹਿਲਾਂ ਉਹ ਅਤੇ ਉਨ੍ਹਾਂ ਦੇ ਪਤੀ ਫੇਰੀ ਲਗਾ ਕੇ ਖਿਡੌਣੇ ਵੇਚਦੇ ਸਨ। ਇਹੀ ਉਨ੍ਹਾਂ ਦੇ ਰੋਜ਼ਗਾਰ ਦਾ ਸਾਧਨ ਸੀ । ਲੋਨ ਮਿਲਣ ਦੇ ਬਾਅਦ ਉਹ ਇੱਕ ਸਫ਼ਲ ਉੱਦਮੀ ਬਣਨ ਦੇ ਸਮੱਰਥ ਹੋ ਗਈ ਹੈ ।

ਸੂਰਤ ਦੀ ਸੁਸ਼੍ਰੀ ਮੁਨਿਰਾਬਾਨੂ ਸ਼ਬੀਰ ਹੁਸੈਨ ਮਲੇਕ ਨੂੰ 1.77 ਲੱਖ ਰੁਪਏ ਦਾ ਮੁਦਰਾ ਲੋਨ ਪ੍ਰਾਪਤ ਹੋਇਆ ਸੀ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਹਲਕੇ ਵਾਹਨ ਦਾ ਡਰਾਈਵਿੰਗ ਲਾਈਸੈਂਸ ਪ੍ਰਾਪਤ ਕੀਤਾ । ਆਟੋਰਿਕਸ਼ਾ ਚਲਾ ਕੇ ਉਹ ਹੁਣ ਪ੍ਰਤੀ ਮਹੀਨੇ 25 ਹਜ਼ਾਰ ਰੁਪਏ ਕਮਾ ਰਹੀ ਹੈ ।

ਕੇਰਲ ਦੇ ਸ਼੍ਰੀ ਸੀਜੇਸ਼ ਨੇ 8 ਸਾਲਾਂ ਤੱਕ ਵਿਦੇਸ਼ ਵਿੱਚ ਕੰਮ ਕੀਤਾ । ਭਾਰਤ ਵਾਪਸ ਆਉਣ ’ਤੇ ਉਹ ਇੱਕ ਦਵਾ ਇਕਾਈ ਵਿੱਚ ਵਿਕਰੀ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਨ ਲੱਗੇ । ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ 8.55 ਲੱਖ ਰੁਪਏ ਦੇ ਮੁਦਰਾ ਲੋਨ ਦੀ ਸਹਾਇਤਾ ਨਾਲ ਉਨ੍ਹਾਂ ਨੇ ਇੱਕ ਹਰਬਲ ਦੰਤ ਮੰਜਨ ਉਤਪਾਦਨ ਕਰਨ ਦੀ ਇਕਾਈ ਸਥਾਪਤ ਕੀਤੀ । ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਹਰਬਲ ਦੰਤ ਮੰਜਨ ਦੇ ਕੁਝ ਸੈਂਪਲ ਗਿਫ਼ਟ ਵਜੋਂ ਦਿੱਤੇ ।

ਤੇਲੰਗਾਨਾ ਦੇ ਸ਼੍ਰੀ ਸਲੇਹੁਨਦੁਮ ਗਿਰਿਧਰ ਰਾਵ ਨੇ ਪ੍ਰਧਾਨ ਮੰਤਰੀ ਵੱਲੋਂ ਆਪਣੀ ਉੱਦਮਤਾ ਦੀ ਕਹਾਣੀ ਸਾਂਝੀ ਕੀਤੀ । ਉਨ੍ਹਾਂ ਨੂੰ 9.10 ਲੱਖ ਰੁਪਏ ਦਾ ਲੋਨ ਮਿਲਿਆ ਸੀ । ਲੋਨ ਦੀ ਮਦਦ ਨਾਲ ਉਨ੍ਹਾਂ ਨੇ ਆਪਣੇ ਡਾਈਕਾਸਟਿੰਗ ਅਤੇ ਮੋਲਡਿੰਗ ਦੇ ਵਪਾਰ ਨੂੰ ਅੱਗੇ ਵਧਾਇਆ ।

ਜੰਮੂ ਅਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਸੁਸ਼੍ਰੀ ਵੀਨਾ ਦੇਵੀ ਕੱਪੜੇ ਦਾ ਕੰਮ ਕਰਦੀ ਹੈ । ਉਨ੍ਹਾਂ ਨੂੰ 1 ਲੱਖ ਰੁਪਏ ਦਾ ਮੁਦਰਾ ਲੋਨ ਮਿਲਿਆ । ਹੁਣ ਉਹ ਆਪਣੇ ਖੇਤਰ ਵਿੱਚ ਪਸ਼ਮੀਨਾ ਸ਼ਾਲ ਦੀ ਪ੍ਰਮੁੱਖ ਨਿਰਮਾਤਾ ਹੋ ਗਈ ਹੈ । ਗੱਲਬਾਤ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਸ਼ਾਲ ਉਪਹਾਰ ਵਜੋਂ ਪ੍ਰਦਾਨ ਕੀਤੀ ।

ਦੇਹਰਾਦੂਨ ਦੇ ਸ਼੍ਰੀ ਰਜੇਂਦਰ ਸਿੰਘ ਸਾਬਕਾ ਫੌਜੀ ਕਰਮਚਾਰੀ ਹਨ । ਉਨ੍ਹਾਂ ਨੇ ਝਾੜੂ ਬਣਾਉਣ ਅਤੇ ਖੁਦਰਾ ਵਿਕਰੇਤਾਵਾਂ (ਰਿਟੇਲਰ) ਨੂੰ ਇਹਨਾਂ ਦੀ ਆਪੂਰਤੀ ਕਰਨ ਦੇ ਆਪਣੇ ਵਪਾਰ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਨੂੰ ਦੱਸਿਆ । ਇਹ ਕਾਰੋਬਾਰ ਉਹ 5 ਲੱਖ ਰੁਪਏ ਦੇ ਮੁਦਰਾ ਲੋਨ ਦੇ ਜ਼ਰੀਏ ਹੀ ਸ਼ੁਰੂ ਕਰ ਸਕੇ ਹਨ। ਉਹ ਨਾ ਕੇਵਲ ਆਪਣਾ ਵਪਾਰ ਸਫ਼ਲਤਾਪੂਰਵਕ ਸਥਾਪਤ ਕਰਨ ਵਿੱਚ ਸਫ਼ਲ ਹੋ ਸਕੇ ਹਨ, ਸਗੋਂ ਉਨ੍ਹਾਂ ਨੇ ਕੁਝ ਹੋਰ ਲੋਕਾਂ ਲਈ ਰੋਜ਼ਗਾਰ ਵੀ ਪੈਦਾ ਕੀਤੇ ਹਨ ।

ਚੇਨਈ ਦੇ ਸ਼੍ਰੀ ਟੀਆਰ ਸਜੀਵਨ ਨੇ 10 ਲੱਖ ਰੁਪਏ ਦਾ ਮੁਦਰਾ ਲੋਨ ਲਿਆ ਹੈ । ਉਨ੍ਹਾਂ ਨੇ ਇਸ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ ਕਿ ਉਹ ਹੁਣ ਕਿਸ ਤਰ੍ਹਾਂ ਨਾਲ ਢਲਾਈ ਕਾਰਖਾਨਿਆਂ ਲਈ ਜੌਬ ਵਰਕ ਕਰਦੇ ਹਨ।

ਜੰਮੂ ਦੇ ਸ਼੍ਰੀ ਸਤੀਸ਼ ਕੁਮਾਰ ਨੇ 5 ਲੱਖ ਰੁਪਏ ਦਾ ਮੁਦਰਾ ਲੋਨ ਲਿਆ ਹੈ । ਉਹ ਇਸ ਤੋਂ ਪਹਿਲਾਂ ਬੇਰੋਜ਼ਗਾਰ ਸਨ । ਹੁਣ ਉਨ੍ਹਾਂ ਨੇ ਸਟੀਲ ਉਤਪਾਦਾਂ ਨੂੰ ਬਣਾਉਣ ਅਤੇ ਉਨ੍ਹਾਂ ਦਾ ਵਪਾਰ ਸ਼ੁਰੂ ਕੀਤਾ ਹੈ । ਉਨ੍ਹਾਂ ਨੇ ਅੱਜ ਪ੍ਰਧਾਨ ਮੰਤਰੀ ਨਾਲ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ।

ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਸ਼੍ਰੀ ਵਿਪਲਵ ਸਿੰਘ ਇੱਕ ਦਵਾ ਕੰਪਨੀ ਵਿੱਚ ਕੰਮ ਕਰਦੇ ਸਨ, ਲੇਕਿਨ ਉਨ੍ਹਾਂ ਦੀ ਇੱਛਾ ਆਪਣਾ ਕੋਈ ਵਪਾਰ ਸ਼ੁਰੂ ਕਰਨ ਦੀ ਸੀ । 5 ਲੱਖ ਰੁਪਏ ਦੇ ਮੁਦਰਾ ਲੋਨ ਦੀ ਮਦਦ ਨਾਲ ਉਹ ਕੀਟਨਾਸ਼ਕਾਂ ਅਤੇ ਖਾਦਾਂ ਦੇ ਵਪਾਰ ਦਾ ਆਪਣਾ ਵਪਾਰ ਸ਼ੁਰੂ ਕਰਨ ਵਿੱਚ ਸਮੱਰਥ ਹੋਏ ਹਨ ਅਤੇ ਇਸ ਦੇ ਨਾਲ ਹੀ ਉਹ ਹੁਣ ਕਈ ਹੋਰ ਲੋਕਾਂ ਲਈ ਰੋਜ਼ਗਾਰ ਪੈਦਾ ਕਰਨ ਯੋਗ ਹੋ ਗਏ ਹਨ । ਉਨਾਂ ਨੇ ਅੱਜ ਪ੍ਰਧਾਨ ਮੰਤਰੀ ਨਾਲ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ।

ਕਈ ਹੋਰ ਲਾਭਾਰਥੀਆਂ ਨੇ ਵੀ ਆਪਣੇ-ਆਪਣੇ ਅਨੁਭਵ ਸਾਂਝੇ ਕੀਤੇ ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਉੱਦਮੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਮੁਦਰਾ ਲੋਨਾਂ ਦੀ ਬੇਹਤਰੀਨ ਵਰਤੋਂ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 11 ਕਰੋੜ ਲੋਕ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਪਾਤਰ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਇੱਕ ਟੀਚਾ ਲੋਕਾਂ ਵਿੱਚ ਆਤਮਵਿਸ਼ਵਾਸ ਵਧਾਉਣਾ ਵੀ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਪਰੰਪਰਿਕ ਸੋਚ ਇਹੀ ਰਹੀ ਹੈ ਕਿ ਰੋਜ਼ਗਾਰ ਪਬਲਿਕ ਸੈਕਟਰ (ਸਰਵਜਨਿਕ ਖੇਤਰ) ਜਾਂ ਪ੍ਰਾਈਵੇਟ ਸੈਕਟਰ (ਨਿਜੀ ਖੇਤਰ) ਵਿੱਚ ਹੀ ਪੈਦਾ ਹੁੰਦਾ ਹੈ । ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨਾਲ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਇੱਕ ਸਾਧਨ ਵਜੋਂ ‘ਪਰਸਨਲ ਸੈਕਟਰ’ ਦੇ ਵਿਕਾਸ ਵਿੱਚ ਮਦਦ ਮਿਲੀ ਹੈ ।

ਪ੍ਰਧਾਨ ਮੰਤਰੀ ਅਤੇ ਲਾਭਾਰਥੀਆਂ ਦਰਮਿਆਨ ਗ਼ੈਰ ਰਸਮੀ ਵਾਰਤਾਲਾਪ ਇੱਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਜਾਰੀ ਰਿਹਾ । ਵਿੱਤ ਰਾਜ ਮੰਤਰੀ ਸ਼੍ਰੀ ਪੀ. ਰਾਧਾਕ੍ਰਿਸ਼ਣਨ ਅਤੇ ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ ਵੀ ਇਸ ਮੌਕੇ ‘ਤੇ ਮੌਜੂਦ ਸਨ ।

*****

ਏਕੇਟੀ/ਵੀਜੇ/ਵੀਕੇ
(Release ID :178602)