ਪੀਐੱਮਇੰਡੀਆ
ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਨੇ ਭਾਰਤ-ਓਮਾਨ ਸਬੰਧਾਂ ਵਿੱਚ ਅਸਧਾਰਨ ਯੋਗਦਾਨ ਅਤੇ ਦੂਰ-ਦਰਸ਼ੀ ਅਗਵਾਈ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ‘ਆਰਡਰ ਆਫ਼ ਓਮਾਨ’ ਐਵਾਰਡ ਨਾਲ ਸਨਮਾਨਿਤ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਸਨਮਾਨ ਨੂੰ ਦੋਵਾਂ ਦੇਸ਼ਾਂ ਦਰਮਿਆਨ ਸਦੀਆਂ ਪੁਰਾਣੀ ਦੋਸਤੀ ਨੂੰ ਸਮਰਪਿਤ ਕੀਤਾ ਅਤੇ ਇਸ ਨੂੰ ਭਾਰਤ ਅਤੇ ਓਮਾਨ ਦੇ 1.4 ਅਰਬ ਲੋਕਾਂ ਦਰਮਿਆਨ ਸਨੇਹ ਅਤੇ ਪਿਆਰ ਦਾ ਪ੍ਰਤੀਕ ਦੱਸਿਆ।
ਪ੍ਰਧਾਨ ਮੰਤਰੀ ਦੀ ਓਮਾਨ ਫੇਰੀ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੇ 70 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ ਇਸ ਸਨਮਾਨ ਨੂੰ ਪ੍ਰਦਾਨ ਕਰਨਾ, ਇਸ ਮੌਕੇ ਅਤੇ ਰਣਨੀਤਕ ਸਾਂਝੇਦਾਰੀ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ।
ਸੁਲਤਾਨ ਕਾਬੂਸ ਬਿਨ ਸੈਦ ਵੱਲੋਂ 1970 ਵਿੱਚ ਸਥਾਪਿਤ, ਆਰਡਰ ਆਫ਼ ਓਮਾਨ ਚੋਣਵੇਂ ਵਿਸ਼ਵ ਨੇਤਾਵਾਂ ਨੂੰ ਜਨਤਕ ਜੀਵਨ ਅਤੇ ਦੁਵੱਲੇ ਸਬੰਧਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪ੍ਰਦਾਨ ਕੀਤਾ ਜਾਂਦਾ ਹੈ ।
***************
ਐੱਮਜੇਪੀਐੱਸ/ਐੱਸਟੀ