Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਈ ਐੱਨ ਐੱਸ ਵੀ ਤਾਰਿਣੀ ਦੇ ਅਮਲੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਭਾਰਤੀ ਜਲ ਸੈਨਾ ਦੇ ਸਫਰ ਉੱਤੇ ਚਲ ਰਹੇ ਸਮੁੰਦਰੀ ਜਹਾਜ਼ (ਆਈ ਐੱਨ ਐੱਸ ਵੀ) ਤਾਰਿਣੀ ਦੇ ਅਮਲੇ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਇਹ ਜਹਾਜ਼ ਇਸ ਵੇਲੇ ਦੁਨੀਆ ਦੇ ਚੱਕਰ ਉੱਤੇ ਨਿਕਲਿਆ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਆਈ ਐੱਨ ਐੱਸ ਵੀ ਤਾਰਿਣੀ ਦੇ ਅਮਲੇ ਨੂੰ ਪੂਰੇ ਰਾਸ਼ਟਰ ਵਲੋਂ ‘ਦੀਵਾਲੀ ਮੁਬਾਰਕ’ ਆਖਿਆ। ਉਨ੍ਹਾਂ ਨੇ ਇਸ ਮਿਸ਼ਨ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਆਈ ਐੱਨ ਐੱਸ ਵੀ ਦੇ ਅਮਲੇ ਨੂੰ 16 ਅਗਸਤ 2017 ਨੂੰ 22100 ਨੌਟੀਕਲ ਮੀਲ ਦੀ ਯਾਤਰਾ ਉੱਤੇ ਨਿਕਲਣ ਤੋਂ ਪਹਿਲਾਂ ਮਿਲੇ ਸਨ। ਆਈ ਐੱਨ ਐੱਸ ਵੀ ਤਾਰਿਣੀ ਇਸ ਵੇਲੇ ਆਪਣੇ ਪਹਿਲੇ ਪੜਾਅ ਫਰਮੈਨਟਾਈਲ, ਆਸਟਰੇਲੀਆ ਪਹੁੰਚਣ ਵਾਲਾ ਹੈ ਅਤੇ 22 ਅਕਤੂਬਰ 2017 ਨੂੰ 4770 ਨੌਟੀਕਲ ਮੀਲ ਦਾ ਸਫਰ ਕਰ ਕੇ ਉੱਥੇ ਪਹੁੰਚ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਅਮਲੇ ਦੀਆਂ ਦੋ ਮੈਂਬਰਾਂ—ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਅਤੇ ਲੈਫਟੀਨੈਂਟ ਪਾਇਲ ਗੁਪਤਾ , ਜਿਨ੍ਹਾਂ ਦੇ ਜਨਮ ਦਿਨ ਆਉਣ ਹੀ ਵਾਲੇ ਹਨ, ਨੂੰ ਜਨਮ ਦਿਨ ਦੀਆਂ ਅਗਾਉਂ ਵਧਾਈਆਂ ਵੀ ਦਿੱਤੀਆਂ।

ਏਕੇਟੀ/ਐੱਨਟੀ