Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਦਿ ਸ਼ੰਕਰਾਚਾਰੀਆ ਨੂੰ ਸ਼ਰਧਾਂਜਲੀ ਭੇਟ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਮਹਾਨ ਅਧਿਆਤਮਿਕ ਗੁਰੂਆਂ ਵਿੱਚੋਂ ਇੱਕ ਆਦਿ ਸ਼ੰਕਰਾਚਾਰੀਆ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਡੂੰਘੀਆਂ ਸਿੱਖਿਆਵਾਂ, ਵਿਚਾਰ ਅਤੇ ਅਦਵੈਤ ਵੇਦਾਂਤ ਦਾ ਫਲਸਫਾ ਵਿਸ਼ਵ ਪੱਧਰ ’ਤੇ ਅਣਗਿਣਤ ਲੋਕਾਂ ਦਾ ਮਾਰਗ-ਦਰਸ਼ਨ ਕਰਦਾ ਆ ਰਿਹਾ ਹੈ। ਅਧਿਆਤਮਿਕ ਚਿੰਤਨ ਨੂੰ ਮੁੜ ਸੁਰਜੀਤ ਕਰਨ ਅਤੇ ਦੇਸ਼ ਭਰ ਵਿੱਚ ਅਧਿਆਤਮਿਕ ਕੇਂਦਰ ਸਥਾਪਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਪ੍ਰੇਰਨਾ ਸਰੋਤ ਬਣੀਆਂ ਰਹਿਣਗੀਆਂ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ “ਉਨ੍ਹਾਂ ਦਾ ਗਿਆਨ ਸਾਡੇ ਮਾਰਗ ਨੂੰ ਰੋਸ਼ਨ ਕਰਦਾ ਰਹੇਗਾ ਅਤੇ ਸੱਚ, ਦਇਆ ਅਤੇ ਸਮੂਹਿਕ ਭਲਾਈ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਕੀਤੇ ਗਏ ਪੋਸਟ ਵਿੱਚ ਲਿਖਿਆ ਹੈ:

“ਭਾਰਤ ਦੇ ਮਹਾਨ ਅਧਿਆਤਮਿਕ ਗੁਰੂਆਂ ਵਿੱਚੋਂ ਇੱਕ ਆਦਿ ਸ਼ੰਕਰਾਚਾਰੀਆ ਦੀ ਜਯੰਤੀ ਦੇ ਸ਼ੁਭ ਮੌਕੇ ’ਤੇ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹਾਂ। ਉਨ੍ਹਾਂ ਦੀਆਂ ਡੂੰਘੀਆਂ ਸਿੱਖਿਆਵਾਂ, ਵਿਚਾਰ ਅਤੇ ਅਦਵੈਤ ਵੇਦਾਂਤ ਦਾ ਫਲਸਫਾ ਵਿਸ਼ਵ ਭਰ ਵਿੱਚ ਅਣਗਿਣਤ ਲੋਕਾਂ ਦਾ ਮਾਰਗ-ਦਰਸ਼ਨ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਸਦਭਾਵਨਾ, ਅਨੁਸ਼ਾਸਨ ਅਤੇ ਸਾਰਿਆਂ ਦੀ ਹੋਂਦ ਦੀ ਏਕਤਾ ’ਤੇ ਜ਼ੋਰ ਦਿੱਤਾ। ਅਧਿਆਤਮਿਕ ਚਿੰਤਨ ਨੂੰ ਮੁੜ ਸੁਰਜੀਤ ਕਰਨ ਅਤੇ ਦੇਸ਼ ਭਰ ਵਿੱਚ ਅਧਿਆਤਮਿਕ ਕੇਂਦਰ ਸਥਾਪਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਪ੍ਰੇਰਨਾ ਦਾ ਸਰੋਤ ਬਣੀਆਂ ਹੋਈਆਂ ਹਨ। ਉਨ੍ਹਾਂ ਦਾ ਗਿਆਨ ਸਾਡੇ ਮਾਰਗ ਨੂੰ ਰੋਸ਼ਨ ਕਰਦਾ ਰਹੇਗਾ ਅਤੇ ਸੱਚ, ਦਇਆ ਅਤੇ ਸਮੂਹਿਕ ਭਲਾਈ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ।”

*****

ਐੱਮਜੇਪੀਐੱਸ/ਵੀਜੇ