ਪੀਐੱਮਇੰਡੀਆ
ਮਹਾਮਹਿਮ, ਰਾਸ਼ਟਰਪਤੀ ਲੀ,
ਦੋਵਾਂ ਦੇਸ਼ਾਂ ਦੇ ਡੈਲੀਗੇਟ,
ਮੀਡੀਆ ਦੇ ਸਾਥੀਓ,
ਨਮਸਕਾਰ!
ਆਪਣੀ ਪਹਿਲੀ ਭਾਰਤ ਯਾਤਰਾ ’ਤੇ ਰਾਸ਼ਟਰਪਤੀ ਲੀ ਦਾ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਰਾਸ਼ਟਰਪਤੀ ਲੀ ਦਾ ਜੀਵਨ ਸੰਘਰਸ਼, ਸੇਵਾ ਅਤੇ ਸਮਰਪਣ ਦੀ ਪ੍ਰੇਰਨਾਦਾਇਕ ਮਿਸਾਲ ਹੈ। ਹਰ ਚੁਣੌਤੀ ਨੇ ਉਨ੍ਹਾਂ ਅੰਦਰ ਜਨ-ਸੇਵਾ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ। ਭਾਵੇਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੋਵੇ, ਪਰ ਭਾਰਤ ਪ੍ਰਤੀ ਉਨ੍ਹਾਂ ਦੀ ਨੇੜਤਾ ਸਾਡੀ ਪਹਿਲੀ ਮੁਲਾਕਾਤ ਤੋਂ ਹੀ ਸਪਸ਼ਟ ਰਹੀ ਹੈ।
ਦੋਸਤੋ,
ਭਾਰਤ ਅਤੇ ਕੋਰੀਆ ਦਾ ਦੁਵੱਲਾ ਵਪਾਰ ਅੱਜ 27 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। 2030 ਤੱਕ ਇਸ ਨੂੰ 50 ਬਿਲੀਅਨ ਡਾਲਰ ਤੱਕ ਪਹੁੰਚਾਉਣ ਲਈ ਅਸੀਂ ਅੱਜ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ।
ਦੋਵਾਂ ਦੇਸ਼ਾਂ ਦਰਮਿਆਨ ਵਿੱਤੀ ਪ੍ਰਵਾਹ ਨੂੰ ਸੁਖਾਲਾ ਬਣਾਉਣ ਲਈ, ਅਸੀਂ ਭਾਰਤ-ਕੋਰੀਆ ਵਿੱਤੀ ਫੋਰਮ ਦੀ ਸ਼ੁਰੂਆਤ ਕੀਤੀ ਹੈ। ਵਪਾਰਕ ਸਹਿਯੋਗ ਨੂੰ ਹੁਲਾਰਾ ਦੇਣ ਲਈ, ਅਸੀਂ ਇੱਕ ਉਦਯੋਗਿਕ ਸਹਿਯੋਗ ਕਮੇਟੀ ਦਾ ਗਠਨ ਕੀਤਾ ਹੈ। ਮਹੱਤਵਪੂਰਨ ਤਕਨਾਲੋਜੀ ਅਤੇ ਸਪਲਾਈ ਚੇਨ ਵਿੱਚ ਸਹਿਯੋਗ ਵਧਾਉਣ ਲਈ, ਅਸੀਂ ਆਰਥਿਕ ਸੁਰੱਖਿਆ ਸੰਵਾਦ ਸ਼ੁਰੂ ਕਰ ਰਹੇ ਹਾਂ।
ਕੋਰੀਆ ਦੀਆਂ ਕੰਪਨੀਆਂ, ਖ਼ਾਸ ਕਰਕੇ ਛੋਟੇ ਅਤੇ ਦਰਮਿਆਨੇ ਉਦਯੋਗਾਂ (SMEs) ਦੇ ਭਾਰਤ ਵਿੱਚ ਪ੍ਰਵੇਸ਼ ਨੂੰ ਸੁਖਾਲਾ ਬਣਾਉਣ ਲਈ ਅਸੀਂ ਕੋਰੀਅਨ ਉਦਯੋਗਿਕ ਟਾਊਨਸ਼ਿਪ ਵੀ ਸਥਾਪਿਤ ਕਰਾਂਗੇ ਅਤੇ ਅਗਲੇ ਇੱਕ ਸਾਲ ਦੇ ਅੰਦਰ, ਅਸੀਂ ਭਾਰਤ-ਕੋਰੀਆ ਵਪਾਰ ਸਮਝੌਤੇ ਨੂੰ ਅਪਗ੍ਰੇਡ ਵੀ ਕਰਾਂਗੇ।
ਦੋਸਤੋ,
ਅੱਜ ਅਸੀਂ ਅਗਲੇ ਦਹਾਕੇ ਦੀਆਂ ਸਫਲਤਾ ਦੀਆਂ ਕਹਾਣੀਆਂ (success stories) ਦੀ ਨੀਂਹ ਰੱਖ ਰਹੇ ਹਾਂ। ਏਆਈ , ਸੈਮੀਕੰਡਕਟਰ ਅਤੇ ਸੂਚਨਾ ਤਕਨਾਲੋਜੀ ਵਿੱਚ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਇੰਡੀਆ-ਕੋਰੀਆ ਡਿਜੀਟਲ ਬ੍ਰਿਜ ਦੀ ਸ਼ੁਰੂਆਤ ਕਰ ਰਹੇ ਹਾਂ। ਜਹਾਜ਼ ਨਿਰਮਾਣ, ਸਥਿਰਤਾ, ਸਟੀਲ ਅਤੇ ਬੰਦਰਗਾਹਾਂ ਵਰਗੇ ਖੇਤਰਾਂ ਵਿੱਚ ਸਮਝੌਤਿਆਂ ’ਤੇ ਦਸਤਖ਼ਤ ਕਰ ਰਹੇ ਹਾਂ।
ਸਭਿਆਚਾਰਕ ਅਤੇ ਸਿਰਜਣਾਤਮਕ ਉਦਯੋਗਾਂ ਵਿੱਚ ਆਪਸੀ ਸਹਿਯੋਗ ਨਾਲ ਅਸੀਂ ਫ਼ਿਲਮ, ਐਨੀਮੇਸ਼ਨ ਅਤੇ ਗੇਮਿੰਗ ਵਿੱਚ ਵੀ ਨਵੀਂ ਜ਼ਮੀਨ ਸਥਾਪਿਤ ਕਰਾਂਗੇ। ਅੱਜ ਦਾ ਬਿਜ਼ਨਸ ਫੋਰਮ ਇਨ੍ਹਾਂ ਮੌਕਿਆਂ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਦਾ ਮੰਚ ਬਣੇਗਾ।
ਦੋਸਤੋ,
ਭਾਰਤ ਅਤੇ ਕੋਰੀਆ ਦੇ ਵਿਚਕਾਰ ਹਜ਼ਾਰਾਂ ਸਾਲ ਪੁਰਾਣੇ ਸਭਿਆਚਾਰਕ ਸਬੰਧ ਹਨ। 2000 ਸਾਲ ਪਹਿਲਾਂ, ਅਯੁੱਧਿਆ ਦੀ ਰਾਜਕੁਮਾਰੀ ਸੂਰੀਰਤਨਾ ਅਤੇ ਕੋਰੀਆ ਦੇ ਕਿੰਗ ਕਿਮ-ਸੁਰੋ ਦੀ ਕਹਾਣੀ ਸਾਡੀ ਸਾਂਝੀ ਵਿਰਾਸਤ ਹੈ।
ਅੱਜ ਭਾਰਤ ਵਿੱਚ ਕੇ-ਪੌਪ ਅਤੇ ਕੇ-ਡਰਾਮਾ ਬਹੁਤ ਹੀ ਪ੍ਰਸਿੱਧ ਹੋ ਰਹੇ ਹਨ। ਇਸੇ ਤਰ੍ਹਾਂ, ਕੋਰੀਆ ਵਿੱਚ ਵੀ ਭਾਰਤੀ ਸਿਨੇਮਾ ਅਤੇ ਸੱਭਿਆਚਾਰ ਦੀ ਪਛਾਣ ਵਧ ਰਹੀ ਹੈ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਰਾਸ਼ਟਰਪਤੀ ਲੀ ਖ਼ੁਦ ਭਾਰਤੀ ਸਿਨੇਮਾ ਦੇ ਪ੍ਰਸ਼ੰਸਕ ਹਨ। ਇਸ ਸਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ, ਅਸੀਂ 2028 ਵਿੱਚ ਭਾਰਤ-ਕੋਰੀਆ ਦੋਸਤੀ ਉਤਸਵ ਦਾ ਆਯੋਜਨ ਕਰਾਂਗੇ।
ਇਸ ਦੇ ਨਾਲ-ਨਾਲ ਲੋਕਾਂ ਦਾ ਲੋਕਾਂ ਨਾਲ ਆਪਸੀ ਸੰਪਰਕ ਮਜ਼ਬੂਤ ਕਰਨ ਲਈ ਅਸੀਂ ਸਿੱਖਿਆ, ਖੋਜ ਸਹਿਯੋਗ ਅਤੇ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰਾਂਗੇ।
ਦੋਸਤੋ,
ਵਿਸ਼ਵ-ਵਿਆਪੀ ਤਣਾਅ ਦੇ ਇਸ ਦੌਰ ਵਿੱਚ, ਭਾਰਤ ਅਤੇ ਕੋਰੀਆ ਮਿਲ ਕੇ ਸ਼ਾਂਤੀ ਅਤੇ ਸਥਿਰਤਾ ਦਾ ਸੰਦੇਸ਼ ਦਿੰਦੇ ਹਨ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਅੱਜ ਕੋਰੀਆ ਅੰਤਰਰਾਸ਼ਟਰੀ ਸੋਲਰ ਗੱਠਜੋੜ ਅਤੇ ਹਿੰਦ-ਪ੍ਰਸ਼ਾਂਤ ਨਾਲ ਜੁੜ ਰਿਹਾ ਹੈ। ਅਸੀਂ ਆਪਣੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਇੱਕ ਸ਼ਾਂਤਮਈ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਲਈ ਯੋਗਦਾਨ ਪਾਉਂਦੇ ਰਹਾਂਗੇ।
ਅਸੀਂ ਇਸ ਗੱਲ ’ਤੇ ਵੀ ਸਹਿਮਤ ਹਾਂ ਕਿ ਵਿਸ਼ਵ-ਵਿਆਪੀ ਚੁਣੌਤੀਆਂ ਦੇ ਹੱਲ ਲਈ ਵਿਸ਼ਵ ਸੰਸਥਾਵਾਂ (ਵਿੱਚ ਸੁਧਾਰ ਲਾਜ਼ਮੀ ਹੈ।
ਮਹਾਮਹਿਮ,
ਲਗਭਗ 100 ਸਾਲ ਪਹਿਲਾਂ ਭਾਰਤ ਦੇ ਮਹਾਨ ਕਵੀ ਗੁਰੂਦੇਵ ਰਾਬਿੰਦਰਨਾਥ ਟੈਗੋਰ ਨੇ ਕੋਰੀਆ ਨੂੰ “ਪੂਰਬ ਦਾ ਦੀਵਾ” (“Lamp of the East” ) ਕਿਹਾ ਸੀ ਅਤੇ ਅੱਜ ਵਿਕਸਤ ਭਾਰਤ 2047 ਦੇ ਸਾਡੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਕੋਰੀਆ ਇੱਕ ਮਹੱਤਵਪੂਰਨ ਭਾਈਵਾਲ ਹੈ।
ਆਓ, ਅਸੀਂ ਆਪਣੀ ਭਾਈਵਾਲੀ ਰਾਹੀਂ ਦੋਵਾਂ ਦੇਸ਼ਾਂ ਦੇ ਨਾਲ-ਨਾਲ ਪੂਰੇ ਵਿਸ਼ਵ ਦੀ ਪ੍ਰਗਤੀ ਅਤੇ ਖ਼ੁਸ਼ਹਾਲੀ ਦਾ ਰਸਤਾ ਬਣਾਈਏ।
ਬਹੁਤ ਬਹੁਤ ਧੰਨਵਾਦ।
ਖਮਸਾ ਹਮਨੀਦਾ।
*****
ਐੱਮਜੇਪੀਐੱਸ/ਐੱਸਟੀ
Addressing the joint press meet with President Lee Jae Myung of the Republic of Korea.@Jaemyung_Lee https://t.co/NpU97z4dzB
— Narendra Modi (@narendramodi) April 20, 2026
आठ वर्ष बाद कोरिया के राष्ट्रपति की यह भारत यात्रा, अत्यंत महत्वपूर्ण है।
— PMO India (@PMOIndia) April 20, 2026
Democratic values, market economy और respect for rule of law, हम दोनों देशों के DNA में हैं।
Indo-Pacific क्षेत्र में भी हमारा common outlook है: PM @narendramodi
आज, प्रेसीडेंट ली की यात्रा से, हम इस trusted partnership को एक futuristic partnership में transform करने जा रहे हैं।
— PMO India (@PMOIndia) April 20, 2026
हम chips से लेकर ships, talent से लेकर technology, entertainment से लेकर energy, हर क्षेत्र में सहयोग के नए अवसरों को साकार करेंगे: PM @narendramodi
आज हम अगले दशक की success stories की नींव रख रहे हैं।
— PMO India (@PMOIndia) April 20, 2026
AI, semiconductor और information technology में साझेदारी और प्रगाढ़ करने, हम इंडिया-कोरिया digital bridge launch कर रहें हैं: PM @narendramodi
भारत और कोरिया के बीच हजारों वर्ष पुराने सांस्कृतिक संबंध हैं।
— PMO India (@PMOIndia) April 20, 2026
2000 साल पहले, अयोध्या की राजकुमारी सूरीरत्ना और कोरिया के राजा किम-सुरो की कहानी, हमारी साझा विरासत है।
आज भारत में के-पॉप, के-ड्रामा बहुत ही popular हो रहें हैं।
उसी तरह, कोरिया में भी भारतीय सिनेमा और संस्कृति…
वैश्विक तनाव के इस दौर में, भारत और कोरिया मिलकर शांति और स्थिरता का संदेश देते हैं।
— PMO India (@PMOIndia) April 20, 2026
हमें बहुत खुशी है कि आज कोरिया International Solar Alliance और Indo-Pacific Oceans Initiative से जुड़ रहा है।
हम अपने साझा प्रयासों से एक peaceful, progressive और inclusive Indo-Pacific के लिए…