Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਰਿਕਰਵ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਣ ’ਤੇ ਧੀਰਜ ਬੋਮਦੇਵਰਾ ਅਤੇ ਕੁਮਕੁਮ ਅਨਿਲ ਮੋਹੋਦ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਰਿਕਰਵ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਣ ’ਤੇ ਧੀਰਜ ਬੋਮਦੇਵਰਾ ਅਤੇ ਕੁਮਕੁਮ ਅਨਿਲ ਮੋਹੋਦ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਨਦਾਰ ਹੁਨਰ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਭਾਰਤ ਨੂੰ ਏਸ਼ਿਆਈ ਖੇਡਾਂ ਵਿੱਚ ਇਸ ਮੁਕਾਬਲੇ ਵਿੱਚ ਆਪਣਾ ਪਹਿਲਾ ਚਾਂਦੀ ਦਾ ਤਗਮਾ ਮਿਲਿਆ ।

ਸ਼੍ਰੀ ਮੋਦੀ ਨੇ ਦੋਵਾਂ ਤੀਰਅੰਦਾਜ਼ਾਂ ਨੂੰ ਇਸ ਯਾਦਗਾਰੀ ਸਫ਼ਲਤਾ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ  ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ;

 

“ਸ਼ਾਨਦਾਰ ਚਾਂਦੀ ਦਾ ਤਗਮਾ!”

 

ਧੀਰਜ ਬੋਮਦੇਵਰਾ ਅਤੇ ਕੁਮਕੁਮ ਅਨਿਲ ਮੋਹੋਦ ਨੂੰ ਏਸ਼ਿਆਈ ਖੇਡਾਂ ਵਿੱਚ ਰਿਕਰਵ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਣ ’ਤੇ ਦੇਸ਼ ਨੂੰ ਮਾਣ ਹੈ।

ਉਨ੍ਹਾਂ ਨੇ ਸ਼ਾਨਦਾਰ ਹੁਨਰ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਖੇਡਾਂ ਵਿੱਚ ਇਸ ਮੁਕਾਬਲੇ ’ਚ ਸਾਡੇ ਦੇਸ਼ ਨੂੰ ਪਹਿਲਾ ਚਾਂਦੀ ਦਾ ਤਗਮਾ ਦਿਵਾਇਆ।

ਇਸ ਯਾਦਗਾਰੀ ਸਫ਼ਲਤਾ ’ਤੇ ਸਾਡੇ ਦੋਵੇਂ ਤੀਰਅੰਦਾਜ਼ਾਂ ਨੂੰ ਦਿਲੋਂ ਵਧਾਈਆਂ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”

*************

ਪੀਐੱਮਪੀਐੱਸ/ਐੱਸਐੱਸ/ਐੱਸਟੀ